ਸਭਾਪਤੀ ਜੀ, 23 ਤਰੀਕ ਨੂੰ ਇਸ ਸਭਾ ਵਿਚ ਬਹੁਤ ਵਡੇ ਪੈਮਾਨੇ ਉਪਰ ਦਲਿਤ ਪ੍ਰੇਮ ਦਾ ਦਿਖਾਵਾ ਕੀਤਾ ਗਿਆ ਹੈ। ਦਲਿਤ ਪ੍ਰੇਮੀ ਮੇਰੇ ਕੋਲ ਵੀ ਆਏ। ਮੈਨੂੰ ਕਹਿਣ ਲਗੇ ਕਿ ਤੁਸੀਂ ਕੁਝ ਕਹਿੰਦੇ ਕਿਉਂ ਨਹੀਂ, ਜਦੋਂਕਿ ਅਸੀਂ ਸਾਰੇ ਲੋਕ ਕਹਿ ਰਹੇ ਹਾਂ। ਅਸੀਂ ਦਲਿਤ ਨਹੀਂ ਹਾਂ, ਫਿਰ ਵੀ ਅਸੀਂ ਕਹਿ ਰਹੇ ਹਾਂ, ਤਾਂ ਤੁਸੀਂ ਕੁਝ ਕਿਉਂ ਨਹੀਂ ਕਹਿੰਦੇ? ਕਿ ਅਸੀਂ ਇਸ ਸਦਨ ਵਿਚ ਖੜੇ ਹੋਏ ਹਾਂ, ਤੁਸੀਂ ਕਿਉਂ ਨਹੀਂ ਖੜੇ ਹੁੰਦੇ?
ਮੈਂ ਚੁੱਪ ਰਿਹਾ। ਲੇਕਿਨ ਕੁਝ ਸਾਥੀਆਂ ਨੇ ਕਿਹਾ ਕਿਤੇ ਬੀ ਜੇ ਪੀ ਦੇ ਦਬਾਅ ਵਿਚ ਤਾਂ ਐਸਾ ਨਹੀਂ ਹੋ ਰਿਹਾ। ਜਿਨ੍ਹਾਂ ਸਾਥੀਆਂ ਨੇ ਮੈਨੂੰ ਕਿਹਾ ਕਿ ਬੀ ਜੇ ਪੀ ਦੇ ਦਬਾਅ ਵਿਚ ਸ਼ਾਇਦ ਐਸਾ ਹੋ ਰਿਹਾ ਹੈ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਾਂਸ਼ੀ ਰਾਮ ਅਤੇ ਮਹਾਂਰਾਸ਼ਟਰ ਦੇ ਦਲਿਤਾਂ ਵਿਚ ਬਹੁਤ ਫਰਕ ਹੈ। ਜ਼ਮੀਨ ਅਸਮਾਨ ਦਾ ਫਰਕ ਹੈ। ਮੈਂ ਕਾਂਗਰਸ ਦੇ ਨਾਲ ਵੀ ਸਮਝੌਤਾ ਕੀਤਾ। ਇਹਨਾਂ ਦੇ ਦਬਾਅ ਦੀ ਕੋਈ ਗੱਲ ਨਹੀਂ ਮੰਨੀ। ਬੀ ਜੇ ਪੀ ਅਗਰ ਬੁਰਾ ਕੰਮ ਕਰਦੀ ਹੈ ਤਾਂ ਮੈਂ ਉਸ ਦੀ ਨਿਖੇਧੀ ਕਰਦਾ ਹਾਂ। ਉਸਦੇ ਬਾਰੇ ਵੀ ਸੋਚਦਾ ਹਾਂ, ਨਿਖੇਧੀ ਘੱਟ ਕਰਦਾ ਹਾਂ, ਸੋਚਦਾ ਜ਼ਿਆਦਾ ਹਾਂ। ਮੈਂ ਸਮਝਦਾ ਹਾਂ ਕਿ ਮੇਰੇ ਲਈ ਸੋਚਣਾ ਜ਼ਿਆਦਾ ਜ਼ਰੂਰੀ ਹੈ, ਕਹਿਣਾ ਓਨਾ ਜ਼ਰੂਰੀ ਨਹੀਂ।
ਦਲਿਤ ਪ੍ਰੇਮੀਆਂ ਨੇ ਜੋ 23 ਤਰੀਕ ਨੂੰ ਦਲਿਤ ਪ੍ਰੇਮ ਦਿਖਾਇਆ ਅਤੇ ਮੈਨੂੰ ਵੀ ਕਿਹਾ ਕਿ ਮੈਨੂੰ ਕੁਝ ਕਹਿਣਾ ਚਾਹੀਦਾ ਹੈ, ਇਹੀ ਨਹੀਂ ਬਹੁਤ ਸਾਰੇ ਪੇਪਰਾਂ ਵਿਚ ਵੀ ਇਹ ਗੱਲ ਆਈ ਕਿ ਕਾਂਸ਼ੀ ਰਾਮ ਨੂੰ ਦਲਿਤ ਪ੍ਰੇਮ ਨਹੀਂ। ਇਸ ਲਈ ਉਹ ਮਹਾਂਰਾਸ਼ਟਰ ਦੇ ਬਾਰੇ ਵਿਚ ਚੁੱਪ ਹੈ। ਮੈਂ ਮਹਾਂਰਾਸ਼ਟਰ ਦੇ ਬਾਰੇ ਵਿਚ ਚੁੱਪ ਨਹੀਂ ਹਾਂ। ਮੈਂ ਮਹਾਂਰਾਸ਼ਟਰ ਵਿਚ ਜਾ ਕੇ ਬਹੁਤ ਕੁਝ ਬੋਲਿਆ ਹਾਂ। ਮੇਰੀ ਗੱਲ ਮਹਾਂਰਾਸ਼ਟਰ ਦੇ ਦਲਿਤਾਂ ਨੇ ਸੁਣੀ ਨਹੀਂ। ਇਸ ਲਈ ਉਹਨਾਂ ਨੂੰ ਅੱਜ ਇਹ ਦਿਨ ਦੇਖਣਾ ਪੈ ਰਿਹਾ ਹੈ। ਪਿਛਲੇ 50 ਸਾਲ ਤੋਂ ਇਹ ਦਿਨ ਵੇਖਣਾ ਪੈ ਰਿਹਾ ਹੈ। ਚਾਹੇ ਉਥੇ ਕਾਂਗਰਸ ਦਾ ਰਾਜ ਰਿਹਾ ਹੋਵੇ ਚਾਹੇ ਕਿਸੇ ਹੋਰ ਦਾ ਰਾਜ ਰਿਹਾ ਹੋਵੇ। ਅਗਰ ਉਹਨਾਂ ਨੇ ਮੇਰੀ ਗੱਲ ਮੰਨੀ ਹੁੰਦੀ ਤਾਂ ਮੈਨੂੰ ਸ਼ਾਇਦ ਇਸ ਸਦਨ ਦੇ ਵਿਚ ਬੋਲਣ ਦੀ ਜ਼ਰੂਰਤ ਨਾ ਪੈਂਦੀ।
ਹੁਣ ਮੈਂ ਇਸ ਸਦਨ ਦੇ ਮਾਧਿਅਮ ਤੋਂ ਮਹਾਂਰਾਸ਼ਟਰ ਦੇ ਦਲਿਤਾਂ ਨੂੰ ਸਲਾਹ ਦੇਣੀ ਚਾਹੁੰਦਾ ਹਾਂ। ਜੋ ਮੈਂ ਮਹਾਂਰਾਸ਼ਟਰ ਵਿਚ ਜਾ ਕੇ ਸਲਾਹ ਦਿੰਦਾ ਰਿਹਾ ਹਾਂ, ਇਹ ਸਲਾਹ ਕੀ ਹੈ? ਐਸੀ ਵਾਰਦਾਤ ਅਗਰ ਬਿਹਾਰ ਦੇ ਬੇਲਛੀ ਅਤੇ ਪਿਪਰਾ ਵਿਚ ਹੁੰਦੀ ਤਾਂ ਗੱਲ ਸਮਝ ਵਿਚ ਆਉਂਦੀ ਹੈ। ਅਗਰ ਉਤਰ ਪ੍ਰਦੇਸ਼ ਦੇ ਆਗਰਾ ਵਿਚ ਹੁੰਦੀ ਤਾਂ ਵੀ ਗੱਲ ਬੁਰੀ ਨਹੀਂ ਲੱਗਦੀ। ਲੇਕਿਨ ਅਗਰ ਇਸ ਕਿਸਮ ਦਾ ਦਲਿਤਾਂ ਦੇ ਉੱਪਰ ਅਨਿਆਂ ਮਹਾਂਰਾਸ਼ਟਰ ਵਿਚ ਹੁੰਦਾ ਹੈ, ਚਾਹੇ ਉਹ ਕਾਂਗਰਸ ਦੀ ਤਰਫੋਂ ਹੋਵੇ, ਚਾਹੇ ਉਹ ਬਾਬਰੂਵਾਨ ਗਵਈ ਦੀਆਂ ਅੱਖਾਂ ਕੱਢਣ ਦਾ ਕੰਮ ਹੋਵੇ, ਜੋ ਮੈਂ ਮਹਾਂਰਾਸ਼ਟਰ ਵਿਚ ਖੁਦ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਚਾਹੇ ਉਹ ਯੂਨੀਵਰਸਿਟੀ ਨਾਲ ਸੰਬੰਧਤ ਹੈ, ਯੂਨੀਵਰਸਿਟੀ ਦੇ ਨਾਮਕਰਣ ਨਾਲ ਸੰਬੰਧਤ ਹੈ ਜਾਂ ਅੱਜ ਦੀ ਘਟਨਾ ਹੋਵੇ, ਜਿਸ ਦੇ ਬਾਰੇ ਵਿਚ ਬਹਿਸ ਹੈ, ਇਹ ਸਾਰੀਆਂ ਚੀਜ਼ਾਂ ਮਹਾਂਰਾਸ਼ਟਰ ਵਿਚ ਹੁੰਦੀਆਂ ਹਨ ਤਾਂ ਮੈਨੂੰ ਅਫਸੋਸ ਹੁੰਦਾ ਹੈ….
ਮੈਂ ਸ਼ਿਵਸੈਨਾ ਭਾਜਪਾ ਦੀ ਹੀ ਗੱਲ ਕਹਿ ਰਿਹਾ ਹਾਂ। ਜੋ ਅੱਜ ਹੋ ਰਿਹਾ ਉਸ ਦਾ ਮੈਨੂੰ ਦੁੱਖ ਹੈ। ਮੈਂ ਉਸਦੀ ਨਿਖੇਧੀ ਕਰਦਾ ਹਾਂ। ਹੁਣੇ-ਹੁਣੇ ਮੇਰੇ ਇਕ ਸਾਥੀ ਕਹਿ ਰਹੇ ਸਨ ਕਿ ਜਿਹਨਾਂ ਦੇ ਨਾਲ ਤੁਹਾਡੀ ਦੋਸਤੀ ਹੈ, ਉਹਨਾਂ ਦੇ ਉਧਰ ਹੋਮ ਮਨਿਸਟਰ ਹਨ, ਉਹਨਾਂ ਦੇ ਉਧਰ ਗ੍ਰਹਿ ਮੰਤਰੀ ਹਨ। ਮੇਰੀ ਦੋਸਤੀ ਕਾਂਗਰਸ ਦੇ ਨੇਤਾਵਾਂ ਦੇ ਨਾਲ ਵੀ ਰਹੀ ਹੈ, ਉਹਨਾਂ ਦੇ ਵੀ ਗ੍ਰਹਿ ਮੰਤਰੀ ਰਹੇ ਹਨ, ਅਤੇ ਕੇਂਦਰ ਅਤੇ ਸੂਬਿਆਂ ਵਿਚ ਵੀ ਰਹੇ ਹਨ। ਸਾਡਾ ਇਸ ਨਾਲ ਕੋਈ ਮਤਲਬ ਨਹੀਂ ਕਿ ਸਾਡਾ ਕੋਈ ਦੋਸਤ ਹੈ। ਕੋਈ ਗ੍ਰਹਿ ਮੰਤਰੀ ਗਲਤ ਬਾਤ ਕਰੇ ਤਾਂ ਮੈਂ ਉਸਦੀ ਵੀ ਨਿਖੇਧੀ ਕਰਦਾ ਹਾਂ। ਲੇਕਿਨ ਮੈਂ ਨਿਖੇਧੀ ਕਰਨ ਲਈ ਖੜਾ ਨਹੀਂ ਹੋਇਆ। ਮੈਂ ਇਹ ਗੱਲ ਰੱਖਣ ਲਈ ਖੜਾ ਹੋਇਆ ਹਾਂ ਕਿ ਅਗਰ ਬਿਹਾਰ ਅਤੇ ਉਤਰ ਪ੍ਰਦੇਸ਼ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹਨ, ਉਹ ਉਸਦੇ ਆਦੀ ਹੋ ਚੁੱਕੇ ਹਨ। ਲੇਕਿਨ ਮਹਾਂਰਾਸਟਰ ਵਿਚ, ਤਾਮਿਲਨਾਡੂ ਵਿਚ ਐਸਾ ਨਹੀਂ ਹੋਣਾ ਚਾਹੀਦਾ। ਕਿਉਂਕਿ ਤਾਮਿਲਨਾਡੂ ਵਿਚ ਵੀ ਦਲਿਤਾਂ ਦੀਆਂ ਬਹੁਤ ਹੱਤਿਆਵਾਂ ਹੋ ਰਹੀਆਂ ਹਨ। ਉਹਨਾਂ ਦਾ ਵੀ ਮੈਨੂੰ ਦੁੱਖ ਹੁੰਦਾ ਹੈ। ਦੁੱਖ ਇਸ ਲਈ ਹੁੰਦਾ ਹੈ ਕਿ ਤਾਲਿਨਾਡੂ ਵਿਚ ਪੈਰੀਅਰ ਦੀ ਵਿਚਾਰਧਾਰਾ ਚੱਲੀ।
ਪੈਰੀਅਰ 1924 ਵਿਚ ਕਾਂਗਰਸ ਪਾਰਟੀ ਦੇ ਪ੍ਰਧਾਨ ਸਨ। 1924 ਵਿਚ ਜੋਂ ਨਾਇਨਗੁੜੀ ਦੇ ਲੋਕਾਂ ਨੇ ਬੈਕਮ ਵਿਚ ਸੱਤਿਆਗ੍ਰਹਿ ਸ਼ੁਰੂ ਕੀਤਾ ਤਾਂ ਪੈਰੀਅਰ ਉਸਦੀ ਮਦਦ ਦੇ ਲਈ ਬੈਕਮ, ਕੇਰਲ ਪਹੁੰਚੇ। ਗਾਂਧੀ ਜੀ ਤਿਲਕ ਦੇ ਬਾਅਦ ਕਾਂਗਰਸ ਦੇ ਕਾਰੋਬਾਰ ਨੂੰ ਦੇਖ ਰਹੇ ਸਨ, ਉਹਨਾਂ ਨੇ ਪੈਰੀਅਰ ਨੂੰ ਕਿਹਾ ਕਿ ਇਹ ਕਾਂਗਰਸ ਦਾ ਵਿਸ਼ਾ ਨਹੀਂ ਹੈ। ਸਾਡਾ ਵਿਸ਼ਾ ਅਜ਼ਾਦੀ ਦਾ ਹੈ। ਅਸੀਂ ਅਜ਼ਾਦੀ ਚਾਹੁੰਦੇ ਹਾਂ। ਅੰਗਰੇਜ਼ ਨੂੰ ਕਢਣਾ ਚਾਹੁੰਦੇ ਹਾਂ। ਅਸੀਂ ਛੂਆਛਾਤ ਨੂੰ ਦੂਰ ਨਹੀਂ ਕਰਨਾ ਚਾਹੁੰਦੇ। ਇਹ ਸਾਡਾ ਵਿਸ਼ਾ ਨਹੀਂ ਹੈ। ਦੇਸ ਆਜ਼ਾਦ ਹੋ ਜਾਵੇਗਾ, ਬਾਅਦ ਵਿਚ ਦੇਖਿਆ ਜਾਵੇਗਾ ਕਿ ਕੀ ਕਰਨਾ ਹੈ। ਲੇਕਿਨ ਅੱਜ ਸਿਰਫ ਅਸੀਂ ਅੰਗਰੇਜ਼ਾਂ ਨੂੰ ਕਢਣਾ ਹੈ। ਤਾਂ ਪੈਰੀਅਰ ਨੇ 1924 ਵਿਚ ਕਾਂਗਰਸ ਤੋਂ ਅਸਤੀਫਾ ਦੇ ਦਿਤਾ। ਮੈਂ ਉਹਨਾਂ ਨੂੰ ਕਿਉਂ ਕਹਿਣਾ ਚਾਹੁੰਦਾ ਹਾਂ। ਉਹਨਾਂ ਦਾ ਜ਼ਿਆਦਾ ਕਿਉਂ ਆਦਰ ਕਰਦਾ ਹਾਂ। ਇਸ ਲਈ ਕਿ ਉਹਨਾਂ ਨੇ ਵਿਸ਼ਾ ਬਦਲਿਆ। ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਇਹ ਵਿਸ਼ਾ ਨਹੀਂ ਤਾਂ ਮੈਂ ਕਾਂਗਰਸ ਦਾ ਪ੍ਰਧਾਨ ਨਹੀਂ ਰਹਿਣਾ ਚਾਹੁੰਦਾ। ਇਸ ਕਾਂਗਰਸ ਨੂੰ ਛੱਡ ਕੇ ਉਹਨਾਂ ਨੇ 1925 ਵਿਚ ‘ਸੈੱਲਫ ਰੈਸਪੈਕਟ ਮੂਵਮੈਂਟ’ (ਸਵੈਮਾਣ ਲਹਿਰ) ਸ਼ੁਰੂ ਕੀਤੀ। ਉਹਨਾਂ ਨੇ ਹੋਰ ਬਹੁਤ ਸਾਰੇ ਕੰਮ ਕੀਤੇ। ਜਿਹਨਾਂ ਨਾਲ ਮੈਂ ਸਹਿਮਤ ਨਹੀਂ ਹਾਂ, ਲੇਕਿਨ ਸੈਲਫ ਰੈਸਪੈਕਟ ਮੂਵਮੈਂਟ ਨੂੰ ਮੈਂ ਅਤੇ ਮੇਰੀ ਪਾਰਟੀ ਬਹੁਤ ਸਤਿਕਾਰ ਦਿੰਦੀ ਹੈ।
ਇਸ ਤਰ੍ਹਾਂ ਮਹਾਂਰਾਸ਼ਟਰ ਜਿਥੇ ਫੂਲੇ, ਸ਼ਾਹੂ ਅਤੇ ਅੰਬੇਡਕਰ, ਤਿੰਨ ਮਹਾਂਪੁਰਸ਼ਾਂ ਨੇ 1848 ਤੋਂ 1953 ਤੱਕ 105 ਸਾਲ ਲੰਬਾ ਸੰਘਰਸ਼ ਕੀਤਾ, ਕਿਸ ਲਈ ਕੀਤਾ। ਸਮਾਜਕ ਅਤੇ ਆਰਥਕ ਪਰਿਵਰਤਣ ਲਈ, ਸ਼ੂਦਰ ਅਤੇ ਅਤੀ ਸ਼ੂਦਰ ਵੱਲੋਂ ਸੇਠ ਅਤੇ ਮਠ ਜੀ ਦਾ ਮੁਕਾਬਲਾ ਕਰਨ ਲਈ। ਜੋ 105 ਸਾਲ ਤੱਕ ਕੋਸ਼ਿਸ ਹੋਈ ਉਹ ਬੇਕਾਰ ਗਈ। ਮਹਾਂਰਾਸ਼ਟਰ ਵਿਚ ਪਿਛਲੇ 50 ਸਾਲਾਂ ਵਿਚ ਜੋ ਹੋਇਆ ਉਸ ਅਧਾਰ ਉਪਰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਕੋਸ਼ਿਸ਼ ਕਾਮਯਾਬ ਨਹੀਂ ਹੋਈ। ਉਹ ਕੋਸ਼ਿਸ਼ ਇਹ ਸੀ ਕਿ ਰਾਜਨੀਤਕ ਪਰਿਵਰਤਨ ਤੋਂ ਪਹਿਲਾਂ ਸਮਾਜਕ ਅਤੇ ਆਰਥਿਕ ਪਰਿਵਰਤਨ ਜ਼ਰੂਰੀ ਹੈ। ਅੰਗਰੇਜ਼ਾਂ ਨੂੰ ਕੱਢਣ ਤੋਂ ਪਹਿਲਾਂ ਸਾਨੂੰ ਸਮਾਜਕ ਅਵਸਥਾ ਅਤੇ ਆਰਥਿਕ ਅਵਸਥਾ ਨੂੰ ਸੁਧਾਰਨਾ ਚਾਹੀਦਾ ਹੈ। ਲੇਕਿਨ ਅੱਜ ਅਜ਼ਾਦੀ ਦੇ 50 ਸਾਲ ਬਾਅਦ ਜਦੋਂ ਅਸੀਂ ਇਹ ਵਿਚਾਰ ਕਰ ਰਹੇ ਹਾਂ ਤਾਂ ਅੱਜ ਤੱਕ ਵੀ ਅਸੀਂ ਲੋਕ ਸਮਾਜਕ ਅਤੇ ਆਰਥਿਕ ਸੁਧਾਰ ਨਹੀਂ ਕਰ ਸਕੇ।
ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਸਭਾ ਵਿਚ 25 ਨਵੰਬਰ 1946 ਨੂੰ ਕਿਹਾ ਸੀ ਕਿ ਰਾਜਨੀਤਕ ਲੋਕਤੰਤਰ ਸਮਾਜਕ ਲੋਕਤੰਤਰ ਦੇ ਬਿਨਾਂ ਕਾਮਯਾਬ ਨਹੀਂ ਹੋ ਸਕਦਾ। ਰਾਜਨੀਤਕ ਲੋਕਤੰਤਰ ਤਾਂ ਅਸੀਂ ਪ੍ਰਾਪਤ ਕਰ ਲਿਆ, ਲੇਕਿਨ ਸਮਾਜਕ ਲੋਕਤੰਤਰ ਅੱਜ ਵੀ ਨਹੀਂ ਹੈ। ਮੈਨੂੰ ਦੁੱਖ ਹੁੰਦਾ ਹੈ ਕਿ ਮਹਾਂਰਾਸ਼ਟਰ ਵਿਚ ਜਿੱਥੇ ਫੂਲੇ, ਸ਼ਾਹੂ ਅਤੇ ਅੰਬੇਡਕਰ ਨੇ 105 ਸਾਲ ਲੰਬਾ ਅਟੁਟ ਸੰਘਰਸ਼ ਕੀਤਾ ਉਥੇ ਵੀ ਸਮਾਜਕ ਲੋਕਤੰਤਰ ਨਾ ਹੋਣ ਦੇ ਕਾਰਨ ਅੱਜ ਵੀ ਜਾਤੀ ਦੇ ਅਧਾਰ ਉਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ। ਲੇਕਿਨ ਇਸ ਤਰ੍ਹਾਂ ਹੋਇਆ ਕਿਉਂ? ਇਸਦੇ ਜ਼ਿੰਮੇਵਾਰ ਕੌਣ ਹਨ? ਮੈਂ ਪਹਿਲਾਂ ਕਿਹਾ ਹੈ ਕਿ ਇਸ ਲਈ ਦਲਿਤਾਂ ਨੂੰ ਮੈਂ ਬੜਾ ਭਾਰੀ ਜ਼ੁੰਮੇਵਾਰ ਸਮਝਦਾ ਹਾਂ? ਕਿਉਂਕਿ ਦਲਿਤਾਂ ਨੇ ਅੰਬੇਡਕਰ ਦੇ ਜੋ ਬੁੱਤ ਲਗਾਏ ਹਨ, ਠੀਕ ਹਨ ਲੇਕਿਨ ਉਹਨਾਂ ਨੇ ਜੋ ਅੰਬੇਡਕਰ ਜੀ ਦੀ ਵਿਚਾਰਧਾਰਾ ਖਤਮ ਕਰ ਦਿੱਤੀ, ਇਹ ਗਲਤ ਕੀਤੀ। ਉਹਨਾਂ ਨੂੰ ਅੰਬੇਡਕਰ ਦੀ ਲਹਿਰ ਨਾਲ ਜੁੜਨਾ ਚਾਹੀਦਾ ਸੀ, ਪੁਤਲਿਆਂ ਨਾਲ ਨਹੀਂ। ਉਹਨਾਂ ਦਾ ਪੁਤਲਿਆਂ ਨਾਲ ਜੁੜਨਾ ਇੰਨਾ ਜ਼ਿਆਦਾ ਜ਼ਰੂਰੀ ਨਹੀਂ ਹੈ, ਜਿੰਨਾ ਅੰਬੇਡਕਰ ਜੀ ਦੀ ਲਹਿਰ ਨੂੰ ਕਾਮਯਾਬ ਬਣਾਉਣਾ ਜ਼ਰੂਰੀ ਸੀ।
ਮੈਨੂੰ ਕਾਂਗਰਸ ਦੇ ਬਾਰੇ ਅਫਸੋਸ ਹੈ, ਮੈਂ ਪੂਨੇ ਵਿਚ ਸੀ। ਪੂਨੇ ਦੀ ਗਾਗੀ ਮਹਾਰਾਜ ਧਰਮਸ਼ਾਲਾ ਵਿਚ ਇਕ ਸਮਝੌਤਾ ਹੋਇਆ। ਬਾਬਾ ਸਾਹਿਬ ਅੰਬੇਡਕਰ ਦੀ ਪਾਰਟੀ ਰਿਪਬਲਿਕਨ ਪਾਰਟੀ ਅਤੇ ਕਾਂਗਰਸ ਦਾ ਸਮਝੌਤਾ ਹੋਇਆ। ਉਸ ਸਮੇਂ ਪਾਰਲੀਮੈਂਟ ਦੇ 521 ਮੈਂਬਰਾਂ ਹੁੰਦੇ ਸਨ। ਕਾਂਗਰਸ ਨੇ ਸਮਝੌਤਾ ਕੀਤਾ ਕਿ 521 ਵਿਚੋਂ 520 ਕਾਂਗਰਸ ਲੜੇਗੀ ਅਤੇ ਇਕ ਰਿਪਬਲਿਕਨ ਪਾਰਟੀ ਲੜੇਗੀ। ਗਾਗੀ ਧਰਮਸ਼ਾਲਾ ਤੋਂ ਬਾਹਰ ਆਏ ਤਾਂ ਬਾਬਾ ਸਾਹਿਬ ਗਾਇਕਵਾੜ ਰਿਪਬਲਿਕਨ ਪਾਰਟੀ ਵੱਲੋਂ ਅਤੇ ਮੋਹਣ ਧਾਰੀਆਂ ਕਾਂਗਰਸ ਪਾਰਟੀ ਵੱਲੋਂ ਸਨ। ਬਾਹਰ ਆ ਕੇ ਉਹਨਾਂ ਨੇ ਐਲਾਨ ਕੀਤਾ ਕਿ ਅੱਜ ਬਹੁਤ ਚੰਗੀ ਗੱਲ ਹੋ ਗਈ ਹੈ। ਜੋ ਸਮਝੌਤਾ ਗਾਂਧੀ ਅਤੇ ਅੰਬੇਡਕਰ ਦੇ ਜਿਉਂਦਿਆਂ ਨਹੀਂ ਹੋਇਆ, ਅੱਜ 15 ਸਾਲ ਦੇ ਬਾਅਦ ਇਹ ਸਮਝੌਤਾ ਹੋ ਗਿਆ ਹੈ। ਮੈਨੂੰ ਬਹੁਤ ਬੁਰਾ ਲੱਗਾ। ਇਸ ਸਮਝੌਤੇ ਵਿਚ ਗਾਂਧੀ ਨੂੰ 520 ਸੀਟਾਂ ਮਿਲੀਆਂ ਅਤੇ ਅੰਬੇਡਕਰ ਜੀ ਨੂੰ ਇਕ ਸੀਟ ਮਿਲੀ। ਇਹ ਸਮਝੌਤਾ 15 ਸਾਲ ਬਾਅਦ ਹੋਇਆ। ਗਾਂਧੀ ਅਤੇ ਅੰਬੇਡਕਰ ਦਾ ਜੋ ਸਮਝੌਤਾ ਹੋਇਆ ਇਹ ਚੰਗਾ ਨਹੀਂ ਹੋਇਆ। ਮੈਂ ਮਹਾਂਰਾਸ਼ਟਰ ਛੱਡ ਕੇ ਚਲਾ ਗਿਆ। ਰਿਪਬਲਿਕਨ ਪਾਰਟੀ ਦੇ ਜੋ ਨੇਤਾ ਸਨ, ਮੈਂ ਕਰਮਚਾਰੀਆਂ ਤੋਂ ਪੈਸਾ ਇਕੱਠਾ ਕਰਕੇ ਉਹਨਾਂ ਨੂੰ ਦਿੱਤਾ ਅਤੇ ਉਹਨਾਂ ਨੂੰ ਕਹਿੰਦਾ ਰਿਹਾ ਕਿ ਲਹਿਰ ਨਾ ਛੱਡੋ। ਲੇਕਿਨ ਉਹ ਕਹਿੰਦੇ ਸਨ ਕਿ ਇਸ ਲਹਿਰ ਦੇ ਚਲਦੇ ਅਸੀਂ ਐਮ ਐਲ ਏ, ਐÎਮ ਪੀ ਅਤੇ ਮੰਤਰੀ ਨਹੀਂ ਬਣ ਸਕਦੇ। ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਐਮ ਐਲ ਏ ਅਤੇ ਐÎਮ ਪੀ ਬਣਨਾ ਜ਼ਿਆਦਾ ਜ਼ਰੂਰੀ ਨਹੀਂ। ਇਸ ਲਹਿਰ ਨੂੰ ਚਲਾਉਣਾ ਜ਼ਿਆਦਾ ਜ਼ਰੂਰੀ ਹੈ।
ਅੱਜ ਕੀ ਸਥਿਤੀ ਹੈ। ਅੱਜ ਉਹਨਾਂ ਲੋਕਾਂ ਵਿਚੋਂ 255 ਵਿਚੋਂ ਸ਼ਾਇਦ ਇਕ ਐੱਮ ਐੱਲ ਏ ਹੈ। ਹੋ ਸਕਦਾ ਹੈ ਸ਼ਾਇਦ ਇਕ ਵੀ ਨਾ ਹੋਵੇ। ਲੇਕਿਨ ਇਸ ਕਿਸਮ ਦੇ ਸਮਝੌਤੇ ਕਾਰਨ। ਇਸ ਕਿਸਮ ਦੇ ਰਵੱਈਏ ਕਾਰਨ, ਉਹਨਾਂ ਦਾ ਇਕ ਵੀ ਐਮ ਐਲ ਏ ਨਹੀਂ। ਐਮ ਐਲ ਏ ਅਤੇ ਐਮ ਪੀ ਬਣਨ ਲਈ ਉਹਨਾਂ ਨੇ ਅੰਬੇਡਕਰ ਜੀ ਦੀ ਲਹਿਰ/ਮਿਸ਼ਨ ਖਤਮ ਕਰ ਦਿੱਤਾ। ਲੇਕਿਨ ਅੱਜ ਇਕ ਵੀ ਐਮ ਐਲ ਏ, ਐਮ ਪੀ ਨਹੀਂ।
ਮੈਂ ਮਹਾਂਰਾਸ਼ਟਰ ਦੇ ਉਖਾੜੇ ਹੋਏ ਪੌਦੇ ਨੂੰ ਲੈ ਕੇ ਉਤਰ ਪ੍ਰਦੇਸ਼ ਵਿਚ ਗਿਆ। ਉਤਰ ਪ੍ਰਦੇਸ਼ ਵਿਚ ਇਹ ਪੌਦਾ ਲਾਇਆ। ਅੱਜ ਉਤਰ ਪ੍ਰਦੇਸ਼ ਵਿਚ 5 ਲੋਕ ਸਭਾ ਦੇ ਐਮ ਪੀ ਹਨ। ਤਿੰਨ ਰਾਜ ਸਭਾ ਦੇ ਹਨ ਅਤੇ 67 ਐਮ ਐਲ ਏ ਹਨ। ਇਸ ਤੋਂ ਬਾਅਦ ਮਹਾਂਰਾਸ਼ਟਰ ਵਿਚ ਜਾ ਕੇ ਮੈਂ ਉਹਨਾਂ ਕੋਲ ਪੁਹੰਚਿਆਂ ਅਤੇ ਕਿਹਾ ਕਿ ਮੈਂ ਅੰਬੇਡਕਰ ਨੂੰ ਮੰਨ ਕੇ ਫੂਲੇ ਅਤੇ ਸ਼ਾਹੂ ਨੂੰ ਮੰਨ ਕੇ ਐਮ ਐਲ ਏ, ਐਮ ਪੀ ਬਣਾ ਸਕਦਾ ਹਾਂ। ਜਦ ਉਤਰ ਪ੍ਰਦੇਸ਼ ਪੰਜਾਬ ਅਤੇ ਮੱਧ ਪ੍ਰਦੇਸ ਵਿਚ ਬਣ ਸਕਦੇ ਹਨ ਤਾਂ ਮਹਾਂਰਾਸ਼ਟਰ ਵਿਚ ਕਿਉਂ ਨਹੀਂ ਬਣ ਸਕਦੇ। ਤੁਸੀਂ ਇਸ ਵਿਚਾਰਧਾਰਾ ਨੂੰ ਨਾ ਠੁਕਰਾਓ, ਇਹ ਵਿਚਾਰਧਾਰਾ ਸਮਾਜਕ ਅਤੇ ਆਰਥਿਕ ਪਰਿਵਰਤਨ ਦੀ ਵਿਚਾਰਧਾਰਾ ਹੈ। ਇਸ ਨੂੰ ਕਾਮਯਾਬ ਕਰਨ ਲਈ ਤੁਸੀਂ ਲੋਕ ਦੁਬਾਰਾ ਤੋਂ ਇਸ ਵਿਚਾਰਧਾਰਾ ਨੂੰ ਸ਼ੁਰੂ ਕਰੋ। ਮੈਂ ਤੁਹਾਡੀ ਮਦਦ ਕਰਾਂਗਾ। ਮੈਂ ਤੁਹਾਨੂੰ ਉਸ ਸਮੇਂ ਵੀ ਮਹਾਂਰਾਸ਼ਟਰ ਵਿਚ ਕਹਿੰਦਾ ਸੀ ਅਤੇ ਅੱਜ ਵੀ ਉਤਰ ਪ੍ਰਦੇਸ਼ ਵਿਚੋਂ ਆ ਕੇ ਕਹਿ ਰਿਹਾ ਹਾਂ ਕਿ ਤੁਸੀਂ ਵੀ ਐਮ ਐਲ ਏ ਅਤੇ ਐਮ ਪੀ ਬਣਾ ਸਕਦੇ ਹੋ। ਅੱਜ ਉਤਰ ਪ੍ਰਦੇਸ਼ ਵਿਚ ਸਾਡੀ ਮੁੱਖ ਮੰਤਰੀ ਹੈ। ਬੇਸ਼ੱਕ ਕਿਸੇ ਦੇ ਨਾਲ ਮਿਲ ਕੇ ਹੈ। ਲੇਕਿਨ ਹੋ ਸਕਦਾ ਹੈ ਕਿ ਅਸੀਂ ਇਸ ਉਮੀਦ ਵਿਚ ਹੋਈਏ ਕੇ ਇਸੀਂ ਆਪਣੇ ਬਲਬੂਤੇ ਉਤੇ ਸਰਕਾਰ ਬਣਾ ਸਕਦੇ ਹਾਂ। ਇਸ ਵਿਚਾਰਾਧਾਰਾ ਨੂੰ ਧਿਆਨ ਵਿਚ ਰੱਖ ਕੇ, ਸ਼ਾਹੂ, ਫੂਲੇ ਅਤੇ ਅੰਬੇਡਕਰ ਦੀ ਵਿਚਾਰਧਾਰਾ, ਜਿਸ ਵਿਚ ਸਮਾਜਕ ਅਤੇ ਆਰਥਿਕ ਪਰਿਵਰਤਨ ਦੇ ਉਪਰ ਜ਼ਿਆਦਾ ਜ਼ੋਰ ਦਿਤਾ ਗਿਆ, ਉਸ ਵਿਚਾਰਧਾਰਾ ਨੂੰ ਮੈਂ ਸਮਝਦਾ ਹਾਂ, ਉਸ ਨੂੰ ਚਲਾਉਣਾ ਬੜਾ ਜ਼ਰੂਰੀ ਹੈ। ਲੇਕਿਨ ਮਹਾਂਰਾਸ਼ਟਰ ਦੇ ਦਲਿਤਾਂ ਨੇ ਉਸ ਦਾ ਅਪਮਾਨ ਕੀਤਾ। ਅਪਮਾਨ ਦਾ ਇੰਨਾ ਦੁੱਖ ਨਹੀਂ ਹੁੰਦਾ ਜਿੰਨਾ ਕਿ ਵਿਚਾਰਧਾਰਾ ਛੱਡ ਦੇਣ ਦਾ ਹੁੰਦਾ ਹੈ।
ਬੁੱਤ ਦੇ ਉਪਰ ਪੰਛੀ ਵੀ ਬੈਠ ਜਾਂਦੇ ਹਨ ਅਤੇ ਪੇਸ਼ਾਬ ਕਰ ਦਿੰਦੇ ਹਨ। ਤਾਂ ਕੀ ਅਸੀਂ ਪੰਛੀ ਦੇ ਪਿੱਛੇ ਭੱਜਾਂਗੇ ਕਿ ਤੁਸੀਂ ਇਹ ਕੀ ਕਰ ਦਿਤਾ। ਬੁੱਤ ਨੂੰ ਖਰਾਬ ਕਰ ਦਿੱਤਾ। ਬੁੱਤ ਨੂੰ ਜੁੱਤੀਆਂ ਦਾ ਹਾਰ ਪਹਿਨਾਇਆ ਗਿਆ ਅਤੇ ਉਸ ਤੋਂ ਬਾਅਦ ਗੋਲੀ ਕਾਂਡ ਹੋਇਆ। ਮੈਂ ਇਸ ਕਾਂਡ ਦੀ ਨਿਖੇਧੀ ਕਰਦਾ ਹਾਂ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਜ਼ੁਲਮ ਜ਼ਿਆਦਤੀ ਤੇ ਕਾਂਗਰਸ ਦੇ ਰਾਜ ਵਿਚ ਵੀ ਘੱਟ ਨਹੀਂ ਹੋਈ ਹੈ। ਬਾਬਰੂਵਾਨ ਗਵਈ ਦੀ ਕਹਾਣੀ ਸੁਣਾਈ ਹੈ। ਬਾਬਰੂਵਾਨ ਦੀਆਂ ਦੋਵੋਂ ਅੱਖਾਂ ਕੱਢ ਦਿੱਤੀਆਂ ਗਈਆਂ, ਕਾਂਗਰਸ ਦੇ ਰਾਜ ਵਿਚ। ਉਸਦਾ ਕਸੂਰ ਕੀ ਸੀ। ਇਕ ਜਗੀਰਦਾਰ ਨੇ ਉਸਦੀ ਲੜਕੀ ਦੇ ਬੱਚੇ ਪੈਦਾ ਕਰ ਦਿੱਤਾ। ਉਹ ਕਹਿੰਦਾ ਸੀ ਕਿ ਜਗੀਰਦਾਰ ਉਸਦੀ ਲੜਕੀ ਨੂੰ ਆਪਣੇ ਘਰ ਰੱਖੇ। ਉਸਨੇ (ਜਗੀਰਦਾਰ ਨੇ) ਕਿਹਾ ਕਿ ਤੁਹਾਡੀ ਇੰਨੀ ਹਿੰਮਤ ਅਤੇ ਕਿਹਾ ਕਿ ਬੱਚਾ ਪੈਦਾ ਕਰਨ ਦਾ ਸਾਡਾ ਕੰਮ ਹੈ। ਲੇਕਿਨ ਉਸ ਦਾ ਪਾਲਣ ਪੋਸਣ ਕਰਨਾ ਸਾਡਾ ਕੰਮ ਨਹੀਂ। ਉਸਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ ਗਈਆਂ। ਉਸ ਸਮੇਂ ਕਾਂਗਰਸ ਦਾ ਰਾਜ ਸੀ। ਮੈਂ ਕੋਈ ਕਾਂਗਰਸ ਦਾ ਵਿਰੋਧ ਕਰਨ ਲਈ ਇਥੇ ਖੜਾ ਨਹੀਂ ਹੋਇਆ। ਇਹ ਤਾਂ ਮੈਂ ਹਕੀਕਤ ਦੱਸੀ ਹੈ ਅਤੇ ਉਹ ਵੀ ਮਜਬੂਰ ਹੋ ਕੇ। ਮੈਂ ਤਾਂ ਇਹ ਬੋਲਣਾ ਨਹੀਂ ਚਾਹੁੰਦਾ ਸੀ , ਲੇਕਿਨ ਦਲਿਤ ਪ੍ਰੇਮੀਆਂ ਨੇ ਮੈਨੂੰ ਬੋਲਣ ਲਈ ਮਜਬੂਰ ਕੀਤਾ। ਇਸ ਲਈ ਮੈਂ ਸਮਝਦਾ ਹਾਂ ਕਿ ਉਸ ਵਕਤ ਵੀ ਐਸਾ ਹੋਇਆ। ਉਸ ਤੋਂ ਬਾਅਦ ਜੋ ਬਾਬਾ ਸਾਹਿਬ ਅੰਬੇਡਕਰ ਦੇ ਲੈਫਟੀਨੈਂਟ ਸਨ ਉਹ ਕਮਜ਼ੋਰ ਸਨ। ਉਹਨਾਂ ਦੀ ਕਮਜ਼ੋਰੀ ਨੂੰ ਛੁਪਾਉਣ ਦੇ ਲਈ ਉਹਨਾਂ ਨੇ ਯੂਨੀਰਸਿਟੀ ਦਾ ਮਾਮਲਾ ਉਠਾਇਆ ਕਿ ਸਾਨੂੰ ਯੂਨੀਵਰਸਿਟੀ ਚਾਹੀਏ। ਅੰਬੇਡਕਰ ਦਾ ਨਾਮ ਯੂਵਰਸਿਟੀ ਨਾਲ ਜੁੜਨਾ ਚਾਹੀਦਾ ਹੈ। ਇਹ ਸਾਰੇ ਜ਼ਿਆਦਾ ਜਾਣਦੇ ਹਨ, ਅੰਬੇਡਕਰ ਦਾ ਨਾਮ ਮਰਾਠਾ ਯੂਨੀਵਰਿਸਟੀ ਨਾਲ ਜੁੜਨਾ ਚਾਹੀਦਾ ਹੈ। ਮੈਂ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਡਾ. ਅੰਬੇਡਕਰ ਦੀ ਵਿਚਾਰਧਾਰਾ ਨਹੀਂ ਚਲਾ ਰਹੇ ਤਾਂ ਯੂਨੀਵਰਸਿਟੀ ਦਾ ਨਾਮ ਕੌਣ ਦੇਵੇਗਾ।
ਸਿਆਸੀ ਤਾਕਤ ਇਕ ਇਹੋ ਜਿਹੀ ਕੁੰਜੀ ਹੈ, ਜਿਸ ਨਾਲ ਤੁਸੀਂ ਸਾਰੇ ਤਾਲੇ ਖੋਹਲ ਸਕਦੇ ਹੋ। (Political Power is the Master key with which you can open eac and every Lock.) ਜੋ ਰਾਜਨੀਤਕ ਸ਼ਕਤੀ ਹੈ ਉਹ ਮਾਸਟਰ ਚਾਬੀ ਹੈ। ਜਿਸ ਨੂੰ ਪ੍ਰਾਪਤ ਕਰਨ ਲਈ ਅੰਬੇਡਕਰ ਵਿਚਾਰਧਾਰਾ ਚਲਾਉ। ਜਦ ਰਾਜਨੀਤਕ ਸ਼ਕਤੀ ਤੁਹਾਡੇ ਹੱਥ ਆਵੇਗੀ ਤਾਂ ਤੁਸੀਂ ਯੂਨੀਵਰਸਿਟੀ ਦਾ ਨਾਮ ਵੀ ਬਦਲ ਸਕਦੇ ਹੋ ਅਤੇ ਤੁਸੀਂ ਨਵੀਂ ਯੂਨੀਵਰਸਿਟੀ ਵੀ ਬਣਾ ਸਕਦੇ ਹੋ। ਅਸੀਂ ਇਹ ਉਤਰਪ੍ਰਦੇਸ਼ ਵਿਚ ਕਰਕੇ ਦਿਖਾਈ ਹੈ। ਕਾਂਗਰਸ ਨੇ ਮਜਬੂਰ ਕੀਤਾ ਨਵੀਂ ਯੂਨੀਵਰਸਿਟੀ ਬਣਾਉਣ ਲਈ ਲਖਨਊ ਵਿਚ 14 ਅਪ੍ਰੈਲ 1996 ਨੂੰ ਕਾਂਗਰਸ ਪਾਰਟੀ ਨੇ ਯੂਨੀਵਰਸਿਟੀ ਬਣਾਈ। ਉਸ ਵਕਤ ਉਤਰ ਪ੍ਰਦੇਸ ਵਿਚ ਅਤੇ ਕੇਂਦਰ ਵਿਚ ਉਹਨਾਂ ਦੀ ਸਰਕਾਰ ਸੀ, ਜਿਸ ਤਰ੍ਹਾਂ ਕੇਂਦਰ ਅਤੇ ਮਹਾਰਾਸ਼ਟਰ ਵਿਚ ਵੀ ਉਸ ਸਮੇਂ ਕਾਂਗਰਸ ਸਰਕਾਰ ਸੀ। ਉਹ ਅੰਬੇਡਕਰ ਯੂਨੀਵਰਸਿਟੀ ਨਹੀਂ ਦੇ ਰਹੇ ਸੀ। ਬਾਅਦ ਵਿਚ ਉਹਨਾਂ ਲਖਨਊ ਵਿਚ ਅੰਬੇਡਕਰ ਯੂਨੀਵਰਸਿਟੀ ਬਣਾਈ ਹੈ। ਮੈਂ ਆਪਣੇ ਲੋਕਾਂ ਨੂੰ ਹੁਸ਼ਿਆਰ ਕੀਤਾ ਅਤੇ ਮੰਗ ਮਹਾਰਾਸਟਰ ਦੀ ਪੂਰੀ ਉਤਰ ਪ੍ਰਦੇਸ਼ ਵਿਚ ਹੋ ਰਹੀ ਹੈ। ਮਹਾਰਾਸ਼ਟਰ ਵਿਚ ਅੰਬੇਡਕਰ ਨੇ ਸਕੂਲ ਬਣਾਏ, ਕਾਲਜ ਬਣਾਏ, ਹੋਸਟਲ ਬਣਾਏ ਅਤੇ ਸਿਖਿਆ ਦੇ ਮਾਮਲੇ ਵਿਚ ਬਹੁਤ ਕੁਝ ਕੀਤਾ। ਇਥੇ ਕਿਸੇ ਨੇ ਮੰਗ ਨਹੀਂ ਕੀਤੀ ਕਿ ਯੂਨੀਵਰਸਿਟੀ ਬਣਾਓ, ਤਾਂ ਕਾਂਗਰਸ ਯੂਨੀਵਰਸਿਟੀ ਕਿਉਂ ਬਣਾ ਰਹੀ ਹੈ। ਕਿਉਂਕਿ ਉਸ ਨੂੰ ਖਤਰਾ ਸੀ ਕਿ ਉਤਰ ਪ੍ਰਦੇਸ਼ ਵਿਚ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਮਾਸਟਰ ਕੁੰਜੀ ਵੱਲ ਵਧ ਰਹੇ ਹਨ। ਇਸ ਨੂੰ ਛੁਪਾਉਣ ਲਈ ਉਹ ਉਤਰ ਪ੍ਰਦੇਸ਼ ਵਿਚ ਅੰਬੇਡਕਰ ਯੂਨੀਵਰਸਿਟੀ ਬਣਾ ਰਹੇ ਹਨ। ਇਸ ਲਈ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਅੱਜ ਉਹਨਾਂ ਯੂਨੀਵਰਸਿਟੀ ਵੀ ਬਣਾ ਦਿੱਤੀ ਅਤੇ ਮਾਸਟਰ ਕੁੰਜੀ ਵੀ ਸਾਡੇ ਹਵਾਲੇ ਕਰ ਦਿੱਤੀ। ਉਸ ਮਾਸਟਰ ਕੁੰਜੀ ਦਾ ਇਸਤੇਮਾਲ ਕਰਕੇ ਅਸੀਂ ਯੂਨੀਵਰਸਿਟੀ ਦੇ ਨਾਮ ਵੀ ਬਦਲੇ। ਇਹ ਯੂਨੀਵਰਸਿਟੀ ਕੇਂਦਰ ਦੀ ਹੈ ਇਸ ਲਈ ਅਸੀਂ ਸਟੇਟ ਯੂਨੀਵਰਸਿਟੀ ਦਾ ਨਾਮ, ਆਗਰਾ ਯੂਨੀਵਰਸਿਟੀ ਦਾ ਨਾਮ ਅੰਬੇਡਕਰ ਯੂਨੀਵਰਸਿਟੀ ਰੱਖ ਦਿੱਤਾ।
ਇਹ ਨਹੀਂ 1984 ਵਿਚ ਮੈਂ ਮਹਾਰਾਸ਼ਟਰ ਗਿਆ ਸੀ ਤਾਂ ਲੱਖਾਂ ਲੋਕਾਂ ਨੇ ਮੈਨੂੰ ਦਸਤਖਤ ਇਕੱਠੇ ਕਰਕੇ ਦਿੱਤੇ ਕਿ ਸਾਹੂ ਮਹਾਰਾਜ ਨੇ ਪੂਨਾ ਵਿਚ ਸਿੱਖਿਆ ਦੇ ਲਈ ਬਹੁਤ ਕੁਝ ਕੀਤਾ ਹੈ। ਇਸ ਲਈ ਪੂਨਾ ਯੂਨੀਵਰਸਿਟੀ ਦਾ ਨਾਮ ਛਤਰਪਤੀ ਸਾਹੂ ਮਹਾਰਾਜ ਯੂਨੀਵਰਸਿਟੀ ਹੋਣਾ ਚਾਹੀਦਾ ਹੈ। ਮੈਂ ਉਹਨਾ ਨੂੰ ਕਿਹਾ ਕਿ ਠੀਕ ਹੈ ਤੁਸੀਂ ਦਸਤਖਤ ਕਰਕੇ ਦਿਓ। ਮੈਂ ਉਹਨਾਂ ਦਸਤਖਤਾਂ ਨੂੰ ਲੈ ਕੇ ਸ਼ਰਦ ਜੀ ਦੇ ਕੋਲ ਗਿਆ, ਜੋ ਉਸ ਸਮੇਂ ਮੁੱਖ ਮੰਤਰੀ ਸਨ। ਮੈਂ ਕਿਹਾ ਕਿ ਇਹ ਲੱਖਾਂ ਲੋਕਾਂ ਦੇ ਦਸਤਖਤ ਹਨ। ਇਹ ਛਤਰਪਤੀ ਸਾਹੂ ਮਹਾਰਾਜ ਯੂਨੀਵਰਸਿਟੀ ਇਸਦਾ ਨਾਮ ਰੱਖਣਾ ਚਾਹੁੰਦੇ ਹਨ। ਉਹਨਾ ਨੇ ਉਸ ਉਪਰ ਐਕਸ਼ਨ ਨਹੀਂ ਲਿਆ ਤਾਂ ਕੋਹਲਾਪੁਰ ਵਿਚ ਮੈਂ ਪਬਲਿਕ ਮੀਟਿੰਗ ਕਰਕੇ ਕਿਹਾ ਕਿ ਭਾਈ ਤੁਹਾਨੂੰ ਅੰਦੋਲਨ ਕਰਨਾ ਚਾਹੀਦਾ ਹੈ ਅਗਰ ਸਚਮੁਚ ਵਿਚ ਤੁਹਾਡਾ ਖਿਆਲ ਹੈ ਕਿ ਪੂਨਾ ਯੂਨੀਵਰਸਿਟੀ ਦਾ ਨਾਮ ਬਦਲਣਾ ਚਾਹੀਦਾ ਹੈ। ਤੁਸੀਂ  ਅੰਦੋਲਨ ਕਰੋ ਮੈਂ ਤੁਹਾਨੂੰ ਸਾਥ ਦਿਆਂਗਾ। ਲੇਕਿਨ ਕੁਝ ਦਿਨਾਂ ਬਾਅਦ ਸ੍ਰੀ ਬਾਲਾ ਸਾਹਿਬ ਠਾਕਰੇ ਜੀ ਉਧਰ ਪਹੁੰਚੇ। ਉਧਰੋਂ ਇਕ ਮਰਾਠੀ ਦਾ ਪੇਪਰ ਨਿਕਲਦਾ ਹੈ। ਉਸ ਵਿਚ ਮੁੱਖ ਖ਼ਬਰ ਸੀ। ਮੈਂ ਗੋਆ ਵਿਚ ਸਾਂ ਤਾਂ ਮੇਰੇ ਕੋਲ ਪੇਪਰ ਪਹੁੰਚਿਆ। ਮੇਰੇ ਪਾਸ ਕੋਈ ਅਖ਼ਬਾਰ ਲੈ ਕੇ ਆਇਆ ਕਿ ਬਾਲਾ ਸਾਹਿਬ ਠਾਕਰੇ ਜੀ ਨੇ ਕਿਹਾ ਹੈ ਕਿ ਮਹਾਰਾਸ਼ਟਰ ਵਿਚ ਕਾਂਸ਼ੀ ਰਾਮ ਦੀ ਕੀ ਜ਼ਰੂਰਤ ਹੈ, ਸਾਹੂ ਮਹਾਰਾਜ ਦਾ ਕੰਮ ਤਾਂ ਅਸੀਂ ਕਰ ਦਿਆਂਗੇ। ਮੈਨੂੰ ਬੜੀ ਖੁਸ਼ੀ ਹੋਈ ਕਿ ਸ਼ਾਇਦ ਉਹ ਕਰ ਦੇਣ। ਲੇਕਿਨ ਅੱਜ ਢਾਈ ਸਾਲ ਤੋਂ ਉੱਪਰ ਉਹਨਾਂ ਦੀ ਸਰਕਾਰ ਹੈ। ਉਹਨਾਂ ਨੇ ਇਹ ਕੰਮ ਨਹੀਂ ਕੀਤਾ। ਲੇਕਿਨ ਕਾਂਸ਼ੀ ਰਾਮ ਦੇ ਹੱਥ ਵਿਚ ਉੱਤਰ ਪ੍ਰਦੇਸ਼ ਦੀ ਸਰਕਾਰ ਆਈ ਤਾਂ ਅਸੀਂ ਲੋਕਾਂ ਨੇ ਛਤਰਪਤੀ ਸਾਹੂ ਮਹਾਰਾਜ ਦੇ ਨਾਮ ਉਪਰ, ਜਿਸ ਕਾਨਪੁਰ ਵਿਚ ਇਕ ਦਿਨ ਦੇ ਲਈ 1926 ਵਿਚ ਸਾਹੂ ਜੀ ਮਹਾਰਾਜ ਆਏ, ਉਸ ਕਾਨਪੁਰ ਨੂੰ ਚੁਣ ਕੇ ਅਸੀਂ ਛਤਰਪਤੀ ਸਾਹੂ ਮਹਾਰਾਜ ਯੂਨੀਵਰਸਿਟੀ ਬਣਾ ਦਿੱਤੀ। ਇਸ ਤਰ੍ਹਾਂ ਮੈਂ ਸਮਝਦਾ ਹਾਂ ਕਿ ਦਲਿਤਾਂ ਨੇ ਅਗਰ ਆਪਣਾ ਸੁਧਾਰ ਕਰਨਾ ਹੈ, ਅਗਰ ਉਹਨਾ ਨੇ ਸ਼ਕਤੀਸ਼ਾਲੀ ਬਣਨਾ ਹੈ, ਦੂਸਰੇ ਲੋਕ ਸੁਧਾਰ ਦੀ ਗੱਲ ਕਰਦੇ ਰਹਿਣਗੇ, ਲੇਕਿਨ ਤੁਹਾਨੂੰ ਤਾਕਤ ਵਿਚ ਆਉਣ ਤੋਂ ਰੋਕਣਗੇ। ਜਿਸ ਤਰ੍ਹਾਂ ਮਹਾਰਾਸਟਰ ਵਿਚ ਰੋਕਿਆ ਗਿਆ ਅਤੇ ਉਹ ਰੁਕ ਗਏ। ਇਸ ਤਰ੍ਹਾਂ ਮੈਂ ਸਮਝਦਾ ਹਾਂ ਕਿ ਦਲਿਤਾਂ ਨੂੰ ਇਸ ਦਲਿਤ ਪ੍ਰੇਮ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਦਲਿਤਾਂ  ਜੋ ਗੈਰ ਦਲਿਤ ਹਨ, ਉਹਨਾਂ ਦੇ ਦਲਿਤ ਪ੍ਰੇਮ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਮੈਂ ਇਸ ਸਦਨ ਦੇ ਮਾਧਿਅਮ ਤੋਂ ਮਹਾਂਰਾਸ਼ਟਰ ਦੇ ਦਲਿਤਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਅਤੇ ਦੇਸਵਾਸੀਆਂ ਨੂੰ ਵੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਅੰਬੇਡਕਰ ਨੇ ਅੱਜ ਤੋਂ 50 ਸਾਲ ਪਹਿਲਾਂ ਸਾਨੂੰ ਸਾਵਧਾਨ ਕੀਤਾ ਸੀ। 25 ਨਵੰਬਰ 1949 ਨੂੰ ਸੰਵਿਧਾਨ ਘੜਣੀ ਅਸੈਂਬਲੀ ਵਿਚ ਕਿਹਾ ਸੀ, ਜਿਹੜੇ ਲੋਕ ਖੇਤੀ ਕਰਕੇ ਅਨਾਜ ਪੈਦਾ ਕਰਦੇ ਹਨ ਉਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ, ਲੇਕਿਨ ਉਹਨਾਂ ਕੋਲ ਖੇਤ ਨਹੀਂ ਹਨ। ਖੇਤਾਂ ਦੇ ਲਈ ਉਹ ਦੂਜਿਆਂ ਉਤੇ ਨਿਰਭਰ ਹਨ। ਲੇਕਿਨ ਜਦੋਂ ਖੇਤਾਂ ਵਿਚ ਖੇਤੀ ਕਰਨ ਵਾਲਾ ਕਿਸਾਨ ਭੁੱਖਾ ਮਰਦਾ ਹੈ, ਬੇਇਜ਼ਤ ਹੁੰਦਾ ਹੈ, ਕਿੰਨਾ ਦੇ ਹੱਥੋਂ ਜਿਨ੍ਹਾਂ ਕੋਲ ਖੇਤ ਹਨ। ਜੋ ਪਿੰਡ ਛਡਕੇ ਸ਼ਹਿਰਾਂ ਵਿਚ ਆ ਜਾਂਦਾ ਹੈ। ਅੱਜ ਸਾਡੇ ਦੇਸ ਦੇ ਸ਼ਹਿਰਾਂ ਵਿਚ ਲੱਗਭੱਗ 15 ਕਰੋੜ ਲੋਕ ਪਿੰਡ ਛੱਡ ਕੇ ਸ਼ਹਿਰ ਪਹੁੰਚ ਚੁੱਕੇ ਹਨ ਅਤੇ ਸ਼ਹਿਰਾਂ ਵਿਚ ਉਹਨਾਂ ਦੀ ਕੀ ਹਾਲਤ ਹੈ। ਉਹ ਜਗੀਰਦਾਰੀ ਦੇ ਸ਼ਿਕੰਜੇ ਵਿਚੋਂ ਨਿਕਲ ਕੇ ਸ਼ਹਿਰੀ ਜਾਗੀਰਦਾਰੀ ਦੇ ਸ਼ਿਕੰਜੇ ਵਿਚ ਫਸ ਜਾਂਦੇ ਹਨ। ਅੱਜ ਵੀ ਅਸੀਂ ਸਮਾਜਕ ਅਤੇ ਆਰਥਿਕ ਮੋਰਚੇ ਉਪਰ ਅੱਗੇ ਨਹੀਂ ਵਧੇ ਅਤੇ ਇਹ ਕੰਮ ਦਲਿਤ ਪ੍ਰੇਮੀਆਂ ਦੁਆਰਾ ਹੋਣ ਵਾਲਾ ਨਹੀਂ। ਇਹ ਦਲਿਤ ਪ੍ਰੇਮੀ ਬੇਸ਼ੱਕ ਕਿਸੇ ਵੀ ਪਾਰਟੀ ਦੇ ਹੋਣ। ਕਿਉਂਕਿ ਉਹਨਾਂ ਨੂੰ 50 ਸਾਲ ਮਿਲੇ ਅਤੇ ਇਹਨਾਂ 50 ਸਾਲਾਂ ਵਿਚ ਦਲਿਤਾਂ ਨੂੰ ਸਮਾਜਕ ਅਤੇ ਆਰਥਕ ਖੇਤਰ ਵਿਚ ਅੱਗੇ ਨਹੀਂ ਵਧਾਇਆ ਗਿਆ। ਜਿਸ ਦੇ ਲਈ ਫੂਲੇ, ਸ਼ਾਹੂ, ਅੰਬੇਡਕਰ ਨੇ ਸੰਘਰਸ਼ ਕੀਤਾ। ਦਲਿਤਾਂ ਨੇ ਅਗਰ ਅੱਗੇ ਵਧਣਾ ਹੈ ਤਾਂ ਉਹਨਾਂ ਨੂੰ ਖੁਦ ਕੰਮ ਕਰਨਾ ਪਵੇਗਾ। ਬੇਸ਼ੱਕ ਇਹ ਉਤਰ ਪ੍ਰਦੇਸ਼ ਦੇ ਦਲਿਤ ਹੋਣ, ਬਿਹਾਰ ਦੇ ਹੋਣ, ਤਾਮਿਲਨਾਡੂ ਦੇ ਹੋਣ, ਉਹਨਾਂ ਨੂੰ ਅੱਗੇ ਵਧ ਕੇ ਕੰਮ ਖੁਦ ਕਰਨਾ ਪਵੇਗਾ। ਉਹਨਾਂ ਨੂੰ ਆਪਸ ਵਿਚ ਮਿਲਜੁਲ ਕੇ ਇਹ ਕੰਮ ਕਰਨਾ ਪਵੇਗਾ। ਸਦਨ ਦੇ ਮਾਧਿਅਮ ਤੋਂ ਮੈਂ ਇਹ ਸੁਨੇਹਾ ਸਾਰੇ ਦਲਿਤਾਂ ਤੱਕ ਪਹੁੰਚਾਉਣਾ ਚਾਹੁੰਦਾ ਹਾਂ।

Leave a Reply

Your email address will not be published. Required fields are marked *