ਅਲਬਰਟ ਆਈਨਸਟਾਈਨ

(ਇਹ ਲਿਖਤ ਦੂਜੀ ਸੰਸਾਰ ਸਾਮਰਾਜੀ ਜੰਗ ਦੇ ਖਤਮ ਹੋਣ ਤੋਂ ਫੌਰੀ ਬਾਅਦ ਮਈ 1949 ਵਿਚ ਲਿਖੀ ਗਈ ਸੀ। ਸੰਨ 2008 ਤੋਂ ਨਿਰੰਤਰ ਚਲੇ ਆ ਰਹੇ ਮੌਜੂਦਾ ਆਰਥਿਕ ਸੰਕਟ ਦੇ ਪ੍ਰਸੰਗ ਵਿਚ ਇਸ ਲਿਖਤ ਦੀ ਖਾਸ ਅਹਿਮੀਅਤ ਹੈ।)
ਜਿਹੜਾ ਬੰਦਾ ਆਰਥਿਕ ਅਤੇ ਸਮਾਜੀ ਮਸਲਿਆਂ ਦਾ ਮਾਹਿਰ ਨਹੀਂ, ਕੀ ਉਸ ਲਈ ਜਾਇਜ ਹੈ ਕਿ ਉੁਹ ਸਮਾਜਵਾਦ ਬਾਰੇ ਆਪਣੇ ਵਿਚਾਰ ਪ੍ਰਗਟ ਕਰੇ? ਕਈ ਕਾਰਨਾਂ ਕਰਕੇ ਮੇਰਾ ਇਹ ਯਕੀਨ ਹੈ ਕਿ ਇਹ ਜਾਇਜ ਹੈ।
ਆਓ ਸਭ ਤੋਂ ਪਹਿਲਾ ਸਾਇੰਸ ਦੇ ਗਿਆਨ ਦੇ ਨੁਕਤਾ-ਨਜਰ ਤੋਂ ਇਸ ਸੁਆਲ ਨੂੰ ਸਮਝੀਏ। ਮੈਨੂੰ ਇਹ ਜਾਪਦਾ ਹੈ ਕਿ ਖਗੋਲ ਤੇ ਅਰਥਚਾਰੇ ਵਿਚਕਾਰ ਵਿਧੀ-ਵਿਧਾਨ ਪਖੋਂ ਕੋਈ ਲਾਜਮੀ ਵਖਰੇਵਾਂ ਨਹੀਂ ਹੈ। ਦੋਹਾਂ ਖੇਤਰਾਂ ਦੇ ਸਾਇੰਸਦਾਨ  ਇਕ ਸੀਮਤ ਘੇਰੇ ਦੇ ਵਰਤਾਰਿਆਂ ਬਾਰੇ ਆਮ ਸਹਿਮਤੀ ਦੇ ਨੇਮਾਂ ਦੀ ਖੋਜ ਕਰਨ ਦਾ ਯਤਨ ਕਰਦੇ ਹਨ, ਤਾਂ ਕਿ ਇਨ•ਾਂ ਵਰਤਾਰਿਆਂ ਦੇ ਅੰਤਰ-ਸਬੰਧਾਂ ਨੂੰ ਵਧ ਤੋਂ ਵਧ ਸੰਭਵ ਹਦ ਤਕ ਸਮਝਣ ਦੇ ਯੋਗ ਬਣਾਇਆ ਜਾ ਸਕੇ। ਪਰ ਹਕੀਕਤ ਵਿਚ ਵਿਧੀ-ਵਿਧਾਨ ਦੇ ਅਜਿਹੇ ਵਖਰੇਵੇਂ ਹੋਂਦ ਰਖਦੇ ਹਨ। ਆਰਥਿਕ ਵਰਤਾਰਿਆਂ ਦੀ ਪਰਖ ਕਰਨ ਵਾਲੀਆ ਹਾਲਤਾਂ ਆਰਥਿਕ ਖੇਤਰ ਵਿਚਲੇ ਆਮ ਨਿਯਮਾਂ ਦੀ ਖੋਜ ਨੂੰ ਔਖਾ ਬਣਾ ਦੇਂਦੀਆ ਹਨ, ਕਿਉਂਕਿ ਅਕਸਰ ਇਨ•ਾਂ ਨੂੰ ਪ੍ਰਭਾਵਿਤ ਕਰਨ ਵਾਲੇ ਪਖਾਂ ਨੂੰ ਅਡ-ਅਡ ਤੌਰ ਉਤੇ ਅੰਗਣਾਂ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਤੋਂ ਵੀ ਵਧੇਰੇ ਮਨੁਖੀ ਇਤਿਹਾਸ ਦੇ ਕਥਿਤ ਸਭਿਅਕ ਦੌਰ ਦੇ ਆਰੰਭ ਤੋਂ ਹੀ ਆਰਥਿਕ ਵਰਤਾਰੇ ਵਧੇਰੇ ਕਰਕੇ ਉਨ•ਾਂ ਕਾਰਨਾਂ ਤੋਂ ਪ੍ਰਭਾਵਿਤ ਹੋਏ ਹਨ, ਜਿਹੜੇ ਖਾਸੀਅਤ ਪਖੋਂ ਸਿਰਫ ਆਰਥਿਕ ਨਹੀਂ ਸਨ। ਮਿਸਾਲ ਦੇ ਤੌਰ ਉਤੇ ਵਡੇ ਰਾਜਾਂ ਦੀ ਹੋਂਦ ਜਿੱਤਾਂ ਨਾਲ ਬਣੀ। ਜੇਤੂ ਲੋਕਾਂ ਨੇ ਜਿੱਤੇ ਹੋਏ ਦੇਸਾਂ ਵਿਚ ਆਪਣੇ ਆਪ ਨੂੰ ਕਾਨੂੰਨੀ ਅਤੇ ਆਰਥਿਕ ਤੌਰ ਉਤੇ ਖਾਸ ਸਹੂਲਤਾਂ ਪ੍ਰਾਪਤ ਵਰਗ ਵਜੋਂ ਸਥਾਪਿਤ ਕਰ ਲਿਆ। ਉਨ•ਾਂ ਨੇ ਜਮੀਨੀ ਮਾਲਕੀ ਦੀ ਅਜਾਰੇਦਾਰੀ ਹਥਿਆਉਣ ਦੇ ਨਾਲ ਹੀ ਆਪਣੀਆਂ ਸਫਾਂ ਵਿਚੋਂ ਪੁਜਾਰੀ ਵਰਗ ਕਾਇਮ ਕੀਤਾ। ਵਿਦਿਆ ਨੂੰ ਕਾਬੂ ਕਰੀ ਬੈਠੇ ਪੁਜਾਰੀ ਸਮਾਜ ਦੀ ਜਮਾਤੀ ਵੰਡ ਨੂੰ ਇਕ ਸਥਾਈ ਸੰਸਥਾ ਵਿਚ ਬਦਲ ਦੇਂਦੇ ਹਨ ਅਤੇ ਇਕ ਅਜਿਹਾ ਕਦਰ ਪ੍ਰਬੰਧ ਸਿਰਜਦੇ ਹਨ ਜਿਹੜਾ ਅਚੇਤ ਰੂਪ ਵਿਚ ਜਿਆਦਾਤਰ ਲੋਕਾਂ ਦੇ ਸਮਾਜੀ ਵਿਹਾਰ ਨੂੰ ਅਗਵਾਈ ਦੇਂਦਾ  ਹੈ।
ਪਰ ਬੀਤੇ ਦੀ ਇਤਿਹਾਸਕ ਪ੍ਰੰਪਰਾ ਵਿਚ ਥੋਰਸ ਵੈਬਲਨ ਜਿਸਨੂੰ ਮਨੁਖੀ ਵਿਕਾਸ ਦਾ ”ਲੁਟੇਰਾ ਪੜਾਅ” ਕਹਿੰਦਾ ਹੈ, ਤੋਂ ਕਿਤੇ ਵੀ ਅਸੀਂ ਛੁਟਕਾਰਾ ਨਹੀਂ ਪਾ ਸਕੇ। ਉਸ ਪੜਾਅ ਨਾਲ ਸਬੰਧਤ ਆਰਥਿਕ ਤੱਥ ਅਤੇ ਇਨ•ਾਂ ਤੱਥਾਂ ਵਿਚੋਂ ਘੜੇ ਨਿਯਮ ਦੂਜੇ ਪੜਾਵਾਂ ਵਿਚ ਲਾਗੂ ਨਹੀਂ ਹੁੰਦੇ। ਪਰ ਸਮਾਜਵਾਦ ਦਾ ਅਸਲੀ ਮੰਤਵ ਨਿਸ਼ਚਿਤ ਰੂਪ ਵਿਚ ਮਨੁਖੀ ਵਿਕਾਸ ਦੇ ਲੁਟੇਰੇ ਪੜਾਅ ਤੋਂ ਅਗੇ ਵਧਣਾ ਹੈ। ਇਸ ਲਈ ਆਪਣੀ ਮੌਜੂਦਾ ਹਾਲਤ ਵਿਚ ਆਰਥਿਕ ਸਾਇੰਸ ਭਵਿਖ ਦੇ ਸਮਾਜਵਾਦੀ ਸਮਾਜ ਬਾਰੇ ਜਿਆਦਾ ਰੌਸ਼ਨੀ ਨਹੀਂ ਪਾ ਸਕਦੀ।
ਦੂਜਾ, ਸਮਾਜਵਾਦ ਦਾ ਨਿਸ਼ਾਨਾ ਸਮਾਜੀ-ਸਦਾਚਾਰ ਵੱਲ ਸੇਧਤ ਹੈ। ਪਰ ਸਾਇੰਸ ਨਿਸ਼ਾਨੇ ਨਹੀਂ ਮਿਥਦੀ ਅਤੇ ਨਾ ਹੀ ਉਨ•ਾਂ ਨੂੰ ਮਨੁਖੀ ਮਨਾਂ ਵਿਚ ਭਰਦੀ ਹੈ। ਸਾਇੰਸ ਵਧ ਤੋਂ ਵਧ ਕੁਝ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਲਈ ਸਾਧਨ ਮੁਹੱਈਆ ਕਰ ਸਕਦੀ ਹੈ। ਪਰ ਖੁਦ ਨਿਸ਼ਾਨੇ — ਉਚੇ ਸਦਾਚਾਰੀ ਆਦਰਸ਼ਾਂ ਨਾਲ ਪੈਦਾ ਹੋਈਆ ਹਸਤੀਆਂ (ਮਹਾਂਪੁਰਖਾਂ) ਦੇ ਸੰਕਲਪ ਘੜਦੇ ਹਨ ਅਤੇ ਜੇ ਇਹ ਨਿਸ਼ਾਨੇ ਮੁਰਦਾ ਨਾ ਹੋਣ ਸਗੋਂ ਜੀਵੰਤ ਤੇ ਬਲਵਾਨ ਹੋਣ, ਤਾਂ ਬਹੁਤ ਸਾਰੇ ਲੋਕ ਅਰਧ ਅਚੇਤ ਮਨਾਂ ਨਾਲ ਇਨ•ਾਂ ਨਿਸ਼ਾਨਿਆਂ ਨੂੰ ਅਪਨਾ ਲੈਂਦੇ ਹਨ ਤੇ ਅਗੇ ਲੈ ਜਾਂਦੇ ਹਨ ਅਤੇ ਇੰਝ ਸਮਾਜ ਦੇ ਸਹਿਜ ਵਿਕਾਸ ਦਾ ਆਧਾਰ ਬਣਦੇ ਹਨ। ਇਨ•ਾਂ ਕਾਰਨਾਂ ਕਰਕੇ ਸਾਨੂੰ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਅਸੀਂ ਮਨੁਖੀ ਮਸਲਿਆਂ ਬਾਰੇ ਗੱਲ ਕਰਦਿਆਂ ਸਾਇੰਸ ਅਤੇ ਸਾਇੰਸ ਦੀਆਂ ਵਿਧੀਆਂ ਦੀ ਤਾਕਤ ਨੂੰ ਵਧਾ ਕੇ ਨਾ ਵੇਖੀਏ ਅਤੇ ਨਾ ਹੀ ਇਹ ਸੋਚੀਏ ਕਿ ਸਮਾਜੀ ਜਥੇਬੰਦੀ ਨੂੰ ਪ੍ਰਭਾਵਿਤ ਕਰਨ ਵਾਲੇ ਮਸਲਿਆਂ ਬਾਰੇ ਸਿਰਫ ਮਾਹਿਰ ਹੀ ਗੱਲ ਕਰ ਸਕਦੇ ਹਨ।
ਅਣਗਿਣਤ ਆਵਾਜਾਂ ਉਠ ਰਹੀਆਂ ਹਨ ਕਿ ਅਜੋਕਾ ਮਨੁਖੀ ਸਮਾਜ ਇਕ ਸੰਕਟ ਭਰੇ ਦੌਰ ਵਿਚੋਂ ਗੁਜਰ ਰਿਹਾ ਹੈ ਅਤੇ ਇਸਦੀ ਸਥਿਰਤਾ ਨੂੰ ਗੰਭੀਰ ਖਤਰਾ ਦਰਪੇਸ਼ ਹੈ। ਅਜੋਕੇ ਸਮੇ ਦੀ ਖਾਸੀਅਤ ਇਹ ਹੈ ਕਿ ਵਿਅਕਤੀ ਜਿਸ ਵੀ ਸਮੂਹ ਨਾਲ ਸਬੰਧ ਰਖਦਾ ਹੈ — ਇਹ ਸਮੂਹ ਵਡਾ ਹੋਵੇ ਜਾਂ ਛੋਟਾ — ਪ੍ਰਤੀ ਬੇਗਾਨਗੀ ਦੀ ਜਾਂ ਵਿਰੋਧੀ ਭਾਵਨਾ ਰਖਦਾ ਹੈ। ਇਸ ਨੁਕਤੇ ਨੂੰ ਸਪਸ਼ਟ ਕਰਨ ਲਈ ਇਥੇ ਮੈਂ ਆਪਣਾ ਇਕ ਨਿਜੀ ਤਜਰਬਾ ਸਾਂਝਾ ਕਰਨਾ ਚਾਹੁੰਦਾ ਹਾਂ। ਹੁਣੇ ਜਿਹੇ ਮੈਂ ਇਕ ਅਕਲਮੰਦ ਤੇ ਨੇਕ ਸੁਭਾਅ ਦੇ ਮਨੁਖ ਨਾਲ ਇਕ ਹੋਰ ਸੰਸਾਰ ਜੰਗ ਦੇ ਖਤਰੇ ਬਾਰੇ ਚਰਚਾ ਕਰ ਰਿਹਾ ਸਾਂ, ਜਿਹੜੀ ਮੇਰੇ ਖਿਆਲ ਵਿਚ ਮਨੁਖ ਜਾਤੀ ਦੀ ਹੋਂਦ ਨੂੰ ਹੀ ਖਤਰੇ ਵਿਚ ਪਾ ਦੇਵੇਗੀ ਅਤੇ ਮੈਂ ਦਸਿਆ ਕਿ ਕੌਮਾਂ ਤੋਂ ਉਪਰ ਉਠ ਕੇ ਇਕ ਆਲਮੀ ਜਥੇਬੰਦੀ ਹੀ ਇਸ ਖਤਰੇ ਤੋਂ ਸਾਨੂੰ ਬਚਾਅ ਸਕਦੀ ਹੈ। ਇਸ ਬਾਰੇ ਮੇਰੇ ਮਿਤਰ ਨੇ ਸ਼ਾਤੀ ਅਤੇ ਬੜੇ ਸਹਿਜ ਨਾਲ ਟਿਪਣੀ ਕੀਤੀ ਕਿ ”ਤੂੰ ਮਨੁਖੀ ਨਸਲ ਦੇ ਅਲੋਪ ਹੋਣ ਬਾਰੇ ਏਨਾ ਫਿਕਰਮੰਦ ਕਿਉਂ ਹੈ? ”
ਮੈਨੂੰ ਯਕੀਨ ਹੈ ਕਿ ਘਟੋ-ਘਟ ਇਕ ਸਦੀ ਪਹਿਲਾ ਕੋਈ ਵੀ ਮਨੁਖ ਇਸ ਕਿਸਮ ਦਾ ਹਲਕਾ ਬਿਆਨ ਦੇਣ ਦੀ ਜੁਰਅਤ ਨਹੀਂ ਸੀ ਕਰ ਸਕਦਾ। ਇਹ ਉਸ ਮਨੁਖ ਦਾ ਬਿਆਨ ਹੈ ਜਿਹੜਾ ਬੜੀ ਸ਼ਿਦਤ ਨਾਲ ਆਪਣੇ ਅੰਦਰਲੇ (ਮਨ) ਨਾਲ ਸੰਤੁਲਨ ਬਿਠਾਉਣ ਦੇ ਯਤਨ ਕਰ ਰਿਹਾ ਹੈ ਅਤੇ ਵਧ ਘਟ ਹਦ ਤਕ ਇਨ•ਾਂ ਯਤਨਾਂ ਵਿਚ ਸਫਲ ਹੋਣ ਦੀ ਉਮੀਦ ਲਾਹ ਬੈਠਾ ਹੈ। ਇਹ ਇਕਲਾਪੇ ਅਤੇ ਬੇਗਾਨਗੀ ਦੀ ਭਾਵਨਾ ਦਾ ਬੜਾ ਦੁਖਦਾਈ ਪ੍ਰਗਟਾਵਾ ਹੈ। ਜਿਸ ਭਾਵਨਾ ਨਾਲ ਇਨ•ਾਂ ਦਿਨਾਂ ਵਿਚ ਬਹੁਤ ਸਾਰੇ ਲੋਕ ਪੀੜਤ ਹਨ। ਇਸਦਾ ਕੀ ਕਾਰਨ ਹੈ?
ਕੀ ਇਸ ਅਵਸਥਾ ਵਿਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਹੈ?
ਅਜਿਹੇ ਸੁਆਲਾਂ ਨੂੰ ਖੜੇ ਕਰਨਾ ਸੌਖਾ ਹੈ ਪਰ ਕਿਸੇ ਹਦ ਤਕ ਇਨ•ਾਂ ਸੁਆਲਾਂ ਦੇ ਤਸੱਲੀਬਖਸ਼ ਜੁਆਬ ਦੇਣਾ ਬੜਾ ਔਖਾ ਹੈ। ਫਿਰ ਵੀ ਜਿੰਨੀ ਚੰਗੀ ਤਰ•ਾਂ ਕਰ ਸਕਦਾ ਹਾਂ, ਮੈਂ ਇਨ•ਾਂ ਸੁਆਲਾਂ ਦੇ ਜੁਆਬ ਦੇਣ ਦੀ ਕੋਸ਼ਿਸ਼ ਕਰਾਂਗਾ। ਭਾਵੇਂ ਮੈਂ ਇਸ ਸਚ ਪ੍ਰਤੀ ਬਹੁਤ ਸੁਚੇਤ ਹਾਂ ਕਿ ਸਾਡੀਆ ਭਾਵਨਾਵਾਂ ਅਤੇ ਸਾਡੇ ਯਤਨ ਅਕਸਰ ਵਿਰੋਧੀ ਅਤੇ ਧੁੰਦਲੇ ਹੁੰਦੇ ਹਨ ਅਤੇ ਇਹ ਆਮ ਗੁਰਬੰਦੀਆਂ ਵਿਚ ਪ੍ਰਗਟ ਨਹੀਂ ਕੀਤੇ ਜਾ ਸਕਦੇ।
ਇਕੋ ਵੇਲੇ ਮਨੁਖ ਇਕੱਲਾ ਵੀ ਹੈ ਅਤੇ ਸਮਾਜੀ ਵੀ। ਇਕ ਇਕੱਲੀ ਹੋਂਦ ਵਜੋਂ ਉਹ ਆਪਣੀ ਅਤੇ ਆਪਣੇ ਨੇੜਲਿਆ ਦੀ ਰਾਖੀ ਕਰਨ ਦੇ ਯਤਨ ਕਰਦਾ ਹੈ। ਆਪਣੀਆ ਨਿਜੀ ਇਛਾਵਾਂ ਨੂੰ ਸੰਤੁਸ਼ਟ ਕਰਨ ਅਤੇ ਆਪਣੀਆ ਕੁਦਰਤੀ ਯੋਗਤਾਵਾਂ ਨੂੰ ਵਿਕਸਿਤ ਕਰਨ ਦੇ ਯਤਨ ਕਰਦਾ ਹੈ। ਇਕ ਸਮਾਜੀ ਹੋਂਦ ਵਜੋਂ ਉਹ ਆਪਣੀਆ ਖੁਸ਼ੀਆਂ ਅਤੇ ਆਪਣੇ ਦੁਖ-ਸੁਖ ਸਾਂਝੇ ਕਰਨ ਲਈ ਤੇ ਆਪਣੀਆ ਜੀਵਨ ਹਾਲਤਾਂ ਸੁਧਾਰਨ ਵਾਸਤੇ ਆਪਣੇ ਸੰਗੀ-ਸਾਥੀਆਂ ਕੋਲੋ ਆਪਣੀ ਪਛਾਣ ਅਤੇ ਪਿਆਰ ਭਾਲਦਾ ਹੈ। ਇਨ•ਾਂ ਅਡ-ਅਡ ਪਰ ਟਕਰਾਵੇਂ ਯਤਨਾਂ ਦੀ ਹੋਂਦ ਹੀ ਇਕ ਮਨੁਖ ਦਾ ਵਿਸ਼ੇਸ਼ ਗੁਣ ਹੈ ਅਤੇ ਇਨ•ਾਂ ਗੁਣਾਂ ਦੀ ਖਾਸ ਸਾਂਝ ਹੀ ਇਸ ਗੱਲ ਦਾ ਫੈਸਲਾ ਕਰਦੀ ਹੈ, ਕਿ ਕੋਈ ਵਿਅਕਤੀ ਕਿੰਨਾ ਕੁ ਆਪਣੇ (ਮਨ) ਅੰਦਰਲਾ ਸਹਿਜ ਪ੍ਰਾਪਤ ਕਰ ਸਕਦਾ ਹੈ ਅਤੇ ਸਮਾਜ ਦੀ ਭਲਾਈ ਵਿਚ ਆਪਣਾ ਕਿੰਨਾ ਕੁ ਹਿਸਾ ਪਾ ਸਕਦਾ ਹੈ। ਇਹ ਵੀ ਸੰਭਾਵਨਾ ਹੈ ਕਿ ਇਨ•ਾਂ ਦੋ ਮਨੁਖੀ ਬਿਰਤੀਆਂ ਦੀ ਅਨੁਪਾਤਕ ਤਾਕਤ ਦਾ ਫੈਸਲਾ ਮੁਖ ਰੂਪ ਵਿਚ ਮਨੁਖ ਦਾ ਵਿਰਸਾ ਕਰੇ। ਪਰ ਅੰਤਿਮ ਰੂਪ ਵਿਚ ਮਨੁਖ ਦੀ ਜਿਹੜੀ ਸਖਸ਼ੀਅਤ ਉਭਰਦੀ ਹੈ, ਉਹ ਜਿਆਦਾਤਰ ਮਨੁਖ ਦੇ ਚੌਗਿਰਦੇ ਦੀ ਸਿਰਜਣਾ ਹੁੰਦੀ ਹੈ, ਜਿਸ ਚੌਗਿਰਦੇ ਵਿਚ ਮਨੁਖ ਆਪਣੇ ਵਿਕਾਸ ਦੌਰਾਨ ਵਿਚਰਦਾ ਹੈ। ਉਸਦੀ ਸਖਸ਼ੀਅਤ ਸਮਾਜ ਦੀ ਉਹ ਬਣਤਰ ਘੜਦੀ ਹੈ, ਜਿਸ ਵਿਚ ਮਨੁਖ ਵਧਦਾ-ਫੁਲਦਾ ਹੈ, ਉਸ ਸਮਾਜ ਦਾ ਵਿਰਸਾ ਘੜਦਾ ਹੈ ਅਤੇ ਕਿਸੇ ਖਾਸ ਕਿਸਮ ਦੇ ਵਿਹਾਰ ਪ੍ਰਤੀ ਉਸਦੀ ਪਸੰਦਗੀ ਘੜਦੀ ਹੈ।
”ਸਮਾਜ” ਦੇ ਅਮੂਰਤ ਸੰਕਲਪ ਦਾ ਭਾਵ ਹੈ — ਵਿਅਕਤੀਗਤ ਮਨੁਖ ਦਾ ਸਮੁਚੇ ਰੂਪ ਵਿਚ ਆਪਣੇ ਸਮਕਾਲੀਆਂ ਨਾਲ ਸਿਧਾ ਅਤੇ ਅਸਿਧਾ ਰਿਸ਼ਤਾ ਤੇ ਆਪਣੇ ਤੋਂ ਪਹਿਲੀਆਂ ਸਾਰੀਆਂ ਪੀੜ•ੀਆਂ ਦੇ ਲੋਕਾਂ ਨਾਲ ਰਿਸ਼ਤਾ। ਇਸ ਕਾਰਨ ਹੀ ਵਿਅਕਤੀ ਸੋਚਣ, ਮਹਿਸੂਸ ਕਰਨ, ਜਿੰਦਗੀ ਦਾ ਸੰਘਰਸ਼ ਕਰਨ ਤੇ ਕੰਮ ਕਰਨ ਦੇ ਯੋਗ ਬਣਦਾ ਹੈ। ਆਪਣੀ ਸਰੀਰਕ, ਬੌਧਿਕ ਤੇ ਜਜਬਾਤੀ ਹੋਂਦ ਲਈ ਮਨੁਖ ਸਮਾਜ ਉਤੇ ਏਨਾ ਨਿਰਭਰ ਹੁੰਦਾ ਹੈ ਕਿ ਸਮਾਜ ਦੇ ਚੌਖਟੇ ਤੋਂ ਬਾਹਰ ਨਿਕਲ ਕੇ ਉਸਦੇ ਬਾਰੇ ਸੋਚਣਾ ਜਾਂ ਉਸਨੂੰ ਸਮਝਣਾ ਅਸੰਭਵ ਹੈ। ਇਹ ਸਮਾਜ ਹੈ ਜਿਹੜਾ ਮਨੁਖ ਨੂੰ ਭੋਜਨ ਕਪੜਾ ਅਤੇ ਘਰ (ਕੁਲੀ-ਗੁਲੀ-ਜੁਲੀ), ਕੰਮ ਦੇ ਸੰਦ, ਭਾਸ਼ਾ, ਸੋਚ ਦੇ ਰੂਪ ਅਤੇ ਜਿਆਦਾਤਰ ਸੋਚ ਦਾ ਤਤ ਦੇਂਦਾ ਹੈ। ਬੀਤੇ ਤੇ ਵਰਤਮਾਨ ਦੇ ਕਰੋੜਾਂ ਲੋਕਾਂ — ਜਿਹੜੇ ਇਕ ਸ਼ਬਦ ‘ਸਮਾਜ’ ਦੇ ਪਿਛੇ ਲੁਕੇ ਹੋਏ ਹਨ — ਦੀ ਕਿਰਤ ਰਾਹੀਂ ਉਸਦੀ ਜਿੰਦਗੀ ਨੂੰ ਸੰਭਵ ਬਣਾਉਂਦਾ ਹੈ। ਇਸ ਲਈ ਸਪਸ਼ਟ ਹੈ ਕਿ ਹਰ ਵਿਅਕਤੀ ਦੀ ਸਮਾਜ ਉਤੇ ਨਿਰਭਰਤਾ ਇਕ ਕੁਦਰਤੀ ਸਚਾਈ ਹੈ। ਕੀੜੀਆਂ ਤੇ ਮਖੀਲ ਦੀ ਤਰ•ਾਂ ਇਸਨੂੰ ਮਿਟਾਇਆ ਨਹੀਂ ਜਾ ਸਕਦਾ। ਫਿਰ ਵੀ ਜਦੋਂ ਕਿ ਕੀੜੀਆਂ ਅਤੇ ਮਖੀਲ ਦਾ ਸਮੁਚਾ ਵਰਤਾਰਾ ਬਾਰੀਕ ਤੋਂ ਬਾਰੀਕ ਵੇਰਵੇ ਦੀ ਸੀਮਾ ਤਕ ਉਨ•ਾਂ ਦੇ ਵਿਰਸੇ ਵਲੋਂ ਨੀਯਤ ਹੁੰਦਾ ਹੈ, ਮਨੁਖੀ ਹੋਦਾਂ ਦੇ ਆਪਸੀ ਰਿਸਤੇ ਤੇ ਸਮਾਜੀ ਬਣਤਰ ਬਹੁਤ ਵਖਰੇ ਅਤੇ ਤਬਦੀਲੀ ਯੋਗ ਹੁੰਦੇ ਹਨ। ਯਾਦ ਸ਼ਕਤੀ, ਨਵੇਂ ਜੁਟ ਬਣਾਉਣ ਦੀ ਯੋਗਤਾ ਤੇ ਜੁਬਾਨੀ ਸੰਚਾਰ ਦੇ ਮਿਲੇ ਵਰਦਾਨ ਨੇ ਇਸ ਵਿਕਾਸ ਨੂੰ ਸੰਭਵ ਬਣਾਇਆ ਹੈ, ਜਿਸਦਾ ਫੈਸਲਾ ਸਰੀਰਕ ਲੋੜਾਂ ਨਹੀਂ ਕਰਦੀਆ। ਅਜਿਹਾ ਸਹਿਜ ਵਿਕਾਸ ਪੰ੍ਰਪਰਾਵਾਂ, ਸਭਾਵਾਂ ਅਤੇ ਜਥੇਬੰਦੀਆਂ ਵਿਚ, ਸਾਹਿਤ ਵਿਚ, ਸਾਇੰਸ ਵਿਚ, ਅਡ-ਅਡ ਕਲਾਵਾਂ ਅਤੇ ਇਮਾਰਤਸਾਜੀ ਤੇ ਸ਼ਿਲਪ ਦੀਆਂ ਪ੍ਰਾਪਤੀਆ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ। ਇਹ ਇਸ ਨੁਕਤੇ ਦੀ ਵਿਆਖਿਆ ਕਰਦਾ ਹੈ ਕਿ ਕਿਵੇਂ ਮਨੁਖ ਕੁਝ ਸੀਮਾ ਤਕ ਆਪਣੇ ਹੀ ਵਿਹਾਰ ਰਾਹੀਂ ਆਪਣੀ ਜਿੰਦਗੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਭਾਵ ਬਦਲ ਸਕਦਾ ਹੈ। ਇਸ ਵਰਤਾਰੇ ਵਿਚ ਚੇਤੰਨ ਸੋਚ ਤੇ ਲੋੜਾਂ (ਥੁੜ•ਾਂ) ਆਪਣਾ ਰੋਲ ਨਿਭਾਉਂਦੀਆ ਹਨ।
ਮਨੁਖ ਆਪਣੇ ਜਨਮ ਵੇਲੇ ਹੀ ਵਿਰਸੇ ਵਿਚ ਆਪਣੀ ਇਕ ਸਰੀਰਕ ਬਣਤਰ ਪ੍ਰਾਪਤ ਕਰਦਾ ਹੈ। ਜਿਹੜੀ ਨਿਸਚਿਤ ਤੇ ਨਾ ਬਦਲਣਯੋਗ ਹੁੰਦੀ ਹੈ। ਇਨ•ਾਂ ਵਿਚ ਕੁਦਰਤੀ ਮਨੁਖੀ ਬਿਰਤੀਆਂ ਵੀ ਸ਼ਾਮਿਲ ਹਨ, ਜਿਹੜੀਆਂ ਮਨੁਖੀ ਨਸਲ ਦਾ ਗੁਣ ਹਨ। ਇਸ ਤੋਂ ਬਿਨਾਂ ਆਪਣੀ ਜਿੰਦਗੀ ਦੌਰਾਨ ਮਨੁਖ ਸਮਾਜ ਕੋਲੋ ਸੰਚਾਰ ਅਤੇ ਹੋਰਨਾਂ ਪ੍ਰਭਾਵਾਂ ਰਾਹੀਂ ਸਭਿਆਚਾਰਕ ਬਣਤਰ ਪ੍ਰਾਪਤ ਕਰਦਾ ਹੈ। ਇਹ ਸਭਿਆਚਾਰਕ ਬਣਤਰ ਹੀ ਹੈ, ਜਿਹੜੀ ਸਮੇ ਦੇ ਬੀਤਣ ਨਾਲ ਤਬਦੀਲੀ ਯੋਗ ਹੈ। ਜਿਸਦਾ ਫੈਸਲਾ ਵਿਅਕਤੀ ਅਤੇ ਸਮਾਜ ਦੇ ਰਿਸ਼ਤੇ ਕਰਦੇ ਹਨ। ਅਜੋਕੀ ਮਨੁਖੀ ਭਲਾਈ ਦੀ ਸਾਇੰਸ (ਮਨੁਖੀ ਵਿਕਾਸ) ਨੇ ਕਥਿਤ ਪ੍ਰਾਚੀਨ ਸਭਿਆਚਾਰਾਂ ਦੀ ਤੁਲਨਾਤਮਿਕ ਖੋਜ ਰਾਹੀਂ ਸਾਨੂੰ ਸਿਖਾਇਆ ਹੈ ਕਿ ਮਨੁਖ ਦਾ ਸਮਾਜੀ ਵਿਹਾਰ, ਜਿਸਨੂੰ ਆਪਣੇ ਵੇਲੇ ਦਾ ਭਾਰੂ ਸਭਿਆਚਾਰ ਨਿਸ਼ਚਿਤ ਕਰਦਾ ਹੈ, ਤਤਕਾਲੀ ਸਭਿਆਚਾਰਕ ਪਧਰ ਤੇ ਜਥੇਬੰਦੀ ਦੀ ਕਿਸਮ ਅਨੁਸਾਰ ਬਹੁਤ ਵਖਰਾ ਹੋ ਸਕਦਾ ਹੈ। ਜਿਹੜੇ ਲੋਕ ਮਨੁਖੀ ਜਿੰਦਗੀ ਨੂੰ ਸੁਧਾਰਨਾ ਚਾਹੁੰਦੇ ਹਨ ਉਨ•ਾਂ ਵਾਸਤੇ ਇਹੀ ਖੇਤਰ ਹੈ, ਜਿਸ ਵਿਚ ਉਹ ਕੁਝ ਖਾਸ ਕਰ ਸਕਦੇ ਹਨ।
ਆਪਣੀ ਸਰੀਰਕ ਬਣਤਰ ਕਾਰਨ ਇਕ-ਦੂਜੇ ਨੂੰ ਖਤਮ ਕਰਨ ਜਾਂ ਸਵੈ-ਮੜ•ੀ ਜਾਲਮ ਕਿਸਮਤ ਕਾਰਨ ਮਨੁਖੀ ਹੋਂਦ ਦੀ ਨਿਖੇਧੀ ਨਹੀਂ ਹੋਣੀ ਚਾਹੀਦੀ। ਜੇ ਅਸੀਂ ਆਪਣੇ ਆਪ ਨੂੰ ਪੁਛੀਏ ਕਿ ਸਮਾਜੀ ਬਣਤਰ ਅਤੇ ਮਨੁਖੀ ਵਿਹਾਰ ਕਿਵੇਂ ਬਦਲਿਆ ਜਾਵੇ ਕਿ ਮਨੁਖੀ ਜਿੰਦਗੀ ਨੂੰ ਸੰਭਵ ਹੱਦ ਤਕ ਸੰਤੁਸ਼ਟੀਯੋਗ ਬਣਾਇਆ ਜਾ ਸਕੇ, ਤਾਂ ਸਾਨੂੰ ਨਿਰੰਤਰ ਇਸ ਸਚਾਈ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਕਿ ਕੁਝ ਨਿਸ਼ਚਿਤ ਹਾਲਤਾਂ ਹਨ ਜਿਨ•ਾਂ ਨੂੰ ਬਦਲਿਆ ਨਹੀਂ ਜਾ ਸਕਦਾ। ਜਿਵੇਂ ਕਿ ਪਹਿਲਾ ਜਿਕਰ ਕੀਤਾ ਜਾ ਚੁਕਾ ਹੈ ਕਿ ਹਰੇਕ ਵਿਹਾਰੀ ਪਖ ਤੋਂ ਮਨੁਖ ਦੀ ਸਰੀਰਕ ਬਣਤਰ ਬਦਲੀ ਨਹੀਂ ਜਾ ਸਕਦੀ। ਇਸੇ ਤਰ•ਾਂ ਪਿਛਲੀਆਂ ਕੁਝ ਸਦੀਆਂ ਵਿਚ ਹੋਏ ਤਕਨੀਕੀ ਅਤੇ ਇਲਾਕਾਈ ਵਿਕਾਸ ਨੇ ਕੁਝ ਹਾਲਤਾਂ ਪੈਦਾ ਕੀਤੀਆ ਹਨ, ਜਿਨ•ਾਂ ਨੇ ਇਵੇਂ ਹੀ ਬਣੇ ਰਹਿਣਾ ਹੈ। ਸੰਘਣੀ ਵਸੋਂ, ਵਸਤੂਆਂ ਜਿਹੜੀਆ ਨਿਰੰਤਰ ਮਨੁਖੀ ਹੋਂਦ ਲਈ ਨਿਹਾਇਤ ਜਰੂਰੀ ਹਨ, ਅਤਿ ਦੀ ਕਿਰਤ ਵੰਡ ਅਤੇ ਵਡੀ ਪਧਰ ਉਤੇ ਕੇਂਦਰਿਤ ਪੈਦਾਵਾਰੀ ਢਾਂਚਾ ਇਸਦੀ ਕਤੱਈ ਲੋੜ ਹਨ। ਪਿਛੇ ਮੁੜਣ ਦਾ ਸਮਾ, ਜਿਹੜਾ ਬੜਾ ਆਦਰਸ਼ਵਾਦੀ ਜਾਪਦਾ ਹੈ, ਜਦੋਂ ਕਿ ਵਿਅਕਤੀ ਜਾਂ ਛੋਟੇ ਸਮੂਹ ਪੂਰਨ ਰੂਪ ਵਿਚ ਆਤਮ ਨਿਰਭਰ ਹੁੰਦੇ ਸਨ, ਸਦਾ ਲਈ ਲੰਘ ਗਿਆ ਹੈ। ਇਹ ਕਹਿਣਾ ਕੁਝ ਵਧਵਾਂ ਲਗ ਸਕਦਾ ਹੈ ਕਿ ਸਮੁਚੀ ਮਨੁਖ ਜਾਤੀ ਹੁਣ ਪੈਦਾਵਾਰੀ ਤੇ ਖਪਤਕਾਰੀ ਲਈ ਇਕ ਸਰਬ-ਸੰਸਾਰੀ ਭਾਈਚਾਰਾ ਬਣ ਗਿਆ ਹੈ।
ਮੈਂ ਹੁਣ ਇਸ ਨੁਕਤੇ ਉਤੇ ਪਹੁੰਚ ਗਿਆ ਹਾਂ, ਜਿਥੇ ਪਹੁੰਚ ਕੇ ਮੈਂ ਸੰਖੇਪ ਵਿਚ ਸਾਡੇ ਸਮਿਆਂ ਦੇ ਸੰਕਟ ਦੇ ਤਤ ਵੱਲ ਇਸ਼ਾਰਾ ਕਰ ਸਕਦਾ ਹਾਂ। ਇਹ ਵਿਅਕਤੀ ਅਤੇ ਸਮਾਜ ਦੇ ਰਿਸ਼ਤੇ ਨਾਲ ਸਬੰਧਤ ਹੈ। ਸਮਾਜ ਉਤੇ ਆਪਣੀ ਨਿਰਭਰਤਾ ਬਾਰੇ ਵਿਅਕਤੀ ਪਹਿਲਾ ਦੇ ਸਮਿਆਂ ਨਾਲੋਂ ਕਿਤੇ ਹੋਰ ਵਧੇਰੇ ਸੁਚੇਤ ਹੋ ਗਿਆ ਹੈ। ਪਰ ਉਸਨੇ ਆਪਣੀ ਇਸ ਨਿਰਭਰਤਾ ਨੂੰ ਇਕ ਹਾਂ-ਪਖੀ ਗੁਣ ਵਜੋਂ, ਇਕ ਜੀਵੰਤ ਰਿਸ਼ਤੇ ਵਜੋਂ, ਇਕ ਸੁਰਿਖਅਤ ਸ਼ਕਤੀ ਵਜੋਂ ਨਹੀਂ ਲਿਆ, ਸਗੋਂ ਆਪਣੇ ਕੁਦਰਤੀ ਮਨੁਖੀ ਹੱਕਾਂ ਨੂੰ ਖਤਰਾ ਤੇ ਇਥੋਂ ਤਕ ਕਿ ਆਪਣੀ ਆਰਥਿਕ ਹੋਂਦ ਨੂੰ ਦਰਪੇਸ਼ ਇਕ ਖਤਰੇ ਵਜੋਂ ਸਮਝ ਲਿਆ ਹੈ। ਇਸ ਤੋਂ ਵੀ ਵਧੇਰੇ, ਸਮਾਜ ਵਿਚ ਉਸਦਾ ਇਕ ਅਜਿਹਾ ਦਰਜਾ ਨਿਸ਼ਚਿਤ ਹੈ ਕਿ ਹੰਕਾਰੀ ਅਤੇ ਸੁਆਰਥੀ (ਹਉਮੈ-ਗ੍ਰਸਤ) ਧੁੱਸ, ਉਸਦੀ ਮਾਨਸਿਕ ਬਣਤਰ ਉਤੇ ਲਗਾਤਾਰ ਭਾਰੂ ਹੁੰਦੀ ਜਾਂਦੀ ਹੈ, ਜਦੋਂ ਕਿ ਸਮਾਜੀ ਧੁੱਸ — ਜਿਹੜੀ ਸੁਭਾਵਿਕ ਹੀ ਕਮਜੋਰ ਹੁੰਦੀ ਹੈ — ਲਗਾਤਾਰ ਖੁਰਦੀ ਜਾਂਦੀ ਹੈ। ਸਾਰੇ ਮਨੁਖ — ਭਾਵੇਂ ਉਨ•ਾਂ ਦੀ ਸਮਾਜ ਵਿਚ ਕੋਈ ਵੀ ਥਾਂ ਹੋਵੇ — ਇਸ ਵਰਤਾਰੇ ਨਾਲ ਪੀੜਤ ਹਨ। ਅਣਜਾਣੇ ਵਿਚ ਆਪਣੀ ਹਉਮੈ ਦੇ ਕੈਦੀ ਬਣੇ ਹੋਏ ਉਹ ਹਰ ਵੇਲੇ ਆਪਣੇ ਆਪ ਨੂੰ ਅਣਸੁਰਖਿਅਤ ਤੇ ਇਕੱਲੇ ਮਹਿਸੂਸ ਕਰਦੇ ਹਨ ਅਤੇ ਜਿੰਦਗੀ ਦੇ ਭਰਪੂਰ ਸਹਿਜ ਤੇ ਨਿਸ਼ਕਪਟ ਅਨੰਦ ਤੋਂ ਵਿਰਵੇ ਰਹਿੰਦੇ ਹਨ। ਸਿਰਫ ਆਪਣੇ ਆਪ ਨੂੰ ਸਮਾਜ ਅਗੇ  ਸਮਰਪਿਤ ਕਰਕੇ ਹੀ ਮਨੁਖ ਆਪਣੀ ਸੀਮਤ ਤੇ ਜੋਖਮ ਭਰੀ ਜਿੰਦਗੀ ਵਿਚ ਕੋਈ ਅਰਥ ਭਰ ਸਕਦਾ ਹੈ।
ਮੇਰੇ ਖਿਆਲ ਵਿਚ ਅਜੋਕੇ ਪੂੰਜੀਵਾਦੀ ਸਮਾਜ ਵਿਚਲੀ ਆਰਥਿਕ ਅਰਾਜਿਕਤਾ ਹੀ ਬੁਰਾਈ ਦਾ ਅਸਲੀ ਸੋਮਾ ਹੈ। ਅਸੀਂ ਆਪਣੀਆ ਅੱਖਾਂ ਦੇ ਸਾਹਮਣੇ ਵੇਖ ਰਹੇ ਹਾਂ, ਕਿ ਕਿਵੇਂ ਪੈਦਾਵਾਰ ਕਰਨ ਵਾਲਿਆਂ ਦਾ ਵਡਾ ਭਾਈਚਾਰਾ ਇਕ-ਦੂਜੇ ਨੂੰ ਆਪਣੀ ਸਾਮੂਹਿਕ ਕਿਰਤ ਦੇ ਫਲ ਤੋਂ ਵਿਰਵੇ ਰਖਣ ਲਈ ਨਿਰੰਤਰ ਯਤਨਸ਼ੀਲ ਹੈ। ਉਹ ਇਹ ਸਾਰਾ ਕੁਝ ਤਾਕਤ ਨਾਲ ਨਹੀਂ ਸਗੋਂ ਪੂਰਨ ਰੂਪ ਵਿਚ ਸਮਰਪਿਤ ਹੋ ਕੇ ਸਥਾਪਿਤ ਕਾਨੂੰਨੀ ਨਿਯਮਾਂ ਅਧੀਨ ਕਰਦਾ ਹੈ। ਇਸ ਪ੍ਰਸੰਗ ਵਿਚ ਇਹ ਅਹਿਸਾਸ ਕਰਨਾ ਮਹੱਤਵ ਪੂਰਨ ਹੈ ਕਿ ਪੈਦਾਵਾਰ ਦੇ ਸਾਧਨ ਭਾਵ ਖਪਤਕਾਰੀ ਵਸਤੂਆਂ ਪੈਦਾ ਕਰਨ ਤੇ ਸਮੁਚੀ ਪੈਦਾਵਾਰੀ ਸਮਰੱਥਾਂ ਵਧ ਘਟ ਹਦ ਤਕ ਕਾਨੂੰਨੀ ਤੌਰ ਉਤੇ ਇਕ ਵਿਅਕਤੀ ਦੀ ਨਿਜੀ ਜਾਇਦਾਦ ਹੈ।
ਸਾਦੇ ਸ਼ਬਦਾਂ ਵਿਚ ਜਿਵੇਂ ਇਸ ਚਰਚਾ ਵਿਚ ਸਪਸ਼ਟ ਹੋਇਆ ਕਿ ਉਹ ਸਾਰੇ ਲੋਕ ਜਿਹੜੇ ਪੈਦਾਵਾਰੀ ਸਾਧਨਾਂ ਵਿਚ ਹਿਸੇਦਾਰ ਨਹੀਂ ਹਨ, ”ਕਿਰਤੀ” ਹਨ, ਭਾਵੇਂ ਕਿ ਸ਼ਬਦ ਦੀ ਰਵਾਇਤੀ ਵਰਤੋਂ ਨਾਲ ਇਹ ਮੇਲ ਨਹੀਂ ਖਾਂਦਾ। ਪੈਦਾਵਾਰੀ ਸਾਧਨਾਂ ਦਾ ਮਾਲਕ ਕਿਰਤੀ ਦੀ ਕਿਰਤ ਸ਼ਕਤੀ ਖਰੀਦਣ ਦੀ ਹਾਲਤ ਵਿਚ ਹੈ। ਪੈਦਾਵਾਰੀ ਸਾਧਨਾਂ ਦੀ ਵਰਤੋਂ ਕਰਕੇ ਕਿਰਤੀ ਨਵੀਆਂ ਵਸਤੂਆਂ ਪੈਦਾ ਕਰਦਾ ਹੈ, ਜਿਹੜੀਆਂ ਵਸਤੂਆਂ ਪੂੰਜੀਪਤੀ ਦੀ ਜਾਇਦਾਦ ਬਣ ਜਾਂਦੀਆ ਹਨ। ਇਸ ਵਰਤਾਰੇ ਵਿਚਲਾ ਜਰੂਰੀ ਨੁਕਤਾ ਉਹ ਰਿਸ਼ਤਾ ਹੈ, ਜਿਸ ਅਨੁਸਾਰ ਕਿਰਤੀ ਪੈਦਾਵਾਰ ਕਰਦਾ ਹੈ ਅਤੇ ਇਵਜਾਨੇ ਵਿਚ ਉਸਨੂੰ ਜੋ ਮਿਲਦਾ ਹੈ, ਕੀ ਦੋਵੇਂ ਆਪਣੀ ਅਸਲੀ ਕੀਮਤ ਅਨੁਸਾਰ ਮਿਣੇ ਜਾਂਦੇ ਹਨ?  ਜਿਥੋਂ ਤਕ ਕਿਰਤ ਦਾ ਕੀਤਾ ਜਾਂਦਾ ਠੇਕਾ ”ਆਜਾਦ” ਹੈ, ਕਿਰਤੀ ਜੋ ਪ੍ਰਾਪਤ ਕਰਦਾ ਹੈ ਉਹ ਅਸਲੀ ਕੀਮਤ ਨਹੀਂ ਹੁੰਦੀ, ਸਗੋਂ ਇਸਦਾ ਫੈਸਲਾ ਉਸਦੀਆਂ ਸੀਮਤ ਲੋੜਾਂ ਤੇ ਪੂੰਜੀਪਤੀ ਦੀ ਕਿਰਤ ਸ਼ਕਤੀ ਦੀ ਜਰੂਰਤ ਤੇ ਰੁਜਗਾਰ ਲਈ ਮੁਕਾਬਲੇ ਵਿਚ ਸ਼ਾਮਿਲ ਕਿਰਤੀਆਂ ਦੀ ਗਿਣਤੀ ਕਰਦੀ ਹੈ। ਇਹ ਸਮਝਣਾ ਹੋਰ ਵੀ ਮਹੱਤਵਪੂਰਨ ਹੈ ਕਿ ਸਿਧਾਂਤਕ ਪਧਰ ਉਤੇ ਵੀ ਕਿਰਤੀਆਂ ਨੂੰ ਦਿਤੀ ਜਾਂਦੀ ਉਜਰਤ ਦਾ ਫੈਸਲਾ ਉਸਦੀ ਪੈਦਾਵਾਰ ਦੀ ਕੀਮਤ ਨਹੀਂ ਕਰਦੀ।
ਨਿਜੀ ਪੂੰਜੀ ਕੁਝ ਹੱਥਾਂ ਵਿਚ ਕੇਂਦਰਿਤ ਹੋਣ ਦਾ ਗੁਣ ਰਖਦੀ ਹੈ। ਕੁਝ ਪੂੰਜੀਪਤੀਆਂ ਵਿਚਕਾਰ ਮੁਕਾਬਲੇਬਾਜੀ ਕਰਕੇ ਅਤੇ ਕੁਝ ਤਕਨੀਕੀ ਵਿਕਾਸ ਤੇ ਕਿਰਤ ਦੀ ਵਧੇਰੇ ਵੰਡ ਹੋਣ ਕਰਕੇ, ਛੋਟੀਆਂ ਇਕਾਈਆਂ ਦੀ ਕੀਮਤ ਉਤੇ ਪੂੰਜੀ ਵਡੇ ਪੈਦਾਵਾਰੀ ਅਦਾਰਿਆਂ ਨੂੰ ਸਿਰਜਦੀ ਹੈ। ਜਿਸਦੇ ਸਿਟੇ ਵਜੋਂ ਨਿਜੀ ਪੂੰਜੀ ਦੇ ਵਡੇ-ਵਡੇ ਗ੍ਰੋਹ ਪੈਦਾ ਹੋ ਜਾਂਦੇ ਹਨ, ਜਿਨ•ਾਂ ਦੀ ਵਸੀਹ ਸ਼ਕਤੀ ਨੂੰ ਜਮਹੂਰੀ ਤੌਰ ਉਤੇ ਜਥੇਬੰਦ ਰਾਜਸੀ ਸਮਾਜ ਵੀ ਕਾਬੂ ਵਿਚ ਨਹੀਂ ਰਖ ਸਕਦੇ। ਇਹ ਠੋਸ ਸਚਾਈ ਹੈ। ਕਿਉਂਕਿ ਚੁਣੇ ਹੋਏ ਅਦਾਰਿਆਂ ਦੇ ਮੈਂਬਰਾਂ ਦੀ ਚੋਣ ਰਾਜਸੀ ਪਾਰਟੀਆਂ ਕਰਦੀਆ ਹਨ, ਜਿਨ•ਾਂ ਦਾ ਵਧੇਰੇ ਖਰਚਾ ਨਿਜੀ ਪੂੰਜੀਪਤੀ ਕਰਦੇ ਹਨ ਤੇ ਜਿਨ•ਾਂ ਨੂੰ ਹੋਰਨਾਂ ਢੰਗਾਂ ਨਾਲ ਵੀ ਉਹ ਪ੍ਰਭਾਵਿਤ ਕਰਦੇ ਹਨ। ਸਿਟੇ ਵਜੋਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਜਨਤਾ ਦੇ ਪਛੜੇ ਵਰਗਾਂ ਦੇ ਹਿਤਾਂ ਦੀ ਰਾਖੀ ਨਹੀਂ ਕਰ ਸਕਦੇ। ਇਸ ਤੋਂ ਵੀ ਵਧੇਰੇ ਮੌਜੂਦਾ ਹਾਲਤਾਂ ਵਿਚ ਨਿਜੀ ਪੂੰਜੀਪਤੀ ਸਿਧੇ ਜਾਂ ਅਸਿਧੇ ਢੰਗ ਨਾਲ ਜਾਣਕਾਰੀ ਦੇ ਮੁਖ ਸੋਮਿਆਂ (ਅਖਬਾਰਾਂ, ਰੇਡਿਓ, ਵਿਦਿਆ) ਉਤੇ ਕਾਬਿਜ ਹਨ। ਇਸ ਲਈ ਇਹ ਬਹੁਤ ਹੀ ਮੁਸ਼ਕਿਲ ਬਲਕਿ ਅਸੰਭਵ ਹੈ ਕਿ ਕੋਈ ਸ਼ਹਿਰੀ ਜਾਤੀ ਤੌਰ ਉਤੇ ਕਿਸੇ ਸਹੀ ਬਾਹਰਮੁਖੀ ਸਿਟੇ ਉਤੇ ਪਹੁੰਚ ਕੇ ਵੀ ਪੂਰੀ ਅਕਲਮੰਦੀ ਨਾਲ ਆਪਣੇ ਰਾਜਸੀ ਹਿਤਾਂ ਦੀ ਠੀਕ ਵਰਤੋਂ ਕਰ ਸਕੇ।
ਇਸ ਤਰ•ਾਂ ਪੂੰਜੀ ਦੀ ਨਿਜੀ ਮਾਲਕੀ ਉਤੇ ਆਧਾਰਿਤ ਮੌਜੂਦਾ ਹਾਲਤਾਂ ਵਿਚ ਦੋ ਮੁਖ ਨਿਯਮ ਨਿਸ਼ਚਿਤ ਹਨ। ਪਹਿਲਾ, ਪੈਦਾਵਾਰੀ ਸਾਧਨਾਂ (ਪੂੰਜੀ) ਦੀ ਮਾਲਕੀ ਨਿਜੀ ਹੱਥਾਂ ਵਿਚ ਹੈ ਅਤੇ ਮਾਲਕ ਉਨ•ਾਂ ਨੂੰ ਆਪਣੀ ਮਰਜੀ ਨਾਲ ਵਰਤ ਸਕਦਾ ਹੈ। ਦੂਜਾ, ਕਿਰਤ ਦੀ ਠੇਕੇਦਾਰੀ ਆਜਾਦ ਹੈ। ਭਾਵੇਂ ਇਸ ਸਮਝ ਅਨੁਸਾਰ ਸ਼ੁਧ ਪੂੰਜੀਵਾਦੀ ਸਮਾਜ ਦੀ ਹੋਂਦ ਕਿਤੇ ਵੀ ਨਹੀਂ ਹੈ। ਖਾਸ ਕਰਕੇ ਇਹ ਧਿਆਨ ਵਿਚ ਰਖਣ ਦੀ ਲੋੜ ਹੈ ਕਿ ਕਿਰਤੀਆਂ ਨੇ ਆਪਣੇ ਲੰਬੇ ਅਤੇ ਔਖੇ ਰਾਜਸੀ ਸੰਘਰਸ਼ਾਂ ਰਾਹੀਂ ਕੁਝ ਖਾਸ ਵਰਗਾਂ ਦੇ ਕਿਰਤੀਆਂ ਵਾਸਤੇ ”ਕਿਰਤ ਦੀ ਆਜਾਦ ਠੇਕੇਦਾਰੀ” ਦੇ ਰੂਪ ਵਿਚ ਕੁਝ ਸੁਧਾਰ ਹਾਸਲ ਕੀਤੇ ਹਨ। ਪਰ ਸਮੁਚੇ ਰੂਪ ਵਿਚ ਵੇਖਿਆ ਅਜੋਕਾ ਅਰਥਚਾਰਾ ”ਸ਼ੁਧ” ਪੂੰਜੀਵਾਦ ਤੋਂ ਕੋਈ ਬਹੁਤਾ ਵਖਰਾ ਨਹੀਂ।
ਪੈਦਾਵਾਰ ਵਰਤੋਂ ਲਈ ਨਹੀਂ ਮੁਨਾਫੇ ਲਈ ਕੀਤੀ ਜਾਂਦੀ ਹੈ। ਅਜਿਹਾ ਕੋਈ ਹੋਰ ਢੰਗ ਨਹੀਂ ਕਿ ਯੋਗ ਅਤੇ ਇਛਾਵਾਨ ਸਾਰੇ ਲੋਕ ਰੁਜਗਾਰ ਪ੍ਰਾਪਤ ਕਰ ਸਕਣ। ਇਸ ਕਰਕੇ ਹਰ ਵੇਲੇ ਬੇਰੁਜਗਾਰਾਂ ਦੀ ਫੌਜ ਮੌਜੂਦ ਰਹਿੰਦੀ ਹੈ। ਕਿਰਤੀ ਲਗਾਤਾਰ ਨੌਕਰੀ ਖੁਸ ਜਾਣ ਦੇ ਡਰ ਹੇਠ ਜਿਉਂਦੇ ਹਨ। ਕਿਉਂਕਿ ਬੇਰੁਜਗਾਰੀ ਤੇ ਘਟ ਉਜਰਤੀ ਮਜਦੂਰ ਲਾਹੇਵੰਦ ਮੰਡੀ ਮੁਹੱਈਆ ਨਹੀਂ ਕਰਦੇ, ਇਸ ਲਈ ਖਪਤਕਾਰੀ ਵਸਤੂਆਂ ਦੀ ਪੈਦਾਵਾਰ ਰੁਕ ਜਾਂਦੀ ਹੈ। ਸਿਟੇ ਵਜੋਂ ਗੰਭੀਰ ਮੁਸੀਬਤਾਂ ਦਾ ਦੌਰ ਆਰੰਭ ਹੁੰਦਾ ਹੈ। ਤਕਨੀਕੀ ਵਿਕਾਸ ਸਾਰਿਆਂ ਉਤੇ ਕੰਮ ਦਾ ਬੋਝ ਘਟਾਉਣ ਦੀ ਬਜਾਇ ਲਗਾਤਾਰ ਬੇਰੁਜਗਾਰੀ ਹੋਰ ਵਧਾਉਂਦਾ ਹੈ। ਮੁਨਾਫੇਖੋਰੀ ਅਤੇ ਪੂੰਜੀਪਤੀਆਂ ਵਿਚਲੀ ਮੁਕਾਬਲੇਬਾਜੀ ਰਲ ਕੇ ਪੂੰਜੀ ਦੀ ਵਰਤੋਂ ਤੇ ਕੇਂਦਰੀਕਰਨ ਦੀ ਸਮਸਿਆ ਨੂੰ ਹੋਰ ਵਧਾਉਂਦੇ ਹਨ ਅਤੇ ਅਸਥਿਰਤਾ ਪੈਦਾ ਕਰਦੇ ਹਨ। ਜਿਸਦਾ ਸਿਟਾ ਗੰਭੀਰ ਮੰਦਵਾੜੇ ਵਿਚ ਨਿਕਲਦਾ ਹੈ। ਜਿੰਦਗੀ ਦੇ ਹਰ ਪਖ ਵਿਚ ਅਸੀਮ ਮੁਕਾਬਲਾ ਵਡੀ ਪਧਰ ਉਤੇ ਕਿਰਤ ਸ਼ਕਤੀ ਦੀ ਬਰਬਾਦੀ ਕਰਦਾ ਹੈ ਅਤੇ ਵਿਅਕਤੀ ਦੀ ਸਮਾਜੀ ਚੇਤਨਾ ਨੂੰ ਖੋਰ ਦੇਂਦਾ ਹੈ, ਜਿਸਦਾ ਮੈਂ ਪਹਿਲਾ ਵੀ ਜਿਕਰ ਕੀਤਾ ਹੈ।
ਵਿਅਕਤੀ ਦੀ ਸਮਾਜੀ ਚੇਤਨਾ ਨੂੰ ਖੋਰਨਾ ਪੂੰਜੀਵਾਦ ਦੀ ਸਭ ਤੋਂ ਭਿਆਨਕ ਅਲਾਮਤ ਹੈ। ਸਾਡਾ ਸਮੁਚਾ ਵਿਦਿਅਕ ਢਾਂਚਾ ਇਸ ਬੁਰਾਈ ਦਾ ਸ਼ਿਕਾਰ ਹੈ। ਵਿਦਿਆਰਥੀਆਂ ਦੇ ਮਨਾਂ ਵਿਚ ਮੁਕਾਬਲੇਬਾਜੀ ਦੀ ਭਰੀ ਗਈ ਬੇਲੋੜੀ ਭਾਵਨਾ ਉਨ•ਾਂ ਨੂੰ ਭਵਿਖ ਦੇ ਰੁਜਗਾਰ ਲਈ ਸਫਲਤਾ ਉਤੇ ਕਬਜਾ ਕਰਨ ਦੀ ਦੌੜ ਵਿਚ ਸ਼ਾਮਲ ਕਰ ਦੇਂਦੀ ਹੈ। ਮੈਂ ਸਹਿਮਤ ਹਾਂ ਕਿ ਇਸ ਭਿਆਨਕ ਰੋਗ ਦਾ ਇਕੋ-ਇਕ ਇਲਾਜ ਸਮਾਜਵਾਦੀ ਅਰਥਚਾਰੇ ਦੀ ਸਥਾਪਤੀ ਨਾਲ ਹੀ ਹੋ ਸਕਦਾ ਹੈ। ਸਮਾਜੀ ਨਿਸ਼ਾਨਿਆਂ ਵੱਲ ਸੇਧਤ ਵਿਦਿਅਕ ਪ੍ਰਬੰਧ ਜਿਸਦਾ ਸਹਾਇਕ ਹੋਵੇ।
ਅਜਿਹੇ ਅਰਥਚਾਰੇ ਵਿਚ ਪੈਦਾਵਾਰ ਦੇ ਸਾਰੇ ਸਾਧਨ ਸਮੁਚੇ ਸਮਾਜ ਦੀ ਮਲਕੀਅਤ ਹੋਣ ਅਤੇ ਉਨ•ਾਂ ਦੀ ਵਰਤੋਂ  ਯੋਜਨਾਬਧ ਢੰਗ ਨਾਲ ਹੋਵੇ। ਇਕ ਯੋਜਨਾਬਧ ਅਰਥਚਾਰਾ ਜਿਹੜਾ ਪੈਦਾਵਾਰ ਨੂੰ ਭਾਈਚਾਰੇ ਦੀਆਂ ਲੋੜਾਂ ਮੁਤਾਬਿਕ ਵਿਉਂਤੇ ਤੇ ਸਾਰੇ ਯੋਗ ਵਿਅਕਤੀਆਂ ਲਈ ਕੰਮ ਦੀ ਵੰਡ ਕਰੇ ਅਤੇ ਸਾਰੇ ਮਰਦ ਔਰਤਾਂ ਤੇ ਬਚਿਆਂ ਦੀ ਰੋਜੀ-ਰੋਟੀ ਯਕੀਨੀ ਬਣਾਵੇ। ਵਿਦਿਆ ਹਰ ਵਿਅਕਤੀ ਦੀਆ ਕੁਦਰਤੀ ਯੋਗਤਾਵਾਂ ਨੂੰ ਵਿਕਸਿਤ ਕਰੇ ਪਰ ਨਾਲ ਹੀ ਉਸਦੇ ਮਨ ਵਿਚ ਆਪਣੇ ਨਾਲਦਿਆਂ ਸਾਥੀਆਂ ਲਈ ਜਿੰਮੇਵਾਰੀ ਦੀ ਭਾਵਨਾ ਭਰੇ। ਨਾ ਕਿ ਵਿਦਿਆ ਮੌਜੂਦਾ ਤਰਜ ਦੀ ਨਿਜੀ ਸਫਲਤਾ ਤੇ ਰੁਤਬੇ ਦੀ ਪ੍ਰਾਪਤੀ ਦੇ ਗੁਣਗਾਣ ਕਰੇ।
ਬੇਸ਼ਕ ਇਹ ਯਾਦ ਰਖਣਾ ਚਾਹੀਦਾ ਹੈ ਕਿ ਯੋਜਨਾਬਧ ਅਰਥਚਾਰਾ ਆਪਣੇ ਆਪ ਵਿਚ ਸਮਾਜਵਾਦ ਨਹੀਂ ਹੈ। ਇਕ ਯੋਜਨਾਬਧ ਅਰਥਚਾਰਾ ਆਪਣੇ ਆਪ ਵਿਚ ਵਿਅਕਤੀ ਦੀ ਪੂਰਨ ਗੁਲਾਮੀ ਵੀ ਹੋ ਸਕਦਾ ਹੈ। ਸਮਾਜਵਾਦ ਦੀ ਸਿਰਜਣਾ ਵਾਸਤੇ ਕੁਝ ਬਹੁਤ ਮੁਸ਼ਕਿਲ ਸਮਾਜੀ-ਰਾਜਸੀ ਸਮਸਿਆਵਾਂ ਦੇ ਹੱਲ ਦੀ ਲੋੜ ਹੈ। ਰਾਜਸੀ ਅਤੇ ਆਰਥਿਕ ਸ਼ਕਤੀ ਦੇ ਅਤਿ ਕੇਂਦਰੀਕਰਨ ਦੀ ਹਾਲਤ ਵਿਚ ਅਫਸਰਸ਼ਾਹੀ ਨੂੰ ਸਰਬਸ਼ਕਤੀਮਾਨ ਤੇ ਘੁਮੰਡੀ ਬਣਨ ਤੋਂ ਕਿਵੇਂ ਰੋਕਿਆ ਜਾਵੇ? ਹਰ ਵਿਅਕਤੀ ਦੇ ਹੱਕ ਸੁਰਖਿਅਤ ਰਹਿਣ ਅਤੇ ਅਫਸਰਸ਼ਾਹੀ ਦੇ ਜਮਹੂਰੀ ਤਾਕਤਾਂ ਦੇ ਅਧੀਨ ਰਹਿਣ ਨੂੰ ਯਕੀਨੀ ਬਣਾਇਆ ਜਾਵੇ। ਤਬਦੀਲੀ ਦੇ ਇਸ ਦੌਰ ਵਿਚ ਸਮਾਜਵਾਦ ਦੀਆਂ ਸਮਸਿਆਵਾਂ ਤੇ ਮੰਤਵਾਂ ਬਾਰੇ ਸਪਸ਼ਟਤਾ ਪ੍ਰਾਪਤ ਕਰਨੀ ਸਭ ਤੋਂ ਮਹਤਵਪੂਰਨ ਕਾਰਜ ਹੈ। ਕਿਉਂਕਿ ਮੌਜੂਦਾ ਹਾਲਤਾਂ ਵਿਚ ਇਨ•ਾਂ ਸਮਸਿਆਵਾਂ ਬਾਰੇ ਨਿਰਪਖ ਤੇ ਬੇਰੋਕ ਬਹਿਸ ਉਤੇ ਸ਼ਕਤੀਸ਼ਾਲੀ ਧਾਰਮਿਕ ਤੇ ਸਮਾਜੀ ਰੋਕਾਂ ਲਗੀਆ ਹੋਈਆ ਹਨ।

(ਅਨੁਵਾਦ — ਗੁਰਬਚਨ ਸਿੰਘ)

Leave a Reply

Your email address will not be published. Required fields are marked *