ਵੇਦ — ਮੰਤਰਾਂ ਅਰਥਾਤ ਰਿਚਾਵਾਂ ਜਾਂ ਸਤੁਤੀਆਂ ਦਾ ਸੰਗ੍ਰਹਿ ਹਨ। ਇਨ੍ਹਾਂ ਦੇ ਰਚੇਤਿਆਂ ਨੂੰ ਰਿਸ਼ੀ ਕਿਹਾ ਜਾਂਦਾ ਹੈ। ਵੈਦਿਕ ਫਿਲਾਸਫਰਾਂ ਦੀਆਂ ਮੁਖ ਸਮਸਿਆਵਾਂ ਹਨ — ਇਹ ਸੰਸਾਰ ਕਿਵੇਂ ਪੈਦਾ ਹੋਇਆ? ਵਖ-ਵਖ ਚੀਜ਼ਾਂ ਕਿਵੇਂ ਪੈਦਾ ਹੋਈਆਂ? ਉਨ੍ਹਾਂ ਦੀ ਏਕਤਾ ਤੇ ਹੋਂਦ ਕਿਉਂ ਹੈ? ਇਨ੍ਹਾਂ ਦਾ ਰਚੇਤਾ ਕੌਣ ਹੈ? ਕਿਸਨੇ ਇਹ ਸਾਰਾ ਪ੍ਰਬੰਧ ਕਾਇਮ ਰਖਿਆ ਹੈ? ਇਹ ਸੰਸਾਰ ਕਿਸ ਵਿਚੋਂ ਪੈਦਾ ਹੋਇਆ ਤੇ ਕਿਸ ਵਿਚ ਸਮਾਅ ਜਾਵੇਗਾ?
ਵੇਦਾ ਤੋਂ ਬਾਅਦ ਬ੍ਰਾਹਮਣ ਗ੍ਰੰਥਾਂ ਦਾ ਨੰਬਰ ਆਉਂਦਾ ਹੈ। ਅਸਲ ਵਿਚ ਬ੍ਰਾਹਮਣ ਗ੍ਰੰਥ ਵੀ ਵੇਦਾਂ ਦਾ ਇਕ ਹਿਸਾ ਹੀ ਹਨ। ਦੋਹਾਂ ਦਾ ਸਾਂਝਾ ਨਾਂ ਸਰੁਤੀ ਹੈ। ਬ੍ਰਾਹਮਣੀ ਫਲਸਫੇ ਦੇ ਚਾਰ ਥੰਮ ਹਨ। ਪਹਿਲਾਂ ਥੰਮ ਹੈ ਕਿ ਵੇਦ ਨਾ ਸਿਰਫ ਪਵਿਤਰ ਹਨ, ਸਗੋਂ ਇਹ ਰਬੀ ਬਾਣੀ ਹਨ। ਇਸ ਦਾ ਦੂਜਾ ਥੰਮ ਹੈ, ਜਨਮ ਮਰਨ ਤੋਂ ਆਤਮਾ ਦੀ ਮੁਕਤੀ ਜਾਂ ਭਵਸਾਗਰ ਤੋਂ ਆਤਮਾ ਦੀ ਮੁਕਤੀ, ਵੈਦਿਕ ਯਗਾਂ ਅਤੇ ਦੂਜੇ ਧਾਰਮਿਕ ਕਰਮਕਾਂਡ ਨੂੰ ਸਹੀ ਤਰੀਕੇ ਨਾਲ ਪੂਰਾ ਨਾਲ ਕਰਨ ਅਤੇ ਬ੍ਰਾਹਮਣਾਂ ਨੂੰ ਦਾਨ ਦੇਣ ਨਾਲ ਹੀ ਹੋ ਸਕਦੀ ਹੈ। ਭਾਵ ਇਕ ਆਦਰਸ਼ ਧਰਮ ਦੀ ਕਲਪਨਾ। ਇਸਦਾ ਤੀਜਾ ਥੰਮ ਹੈ, ਇਕ ਆਦਰਸ਼ ਸਮਾਜ ਦੀ ਕਲਪਨਾ ਜਿਸ ਦਾ ਆਧਾਰ ਚਾਰ ਵਰਨ ਹਨ। ਭਾਵ ਇਹ ਆਦਰਸ਼ ਸਮਾਜ ਚਾਰ ਵਰਨਾਂ ਵਿਚ ਵੰਡਿਆਂ ਹੋਇਆ ਹੈ — ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ। ਇਨ੍ਹਾਂ ਚਾਰ ਵਰਨਾਂ ਵਿਚ ਕਦੇ ਸਮਾਜਕ ਬਰਾਬਰੀ ਨਹੀਂ ਹੋ ਸਕਦੀ। ਇਹ ਚਾਰੇ ਵਰਨ ਦਰਜਾ ਬਦਰਜੀ ਨਾ-ਬਰਾਬਰੀ ਦੇ ਨਿਯਮ ਨਾਲ ਆਪਸ ਵਿਚ ਜੁੜੇ ਹੋਏ ਹਨ। ਬ੍ਰਾਹਮਣ ਸਭ ਤੋਂ ਉਪਰ ਹਨ, ਹੇਠਾਂ ਕਸ਼ਤਰੀ, ਹੇਠਾਂ ਵੈਸ਼ ਤੇ ਸਭ ਤੋਂ ਹੇਠਾਂ ਸ਼ੂਦਰ ਹਨ। ਬ੍ਰਾਹਮਣ ਨੂੰ ਉਹ ਸਾਰੇ ਹਕ ਤੇ  ਖਾਸ  ਸਹੂਲਤਾਂ ਹਾਸਲ ਹਨ, ਜਿਨ੍ਹਾਂ ਦੀ ਉਹ ਇਛਾ ਕਰ ਸਕਦਾ ਹੈ। ਇਕ ਕਸ਼ਤਰੀ ਉਨ੍ਹਾਂ ਹਕਾਂ ਤੇ ਖਾਸ ਸਹੂਲਤਾਂ ਦੀ ਮੰਗ ਨਹੀਂ ਕਰ ਸਕਦਾ ਜੋ ਬ੍ਰਾਹਮਣ ਨੂੰ ਪ੍ਰਾਪਤ ਹਨ। ਉਸ ਨੂੰ ਵੈਸ਼ ਤੋਂ ਵÎਧ ਕੇ ਹਕ ਤੇ ਸਹੂਲਤਾਂ ਪ੍ਰਾਪਤ ਹਨ। ਜਿਥੋਂ ਤਕ ਸ਼ੂਦਰ ਵਰਨ ਦੀ ਗਲ ਹੈ, ਉਸ ਨੂੰ ਖਾਸ ਸਹੂਲਤਾਂ ਤਾਂ ਕੀ ਕੋਈ ਵੀ ਹਕ ਪ੍ਰਾਪਤ ਨਹੀਂ ਸ। ਉਸ ਲਈ ਇਹੋ ਹੀ ਕਾਫੀ ਸੀ ਕਿ ਉਹ ਬਿਨਾਂ ਕਿਸੇ ਵਰਨ ਨੂੰ ਨਰਾਜ਼ ਕੀਤਿਆਂ ਕਿਸੇ ਤਰ੍ਹਾਂ ਜਿਉਂਦਾ ਰਹਿ ਸਕੇ। ਬ੍ਰਾਹਮਣ ਦਾ ਪੇਸ਼ਾ ਪੜ੍ਹਨਾ ਪੜ੍ਹਾਉਣਾ ਤੇ ਧਾਰਮਿਕ ਸੰਸਕਾਰ ਕਰਵਾਉਣਾ ਸੀ। ਕਸ਼ਤਰੀ ਦਾ ਪੇਸਾ ਬ੍ਰਾਹਮਣ ਦੀ ਰਖਿਆ ਕਰਨਾ ਤੇ ਲੜਨਾ ਮਰਨਾ ਸੀ। ਵੈਸ਼ ਦਾ ਪੇਸ਼ਾ ਵਪਾਰ ਤੇ ਸ਼ੂਦਰ ਦਾ ਪੇਸ਼ਾ ਉਤਲੇ ਤਿੰਨਾਂ ਵਰਨਾਂ ਦੀ ਸੇਵਾ ਕਰਨਾ ਸੀ। ਹਰ ਵਰਨ ਦਾ ਵਿਅਕਤੀ ਸਿਰਫ ਆਪਣਾ ਹੀ ਪੇਸ਼ਾ ਕਰ ਸਕਦਾ ਸੀ। ਇਸ ਤਰ੍ਹਾਂ ਇਹ ਵਰਨ ਵੰਡ ਜਨਮਜਾਤ ਸੀ। ਬ੍ਰਾਹਮਣੀ ਆਦਰਸ਼ ਸਮਾਜ ਦਾ ਇਕ ਹੋਰ ਨੇਮ ਵਿਦਿਆ ਲੈਣ ਬਾਰੇ ਸੀ। ਇਸ ਨੇਮ ਅਨੁਸਾਰ ਸਿਰਫ ਬ੍ਰਾਹਮਣ, ਕਸ਼ਤਰੀ ਅਤੇ ਵੈਸ਼ ਹੀ ਵਿਦਿਆ ਲੈ ਸਕਦੇ ਸਨ। ਸ਼ੂਦਰ ਦੇ ਵਿਦਿਆ ਪ੍ਰਾਪਤ ਕਰਨ ਦੀ ਮਨਾਹੀ ਸੀ। ਇਸ ਤੋਂ ਬਿਨਾਂ ਚਾਰੇ ਵਰਨਾਂ ਦੀਆਂ ਔਰਤਾਂ ਲਈ ਵਿਦਿਆ ਪ੍ਰਾਪਤ ਕਰਨਾ ਮਨ੍ਹਾ ਸੀ। ਬ੍ਰਾਹਮਣੀ ਫਲਸਫੇ ਦਾ ਚੌਥਾ ਥੰਮ, ‘ਪੁਨਰ ਜਨਮ’ ਤੇ ‘ਕਰਮ ਦਾ ਸਿਧਾਂਤ’ ਹੈ। ਇਹ ‘ਆਤਮਾ’ ਦੇ ਆਵਾਗਮਨ ਦੇ ਸਿਧਾਂਤ ਦਾ ਇਕ ਹਿਸਾ ਹੈ। ਜਿਸਦਾ ਭਾਵ ਹੈ ਕਿ ਮਨੁਖ ਇਸ ਜਨਮ ਵਿਚ ਦੁÎਖ-ਸੁਖ ਪਿਛਲੇ ਜਨਮ ਦੇ ਮਾੜੇ ਚੰਗੇ ਕਰਮਾਂ ਕਰਦੇ ਭੋਗਦਾ ਹੈ ਤੇ ਇਸ ਜਨਮ ਦੇ ਕਰਮਾਂ ਦਾ ਫਲ ਅਗਲੇ ਜਨਮ ਵਿਚ ਮਿਲੇਗਾ। ਚੰਗੇ ਮਾੜੇ ਕਰਮਾਂ ਦਾ ਪੈਮਾਨਾ ਬÎ੍ਰਾਹਮਣੀ ਨੇਮਾਂ ਨੂੰ ਮੰਨਣਾ ਜਾਂ ਨਾ ਮੰਨਣਾ ਸੀ। ਬ੍ਰਾਹਮਣਵਾਦ ਨਾ ਸਿਰਫ ਨਾ ਬਰਾਬਰੀ ਦਾ ਸਿਧਾਂਤ ਹੈ, ਸਗੋਂ ਇਸ ਦੀ ਜਾਨ ਦਰਦਾ ਬਦਰਜੀ ਨਾ ਬਰਾਬਰੀ ਵਿਚ ਵਸੀ ਹੋਈ ਹੈ। ਇਸ ਦਾ ਆਧਾਰ ਧਾਰਮਕ ਮੰਨਿਆ ਜਾਣ ਵਾਲਾ ਸਿਦਾਂਤ ਹੈ। ਅਸਲ ਵਿਚ ਇਹ ਬਰਾਬਰੀ ਦੇ ਸਿਧਾਂਤ ਦਾ ਦੁਸ਼ਮਣ ਹੈ। ਸ਼ੂਦਰਾਂ ਅਤੇ ਔਰਤਾਂ ਦੇ ਮਾਨਵੀ ਹਕਾਂ ਨੂੰ ਬ੍ਰਾਹਮਣਵਾਦ ਨੇ ਖੇਰੂੰ-ਖੇਰੂੰ ਕਰ ਦਿਤਾ। ਉਨ੍ਹਾਂ ਕੋਲੋਂ ਗਿਆਨ ਹਾਸਲ ਕਰਨ ਦਾ ਹਕ ਖੋਹ ਕੇ ਉਨ੍ਹਾਂ ਨੂੰ ਸਦਾ ਲਈ ਹਨੇਰੇ ਵਿਚ ਧਕ ਦਿਤਾ। ਉਨ੍ਹਾਂ ਨੂੰ ਇਹ ਵੀ ਪਤਾ ਨਾ ਲਗਣ ਦਿਤਾ ਕਿ ਉਨ੍ਹਾਂ ਦੀ ਇਸ ਭੈੜੀ ਦੁਰਦਸ਼ਾ ਦਾ ਕਾਰਨ ਕੀ ਹੈ। ਅਗਿਆਨਤਾ ਦੇ ਇਸ ਹਨ੍ਹੇਰੇ ਕਾਰਨ ਹੀ ਉਹ ਬ੍ਰਾਹਮਣਵਾਦ ਦੇ Îਿਖਲਾਫ਼ ਸੰਘਰਸ਼ ਕਰਨ ਦੀ ਬਜਾਏ ਇਸ ਦੇ ਸ਼ਰਧਾਲੂ ਅਤੇ ਹਮਾਇਤੀ ਬਣ ਗਏ। ਚਾਰੇ ਵਰਨਾਂ ਦੀ ਰਚਨਾ ਅਸਲ ਵਿਚ ਇਕ ਜੜ੍ਹ ਸਮਾਜ ਦੀ ਰਚਨਾ ਸੀ।  ਅਸਲ ਵਿਚ ਇਹ ਬਰਾਬਰੀ ਦੇ ਸਿਧਾਂਤ ਦਾ ਦੁਸ਼ਮਣ ਹੈ।

Leave a Reply

Your email address will not be published. Required fields are marked *