1 ਜਨਵਰੀ 1948

ਮੈਨੂੰ ਸਮਝਣਾ ਬੜਾ ਮੁਸ਼ਕਿਲ ਹੈ। ਆਮ ਤੌਰ ਉਤੇ ਮੈਂ ਘਾਹ ਜਿੰਨਾ ਨਿਰਮਾਣ ਅਤੇ ਪਾਣੀ ਵਾਂਗ ਸ਼ਾਂਤ ਹਾਂ। ਪਰ ਜਦੋਂ ਮੈਨੂੰ ਗੁਸਾ ਚੜ੍ਹ ਜਾਵੇ ਮੈਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਮੈਂ ਸਾਂਤ ਸੁਭਾਅ ਮਨੁਖ ਹਾਂ। ਮੇਰੇ ਉਤੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਮੈਂ ਔਰਤਾਂ ਨਾਲ ਗੱਲ ਨਹੀਂ ਕਰਦਾ। ਪਰ ਮੈਂ ਮਰਦਾ ਨਾਲ ਵੀ ਉਨਾ ਚਿਰ ਗੱਲ ਨਹੀਂ ਕਰਦਾ, ਜਿੰਨਾ ਚਿਰ ਉਹ ਮੇਰੇ ਬਹੁਤ ਨਜ਼ਦੀਕੀ ਨਾ ਹੋਣÎ। ਮੈਂ ਆਪਣੇ ਰੌਂਅ ਅਨੁਸਾਰ ਜ਼ਿੰਦਗੀ ਜਿਉਣ ਵਾਲਾ ਮਨੁਖ ਹਾਂ। ਕਿਸੇ ਵੇਲੇ ਮੈਂ ਲਗਾਤਾਰ ਗੱਲ ਕਰ ਸਕਦਾ ਹਾਂ ਤੇ ਕਿਸੇ ਵੇਲੇ ਮੈਂ ਇਕ ਸ਼ਬਦ ਵੀ ਨਹੀਂ ਬੋਲਦਾ। ਕਿਸੇ ਵੇਲੇ ਮੈਂ ਬਹੁਤ ਗੰਭੀਰ ਵਿਅਕਤੀ ਹੁੰਦਾ ਹਾਂ ਅਤੇ ਕਿਸੇ ਵੇਲੇ ਹਾਸੇ ਠਾਠੇ ਨਾਲ ਭਰਿਆ ਹੋਇਆ। ਮੈਂ ਕੋਈ ਸ਼ੁਕੀਨ ਵਿਅਕਤੀ ਨਹੀਂ ਹਾਂ। ਜ਼ਿੰਦਗੀ ਦੀਆਂ ਖੁਸ਼ੀਆਂ ਮੈਨੂੰ ਖਿਚ ਨਹੀਂ ਸਕਦੀਆਂ। ਮੇਰੇ ਸਾਥੀ ਨੂੰ ਮੇਰੀ ਸਾਦਗੀ ਤੇ (ਜਜਬਾਤੀਪੁਣੇ) ਦਾ ਬੋਝ ਝਲਣਾ ਪੈਣਾ ਹੈ। ਮੇਰੀਆਂ ਕਿਤਾਬਾਂ ਹੀ ਮੇਰੀਆਂ ਸੰਗੀ ਸਾਥੀ ਹਨ। ਉਹ ਮੈਨੂੰ ਬਚਿਆਂ ਤੇ ਪਤਨੀ ਨਾਲੋਂ ਵੀ ਵਧ ਪਿਆਰੀਆਂ ਹਨ।

8 ਫਰਵਰੀ 1948

ਮੈਂ ਆਪਣੇ ਭਾਈਚਾਰੇ ਵਿਚ ਔਰਤਾਂ ਦੀ ਆਜ਼ਾਦੀ ਅਤੇ ਵਿਕਾਸ ਦਾ ਸਭ ਤੋਂ ਵਡਾ ਮੁਦਈ ਹਾਂ। ਮੈਂ ਔਰਤਾਂ ਦੇ ਪਧਰ ਨੂੰ ਉਚਾ ਚੁੱਕਣ ਲਈ ਸਭ ਕੁਝ ਕੀਤਾ ਹੈ ਤੇ ਮੈਨੂੰ ਇਸ ਉਤੇ ਮਾਣ ਹੈ।
ਮੈਂ ਤੇਰੀ ਇਸ ਗਲ ਨਾਲ ਬਿਲਕੁਲ ਸਹਿਮਤ ਹਾਂ ਕਿ ਗਾਂÎਧੀ ਨੂੰ ਕਿਸੇ ਮਹਾਂਰਾਸ਼ਟਰੀ ਦੇ ਹੱਥੋਂ ਨਹੀਂ ਸੀ ਮਰਨਾ ਚਾਹੀਦਾ। ਮੈਂ ਇਸ ਤੋਂ ਵੀ ਅਗੇ ਜਾ ਕੇ ਕਹਿਦਾ ਹਾਂ ਕਿ ਇਹ ਕਿਸੇ ਵੀ ਵਿਅਕਤੀ ਲਈ ਗਲਤ ਹੋਵੇਗਾ ਕਿ ਉਹ ਇੋਹ ਜਿਹਾ ਨੀਚ ਕੰਮ ਕਰੇ। ਤੂ ਜਾਣਦੀ ਹੈ ਕਿ ਮੈਂ ਗਾਂਧੀ ਨੂੰ ਕੁÎਝ ਨਹੀਂ ਸਮਝਦਾ ਤੇ ਉਸਨੇ ਮੇਰੇ ਸਮਾਜੀ, ਇਖਲਾਕੀ ਅਤੇ ਰੂਹਾਨੀ ਵਿਕਾਸ ਵਿਚ ਕੋਈ ਹਿੱਸਾ ਨਹੀਂ ਪਾਇਆ। ਸਿਰਫ ਮਹਾਤਮਾ ਬੁਧ ਹੀ ਹੈ ਜਿਸਨੇ ਮੇਰੀ ਜ਼ਿੰਦਗੀ ਨੂੰ ਬਣਾਇਆ ਹੈ। ਫਿਰ ਵੀ ਮੈਨੂੰ ਗਾਂਧੀ ਦੀ ਹਤਿਆ ਬਾਰੇ ਸੁਣ ਕੇ ਬੜਾ ਦੁਖ ਹੋਇਆ ਹੈ। ਆਪਣੇ ਬਾਰੇ ਉਸਦੀ ਨਫਰਤ ਦਾ ਧਿਆਨ ਨਾ ਰਖਦਿਆਂ ਹੋਇਆ ਮੈਂ ਛਨੀਵਾਰ ਸਵੇਰੇ ਬਿਰਲਾ ਹਾਊਸ ਗਿਆ। ਮੈਨੂੰ ਉਸਦੀ ਦੇਹ ਦਿਖਾਈ ਗਈ। ਮੈਂ ਉਸਦੇ ਸਰੀਰ ਉਤੇ ਲਗੇ ਜ਼ਖਮ ਵੇਖੇ। ਗੋਲੀ ਦਿਲ ਦੇ ਉਤੇ ਲਗੀ ਸੀ। ਮੈਂ ਉਸਦੀ ਮ੍ਰਿਤਕ ਦੇਹ ਦੇਖ ਕੇ ਬਹੁਤ ਭਾਵੁਕ ਹੋ ਗਿਆ। ਮੈਂ  ਉਸਦੀ ਅਰਥੀ ਦੇ ਜਲੂਸ ਵਿਚ ਨਾਲ ਵੀ ਕੁਝ ਦੂਰ ਤਕ ਗਿਆ। ਪਰ ਕਿਉਂਕਿ ਮੈਂ ਜ਼ਿਆਦਾ ਤੁਰ ਨਹੀਂ ਸਾਂ ਸਕਦਾ ਇਸ ਲਈ ਘਰ ਮੁੜ ਆਇਆ। ਫਿਰ ਜਮਨਾ ਕਿਨਾਰੇ ਬਣਏ ਰਾਜਘਾਟ ਉਤੇ ਵੀ ਗਿਆ ਪਰ ਉਥੇ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਸਸਕਾਰ ਵਾਲੀ ਥਾਂ ਨਾ ਪਹੁੰਚ ਸਕਿਆ। ਮੇਰਾ ਆਪਣਾ ਵਿਚਾਰ ਹੈ ਕਿ ਮਹਾਨ ਵਿਅਕਤੀ ਆਪਣੇ ਦੇਸ ਦੀ ਬਹੁਤ ਸੇਵਾ ਕਰਦੇ ਹਨ ਪਰ ਕਿਸੇ ਖਾਸ ਪੜਾਅ ਉਤੇ ਪਹੁੰਚ ਕੇ ਉਹ ਆਪਣੇ ਦੇਸ ਦੇ ਵਿਕਾਸ ਵਿਚ ਰੁਕਾਵਟ ਵੀ ਬਣ ਜਾਂਦੇ ਹਨ। ਇਸੇ ਵੇਲੇ ਮੈਨੂੰ ਰੋਮਨ ਇਤਿਹਾਸ ਦਾ ਇਕ ਵਾਕਿਆ ਯਾਦ ਆ ਰਿਹਾ ਹੈ। ਜਦੋਂ ਸੀਜ਼ਰ ਨੂੰ ਮਾਰ ਦਿਤਾ ਗਿਆ ਤਾਂ ਇਸ ਬਾਰੇ ਸਿਸੇਰੋ ਨੂੰ ਦਸਿਆ ਗਿਆ। ਸਿਸੇਰੋ ਨੇ ਕਿਹਾ ‘ਰੋਮਨਾਂ ਨੂੰ ਦਸ ਦਿਓ ਤੁਹਾਡੀ ਆਜ਼ਾਦੀ ਦਾ ਵੇਲਾ ਆ ਗਿਆ ਹੈ।” ਭਾਵੇਂ ਮੈਨੂੰ ਗਾਂਧੀ ਦੀ ਹਤਿਆ ਉੇਤ ਅਫਸੋਸ ਹੈ ਪਰ ਮੈਂ ਸੀਜ਼ਰ ਦੀ ਹਤਿਆ ਬਾਰੇ ਸਿਸੇਰੋ ਦੇ ਵਿਚਾਰਾਂ ਨਾਲ ਸਹਿਮਤ ਹੋਣੋ ਨਹੀਂ ਰਹਿ ਸਕਦਾ। ਗਾਂਧੀ ਇਸ ਦੇਸ ਲਈ ਬੜਾ ਵਡਾ ਖਤਰਾ ਬਣ ਚੁਕੇ ਸਨ। ਉਸਦੀ ਹੋਂਦ ਆਜ਼ਾਦ ਵਿਚਾਰਾਂ ਦੇ ਪ੍ਰਗਟਾਵੇ ਅਗੇ ਰੁਕਾਵਟ ਬਣ ਗਈ ਸੀ। ਉਹ ਕਾਂਗਰਸੀਆਂ ਨੂੰ ਇਕਜੁਟ ਰਖ ਰਿਹਾ ਸੀ, ਜਿਹੜੇ ਸਮਾਜ ਦੇ ਸਾਰੇ ਮਾੜੇ ਤੇ ਸਵਾਰਥੀ ਤਤਾਂ ਦਾ ਸਮੂਹ ਹੈ, ਜਿਹੜੇ ਸਮਾਜ ਨੂੰ ਚਲਾਉਣ ਬਾਰੇ ਕਿਸੇ ਇਖਲਾਕੀ ਤੇ ਸਮਾਜੀ ਅਸੂਲਾਂ ਨੂੰ ਨਹੀਂ ਮੰਨਦੇ, ਜਿਨ੍ਹਾਂ ਦਾ ਗਾਂਧੀ ਦੀ ਤਾਰੀਫ ਤੇ ਚਾਪਲੂਸੀ ਕਰਨਾ ਇਕੋ ਇਕ ਕੰਮ ਰਹਿ ਗਿਆ ਹੈ। ਇਹੋ ਜਿਹੀ ਪਾਰਟੀ ਦੇਸ ਉਤੇ ਰਾਜ ਕਰਨ ਦੇ ਬਿਲਕੁਲ ਯੋਗ ਨਹੀਂ ਹੈ। ਜਿਵੇਂ ਕਿ ਬਾਈਬਲ ਕਹਿਦੀ ”ਕਿਸੇ ਵੇਲੇ ਬੁਰਾਈਆਂ ਵਿਚੋਂ ਵੀ ਚੰਗਿਆਈ ਪੈਦਾ ਹੁੰਦੀ ਹੈ। ਇਸ ਲਈ ਮੈਂ ਵੀ ਸੋਚਦਾ ਹਾਂ ਕਿ ਗਾਂਧੀ ਦੀ ਮੌਤ ਨਾਲ ਕੁਝ ਚੰਗਾ ਹੋਵੇਗਾ। ਇਹ ਲੋਕਾਂ ਨੂੰ ਸੁਪਰ ਮੈਨ ਦੇ ਸ਼ਿਕੰਜ਼ੇ ਵਿਚੋਂ ਮੁਕਤੀ ਦਿਵਾਏਗੀ। ਇਹ ਉਨ੍ਹਾਂ ਨੂੰ ਸੋਚਣ ਲਈ ਮਜ਼ਬੂਰ ਕਰੇਗੀ ਤੇ ਉਨ੍ਹਾਂ ਨੂੰ ਆਪਣੇ ਪੈਰਾਂ ਉਤੇ ਖੜਾ ਹੋਣਾ ਸਿਖਾਵੇਗੀ।

ਮਾਰਚ 1948

ਮੈਂ ਸਾਹਿਤ ਅਤੇ ਖਾਸ ਕਰਕੇ ਜੀਵਨੀਆਂ ਪੜਨ ਦਾ ਬਹੁਤ ਸ਼ੌਕੀਨ ਹਾਂ। ਹਰ ਔਰਤ ਮਰਦ ਦੀ ਜ਼ਿੰਦਗੀ ਬੜੀ ਛੋਟੀ ਹੁੰਦੀ ਹੈ। ਇਸ ਲਈ ਹਰ ਕਿਸੇ ਦਾ ਤਜਰਬਾ ਬੜਾ ਸੀਮਤ ਹੁੰਦਾ ਹੈ। ਸੀਮਤ ਤਜਰਬਾ ਹਮਦਰਦੀ ਦਾ ਛੋਟਾ ਦਾਇਰਾ ਪੈਦਾ ਕਰਦਾ ਹੈ। ਇਹੋ ਜਿਹੇ ਮਨੁਖ ਜ਼ਿੰਦਗੀ ਵਿਚ ਅਨੇਕਾਂ ਆਦਮੀਆਂ ਨੂੰ ਮਿਲਦਾ ਹੈ, ਜਿਨ੍ਹਾਂ ਨੇ ਚੰਗੇ ਢੰਗ ਨਾਲ ਜ਼ਿੰਦਗੀ ਜੀਵੀ ਹੁੰਦੀ ਹੈ ਅਤੇ ਦਸਣ ਲਈ ਉਨ੍ਹਾਂ ਕੋਲ ਵÎਧੇਰੇ ਤਜਰਬੇ ਹੁੰਦੇ ਹਨ। ਜਿੰਨਾ ਚਿਰ ਕੋਈ ਵਿਅਕਤੀ ਦੂਜਿਆਂ ਦੇ ਤਜਰਬੇ ਤੋਂ ਜਾਣੂ ਨਹੀਂ ਹੁੰਦਾ ਉਹ ਆਪਣੀ ਜ਼ਿੰਦਗੀ ਦੀਆਂ ਕਦਰਾਂ ਨੂੰ ਅਮੀਰ ਨਹੀਂ ਬਣਾ ਸਕਦਾ। ਟਾਲਸਟਾਇ ਮੇਰਾ ਨਾਇਕ ਨਹੀਂ ਹੈ। ਅਸਲ ਵਿਚ ਕੋਈ ਵੀ ਲੇਖਕ ਮੇਰਾ ਨਾਇਕ ਨਹੀਂ ਹੈ। ਮੈਂ ਬੜੇ ਚੁਣਵੇਂ ਲੇਖਕਾਂ ਨੂੰ ਪਸੰਦ ਕਰਦਾ ਹਾਂ। ਮੈਂ ਕਿਸੇ ਲੇਖਕ ਦੇ ਉਹ ਵਿਚਾਰ ਸੁਣਦਾ ਹਾਂ ਜਿਹੜੇ ਮੈਨੂੰ ਚੰਗੇ ਲਗਦੇ ਹਨ ਤੇ ਉਨ੍ਹਾਂ ਨੂੰ ਆਪਣੇ ਵਿਚ ਆਤਮਸਾਤ ਕਰਦਾ ਹਾਂ ਤੇ ਇਸ ਤਰ੍ਹਾਂ ਆਪਣੀ ਸਖਸ਼ੀਅਤ ਘੜਦਾ ਹਾਂ। ਇਸ ਲਈ ਮੈਂ ਕਹਿ ਸਕਦਾ ਹਾਂ ਕਿ ਮੈਂ ਕਿਸੇ ਦੀ ਨਕਲ ਨਹੀਂ ਕਰਦਾ ਉਹ ਭਾਵੇਂ ਕਿੰਨਾ ਵੀ ਵਡਾ ਕਿਉਂ ਨਾ ਹੋਵੇ। ਮੇਰੀ ਆਪਣੀ ਮੌਲਿਕ ਸਖਸ਼ੀਅਤ ਹੈ।

(ਡਾ. ਅੰਬੇਡਕਰ ਦੀਆਂ ਲਕਸ਼ਮੀ ਕਬੀਰ, ਜਿਹੜੀ ਬਾਅਦ ਵਿਚ ਉਨ੍ਹਾਂ ਦੀ ਪਤਨੀ ਬਣੀ, ਦੇ ਨਾਂ ਲਿਖੀਆਂ ਚਿਠੀਆਂ)

Leave a Reply

Your email address will not be published. Required fields are marked *