ਫਿਲਾਸਫੀ ਦਾ ਭਾਵ ਸਿਆਣਪ ਪ੍ਰਤੀ ਪਿਆਰ ਹੈ। ਹੁਣ ਤਕ ਇਕੱਤਰ ਹੋਈ ਸਮੁਚੀ ਮਨੁਖੀ ਸਿਆਣਪ ਦਾ ਤਤ ਫਿਲਾਸਫੀ ਦੀਆਂ ਧਾਰਨਾਵਾਂ ਵਿਚ ਸਮੋਇਆ ਹੁੰਦਾ ਹੈ। ਇਸ ਲਈ ਫਿਲਾਸਫੀ ਦੀਆਂ ਇਹਨਾਂ ਧਾਰਨਾਵਾਂ ਨੂੰ ਆਪਣੀ ਰੋਜਾਨਾ ਜਿੰਦਗੀ ਵਿਚ ਅਪਨਾਉਣ ਦਾ ਭਾਵ ਫਿਲਾਸਫੀ ਵਿਚਲੀ ਸਿਆਣਪ ਨੂੰ ਅਪਨਾਉਣਾ ਹੈ। ਸਾਡੇ ਬਹੁਤ ਸਾਰੇ ਵਿਦਵਾਨ ਪਛਮੀ ਫਿਲਾਸਫੀ ਦੀ ਇਕਤਰਫਾ ਸਰਦਾਰੀ ਮੰਨ ਕੇ, ਪੂਰਬੀ ਫਿਲਾਸਫੀ ਨੂੰ ਹੀਣ ਭਾਵਨਾ ਨਾਲ ਵੇਖਦੇ ਹਨ ਅਤੇ ਦੋਹਾਂ ਦੀ ਸਾਂਝ ਨੂੰ ਅਣਗੌਲਿਆ ਕਰ ਦੇਂਦੇ ਹਨ। ਪਰ ਜੇ ਅਸੀਂ ਪੂਰਬੀ ਅਤੇ ਪਛਮੀ ਫਿਲਾਸਫੀ ਵਿਚ ਅੰਤਰ ਲਭਣ ਦੀ ਬਜਾਇ ਇਨ•ਾਂ ਦੋਹਾਂ ਵਿਚਲੀ ਸਾਂਝ ਨੂੰ ਲਭਣ ਦੇ ਯਤਨ ਕਰੀਏ, ਤਾਂ ਸ਼ਾਇਦ ਕੁਝ ਚੰਗੇ ਸਿਟੇ ਨਿਕਲ ਸਕਣ। ਅਸਲ ਮਸਲਾ ਦੋਹਾਂ ਫਿਲਾਸਫੀਆਂ ਨੂੰ ਇਕ-ਦੂਜੇ ਦੇ ਵਿਰੋਧ ਵਿਚ ਖੜਾ ਕਰਨ ਦਾ ਨਹੀਂ, ਸਗੋਂ ਦੋਹਾਂ ਦੀ ਬੁਨਿਆਦੀ ਸਾਂਝ ਲਭਣ ਦਾ ਹੈ। ਪਛਮੀ ਫਿਲਾਸਫੀ ਦਾ ਮੁਢ ਹਜਰਤ ਮੂਸਾ ਦੇ ਯਹੂਦੀ ਧਰਮ ਨਾਲ ਹੋਇਆ ਮੰਨਿਆ ਜਾਂਦਾ ਹੈ। ਜਿਨ•ਾਂ ਨੇ ਯਹੂਦੀ ਧਰਮ ਨੂੰ ਅਪਾਰ ਸ਼ਕਤੀ ਦੇ ਮਾਲਕ ਇਕ ਰਬ ਦੇ ਦੁਆਲੇ ਕੇਂਦਰਿਤ ਕੀਤਾ। ਯੇਰੂਸਲਮ ਇਸ ਧਰਮ ਦਾ ਮੁਖ ਕੇਂਦਰ ਸੀ। ਕਰੀਬ ਡੇਢ ਹਜਾਰ ਸਾਲ ਬਾਅਦ ਹਜਰਤ ਈਸਾ ਮਸੀਹ ਤੇ ਉਸਦੇ ਪੈਰੋਕਾਰਾਂ ਨੇ ਯੂਨਾਨੀ ਫਿਲਾਸਫੀ, ਜੀਵਨ ਦੀ ਸਹਿਜ ਧਾਰਾ ਅਤੇ ਯਹੂਦੀ ਧਾਰਮਿਕਤਾ ਦੇ ਸੁਮੇਲ ਨਾਲ ਇਸ ਫਿਲਾਸਫੀ ਨੂੰ ਹੋਰ ਵਿਕਸਿਤ ਕਰਕੇ ਦੂਰ ਪਛਮ ਤਕ ਪਹੁੰਚਾ ਦਿਤਾ। ਜਿਹੜੀਆ ਯੂਰਪੀਨ ਸਭਿਅਤਾਵਾਂ (ਯੂਨਾਨੀ ਤੇ ਰੋਮਨ) ਕੁਦਰਤ ਨੂੰ ਪੂਜਦੀਆ ਅਤੇ ਕੁਦਰਤ ਦੇ ਨੇਮਾਂ ਅਨੁਸਾਰ ਚਲਣ ਦੇ ਯਤਨ ਕਰਦੀਆ ਸਨ, ਉਨ•ਾਂ ਦੀ ਸੋਚ ਨੂੰ ਰਬ ਦੇ ਇਕ ਹੋਰ ਵਿਕਸਿਤ ਸਕੰਲਪ ‘ਮਾਲਕ ਰਬ’ ਨਾਲ ਜੋੜ ਦਿਤਾ।
ਯਹੂਦੀ ਧਰਮ ਦੇ ਪ੍ਰਗਟ ਹੋਣ ਦੇ ਸਮੁਚੇ ਵਰਤਾਰੇ ਉਤੇ ਜਦੋਂ ਅਸੀਂ ਝਾਤ ਮਾਰਦੇ ਹਾਂ, ਤਾਂ ਬੜੀ ਦਿਲਚਸਪ ਜਾਣਕਾਰੀ ਮਿਲਦੀ ਹੈ। ਸਪਸ਼ਟ ਹੁੰਦਾ ਹੈ ਕਿ ਮਨੁਖੀ ਸਮਾਜ ਦੇ ਮੁਢਲੇ ਦੌਰ ਵਿਚ ਦਿਸ਼ਾਹੀਣ ਅਤੇ ਕੁਦਰਤੀ ਸ਼ਕਤੀਆਂ ਤੋਂ ਡਰੇ ਹੋਏ ਮਨੁਖ ਨੂੰ ਇਕ ਸਮਾਜੀ ਅਤੇ ਪਰਿਵਾਰਕ ਦਿਸ਼ਾ ਦੇਣ ਤੇ ਉਸ ਦੇ ਮਨ ਵਿਚੋਂ ਡਰ ਤੇ ਹੀਣ ਭਾਵਨਾ ਖਤਮ ਕਰਨ ਲਈ, ਅਪਾਰ ਸ਼ਕਤੀ ਦੇ ਮਾਲਕ ਇਕ ‘ਰਬ’ ਦੀ ਕਲਪਿਤ ਹੋਂਦ ਨੂੰ ਮੰਨਣਾ ਮਜਬੂਰੀ ਸੀ। ਭਾਵੇਂ ਕਿ ਹਜਰਤ ਮੂਸਾ ਦੀ ਇਹੀ ਕਲਪਨਾ ਬਾਅਦ ਵਿਚ ਮਨੁਖ ਜਾਤੀ ਨੂੰ ਹਕੀਕੀ ਕੁਦਰਤ ਤੋਂ ਦੂਰ ਲੈ ਗਈ। ਪਰ ਇਹ ਵੀ ਸਚ ਹੈ ਕਿ ਕਿਸੇ ਹੋਰ ਰੂਪ ਵਿਚ ਇਸੇ ਕਿਸਮ ਦੇ ਵਰਤਾਰੇ ਨੇ ਪੂਰਬ ਵਿਚ ਵੀ ਲੋਕਾਂ ਨੂੰ ਹਕੀਕੀ ਕੁਦਰਤ ਤੋਂ ਦੂਰ ਕਰ ਦਿਤਾ। ਜਿਸਦਾ ਭਾਵ ਹੈ ਕਿ ਮਨੁਖ ਦੇ ਅਸਲੀ ਕੁਦਰਤ ਤੋਂ ਦੂਰ ਹੋਣ ਦਾ ਕਾਰਨ ਕਿਸੇ ਮਨ-ਕਲਪਿਤ ਰਬ ਦੀ ਹੋਂਦ ਨੂੰ ਮੰਨਣਾ ਹੀ ਨਹੀਂ, ਸਗੋਂ ਇਸਦੇ ਕੁਝ ਹੋਰ ਵੀ ਕਾਰਨ ਹਨ।
ਯਕੀਨਨ ਸਾਰੇ ਹੀ ਧਰਮ ਲੋਕਾਂ ਨੂੰ ਸਮਾਜੀ ਰੂਪ ਵਿਚ ਇਕ ਦੂਜੇ ਨਾਲ ਜੋੜਨ ਦੇ ਮੰਤਵ ਨਾਲ ਹੋਂਦ ਵਿਚ ਆਏ। ਪਛਮ ਵਿਚਲੇ ਤਿੰਨ ਵਡੇ ਧਰਮਾਂ — ਯਹੂਦੀਅਤ, ਇਸਾਈਅਤ ਅਤੇ ਇਸਲਾਮ — ਦੀ ਸ਼ੁਰੂਆਤ ਭਾਵੇਂ ਆਦਿ ਪੁਰਖ ਬਾਬਾ ਆਦਮ ਤੋਂ ਹੋਈ ਮੰਨੀ ਜਾਂਦੀ ਹੈ ਅਤੇ ਹਜ਼ਰਤ ਅਬਰਾਹਮ (ਇਬਰਾਹੀਮ) ਪਹਿਲੇ ਪੈਗੰਬਰ ਮੰਨੇ ਜਾਂਦੇ ਹਨ, ਪਰ ਇਨ•ਾਂ ਤਿੰਨਾਂ ਹੀ ਧਰਮਾਂ ਦਾ ਅਸਲ ਆਰੰਭ ਪੈਗੰਬਰ ਮੂਸਾ ਨੂੰ ਮਿਲੇ 10 ਖੁਦਾਈ ਹੁਕਮਾਂ (ਨੇਮਾਂ) ਤੋਂ ਹੋਇਆ ਮੰਨਿਆ ਜਾਂਦਾ ਹੈ। ਭਾਈ ਕਾਨ• ਸਿੰਘ ਨਾਭਾ ਦੇ ‘ਮਹਾਨ ਕੋਸ਼’ ਅਨੁਸਾਰ ਬਾਈਬਲ ਅਤੇ ਕੁਰਾਨ ਵਿਚ ਲਿਖਿਆ ਹੈ, ਕਿ ਮੂਸਾ ਨੂੰ ਖੁਦਾ ਵਲੋਂ ਹੁਕਮ ਆਇਆ ਕਰਦਾ ਸੀ ਅਰ ਤੂਰ (Sinai) ਪਹਾੜ ਪੁਰ ਖੁਦਾ ਨਾਲ ਉਸ ਦੀਆਂ ਗੱਲਾਂ ਭੀ ਹੋਈਆਂ ਸਨ। ਬਲਕਿ ਖੁਦਾ ਨੇ ਆਪਣੀਆਂ ਉਂਗਲਾਂ ਨਾਲ ਲਿਖੀਆਂ ਹੋਈਆਂ ਸਲੇਟਾਂ ਮੂਸਾ ਨੂੰ ਦਿਤੀਆਂ ਸਨ। ਯਹੂਦੀਆਂ ਦਾ ਧਰਮ ਗੁਰੂ ਅਤੇ ਤੌਰੇਤ ਦੇ ਪ੍ਰਗਟ ਕਰਨ ਵਾਲਾ ਇਹੀ ਪੈਗੰਬਰ ਹੈ। ਪਵਿਤਰ ਬਾਈਬਲ (ਅਤੇ ਕੁਰਆਨ ਮਜੀਦ) ਵਿਚ ਖੁਦਾ ਦੇ ਦਸ ਹੁਕਮ ਜੋ ਲਿਖੇ ਹਨ, ਉਹ ਮੂਸਾ ਨੂੰ ਹੀ ਪ੍ਰਾਪਤ ਹੋਏ ਸਨ। ਇਹ ਦਸ ਹੁਕਮ ਹਨ (À) ਮੇਰੇ ਮੁਕਾਬਲੇ ਤੇਰੇ ਤਾਈਂ ਦੂਜਾ ਖੁਦਾ ਨਾ ਹੋਵੇ। (ਅ) ਮੂਰਤੀ ਪੂਜਾ ਨਾ ਕਰੀਂ। (Â) ਖੁਦਾ ਦਾ ਨਾਮ ਅਕਾਰਥ ਨਾ ਲਈਂ। (ਸ) ਸਨੀਚਰ ਦਾ ਦਿਨ ਪਵਿਤਰ ਜਾਣ ਕੇ ਕੋਈ ਕੰਮ ਨਾ ਕਰੀਂ। ਕਿਉਂਕਿ ਇਸ ਦਿਨ ਦੁਨੀਆ ਰਚ ਕੇ ਮੈਂ ਆਰਾਮ ਕੀਤਾ ਹੈ। (ਹ) ਮਾਂ-ਪਿਉ ਦਾ ਆਦਰ ਕਰੀਂ। (ਕ) ਖੂਨ ਨਾ ਕਰੀਂ। (ਖ) ਯਾਰੀ ਨਾ ਕਰੀਂ। (ਗ) ਚੋਰੀ ਨਾ ਕਰੀਂ। (ਘ) ਗਵਾਂਢੀ ਪੁਰ ਝੂਠੀ ਗਵਾਹੀ ਨਾ ਦੇਵੀਂ। (ਙ) ਗਵਾਂਢੀ ਦੀ ਕਿਸੇ ਚੀਜ਼ ਦਾ ਲਾਲਚ ਨਾ ਕਰੀਂ।
ਇਹ 10 ਨੇਮ ਆਦਮ ਜਾਤੀ ਦੀ ਸਮਾਜੀ ਚੇਤਨਾ ਅਤੇ ਮਨੁਖੀ ਸਦਾਚਾਰ ਦੀ ਇਤਿਹਾਸਕ ਸ਼ੁਰੂਆਤ ਮੰਨੇ ਜਾ ਸਕਦੇ ਹਨ। ਭਾਵ ਮੁਢਲੀ ਸਮਾਜੀ ਜਥੇਬੰਦੀ ਅਤੇ ਸਵੈਜ਼ਾਬਤੇ ਦੇ ਕੁਝ ਬੁਨਿਆਦੀ ਨਿਯਮ। ਹੁਣ ਜੇ ਇਨ•ਾਂ ਨਿਯਮਾਂ ਵਿਚੋਂ ਰਬ ਦੀ ਹੋਂਦ ਨੂੰ ਪਾਸੇ ਕਰ ਦਈਏ, ਤਾਂ ਸਮਝ ਆਉਂਦਾ ਹੈ ਕਿ ਬਾਕੀ ਦੇ ਸਾਰੇ ਨੇਮ ਸਮਾਜੀ ਚੇਤਨਾ ਅਤੇ ਮਨੁਖੀ ਸਦਾਚਾਰ ਨਾਲ ਸਬੰਧਤ ਹਨ। ਇਕ ਨਰੋਏ ਮਨੁਖੀ ਸਮਾਜ ਦੀ ਹੋਂਦ ਲਈ ਇਹ ਨਿਯਮ ਮੰਨਣੇ ਹੁਣ ਵੀ ਓਨੇ ਹੀ ਜ਼ਰੂਰੀ ਹਨ, ਜਿੰਨੇ ਕਿ ਉਸ ਵੇਲੇ ਸਨ। ਕੀ ਇਨ•ਾਂ ਨੇਮਾਂ ਵਿਚ ਪ੍ਰਗਟ ਹੋਈ ਸਮਾਜੀ ਚੇਤਨਾ ਅਤੇ ਮਨੁਖੀ ਸਦਾਚਾਰ ਨੂੰ ਹੁਣ ਵੀ ਅਣਗੌਲਿਆ ਕੀਤਾ ਜਾ ਸਕਦਾ ਹੈ? ਜਰਾ ਕੁ ਆਪਣੀ ਸੋਚ ਨੂੰ ਕਰੀਬ ਸਾਢੇ ਤਿੰਨ ਹਜ਼ਾਰ ਸਾਲ ਪਿਛੇ ਲੈ ਕੇ ਜਾਓ ਤੇ ਅੰਦਾਜਾ ਲਾਓ, ਕਿ ਜਦੋਂ ਮਨੁਖੀ ਸਮਾਜ ਪਸੂ ਜਗਤ ਦੇ ‘ਜੰਗਲ ਰਾਜ’ ਨਾਲੋਂ ਅਜੇ ਆਪਣਾ ਸਪਸ਼ਟ ਨਿਖੇੜਾ ਹੀ ਕਰ ਰਿਹਾ ਸੀ ਅਤੇ ਸਮਾਜੀ ਤੌਰ ਉਤੇ ਮੁਢਲੇ ਕਬੀਲਿਆਂ ਵਿਚ ਜਥੇਬੰਦ ਹੋ ਰਿਹਾ ਸੀ, ਤਾਂ ਉਦੋਂ ਇਨ•ਾਂ ਸਮਾਜੀ ਨੇਮਾਂ ਅਤੇ ਸਦਾਚਾਰ ਦੀ ਕਿੰਨੀ ਕੁ ਅਹਿਮੀਅਤ ਹੋਵੇਗੀ? ਇਨ•ਾਂ ਨੇਮਾਂ ਨੇ ਹੀ ਮੁਢਲੇ ਮਨੁਖੀ ਸਮਾਜ ਦੀ ਆਧਾਰਸ਼ਿਲਾ ਰਖੀ। ਮਨੁਖੀ ਸਮਾਜ ਨੂੰ ਇਕ ਸਵੈਜ਼ਾਬਤੇ ਵਿਚ ਬੰਨਿ•ਆ। ਕਿਸੇ ਕਲਪਿਤ ਰਬ ਦੀ ਹੋਂਦ ਅਤੇ ਉਸ ਦਾ ਡਰ, ਇਨ•ਾਂ ਨੇਮਾਂ ਨੂੰ ਸੁਤੇਸਿਧ ਲਾਗੂ ਕਰਵਾਉਣ ਦਾ ਇਕ ਸਾਧਨ ਸੀ। ਪੂਰਬ ਵਿਚ ਪ੍ਰਗਟ ਹੋਏ ਬੁਧ ਧਰਮ ਦੇ ‘ਪੰਚਸ਼ੀਲ’ ਨੇਮ ਵੀ ਕੁਝ ਇਸੇ ਤਰ•ਾਂ ਦੇ ਹੀ ਹਨ।
ਇਨ•ਾਂ ਨੇਮਾਂ ਦੀ ‘ਰਬੀ’ ਆਮਦ ਦੀ ਦਿਤੀ ਗਈ ਜਾਣਕਾਰੀ ਵੀ ਬੜੀ ਨਾਟਕੀ ਅਤੇ ਦਿਲਚਸਪ ਹੈ। ਇਹ ਜਾਣਕਾਰੀ ਦਸਦੀ ਹੈ ਕਿ ਆਪਣੇ ਮਨਾਂ ਵਿਚ ਆਜ਼ਾਦੀ ਦੀ ਤਾਂਘ ਲਈ, ਗੁਲਾਮਾਂ ਦੇ ਇਕ ਵਡੇ ਜਨਸਮੂਹ ਨਾਲ ਹਜ਼ਰਤ ਮੂਸਾ ਮਿਸਰ ਵਿਚੋਂ ਹਿਜ਼ਰਤ ਕਰਕੇ ਇਸਰਾਈਲ ਪਹੁੰਚੇ ਸਨ। ਤਿੰਨ ਮਹੀਨੇ ਇਧਰ-ਓਧਰ ਭਟਕਣ ਤੋਂ ਬਾਅਦ ਉਹ ਸਿਨਾਈ ਪਹਾੜ ਦੇ ਪੈਰਾਂ ਹੇਠ ਪੜਾਅ ਕਰਕੇ ਠਹਿਰੇ ਹੋਏ ਸਨ, ਕਿ ਬੱਦਲਾਂ ਦੇ ਗਰਜਣ, ਬਿਜਲੀ ਦੇ ਗੜਕਣ ਅਤੇ ਲਿਸ਼ਕਣ ਨੇ ਸਿਨਾਈ ਪਹਾੜ ਨੂੰ ਢਕ ਲਿਆ। ਲੋਕ ਬੱਦਲਾਂ ਦੇ ਗਰਜਣ, ਬਿਜਲੀ ਦੇ ਗੜਕਣ ਤੇ ਲਿਸ਼ਕਣ ਤੋਂ ਸਹਿਮੇ ਹੋਏ ਸਨ। ਹਜ਼ਰਤ ਮੂਸਾ ਨੇ ਕਬੀਲੇ ਦੇ ਲੋਕਾਂ ਨੂੰ ਇਕੱਠਾ ਕਰਕੇ, ਉਨ•ਾਂ ਨੂੰ ਦਸਿਆ ਕਿ ਪਹਾੜ ਉਤੋਂ ਉਸ ਨੂੰ ਸਾਰਿਆਂ ਦੇ ਮਾਲਕ ਭਾਵ ਰਬ (Lord) ਦੇ ਦਰਸ਼ਨ ਹੋਏ ਹਨ ਅਤੇ ਰਬ ਨੇ ਮੂਸਾ ਨੂੰ ਆਪਣੇ ਕੋਲ ਬੁਲਾਇਆ ਹੈ।
ਸਹਿਮੇ ਹੋਏ ਲੋਕ ਤੀਜੇ ਦਿਨ ਸਿਨਾਈ ਪਹਾੜ ਦੇ ਪੈਰਾਂ ਹੇਠ ਇਕੱਠੇ ਹੋ ਗਏ ਅਤੇ ਹਜ਼ਰਤ ਮੂਸਾ ਬੱਦਲਾਂ ਵਿਚ ਘਿਰੇ ਹੋਏ ਪਹਾੜ ਦੇ ਉਤੇ ਚਲੇ ਗਏ। ਕੁਝ ਚਿਰ ਬਾਅਦ ਵਾਪਸ ਆ ਕੇ ਹਜ਼ਰਤ ਮੂਸਾ ਨੇ ਇਕੱਠੇ ਹੋਏ ਲੋਕਾਂ ਨੂੰ ਦਸਿਆ, ਕਿ ਸਾਰਿਆਂ ਦੇ ਮਾਲਕ ਭਾਵ ਰਬ ਨੇ ਉਸ ਨੂੰ ਪਥਰ ਦੀਆਂ ਸਲੇਟਾਂ ਉਤੇ ਉਕਰੇ ਹੋਏ ਦਸ ਨੇਮ ਦਿਤੇ ਹਨ, ਜਿਨ•ਾਂ ਨੂੰ ਅਸੀਂ ਸਾਰਿਆਂ ਨੇ ਜ਼ਿੰਦਗੀ ਭਰ ‘ਰਬੀ’ ਨੇਮਾਂ ਦੇ ਤੌਰ ਉਤੇ ਮੰਨਣਾ ਹੈ। ਦਿਲਚਸਪ ਗੱਲ ਇਹ ਹੈ ਕਿ ਉਸ ਵੇਲੇ ਉਨ•ਾਂ ਲੋਕਾਂ ਦੇ ਮਨਾਂ ਵਿਚ ਰਬ ਦਾ ਬਣਿਆ ਸੰਕਲਪ ਵੀ ਇਕ ਮਾਲਕ ਦੇ ਰੂਪ ਵਿਚ ਹੀ ਸੀ। ਕਿਉਂਕਿ ਉਨ•ਾਂ ਨੇ ਆਪਣੇ ਦੁਨਿਆਵੀ ਮਾਲਕਾਂ ਤੋਂ ਆਜ਼ਾਦ ਹੋਣ ਲਈ ਹਿਜ਼ਰਤ ਕੀਤੀ ਸੀ, ਇਸ ਲਈ ਉਨ•ਾਂ ਦੇ ਮਨਾਂ ਨੂੰ ਇਨ•ਾਂ ਦੁਨਿਆਵੀ ਮਾਲਕਾਂ ਦੇ ਡਰ ਤੋਂ ਮੁਕਤੀ ਪਾਉਣ ਲਈ ਕਿਸੇ ਵਡੇ ਮਾਲਕ ਦੀ ਭਾਲ ਸੀ, ਜਿਸ ਨੂੰ ਉਨ•ਾਂ ਨੇ ਆਪਣੇ ਇਸ ਰਬ (Lord) ਦੇ ਰੂਪ ਵਿਚ ਪ੍ਰਾਪਤ ਕਰ ਲਿਆ।
ਅੱਜ ਸਾਢੇ ਤਿੰਨ ਹਜ਼ਾਰ ਸਾਲ ਬਾਅਦ ਵੀ ਇਹ ਗੱਲ ਚਿਤਾਰੀ ਜਾ ਸਕਦੀ ਹੈ, ਕਿ ਹਜ਼ਰਤ ਮੂਸਾ ਨੂੰ ਰਬ (Lord) ਦੇ ਦਰਸ਼ਨ ਹੋਏ ਜਾਂ ਨਹੀਂ, ਪਰ ਉਨ•ਾਂ ਵਲੋਂ ਦੱਸੇ ਇਹ ਸਾਰੇ ਸਮਾਜੀ ਅਤੇ ਸਦਾਚਾਰਕ ਨੇਮ ਅੱਜ ਵੀ ਓਨੇ ਹੀ ਮੰਨਣਯੋਗ ਹਨ, ਜਿੰਨੇ ਕਿ ਮਨੁਖੀ ਸਮਾਜ ਦੇ ਮੁਢਲੇ ਪੜਾਅ ਵਿਚ ਸਨ। ਹੁਣ ਇਹ ਗਲ ਦਾਅਵੇ ਨਾਲ ਕਹੀ ਜਾ ਸਕਦੀ ਹੈ, ਕਿ ਹਜ਼ਰਤ ਮੂਸਾ ਮਨੁਖ ਜਾਤੀ ਦੇ ਸਚੀਮੁਚੀ ਦੇ ਮਸੀਹਾ ਹਨ। ਜਿਨ•ਾਂ ਨੇ ਅੱਜ ਤੋਂ ਤਕਰੀਬਨ ਸਾਢੇ ਤਿੰਨ ਹਜਾਰ ਸਾਲ ਪਹਿਲਾਂ, ਹਰ ਤਗੜੇ ਦੇ ਆਪਣੇ ਤੋਂ ਹਰ ਮਾੜੇ ਨੂੰ ਨਿਗਲੀ ਜਾਣ ਦੇ ਜੰਗਲ ਰਾਜ ਦੇ ਕਾਨੂੰਨ ਦੀ ਥਾਂ, ਮਨੁਖੀ ਸਮਾਜ ਨੂੰ ਇਹੋ ਜਿਹੇ ਸਦੀਵੀ ਨੇਮ ਦਿਤੇ ਅਤੇ ਇਕ ਇਹੋ ਜਿਹੇ ਮਨੁਖੀ ਸਮਾਜ ਦੀ ਨੀਂਹ ਰਖੀ, ਜਿਹੜਾ ਵਿਕਾਸ ਕਰਦਾ ਹੋਇਆ ਅਜੋਕੀ ਹਾਲਤ ਵਿਚ ਪਹੁੰਚਿਆ ਹੈ। ਇਹ ਸਾਰੇ ਸਮਾਜੀ ਨੇਮ ਅਤੇ ਸਦਾਚਾਰ, ਹਰ ਤਗੜੇ ਤੋਂ ਹਰ ਮਾੜੇ ਦੀ ਸੁਰਖਿਆ ਨੂੰ ਸਮਾਜੀ ਅਤੇ ਸਦਾਚਾਰਕ ਤਾਕਤ ਨਾਲ ਯਕੀਨੀ ਬਣਾਉਂਦੇ ਸਨ।
ਹਜ਼ਰਤ ਮੂਸਾ ਨੇ ਹਰ ਸਤਵੇਂ ਦਿਨ ‘ਰਬੀ’ ਛੁਟੀ ਦਾ ਐਲਾਨ ਕਰਕੇ, ਉਨ•ਾਂ ਲੋਕਾਂ ਨੂੰ ਪਹਿਲੀ ਵਾਰੀ ਵਿਹਲ ਦਾ ਸਮਾਂ ਦਿਤਾ, ਜਿਹੜੇ ਗੁਲਾਮੀ ਦੀ ਹਾਲਤ ਵਿਚ ਜਾਨਵਰਾਂ ਵਾਂਗ ਹਫਤੇ ਦੇ ਸੱਤੇ ਦਿਨ ਆਪਣੇ ਮਾਲਕਾਂ ਦੇ ਡਰੋਂ ਲਗਾਤਾਰ ਕੰਮ ਕਰਦੇ ਆ ਰਹੇ ਸਨ। ਜਿਨ•ਾਂ ਨੇ ਵਿਹਲ ਦਾ ਸਮਾਂ ਕਦੇ ਆਪਣੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ। ਹਫਤੇ ਦੇ ਇਕ ਦਿਨ ਨੂੰ ਰਬੀ ਛੁਟੀ ਐਲਾਨ ਕੇ, ਇਸ ਨੂੰ ਇਕ ਸਦੀਵੀ ਨੇਮ ਵਜੋਂ ਮਾਨਤਾ ਦੇਣ ਦਾ ਆਧਾਰ ਤਿਆਰ ਕਰ ਦੇਣਾ, ਉਸ ਵੇਲੇ ਕਿੰਨੇ ਕਮਾਲ ਦੀ ਸੋਚ ਸੀ। ਇਹੀ ਰਬੀ ਨੇਮ ਹੁਣ ਦੁਨੀਆ ਭਰ ਵਿਚ ਲਾਗੂ ਹੈ। ਭਾਵੇਂ ਕਿ ਅਜੋਕੇ ਪੂੰਜੀਵਾਦੀ ਸਾਮਰਾਜੀ ਜੰਗਲ ਰਾਜ ਨੇ ਮਨੁਖ ਜਾਤੀ ਦੇ ਇਕ ਹਿਸੇ ਨੂੰ ਬਿਲਕੁਲ ਵਿਹਲੇ ਕਰ ਦਿਤਾ ਹੈ ਅਤੇ ਬਾਕੀ ਦੇ ਹਿਸੇ ਨੂੰ ਹੋਰ-ਹੋਰ ਪੈਸੇ ਕਮਾਉਣ ਦੀ ਦੌੜ ਵਿਚ ਪਾ ਕੇ ਅਤੇ ਉਸ ਦੀ ਹੋਂਦ ਨੂੰ ਪੈਸੇ ਨਾਲ ਬੰਨ• ਕੇ, ਉਸ ਦੀ ਸਾਰੀ ਵਿਹਲ ਨੂੰ ਹੀ ਖਤਮ ਕਰਨ ਦਾ ਬੀੜਾ ਚੁਕਿਆ ਹੋਇਆ ਹੈ।
ਇਸਾਈ ਧਰਮ ਵਿਚ ਇਨ•ਾਂ ਨੇਮਾਂ ਵਿਚ ਕੁਝ ਹੋਰ ਨੇਮ ਜੋੜ ਕੇ, ਇਸੇ ਸਮਾਜੀ ਚੇਤਨਾ ਅਤੇ ਸਦਾਚਾਰ ਨੂੰ ਹੋਰ ਵਿਕਸਿਤ ਕਰਕੇ ਅਗੇ ਤੋਰਿਆ ਗਿਆ। ਫਰਕ ਸਿਰਫ ਏਨਾ ਪਿਆ ਕਿ ਪੈਗੰਬਰ ਮੂਸਾ ਦੇ ਰਬ (Lord) ਅਖਰ ਵਿਚਲੇ ਸੰਕਲਪ ਨੂੰ ਹੋਰ ਵਸੀਹ ਅਤੇ ਵਿਕਸਿਤ ਕਰਕੇ, ਉਸ ਨੂੰ ਹੋਰ ਵਿਆਪਕ ਬਣਾ ਦਿਤਾ ਗਿਆ। ਹੁਣ ਇਹ ਰਬ (7od) ਸਾਰਿਆਂ ਦਾ ਸਾਂਝਾ ਪਿਤਾ ਅਤੇ ਸਾਰੇ ਪਾਪੀਆਂ ਦੇ ਕੀਤੇ ਪਾਪਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਉਤੇ ਲੈਣ ਵਾਲਾ ਉਨ•ਾਂ ਦਾ ਹਮਦਰਦ ਬਣ ਗਿਆ। ਹੁਣ ਇਹ ਰਬ ਦੁਖੀ ਲੋਕਾਂ ਨੂੰ ਇਸ ਰੂਪ ਵਿਚ ਢਾਰਸ ਦੇਣ ਵਾਲਾ ਬਣ ਗਿਆ, ਕਿ ਜਿਨ•ਾਂ ਲੋਕਾਂ ਨੂੰ ਇਸ ਸੰਸਾਰ ਵਿਚ ਕਦੇ ਸੁਖ ਨਸੀਬ ਨਹੀਂ ਹੋਏ ਸਨ ਜਾਂ ਜਿਹੜੇ ਲੋਕ ਇਸ ਸੰਸਾਰ ਵਿਚ ਲੋੜੀਂਦੀਆਂ ਇਛਤ ਵਸਤੂਆਂ ਤੋਂ ਵਿਰਵੇ ਰਹਿਣ ਕਰਕੇ ਉਦਾਸੇ ਰਹਿੰਦੇ ਸਨ, ਇਹ ਰਬ ਹੁਣ ਉਨ•ਾਂ ਨੂੰ ਇਹ ਸਾਰਾ ਕੁਝ ਮਰਨ ਤੋਂ ਬਾਅਦ ਸਵਰਗ ਵਿਚ ਦੇਣ ਦਾ ਧਰਵਾਸ ਦੇਂਦਾ ਸੀ। ਹਜ਼ਰਤ ਈਸਾ ਨੇ ਇਸ ਸਚ ਲਈ ਸੂਲੀ ਉਤੇ ਲਟਕ ਕੇ ਆਪਣੇ ਰਬ ਦੇ ਸਪੁਤਰ ਹੋਣ ਦਾ ਯਕੀਨ ਲੋਕਾਂ ਨੂੰ ਦਿਵਾਇਆ।
ਇਹ ਵਖਰੀ ਗੱਲ ਹੈ ਕਿ ਸਮਾਂ ਪਾ ਕੇ ਰਬ ਦੀ ਹੋਂਦ ਬਾਰੇ ਬੁਣਿਆ ਇਹ ਕਲਪਿਤ ਭਰਮਜਾਲ ਹੋਰ ਗੁੰਝਲਦਾਰ ਬਣਦਾ ਗਿਆ। ਇਸ ਨਾਲ ਅਡ-ਅਡ ਤਰ•ਾਂ ਦਾ ਕਰਮਕਾਂਡ ਜੁੜਦਾ ਗਿਆ ਅਤੇ ਇਸ ਕਰਮਕਾਂਡ ਤੇ ਕਲਪਨਾ ਨੇ ਮਨੁਖ ਜਾਤੀ ਨੂੰ ਸਿਰਜਣਹਾਰ ਕੁਦਰਤ ਤੋਂ ਦੂਰ ਧਕ ਦਿਤਾ। ਜਿਸ ਦਾ ਸਿਟਾ ਇਹ ਨਿਕਲਿਆ ਕਿ ਆਪਣੀ ਕੁਦਰਤੀ ਹੋਂਦ ਤੋਂ ਇਨਕਾਰੀ ਹੋ ਕੇ ਮਨੁਖ ਨੇ ਇਸ ਕਲਪਿਤ ਰਬ ਨੂੰ ਸ੍ਰਿਸ਼ਟੀ ਤੇ ਮਨੁਖ ਜਾਤੀ ਦਾ ਸਿਰਜਕ ਮੰਨ ਲਿਆ, ਜਿਸ ਕਾਰਨ ਮਨੁਖ ਜਾਤੀ ਅੰਤਹੀਣ ਭਟਕਣਾ ਦਾ ਸ਼ਿਕਾਰ ਹੋ ਗਈ। ਮੌਜੂਦਾ ਦੌਰ ਵਿਚ ਹਉਮੈ, ਤ੍ਰਿਸਨਾ ਅਤੇ ਬੇਲੋੜੀ ਨਿਜੀ ਜਾਇਦਾਦ ਇਕੱਠੀ ਕਰਨ ਦੀ ਹਵਸ ਇਸੇ ਭਟਕਣਾ ਦੇ ਲਛਣ ਹਨ।
ਇਕ ਹੋਰ ਦਿਲਚਸਪ ਤੱਥ ਇਹ ਹੈ ਕਿ ਜੇ ਯਹੂਦੀ ਧਰਮ ਵਿਚ ਹਫਤਾਵਾਰੀ ਛੁਟੀ ਸਨਿਚਰਵਾਰ ਨੂੰ ਹੁੰਦੀ ਸੀ, ਤਾਂ ਇਸਾਈ ਧਰਮ ਵਿਚ ਇਹ ਛੁਟੀ ਐਤਵਾਰ ਨੂੰ ਨੀਯਤ ਕੀਤੀ ਗਈ। ਇਸਲਾਮ ਵਿਚ ਆ ਕੇ ਇਹ ਛੁਟੀ ਸ਼ੁਕਰਵਾਰ ਨੂੰ ਹੋਣੀ ਨਿਸ਼ਚਿਤ ਹੋਈ। ਦਲੀਲ ਵਜੋਂ ਜੇ ਯਹੂਦੀ ਧਰਮ ਵਿਚ ਇਹ ਕਿਹਾ ਗਿਆ ਸੀ ਕਿ ਰਬ ਨੇ ਛੇ ਦਿਨ ਵਿਚ ਦੁਨੀਆ ਬਣਾ ਕੇ ਸਤਵੇਂ ਦਿਨ ਸਨਿਚਰਵਾਰ ਛੁਟੀ ਕੀਤੀ ਸੀ, ਤਾਂ ਇਸਾਈ ਧਰਮ ਵਿਚ ਇਹ ਮੰਨਿਆ ਗਿਆ ਕਿ ਰਬ ਨੇ ਇਹ ਛੁਟੀ ਐਤਵਾਰ ਕੀਤੀ ਹੈ। ਇਸਲਾਮ ਨੇ ਇਹ ਮੰਨਿਆ ਕਿ ਛੇ ਦਿਨ ਵਿਚ ਦੁਨੀਆ ਸਾਜ ਕੇ ਅਲਹ ਨੇ ਸਤਵੇਂ ਦਿਨ ਸ਼ੁਕਰਵਾਰ ਛੁਟੀ ਕੀਤੀ ਹੈ। ਤਿੰਨੇ ਧਰਮਾਂ ਵਿਚ ਅੰਤਰ ਦਰਸਾਉਣ ਲਈ ਹਫਤਾਵਾਰੀ ਛੁਟੀ ਦਾ ਦਿਨ ਬਦਲ ਦਿਤਾ ਗਿਆ। ਪਰ ਇਸ ਦੇ ਬਾਵਜੂਦ ਇਸਲਾਮ ਦੇ ਪਵਿਤਰ ਗ੍ਰੰਥ ਕੁਰਆਨ ਦੀ ਸ਼ੁਰੂਆਤ ਆਪਣੇ ਤੋਂ ਪਹਿਲੇ ਸਾਰੇ ਪੈਗੰਬਰਾਂ ਦੇ ਨੇਮਾਂ ਨੂੰ ਬੁਲੰਦ ਕਰਨ ਨਾਲ ਹੁੰਦੀ ਹੈ। ਇਨ•ਾਂ ਪੈਗੰਬਰਾਂ ਦੇ ਨੇਮਾਂ ਦੀ ਪੁਸ਼ਟੀ ਕੀਤੀ ਗਈ ਹੈ। ਬੇਸ਼ਕ ਇਸਲਾਮ ਵਿਚ ਅਲਹ ਦੀ ਹਸਤੀ ਕੁਦਰਤ ਨਾਲ ਇਕਮਿਕ ਹੈ।
ਪੂਰਬ ਵਿਚਲੇ ਧਰਮਾਂ ਦੀ ਫਿਲਾਸਫੀ ਵੀ ਕੁਦਰਤ ਨਾਲ ਸਾਂਝ ਪਾ ਕੇ ਜਿਉਣ ਦੀ ਪੈਰਵਾਈ ਕਰਦੀ ਹੈ। ਵੇਦਾਂਤ, ਬੁਧ ਮਤਿ, ਜੈਨ ਮਤਿ, ਸਿਖ ਮਤਿ ਇਹ ਸਾਰੇ ਕੁਦਰਤ ਨਾਲ ਸਾਂਝ ਪਾ ਕੇ ਜਿਉਣ ਦੇ ਪੈਰੋਕਾਰ ਹਨ। ਪਰ ਇਨ•ਾਂ ਸਾਰੇ ਹੀ ਧਰਮਾਂ ਦੇ ਮੰਨਣ ਵਾਲੇ ਅੱਜ ਕੁਦਰਤ ਤੋਂ ਬਹੁਤ ਦੂਰ ਜਾ ਚੁਕੇ ਹਨ। ਦਿਲਚਸਪ ਗੱਲ ਇਹ ਹੈ ਕਿ ਮਾਰਕਸ ਨੇ ਪਛਮੀ ਫਿਲਾਸਫੀ ਦੀ ਇਸੇ ਘਾਟ ਦੀ ਨਿਸ਼ਾਨਦੇਹੀ ਕਰਦਿਆਂ, ਕੁਦਰਤ ਨਾਲ ਇਕਮਿਕ ਸਮਾਜਵਾਦੀ ਸਮਾਜ ਦੀ ਸਿਰਜਣਾ ਦਾ ਸੰਕਲਪ ਪ੍ਰਗਟ ਕੀਤਾ ਸੀ, ਜਿਸਨੂੰ ਆਲਮੀ ਕਮਿਊਨਿਸਟ ਲਹਿਰ ਨੇ ਅਣਗੌਲਿਆ ਕਰ ਦਿਤਾ। ਜਿਸ ਕਰਕੇ ਕਮਿਊਨਿਸਟੀ ਰਾਜਨੀਤੀ ਆਪਣੇ ਤਤ ਤੋਂ ਦੂਰ ਚਲੀ ਗਈ ਤੇ ‘ਪ੍ਰੋਲਤਾਰੀ ਦੀ ਡਿਕਟੇਟਰਸ਼ਿਪ’ ਮਹਿਜ ਇਕ ਹਵਾਈ ਸੰਕਲਪ ਬਣ ਗਿਆ। ਅਸਲ ਵਿਚ ਆਪਣੇ ਮੂਲ ਤੋਂ ਟੁਟ ਕੇ ਮਾਰਕਸਵਾਦ ਲਾਗੂ ਹੋਣ ਦੇ ਯੋਗ ਨਾ ਰਿਹਾ।
ਮਾਰਕਸਵਾਦ ਖੁਦ ਇਹ ਮੰਨਦਾ ਹੈ ਕਿ ਹਿੰਦ-ਯੂਰਪੀਨ ਦੇਸਾਂ ਦੇ ਸਾਰੇ ਲੋਕਾਂ ਦੇ ਧਰਮਾਂ ਦਾ ਮੁਢ ਵੇਦਾਂ ਤੋਂ ਹੁੰਦਾ ਹੈ। ਫ੍ਰੈਡਰਿਕ ਏਂਗਲਜ ਨੇ ਵੇਦਾਂ ਬਾਰੇ ਲਿਖਿਆ ਹੈ ਕਿ ਤੁਲਨਾਤਮਿਕ ਮਿਥਿਹਾਸ ਦੀ ਮੁਢਲੀ ਖੋਜ ਨੇ ਹਿੰਦ-ਯੂਰਪੀਨ ਲੋਕਾਂ ਦੇ ਸਮੁਚੇ ਧਾਰਮਿਕ ਵਰਤਾਰੇ ਦਾ ਮੁਢ ਭਾਰਤੀ ਵੇਦਾਂ ਵਿਚ ਲਭਿਆ ਹੈ। ਇਹ ਸਪਸ਼ਟ ਹੋ ਗਿਆ ਹੈ ਕਿ ਭਾਰਤੀ, ਇਰਾਨੀ, ਯੂਨਾਨੀ, ਰੋਮਨ, ਜਰਮਨ ਅਤੇ ਜਿਥੋਂ ਤਕ ਤੱਥ ਲਭੇ ਹਨ — ਕੇਂਦਰੀ ਯੂਰਪ, ਲਿਥੂਨੀਅਨ ਅਤੇ ਸਲਾਵ, ਸਾਰੇ ਇਨ•ਾਂ ਹਿੰਦ-ਯੂਰਪੀਨ ਲੋਕਾਂ ਵਿਚ ਸ਼ਾਮਿਲ ਹਨ। ਇਸ ਲਈ ਵੈਦਿਕ ਫਿਲਾਸਫੀ ਤੋਂ ਇਨਕਾਰੀ ਹੋ ਕੇ ਸੰਸਾਰ ਦੇ ਕਿਸੇ ਵੀ ਧਰਮ ਦੀ ਵਿਆਖਿਆ ਨਹੀਂ ਹੋ ਸਕਦੀ। ਭਾਵੇਂ ਕਿ ਅਜੋਕੇ ਦੌਰ ਵਿਚ ਆ ਕੇ ਵੈਦਿਕ ਫਿਲਾਸਫੀ ਦਾ ਹਸ਼ਰ ਪਛਮੀ ਧਰਮਾਂ ਨਾਲੋਂ ਵੀ ਮਾੜਾ ਹੋ ਰਿਹਾ ਹੈ। ਜੇ ਪਛਮੀ ਧਰਮ ਇਕ ਕਰਾਮਾਤੀ ਸ਼ਕਤੀ ਵਾਲੇ ਰਬ ਦੀ ਕਲਪਨਾ ਕਰਕੇ ਕੁਦਰਤ ਤੇ ਕੁਦਰਤੀ ਨਿਯਮਾਂ ਤੋਂ ਦੂਰ ਹੋ ਗਏ, ਤਾਂ ਵੈਦਿਕ ਫਿਲਾਸਫੀ ਦੇ ਪੈਰੋਕਾਰ ‘ਬ੍ਰਹਮ’ ਦੇ ਵਿਅਕਤੀ ਰੂਪ ਬ੍ਰਹਮਾ ਦੀ ਹੋਂਦ ਨੂੰ ਅਸਲੀਅਤ ਮੰਨ ਕੇ ਐਸੀ ਉਲਝਣ ਵਿਚ ਫਸੇ ਕਿ ਹੁਣ ਤਕ ਉਹ ‘ਬ੍ਰਹਮ’ ਭਾਵ ਅੰਤਹੀਣ ਬ੍ਰਹਿਮੰਡ ਅਤੇ ਇਸਦੇ ਪ੍ਰਗਟ ਰੂਪ ਅਸੀਮ ਕੁਦਰਤ ਨੂੰ ਪੂਜਣ ਅਤੇ ਇਸਦੇ ਨਿਯਮਾਂ ਭਾਵ ‘ਹੁਕਮੁ’ ਵਿਚ ਰਹਿ ਕੇ ਜਿੰਦਗੀ ਜਿਉਣ ਦੀ ਬਜਾਇ, ਪਿਪਲ ਜੰਡ ਬਿਲ ਪਤਰ ਕੇਲਾ ਤੁਲਸੀ ਧਤੂਰਾ ਅਕ ਕਰੀਰ ਸਪ ਮਗਰਮਛ ਬਿਲੀ ਗਊ ਬੈਲ ਗਧਾ ਕੁਤਾ ਕਛੂ ਗਰੁੜ ਤੇ ਮੋਰ ਆਦਿ ਦੀ ਪੂਜਾ ਕਰੀ ਜਾਂਦੇ ਹਨ। ਉਹ ਕਿਸੇ ਮਨ-ਕਲਪਿਤ ਬ੍ਰਹਮਾ ਵਲੋਂ ਮਨੁਖ ਜਾਤੀ ਦੀ ਕੀਤੀ ਵਰਣ ਵੰਡ ਅਤੇ ਜਾਤਪਾਤ ਨੂੰ ਹੀ ਅਸਲੀਅਤ ਮੰਨੀ ਬੈਠੇ ਹਨ। ਉਹ ਔਰਤ ਮਰਦ ਦੀ ਸਮੁਚੀ ਖੂਬਸੂਰਤ ਹੋਂਦ ਨੂੰ ਮਾਨਤਾ ਦੇਣ ਦੀ ਬਜਾਇ, ਉਨ•ਾਂ ਦੇ ਲਿੰਗ ਹੀ ਪੂਜੀ ਜਾਂਦੇ ਹਨ।
ਜਦੋਂ ਕਿ ਉਪਨਿਸ਼ਦਾਂ ਵਿਚ ਬ੍ਰਹਮਾ ਦੀ ਹੋਂਦ ਤੋਂ ਸਪਸ਼ਟ ਇਨਕਾਰ ਕੀਤਾ ਗਿਆ ਹੈ। ਉਪਨਿਸ਼ਦਾਂ ਦਾ ਗਿਆਨ ਇਸ ਸਚਾਈ ਬਾਰੇ ਸਪਸ਼ਟ ਹੈ ਕਿ ‘ਬ੍ਰਹਮ’ ਉਹ ਨਹੀਂ ਹੈ, ਜਿਸ ਦੀ ਲੋਕ ਬ੍ਰਹਮਾ ਦੇ ਰੂਪ ਵਿਚ ਪੂਜਾ ਕਰਦੇ ਹਨ, ਸਗੋਂ ਬ੍ਰਹਮ ਉਹ ਹੈ, ਜਿਹੜਾ ਅਸੀਮ ਬ੍ਰਹਮੰਡੀ ਪਸਾਰੇ ਭਾਵ ਬ੍ਰਹਮ ਦੇ ਆਕਾਰ ਰੂਪ ਵਿਚ ਮਨੁਖੀ ਸੋਚ ਦੀ ਸੀਮਾ ਤੋਂ ਪਾਰ ਹੈ। ਜਿਸ ਦਾ ਅੰਤ ਜਾਣਿਆ ਨਹੀਂ ਜਾ ਸਕਦਾ। ਵੇਦਾਂਤ ਅਨੁਸਾਰ ਇਹ ਬ੍ਰਹਮ ਹੀ ਸਾਰੇ ਜੀਵਾਂ ਦੇ ਪ੍ਰਾਣਾਂ ਦਾ ਮੂਲ ਆਧਾਰ ਹੈ।
ਗੁਰਮਤਿ ਨੇ ਇਸ ਉਲਝਣ ਦਾ ਹੱਲ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸਪਸ਼ਟ ਕੀਤਾ ਗਿਆ ਹੈ, ਕਿ ਬ੍ਰਹਮ ਸਚ ਹੈ, ਪਰ ਮਨ ਕਲਪਿਤ ਬ੍ਰਹਮਾ ਦੀ ਕੋਈ ਹੋਂਦ ਨਹੀਂ। ਜੋ ਬ੍ਰਹਮੰਡਿ ਖੰਿਡ ਸੋ ਜਾਣੁ£ ਭਾਵ ਜੋ ਬ੍ਰਹਿਮੰਡ ਵਿਚ ਹੈ, ਓਹੀ ਬ੍ਰਹਿਮੰਡ ਦੇ ਅੰਸ਼ਾਂ ਵਿਚ ਹੈ। ਗੁਰਮਤਿ ਨੇ ਵੈਦਿਕ ਫਿਲਾਸਫੀ ਦੇ ਆਤਮਿਕ ਗਿਆਨ ਨੂੰ ਆਪਣੇ ਆਤਮ ਵਿਚ ਸਮੇਟਦਿਆਂ ਹੋਇਆਂ, ਉਸ ਨਾਲ ਜੁੜੇ ਸਾਰੇ ਕਰਮਕਾਂਡ, ਯੰਤਰ-ਮੰਤਰ-ਤੰਤਰ ਤੇ ਉਪਾਸਨਾ ਦੇ ਸਾਰੇ ਢੰਗਾਂ ਨੂੰ ਨਕਾਰ ਦਿਤਾ। ਗੁਰਮਤਿ ਨੇ ਬ੍ਰਹਮ ਦੀ ਹੋਂਦ ਨੂੰ ਸਦੀਵੀ ਸਚ ਮੰਨਦਿਆਂ ਹੋਇਆਂ, ਮਨੂਵਾਦ ਦੇ ਬੌਧਿਕ ਆਧਾਰ ਬ੍ਰਹਮਾ ਨੂੰ ਤਿਲਾਂਜਲੀ ਦੇ ਦਿਤੀ। ਬ੍ਰਹਮੇ ਨਹੀ ਜਾਨਹਿ ਭੇਦ£ ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ£ ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ£ ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ£ ਬ੍ਰਹਮਾ ਬਡਾ ਕਿ ਜਾਸੁ ਉਪਾਇਆ£ ਗੁਰਮਤਿ ਸਪਸ਼ਟ ਕਰਦੀ ਹੈ ਕਿ ਮਨੂਵਾਦ ਵੱਲੋਂ ਪ੍ਰਚਾਰਿਆ ਹੋਇਆ ਇਸ ਸੰਸਾਰ ਦਾ ਸਿਰਜਣਹਾਰ ਬ੍ਰਹਮਾ ਖੁਦ ਵੀ, ਇਸ ਅਸਲੀ ਸਿਰਜਣਹਾਰ ਬ੍ਰਹਮ ਦਾ ਭੇਦ ਨਹੀਂ ਜਾਣਦਾ। ਬ੍ਰਹਮਾ ਇੰਦ੍ਰ ਤੇ ਮਹੇਸ ਇਸ ਸਿਰਜਣਹਾਰ ਬ੍ਰਹਮ ਬਾਰੇ ਕੁਝ ਵੀ ਨਹੀਂ ਜਾਣਦੇ। ਬ੍ਰਹਮਾ ਦੇ ਨਾਂ ਉਤੇ ਪ੍ਰਚਾਰੀ ਜਾਂਦੀ ਸਾਰੀ ਵੇਦ ਬਾਣੀ ਮਾਇਆ ਭਾਵ ਮਨ ਦੀ ਕਲਪਨਾ ਹੈ। ਬ੍ਰਹਮਾ ਆਪਣੇ ਆਪ ਨੂੰ ਵਡਾ ਕਹਾਉਂਦਾ ਹੈ, ਪਰ ਉਹ ਬ੍ਰਹਮ ਦਾ ਭੇਦ ਨਹੀਂ ਪਾ ਸਕਦਾ। ਗੁਰਮਤਿ ਸੁਆਲ ਦੇ ਰੂਪ ਵਿਚ ਪੁਛਦੀ ਹੈ, ਕਿ ਬ੍ਰਹਮਾ ਵਡਾ ਹੈ ਜਾਂ ‘ਬ੍ਰਹਮ’ ਵਡਾ ਹੈ, ਜਿਸ ਤੋਂ ਸਾਰਾ ਕੁਝ ਪੈਦਾ ਹੋਇਆ ਹੈ।
ਇੰਝ ਮਨੁਖ ਜਾਤੀ ਦੀ ਸਮੁਚੀ ਫਿਲਾਸਫੀ ਭਾਵ ਪੂਰਬੀ ਅਤੇ ਪਛਮੀ ਫਿਲਾਸਫੀ ਉਤੇ ਜੇ ਇਕ ਭਰਵੀਂ ਝਾਤ ਮਾਰੀ ਜਾਏ, ਤਾਂ ਪਤਾ ਲਗਦਾ ਹੈ, ਕਿ ਸਾਰੇ ਧਰਮਾਂ ਦੀ ਜੜ• ਵੈਦਿਕ ਫਿਲਾਸਫੀ ਵਿਚ ਹੈ, ਸਾਰੇ ਧਰਮ ਇਕ-ਦੂਜੇ ਦੀ ਨਿਰੰਤਰਤਾ ਵਿਚ ਪ੍ਰਗਟ ਹੋਏ ਹਨ, ਇਕ-ਦੂਜੇ ਤੋਂ ਟੁਟ ਕੇ ਨਹੀਂ ਅਤੇ ਸਦੀਵੀ ਕੁਦਰਤ ਦੀ ਹੋਂਦ ਇਨ•ਾਂ ਵਿਚਲੀ ਸਾਂਝੀ ਕੜੀ ਹੈ। ਦੋਹਾਂ ਫਿਲਾਸਫੀਆਂ ਦੀ ਇਸ ਸਾਂਝ ਤੋਂ ਤੁਰ ਕੇ ਹੀ ਮਨੁਖ ਜਾਤੀ ਦਾ ਨਵਾਂ ਭਵਿਖ ਸਿਰਜਿਆ ਦਾ ਸਕਦਾ ਹੈ।

ਗੁਰਬਚਨ ਸਿੰਘ

Leave a Reply

Your email address will not be published. Required fields are marked *