(ਸਿਖ ਭੇਖ ਤੇ ਸਿਖੀ ਤਤ ਵਿਚ ਨਿਖੇੜਾ ਕੀਤੇ ਬਿਨਾਂ ਗਿਆਨੀ ਜੈਲ ਸਿੰਘ ਵਰਗੇ ਵਿਅਕਤੀਆਂ ਦੇ ਰੋਲ ਬਾਰੇ ਸਪਸ਼ਟ ਨਹੀਂ ਹੋਇਆ ਜਾ ਸਕਦਾ। ਇਹ ਲਿਖਤ ਗਿਆਨੀ ਜੈਲ ਸਿੰਘ ਦੇ ਇਕ ਪਖ ਬਾਰੇ ਅਹਿਮ ਜਾਣਕਾਰੀ ਦੇਂਦੀ ਹੈ।)
ਪੰਜਾਬ ਦੇ ਗ੍ਰਹਿ ਸਕੱਤਰ ਅਮਰੀਕ ਸਿੰਘ ਪੂੰਨੀ ਕੋਲੋਂ ਅਖੰਡ ਕੀਰਤਨੀ ਜਥੇ ਦੀ ਬੀਬੀ ਅਮਰਜੀਤ ਕੌਰ ਬਾਰੇ ਕੁਝ ਜਾਣਕਾਰੀ ਲੈਣ ਲਈ ਕੀਤੇ ਟੈਲੀਫੋਨ ਤੋਂ ਕੁਝ ਦਿਨਾਂ ਬਾਅਦ ਗਿਆਨੀ ਜ਼ੈਲ ਸਿੰਘ ਨੇ ਮੈਨੂੰ ਕਿਸੇ ਗੈਰਜ਼ਰੂਰੀ ਮਸਲੇ ਬਾਰੇ ਵਿਚਾਰ ਕਰਨ ਲਈ ਬੁਲਾਇਆ। ਬਹੁਤ ਵਡੇ ਟੀਕ ਨਾਲ ਸੱਜੇ ਕਮਰੇ ਵਿਚ ਅਸੀਂ ਦੋਵੇਂ ਇਕੱਲੇ ਸਾਂ। ਉਸ ਸਵੇਰ ਉਸ ਦਾ ਚਿਹਰਾ ਆਮ ਦਿਨਾਂ ਨਾਲੋਂ ਜ਼ਿਆਦਾ ਕਸਿਆ ਹੋਇਆ ਸੀ ਅਤੇ ਉਸ ਦੀਆਂ ਅੱਖਾਂ ਵਿਚ ਅਜੀਬ ਜਿਹੀ ਲਿਸ਼ਕ ਸੀ। ਮੈਂ ਇਕ ਬੇਅਰਾਮੀ ਜਿਹੀ ਮਹਿਸੂਸ ਕਰਦਿਆਂ ਸਮਝ ਚਕਾ ਸਾਂ ਕਿ ਉਸ ਦੇ ਮਨ ਵਿਚ ਕੋਈ ਤੂਫ਼ਾਨ ਕਰਵਟਾਂ ਲੈ ਰਿਹਾ ਹੈ।
‘ਸੰਤ ਰਘਬੀਰ ਸਿੰਘ ਵੀ ਨਾਰੰਗਵਾਲ ਦਾ ਹੀ ਸੀ, ਕੀ ਨਹੀਂ, ਉਸ ਨੇ ਇਕਦਮ ਬੜੇ ਖੁਸ਼ਕ ਜਹੇ ਮਤਲਬ ਦੀ ਗੱਲ ਕਰਨ ਦੇ ਲਹਿਜ਼ੇ ਵਿਚ ਤੇ ‘ਵੀ’ ਸ਼ਬਦ ਉਤੇ ਜ਼ੋਰ ਦਿੰਦਿਆਂ ਕਿਹਾ। ਮੈਂ ਸਮਝ ਗਿਆ ਕਿ ਉਹ ਤਣਾਅ ਵਿਚ ਸੀ। ਕਿਉਂਕਿ ਇਕ ਵਾਰ ਤਾਂ ਉਸ ਨੂੰ ਨਾਂ ਹੀ ਭੁੱਲ ਗਿਆ ਸੀ। ਨਾਵਾਂ ਅਤੇ ਚਿਹਰਿਆਂ ਬਾਰੇ ਉਸ ਦੀ ਯਾਦ ਸ਼ਕਤੀ ਬੜੀ ਕਮਾਲ ਦੀ ਸੀ।
‘ਸੰਤ ਰਣਧੀਰ ਸਿੰਘ, ਜਨਾਬ? ਹਾਂ ਉਹ ਗਰੇਵਾਲ ਸਨ।’ ਮੈਂ ਗੱਲਬਾਤ ਵਿਚ ਬਿਨਾਂ ਕਿਸੇ ਰੁਕਾਵਟ ਪਾਉਣ ਦੇ ਨਾਂ ਸਹੀ ਕਰ ਦਿਤਾ।
‘ਜੋ ਵੀ ਸੀ, ਬਿਨਾ ਸ਼ੱਕ ਉਹ ਗਰੇਵਾਲ ਸੀ। ਕੀ ਤੇਰੀ ਉਸ ਨਾਲ ਕੋਈ ਰਿਸ਼ਤੇਦਾਰੀ ਸੀ ਜਾਂ ਤੂੰ ਉਸ ਦਾ ਸ਼ਰਧਾਲੂ ਹੈ। ਸਪੱਸ਼ਟ ਹੈ ਕਿ ਉਸ ਦੇ ਜਥੇ ਪ੍ਰਤੀ ਤੇਰੇ ਮਨ ਵਿਚ ਕੋਈ ਹਮਦਰਦੀ ਹੈ।’
ਮੈਂ ਬੜੀ ਨਰਮਾਈ ਨਾਲ ਪਰ ਰੋਸ ਭਰੀ ਭਾਸ਼ਾ ਵਿਚ ਇਹੋ ਜਿਹੇ ਕਿਸ ਸੰਬੰਧ ਤੋਂ ਇਨਕਾਰ ਕਰ ਦਿਤਾ।
‘ਮੇਰੇ ਪਿਤਾ ਜੀ ਚੰਗੇ ਸਿਖ ਸਨ। ਆਪਣੇ ਆਖਰੀ ਦਿਨਾਂ ਵਿਚ ਉਹ ਇਸ ਜਥੇ ਵਲ ਝੁਕ ਗਏ ਸਨ। ਕਿਉਕਿ ਉਹ ਉਨ੍ਹਾਂ ਦੇ ਕੀਰਤਨ ਕਰਨ ਦੇ ਢੰਗ ਨੂੰ ਪਸੰਦ ਕਰਦੇ ਸਨ।’ ਮੈਂ ਇਮਾਨਦਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ।
‘ਤੂੰ ਉਸ ਨਾਲੋਂ ਘਟ ਸਿਖ ਨਹੀਂ।’ ਉਸ ਨੇ ਜਥੇ ਦੇ ਰਹਿਤ ਮਰਿਯਾਦਾ ਅਨੁਸਾਰੀ ਪੁਰਾਤਨ ਪੰਥੀ ਜੀਵਨ ਢੰਗ ਦਾ ਹਵਾਲਾ ਦੇਂਦਿਆਂ ਕਿਹਾ। ‘ਤੂੰ ਆਪਣੀ ਦਾੜ੍ਹੀ ਵਲ ਵੇਖ! ਇਹ ਕਿਵੇਂ ਪੂਰੀ ਹੈ।’ ਇਸ ਦਾ ਮਤਲਬ ਸੀ ਕਿ ਮੇਰੀ ਦਾੜ੍ਹੀ ਕਟੀ ਹੋਈ ਨਹੀਂ।
‘ਅਤੇ ਤੂੰ ਨੀਲੀ ਪੱਗ ਬੰਨ੍ਹੀ ਹੋਈ ਹੈ। ਗਰੇਵਾਲ ਅੱਜ ਤੂੰ ਇਹ ਬੰਨੀ ਹੋਈ ਹੈ, ਜਾਣ ਦਿੰਦਾ ਹੰ ਪਰ ਭਵਿੱਖ ਵਿਚ ਤੂੰ ਇਸ ਰੰਗ ਦੀ ਪੱਗ ਬੰਨ੍ਹ ਕੇ ਨਹੀਂ ਆਉਣਾ। ਨਿੱਜੀ ਤੌਰ ਉਤੇ ਮੈਂ ਉਸੇ ਰੰਗ ਦੀ ਅਚਕਨ ਨਾਲ ਫ਼ੌਜੀ ਨੀਲੇ ਰੰਗ ਦੀ ਪੱਗ ਬੰਨ੍ਹਣ ਨੂੰ ਗਲਤ ਨਹੀਂ ਸਮਝਦਾ, ਉਂਝ ਜਿਹੜਾ ਵੀ ਮੇਰੇ ਸਾਹਮਣੇ ਨੀਲੀ ਪੱਗ ਬੰਨ੍ਹ ਕੇ ਪੇਸ਼ ਹੁੰਦਾ ਹੈ, ਉਹ ਮੈਨੂੰ ਓਪਰਾ ਲਗਦਾ ਹੈ, ਉਸ ਨੇ ਰਵਾਇਤੀ ਤੌਰ ਉਤੇ ਨੀਲੀ ਪੱਗ ਬੰਨ੍ਹਣ ਵਾਲੇ ਅਕਾਲੀਆਂ ਪ੍ਰਤੀ ਆਪਣੀ ਗਹਿਰੀ ਨਫ਼ਰਤ ਦਾ ਪ੍ਰਗਟਾਵਾ ਕਰਦਿਆਂ ਕਿਹਾ।
‘ਤੂੰ ਹਰ ਰੋਜ਼ ਗੁਰਬਾਣੀ ਦਾ ਪਾਠ ਨਹੀਂ ਕਰਦਾ, ਕੀ ਕਰਦਾ ਹੈ? ਤੈਨੂੰ ਪਤੈ ਮੈਂ ਪਕਾ ਸਿੱਖ ਹਾਂ।’ ਉਹ ਆਪਣੇ ਨਾਲ ਹੀ ਗੱਲਾਂ ਕਰਦਾ ਹੋਇਆ ਆਪਣੇ ਮਨ ਦੀ ਭੜਾਸ ਕਢਦਾ ਰਿਹਾ। ‘ਮੈਂ ਹਰ ਰੋਜ਼ ਪੰਜ ਵਾਰੀ ਨਿਤਨੇਮ ਕਰਦਾ ਹਾਂ।’
‘ਤੂੰ ਸ਼ਰਾਬ ਅਤੇ ਹੋਰਨਾਂ ਤਰ੍ਹਾਂ ਦੀ ਵਾਈਨ ਪੀਂਦਾ ਹੈ। ਕੀ ਨਹੀਂ ਪੀਂਦਾ?’
ਮੈਂ ਉਸ ਦੀ ਇਸ ਸੋਚ ਦੀ ਅਧੂਰੀ ਪੁਸ਼ਟੀ ਅਤੇ ਉਸ ਦੀ ਇਸ ਮੂਰਖਾ ਵਰਗੀ ਫਜ਼ੂਲ ਤੁਲਨਾ ਬਾਰੇ ਜ਼ਿਆਦਾ ਮਾਨਸਿਕ ਪੀੜ ਮਹਿਸੂਸ ਕਰਦਿਆਂ ਸਿਰ ਹਿਲਾਇਆ। ਮੈਂ ਉਸ ਦੀ ਇਸ ਸੋਚ ਦੇ ਸ਼ੋਹਦੇਪਣ ਕਾਰਨ ਬੜਾ ਹੀ ਮਾਨਸਿਕ ਸਦਮੇ ਵਿਚ ਸਾਂ। ਸਿਖ ਧਰਮ ਅਤੇ ਇਸ ਦੀਆਂ ਸਿਖਿਆਵਾਂ ਪ੍ਰਤੀ ਮੇਰਾ ਵਿਸ਼ਵਾਸ ਇਕ ਐਤਵਾਰੀ ਸ਼ਰਧਾਲੂ ਵਰਗਾ ਸੀ। ਇਕ ਗਿਆਨੀ, ਸ਼ਬਦ ਦੇ ਅਰਥਾਂ ਪਖੋਂ ਹੀ ਗ੍ਰੰਥਾਂ ਦੀ ਸਮਝ ਰੱਖਣ ਵਾਲਾ ਇਕ ਵਿਦਵਾਨ ਸੀ। ਮੈਨੂੰ ਉਸ ਦੇ ਇਸ ਗੁਸੇ ਦਾ ਕੋਈ ਕਾਰਨ ਸਮਝ ਨਹੀਂ ਸੀ ਆ ਰਿਹਾ। ਕਿਉਂਕਿ ਉਹ ਲਗਾਤਾਰ ਇਕ ਮੇਰੇ ਜਿਹੇ ਆਮ ਆਦਮੀ ਦੀ ਤੁਲਨਾ ਆਪਣੀ ਬੜੀ ਵਿਦਵਾਨ ਸਖਸ਼ੀਅਤ ਨਾਲ ਕਰਦਾ ਰਿਹਾ।
‘ਜਨਾਬ, ਮੈਂ ਪੂਰਾ ਪ੍ਰਹੇਜ਼ੀ ਨਹੀਂ, ਕਿਉਂਕਿ ਸਮਾਜੀ ਇਕੱਠਾ ਵਿਚ ਲੋੜ ਪੈਣ ਉਤੇ ਮੈਂ ਇਕ ਦੋ ਪੈਗ ਲਾ ਲੈਂਦਾ ਹਾਂ।’
‘ਮੈਂ ਇਨ੍ਹਾਂ ਪ੍ਰਹੇਜ਼ੀ ਵਸਤਾਂ ਨੂੰ ਛੂੰਹਦਾ ਤੱਕ ਨਹੀਂ।’ ਉਹ ਮੈਨੂੰ ਇਸ ਗੱਲ ਨਾਲ ਸਹਿਮਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਿਵੇਂ ਉਹ ਸਚ ਬੋਲ ਰਿਹਾ ਹੈ। ਜਾਂ ਉਹ ਸਚਾ ਸੀ? ਮੈਂ ਉਸ ਦੇ ਇਨ੍ਹਾਂ ਪ੍ਰਹੇਜ਼ਾਂ ਤੋਂ ਭੱਜਣ ਬਾਰੇ ਅਨੇਕਾਂ ਕਹਾਣੀਆਂ ਸੁਣ ਚੁੱਕਾ ਸਾਂ। ਪਰ ਕਿਉਂਕਿ ਇਹ ਇਕ ਗੰਭੀਰ ਗੱਲਬਾਤ ਹੋ ਰਹੀ ਸੀ, ਇਸ ਲਈ ਮੈਂ ਸਿਰਫ ਕੁਝ ਸ਼ਬਦ ਹੀ ਕਹਿ ਸਕਿਆ-‘ਤੁਸੀਂ ਜਾਣੋ, ਜਾਂ ਤੁਹਾਡਾ ਵਾਹਿਗੁਰੂ ਜਾਣੇ!’
ਹੁਣੇ ਜਿਹੇ ਮੈਨੂੰ ਗਿਆਨੀ ਜ਼ੈਲ ਸਿੰਘ ਦੇ ਖਾਣ ਪੀਣ ਤੋਂ ਉਸ ਦੇ ਪ੍ਰਹੇਜ਼ ਬਾਰੇ ਬੜੀ ਦਿਲਚਸਪ ਜਾਣਕਾਰੀ ਮਿਲੀ ਹੈ। ‘ਰਿਸ਼ਟ ਪੁਸ਼ਟ ਸਿੱਖ ਅਕਸਰ ਹੀ ਗਰੀਬ ਆਦਮੀ ਦੀ ਰੱਸੀਆਂ ਨਾਲ ਬੁਣੀ ਮੰਜੀ ਉਤੇ ਪੁਠਾ ਲੰਮਾ ਪਿਆ ਇਕ ਪਾਸੇ ਸ਼ਰਾਬ ਦਾ ਗਲਾਸ ਰੱਖ ਕੇ ਆਪਣੇ ਸਾਰੇ ਸਰੀਰ ਦੀ ਭਾਰੀ ਮਾਲਸ਼ ਕਰਵਾਉਂਦਾ ਸੀ।’
ਜਦ ਮੈਂ ਆਪਣੇ ਕਮਰੇ ਦੇ ਸਾਂਤੀ ਭਰੇ ਮਾਹੌਲ ਵਿਚ ਵਾਪਸ ਮੁੜਿਆ ਤਾਂ ਬਾਰ ਬਾਰ ਮੈਂ ਉਸ ਭਿਆਨਕ ਦ੍ਰਿਸ਼ ਬਾਰੇ ਸੋਚ ਰਿਹਾ ਸਾਂ। ਇਸ ਨੇ ਮੈਨੂੰ ਧੁਰ ਅੰਦਰ ਤੱਕ ਝੰਜੋੜ ਦਿਤਾ ਸੀ। ਮੈਂ ਅਮਰੀਕ ਪੂੰਨੀ ਨਾਲ ਟੈਲੀਫੋਨ ਉਤੇ ਹੋਈ ਆਪਣੀ ਗਲੱਬਾਤ, ਗਿਆਨੀ ਜੀ ਦੇ ਸੋਚਣ ਢੰਗ ਤੇ ਕਥਿਤ ਸੰਬੰਧਾਂ ਦਾ ਦੋਸ਼, ਮੇਰੀ ਅਖੰਡ ਕੀਰਤਨੀ ਜਥੇ ਦੀ ਹੁਣ ਦੀ ਹਾਲਤ ਬਾਰੇ ਅਣਭੋਲ ਜਾਣਕਾਰੀ ਲੈਣ ਨਾਲ ਜੁੜਦਾ ਹੈ। ਇਸ ਸੰਭਾਵਨਾ ਤੋਂ ਮੈਨੂੰ ਕੋਈ ਹੈਰਾਨੀ ਨਾ ਹੋਈ। ਕਿਉਂਕਿ ਮੇਰੀਆਂ ਟੈਲੀਫੋਨ ਲਾਈਨਾਂ, ਉਚ ਪਧਰੀ ਸੁਰਖਿਅਤ ਲਾਈਨਾਂ ਸਮੇਤ, ਲਗਾਤਾਰ ਨਿਗਰਾਨੀ ਹੇਠ ਸਨ। ਕਿਸੇ ਨਾ ਕਿਸੇ ਖੁਫੀਆ ਏਜੰਸੀ ਨੇ ਇਹ ਝੂਠੀ ਕਹਾਣੀ ਘੜੀ ਹੋਵੇਗੀ ਜਾਂ ਪੂੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਖੁਸ਼ ਕਰਨ ਲਈ ਜਾਂ ਆਪਣੀ ਸਫਾਈ ਦੇਣ ਲਈ ਖੁਦ ਹੀ ਇਹ ‘ਠੋਸ ਖੁਫੀਆ ਜਾਣਕਾਰੀ’ ਉਸ ਨੂੰ ਦਿਤੀ ਹੋਵੇਗੀ।
ਗਿਆਨੀ ਜੀ ਦੇ ਗੁਸੇ ਦੀ ਸੰਭਾਵਨਾ ਬਾਰੇ ਇਕ ਹੋਰ ਵਿਆਖਿਆ ਵੀ ਹੋ ਸਕਦੀ ਹੈ। ਇਕ ਵਿਦਵਾਨ ਡਾ. ਤਰਲੋਚਨ ਸਿੰਘ ਇਥੇ ਮੈਨੂੰ ਮਿਲਣ ਆਇਆ ਤੇ ਸਾਡੀ ਨਵੀਂ ਦਿੱਲੀ ਤਿਲਕ ਨਗਰ ਵਾਲੀ ਰਿਹਾਇਸ਼ ਵਿਚ ਕੁਝ ਦਿਨ ਠਹਿਰਿਆ। ਮੈਂ ਆਪਣੇ ਲੁਧਿਆਣੇ ਵਿਦਿਆਰਥੀ ਹੋਣ ਦੇ ਦਿਨਾਂ ਤੋਂ ਹੀ ਉਸਨੂੰ ਜਾਣਦਾ ਸਾਂ ਅਤੇ 1953 ਵਿਚ ਉਸ ਨੇ ਹੀ ਮੈਨੂੰ ਗੁਰੂਸਰ ਸੁਧਾਰ ਖਾਲਸਾ ਕਾਲਜ ਵਿਚ ਪੜ੍ਹਾਉਣ ਲਈ ਸਹਿਮਤ ਕੀਤਾ ਸੀ। ਇਹ ਇਕ ਪੇਂਡੂ ਕਾਲਜ ਸੀ, ਜਿਹੜਾ ਅਜੇ ਵੀ ਸਭਿਅਤਾਂ ਦੇ ਚਿੰਨ੍ਹਾਂ ਟੈਲੀਫੋਨ, ਰੇਲਵੇ ਲਾਈਨ, ਸਿਨੇਮਾ ਹਾਲ ਤੋਂ ਬਹੁਤ ਦੂਰ ਸਥਿਤ ਸੀ। ਇਸ ਦਾ ਪ੍ਰਬੰਧ ਇਕ ਪੁਰਾਤਨਪੰਥੀ ਸਿਖਾਂ ਦੀ ਕਮੇਟੀ ਚਲਾਉਂਦੀ ਸੀ ਤੇ ਇਸ ਵਿਚ ਕਿਸਾਨ ਅਤੇ ਪੇਂਡੂ ਦਸਤਕਾਰ ਪਰਿਵਾਰਾਂ ਦੇ ਬੱਚੇ ਪੜ੍ਹਦੇ ਸਨ, ਜਿਹੜੇ ਆਪਣੇ ਬੱਚਿਆਂ ਨੂੰ ਸ਼ਹਿਰਾਂ ਵਿਚ ਨਹੀਂ ਸਨ ਪੜ੍ਹਾ ਸਕਦੇ। ਡਾ. ਸਿੰਘ ਦੇ ਇਸ ਠਹਿਰਾਹ ਤੋਂ ਪਹਿਲਾਂ 1978 ਦੀ ਵਿਸਾਖੀ ਤੋਂ ਬਾਅਦ ਅਖੰਡ ਕੀਰਤਨੀ ਜਥਾ ਸਰਕਾਰੀ ਤੌਰ ਉਤੇ ਇਕ ਖਾੜਕੂ ਜਥੇਬੰਦੀ ਹੋਣ ਦੀ ਬਦਨਾਮੀ ਖੱਟ ਚੁਕਾ ਸੀ ਅਤੇ ਡਾ. ਤਰੋਲਚਨ ਸਿੰਘ ਦੇ ਭਾਈ ਰਣਧੀਰ ਸਿੰਘ ਦੀ ਜੀਵਨੀ ਲਿਖਣ ਪਖੋਂੋਂ ਜਥੇ ਨਾਲ ਸੰਬੰਧ ਬੜੇ ਸਾਫ ਸਨ। ਮੈਂ ਸੋਚਿਆ ਕਿ ਕਿਸੇ ਖੁਫੀਆ ਏਜੰਸੀ ਨੇ ਉਸਨੂੰ ਮੇਰੇ ਘਰ ਵੇਖ ਲਿਆ ਸੀ। ਗਿਆਨੀ ਜੀ ਲਈ ਮੇਰੇ ਉਤੇ ਜਥੇ ਨਾਲ ਗੰਢਤੁਪ ਕਰਨ ਤੇ ਇਸ ਤਰ੍ਹਾਂ ਖਾੜਕੂਆਂ ਦਾ ਸ਼ੱਕ ਪੈਦਾ ਕਰਨ ਲਈ, ਇਹੀ ਕਾਫੀ ਠੋਸ ਸਬੂਤ ਸਨ। ਇਹ ਸੰਭਾਵਨਾ ਸੀ ਪਰ ਸਚ ਨਹੀਂ।
ਗ੍ਰਹਿ ਮੰਤਰੀ ਦੇ ਇਸ ਗੁੱਸੇ ਦਾ ਅਚਾਨਕ ਭੜਕਣ ਦਾ ਕਾਰਨ ਇਕ ਅਫਸਰ ਦੀ ਕਾਰਗੁਜ਼ਾਰੀ ਬਾਰੇ ਅਸੰਤੁਸ਼ਟੀ ਨਹੀਂ ਸੀ। ਗਿਆਨੀ ਜ਼ੈਲ ਸਿੰਘ ਰਾਮਗੜ੍ਹੀਆ ਜਾਤ ਦਾ ਸੀ ਤੇ ਉਹ ਜੱਟ ਸਿਖਾਂ ਪ੍ਰਤੀ ਗਹਿਰੀ ਘਿਰਣਾ ਨਾਲ ਪੀੜਤ ਸੀ। ਮੈਂ ਸਿਰਫ ਉਸ ਦੇ ਕਲਪਿਤ ‘ਦੁਸ਼ਮਣਾਂ’ ਦੀ ਲੰਬੀ ਸੂਚੀ ਵਿਚੋਂ ਇਕ ਸਾਂ, ਜਿਸ ਦੀ ਸਿਖਰ ਉਤੇ ਦਰਬਾਰਾ ਸਿੰਘ ਸੀ।
ਉਸ ਦੇ ਸੰਭਾਵੀ ਨਿਸ਼ਾਨੇ ਬਾਰੇ ਉਤਰੀ ਬਲਾਕ ਵਿਚ ਹੁੰਦੀ ਘੁਸਰ ਮੁਸਰ ਵਿਚ ਪਰੀਤਮ ਭਿੰਡਰ ਦਾ ਨਾਂਅ ਅਕਸਰ ਸੁਣਿਆ ਜਾਂਦਾ ਸੀ ਅਤੇ 1982 ਨੂੰ ਉਹ ਅਚਾਨਕ ਦਿੱਲੀ ਪੁਲੀਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿਤਾ ਗਿਆ। ਮੇਰੀ ਆਪਣੀ ਸੋਚ ਸੀ ਕਿ ਭਿੰਡਰ ਘੱਟੋ ਘੱਟ ਰਾਜਧਾਨੀ ਨੂੰ ਹਿਲਾ ਦੇਣ ਵਾਲੇ ਚਾਰ ਸਨਸਨੀਖੇਜ਼ ਤੇ ਉਚ ਪਧਰੀ ਕੇਸਾਂ ਬਾਰੇ ਬਹੁਤ ਕੁਝ ਜਾਣਦਾ ਸੀ। ਪਹਿਲਾ ਕੇਸ 1980 ਵਿਚ ਸੰਜੇ ਗਾਂਧੀ ਦਾ ਇਕ ਭੇਦਭਰੀ ਹਵਾਈ ਦੁਰਘਟਨਾ ਵਿਚ ਮਾਰਿਆ ਜਾਣਾ ਸੀ। ਦੂਜਾ ਕੇਸ ਪਾਰਲੀਮੈਂਟ ਮੈਂਬਰ ਦਵਿੰਦਰ ਸਿੰਘ ਗਰਚਾ ਨਾਲ ਸੰਬੰਧਿਤ ਸੀ, ਜਿਸ ਨੇ ਨਸ਼ੇੜੀ ਹਾਲਤ ਵਿਚ ਪੰਜਾਬ ਪੁਲੀਸ ਦੇ ਇਕ ਸੀਨੀਅਰ ਅਫਸਰ ਦੀ ਪਤਨੀ ਨੂੰ ਨਵੀਂ ਦਿੱਲੀ ਦੀ ਕਰਜਨ ਰੋਡ ਉਤੇ ਸਥਿਤ ਇਕ ਇਮਾਰਤ ਦੀ ਛੇਵੀਂ ਮੰਜ਼ਿਲ ਉਤੇ ਧੱਕਾ ਦੇ ਕੇ ਮਾਰ ਦਿਤਾ ਸੀ। ਦੋ ਕਤਲ, ਬਾਬਾ ਗੁਰਬਚਨ ਸਿੰਘ ਅਤੇ ਜਥੇਦਾਰ ਸੰਤੋਖ ਸਿੰਘ ਦੇ, ਇਨ੍ਹਾਂ ਚਾਰ ਘਟਨਾਵਾਂ ਵਿਚ ਸ਼ਾਮਿਲ ਸਨ। ਵਿਲਖਣਤਾ ਇਹ ਸੀ ਕਿ ਇਨ੍ਹਾਂ ਚਾਰਾਂ ਹੀ ਘਟਨਾਵਾਂ ਵਿਚ ਮੌਕੇ ਉਤੇ ਸਭ ਤੋਂ ਪਹਿਲਾਂ ਪਹੁੰਚਣ ਵਾਲਾ ਪੁਲੀਸ ਅਫਸਰ ਭਿੰਡਰ ਹੀ ਸੀ। ਸ਼ਾਇਦ ਇਹੀ ਕਾਰਨ ਸੀ ਕਿ ਇਹ ਚਾਰੇ ਹੀ ਕੇਸ ਕਦੀ ਹੱਲ ਨਹੀਂ ਹੋਏ।

ਗੁਰਦੇਵ ਗਰੇਵਾਲ (ਅੰਦਰੂਨੀ ਰਾਖੀ ਦੇ ਸਾਬਕਾ ਜੁਆਇੰਟ ਸੈਕਟਰੀ, ਦੀ ਕਿਤਾਬ ‘ਦ ਸਰਚਿੰਗ ਆਈ ਵਿਚੋਂ)


ਗਿਆਨੀ ਜ਼ੈਲ ਸਿੰਘ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਟਿਪਣੀ ਹੈ, ”ਖ਼ਾਲਸਾ ਜੀ ਦੁਨੀਆ ਦੇ ਵਿਚ ਮੂੰਹ ਕਾਲਾ ਉਸ ਮਨੁਖ ਦਾ ਕੀਤਾ ਜਾਂਦਾ, ਜਿਹਨੇ ਬਹੁਤ ਵਡਾ ਪਾਪ ਕੀਤਾ ਹੋਵੇ, ਬਜਰ ਗੁਨਾਹ ਕੀਤਾ ਹੋਵੇ, ਧੀ-ਭੈਣ ਦੀ ਇਜ਼ਤ ਤਕੀ ਹੋਵੇ, ਉਸ ਮਨੁਖ ਦਾ ਮੂੰਹ ਕਾਲਾ ਕਰੀਦਾ, ਪਰ ਕਈਆਂ ਲੋਕਾਂ ਦਾ ਸੁਭਾਅ ਬਣ ਗਿਆ, ਬਿਰਧ ਅਵਸਥਾ ਹੋ ਜਾਂਦੀ ਹੈ :-ਕਕੈ ਕੇਸ ਪੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ। ਵਾਲੀ ਅਵਸਥਾ ਬਣ ਜਾਂਦੀ ਆ, ਉਸ ਵੇਲੇ ਉਸ ਚਿਟਿਆਈ ਨੂੰ ਲੁਕਾਉਣ ਵਾਸਤੇ, ਕਲਤਰਤਾ ਮੂੰਹ ਉਤੇ ਲਿਆਉਣ ਵਾਸਤੇ, ਮੂੰਹ ਤਾਂ ਕਾਲਾ ਕਰ ਲੈਂਦੇ ਆ, ਪਰ ਮੈਂ ਉਹਨਾਂ ਲੋਕਾਂ ਨੂੰ ਪੁਛਣਾ ਚਾਹੁੰਦਾ ਹਾਂ, ਜੇ ਮੂੰਹ ਸੁਕਾ ਮੂਲੀ ਵਰਗਾ ਹੋ ਗਿਆ, ਜੁਆਨੀ ਦਾ ਚਿਰਾਗ ਕਿਹੜੇ ਪਿਉ ਤੋਂ ਲਿਆਉਗੇ? ਦਾੜ੍ਹੀ ਤਾਂ ਕਾਲੀ ਹੋ ਜਾਊ।….ਇਹ ਗੱਲ ਮੈਂ ਇਥੇ ਨਹੀਂ ਕਹਿ ਰਿਹਾ, ਕਈ ਵੀਰ ਕਹਿੰਦੇ ਬਈ ਸਟੇਜ ‘ਤੇ ਖੜ੍ਹੋ ਕੇ ਕਹਿ ਰਿਹਾ, ਜਿਸ ਵੇਲੇ ਸੰਤੋਖ ਸਿੰਘ ਨੇ ਚੜ੍ਹਾਈ ਕੀਤੀ ਆ ਤੇ ਦਾਸ ਉਹਦੇ ਭੋਗ ‘ਤੇ ਗਿਆ ਸੀ, ਉਸ ਵੇਲੇ (ਇਹ) ਰਾਸ਼ਟਰਪਤੀ ਗ੍ਰਹਿ ਮੰਤਰੀ ਸੀ। ਸਾਹਮਣੇ ਬੈਠਾ ਸੀ ਸਟੇਜ ਉਤੇ ਹੁਕਮਨਾਮਾ ਆਇਆ ਸੀ :-ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ। ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ। ਇਹ 30 ਮਿੰਟ ਸੀ ਕੇਵਲ ਵਿਚਾਰ ਦੇ, ਸਾਢੇ ਉਨੱਤੀ ਮਿੰਟਾਂ ਵਿਚ ਸੰਪੂਰਨ ਕੀਤਾ ਤੇ ਜਦੋਂ ਇਥੇ ਗੱਲ ਆਈ ਤੇ ਉਠ ਕੇ ਸੰਤੋਖ ਸਿੰਘ ਦੇ ਮੁੰਡੇ ਨੂੰ ਕਹਿਣ ਲਗਾ ਘਰੇ ਜਾ ਕੇ, (ਕਿ) ਰਕਾਬ ਗੰਜ ਬੋਲਣਾ ਜਾਂ ਸੰਤਾਂ ਨੂੰ ਲੈ ਜਾਹ ਜਾਂ ਮੈਨੂੰ ਲੈ ਜਾਹ। ਉਹ ਮੁੰਡਾ ਕਹਿਣ ਲਗਾ ਕਿ ਤੂੰ ਭਾਵੇਂ ਇਥੇ ਬੈਠ ਜਾਹ, ਪਰ ਸੰਤ ਜ਼ਰੂਰ ਸਟੇਜ ਉਤੇ ਜਾਣਗੇ।”


 

Leave a Reply

Your email address will not be published. Required fields are marked *