ਜਨਾਬ ਅਬੂ ਜ਼ਾਫ਼ਰ ਜੋ ਕਿ ਨਵਾਬ ਹੈਦਰਾਬਾਦ ਦੇ ਅਹਿਲਕਾਰ ਸਨ, ਨੇ ਇਹ ਨਜ਼ਮ ਪਹਿਲੇ ਮਹਾਂਯੁੱਧ ਦੌਰਾਨ ਵਾਪਰੇ ਇਕ ਵਾਕਿਆ ਦੇ ਆਧਾਰ ਉਤੇ ਲਿਖੀ ਸੀ। ਅੰਗਰੇਜ਼ੀ ਫੌਜ ਦੇ ਇਕ ਸਿਖ ਦਸਤੇ ਨੇ ਆਪਣੇ ਅੰਗਰੇਜ਼ ਕਪਤਾਨ ਦੀ ਹੁਕਮ-ਅਦੂਲੀ ਕਰਦੇ  ਹੋਏ ਮਸਜਿਦ ਉਤੇ ਹਮਲਾ ਕਰਨ ਤੋਂ ਨਾ ਸਿਰਫ ਇਨਕਾਰ ਕਰ ਦਿਤਾ, ਬਲਕਿ ਮਸਜਿਦ ਦੀ ਹਿਫਾਜ਼ਤ ਲਈ ਆਪਣੀ ਸ਼ਹਾਦਤ ਦੇ ਦਿਤੀ। ਜਨਾਬ ਅਬੂ ਜ਼ਾਫਰ ਦੀ ਨਜ਼ਮ ਜੋ ਕਿ ਫਾਰਸੀਨੁਮਾ ਉਰਦੂ ਵਿਚ ਹੈ, ਦਾ ਪੰਜਾਬੀ ਰੂਪ ਸਰਦਾਰ ਰਾਜਿੰਦਰ ਪਾਲ ਸਿੰਘ, ਚੇਅਰਮੈਨ, ਪੰਜਾਬ ਐਂਡ ਸਿੰਧ ਬੈਂਕ ਜੋ ‘ਸਦਾ’ ਅੰਬਾਲਵੀ ਦੇ ਤਖਲੁਸ ਨਾਲ ਉਰਦੂ ਵਿਚ ਸ਼ਾਇਰੀ ਕਰਦੇ ਹਨ, ਨੇ ਕੀਤਾ ਹੈ। ਉਲਥੇ ਵਿਚ ਮੂਲ ਨਜ਼ਮ ਦੀ ਬਹਿਰ ‘ਮੁਜ਼ਾਰੀਆ ਮਸਮਨ ਅਖ਼ਰਬ ਮਹਿਕੂਫ਼’ ਨੂੰ ਕਾਇਮ ਰੱਖਿਆ ਗਿਆ ਹੈ।

ਸਿਖੋਂ ਕੀ ਸ਼ਹਾਦਤ
ਮਹਸ਼ਰ ਬਪਾ ਥਾ ਦਹਰ ਮੇਂ ਜੰਗੇ-ਅਜ਼ਮੀ ਕਾਟ
ਨਕਸ਼ਾ ਬਦਲ ਰਹਾ ਥਾ ਜਹਾਨੇ-ਕਦੀਮ ਕਾ
ਬੈਠੇ ਹੁਏ ਬਿਸਾਤ ਪੈ ਥੇ ਸ਼ਾਤਿਰਾਨੇ ਗ਼ੁਰਬ
ਮਸ਼ਰਕ ਪੈ ਥਾ ਜ਼ਮਾਨਏ ਉਮੀਦੇ ਥੀਮ-ਓ ਕੁਰਬ
ਹਿੰਦੋਸਤਾਂ ਕੀ ਫੌਜ ਕਮਾਨੇ-ਫਰੰਗ ਮੇਂ
ਦੁਸ਼ਮਣ ਕੋ ਢੇਰ ਕਰਤੀ ਥੀ ਮੈਦਾਨੇ-ਜੰਗ ਮੇਂ
ਕਟਤੇ ਥੇ ਮੁਸਲਮੀਨ ਕਿ ਬੁਲੰਦ ਉਸਕਾ ਤਾਜ ਹੋ
ਮੁਸਲਿਮ ਹਜਾਜ਼ਿਯੋਂ ਪੈ ਨਿਸਾਰਾ ਕਾ ਤਾਜ ਹੋ
ਪੰਜਾਬੋ-ਸਿੰਧੋ-ਸਰਹੇਦ ਅਫ਼ਗਾਂ ਕੇ ਕਜ ਕੁਲਾਹ
ਸਬ ਤਖ਼ਤੇ ਰਾਜੇ ਜਾਰਜ ਕੀ ਥੇ ਬੇ ਜਿਗਰ ਸਿਪਾਹ
ਇਕਬਾਲ ਕੇ ਵਤਨ ਕੇ ਜਵਾਨਾਨੇ ਪੀਲ ਤਨ
ਉਸ ਆਸ਼ਿਕੇ ਰਸੂਲੇ ਹਜਾਜ਼ੀ ਕੇ ਹਮਵਤਨ
ਜਕੜੇ ਹੁਏ ਥੇ ਦਰ ਤਹੇ ਪਾਲਾਨੇ ਅਸਕਰੀ
ਕਰਤਾ ਥਾ ਉਨਕਾ ਨਜ਼ਮ ਨਸਾਰਾ ਕੀ ਹਮਸਰੀ
ਹੁਕਮੇ ਕਮਾਨਦਾਰ ਸੇ ਤੋਪੇਂ ਜੌਹਰ ਹੁਈ
ਮੁਸਿਲਮ ਕੇ ਤਲਬੇ ਤੀਰ ਪੈ ਜੋ ਨੌਹ : ਗਰ ਹੁਈ
ਕੰਗੂਰਾ-ਏ-ਮਜ਼ਾਰੇ ਮੁਬਾਰਕ ਹੁਆ ਸ਼ਹੀਦ
ਕਾਮਿਲ ਫ਼ਨਾ-ਏ-ਰੇਜ਼ : ਮੁਕੱਦਸ ਨ ਥੀ ਬਈਦ
ਸਿਖੋਂ ਕੀ ਏਕ ਫੌਜ ਫਰੰਗੀ ਕਮਾਨ ਮੇਂ
ਕਾਬੂ ਓ ਨਜ਼ਮੇ ਜ਼ਾਬਤਾਏ ਹੁਕਮਰਾਨ ਮੇਂ
ਠਹਰੀ ਹੁਈ ਥੀ ਗੁੰਬਦੇ ਖਿਜ਼ਰਾਰ ਕੇ ਮੁਤਸਿਲ
ਫੌਲਾਦ ਉਨਕੇ ਜਿਸਮ ਥੇ ਪੱਥਰ ਥੇ ਉਨਕੇ ਦਿਲ
ਕਹਨੇ ਲਗਾ ਯੋ ਉਨਸੇ ਫਰੰਕੀ ਕਮਾਨਦਾਰ
ਖੋਲੋ ਦਹਾਨਹਾ-ਏ-ਤੂਫ਼ੰਗਾਨੇ ਕਹਰਬਾਰ
ਲੇਨਿਕ ਬਹਾਦੁਰੋਂ ਕੀ ਸਫ਼ੋਂ ਸੇ ਉਠੀ ਸਦਾ
ਸਿਖੋਂ  ਕਾ ਪੰਥ ਜ਼ੁਲਮ ਕੋ ਕਰਤਾ ਨਹੀਂ ਰਵਾ
ਲਸ਼ਕਰ ਕੇ ਸਾਮ੍ਹਨੇ ਹੋ ਗਰ ਬਹਰੇ ਬੇਕਰਾਂ
ਹਮ ਉਸਕਾ ਕੁਲਬ ਚੀਰਤੇ ਜਾਏਂਗੇ ਬੇ ਗ਼ਮਾਂ
ਲਾਜ਼ਿਮ ਹੈ ਲੋਕ ਮੁਰਦੇ ਖ਼ੁਦਾ ਤਰਸ ਕੇ ਲਿਏ
ਦੀਂ ਕੇ ਹਕੀਮ ਮੇਂ ਸਰੇ-ਤਸਲੀਮ ਝੁਕ ਪੜੇ
ਮਜ਼ਹਬ ਸੇ ਬੈਰ ਪੰਥ ਕੇ ਸਿਖੋਂ ਪੈ ਹੈ ਹਰਾਮ
ਹੈ ਫਰਜ਼ ਹਮ ਪੈ ਸਾਰੇ ਮਜ਼ਾਹਿਬ ਕਾ ਅਹਤਰਾਮ
ਮਰ ਜਾਏਂਗੇ ਪੇ ਹਾਥ ਨ ਹਰਗਿਜ਼ ਉਠਾਏਂਗੇ
ਹਮ ਜਾਨ ਦੇ ਕੇ ਗੁੰਬਦੇ ਖ਼ਜਰਾਰ ਬਚਾਏਂਗੇ
ਅਫ਼ਸਰ ਕੇ ਏਕ ਹੁਕਮ ਪੈ ਬਦਲੀ ਬਿਸਾਤੇ-ਜੰਗ
ਸਿਖੋਂ ਪੇ ਆਨ ਟੂਟ ਪੜਾ ਲਸ਼ਕਰੇ ਫਰੰਗ
ਲੇਕਿਨ ਵੋ ਹਾਮਿਲਾਨੇ ਤਰੀਕੇ ਕਬੀਰਦਾਸ
ਜਿਨਕੇ ਲਿਏ ਬਸ਼ਾਰਾ ਹੈ ਜੰਨਤੇ ਕੀ ਹੈ ਨਵੀਦ
ਸੀਨੋਂ ਪੇ ਜ਼ਖਮ ਖਾ ਕੇ ਹੁਏ ਸਬ ਕੇ ਸਬ ਸ਼ਹੀਦ
ਸਿਖਾਂ ਦੀ ਸ਼ਹਾਦਤ
ਪਹਿਲੇ ਮਹਾਨ ਜੰਗ ਦਾ ਸੀ ਦੌਰ ਚਲ ਰਿਹਾ
ਨਕਸ਼ਾ ਜਹਾਨ ਦਾ ਸੀ ਹਰ ਇਕ ਪਲ ਬਦਲ ਰਿਹਾ
ਪੱਛਮ ਦੇ ਚਾਲਬਾਜ਼ ਸੀ ਹਰ ਚਾਲ ਚਲ ਰਹੇ
ਪੂਰਬ ਦਿਆਂ ਗਰੀਬਾਂ ਦੇ ਸਨ ਦਿਲ ਦਹਲ ਰਹੇ
ਅੰਗਰੇਜ਼ ਦੀ ਕਮਾਨ ਥੱਲੇ ਫੌਜ ਹਿੰਦ ਦੀ
ਹਰ ਜੰਗ ਵਿਚ ਸੀ ਦੁਸ਼ਮਣਾਂ ਦਾ ਸੀਨਾ ਵਿਨ੍ਹੰਦੀ
ਖ਼ਿਦਮਤ ਸੀ ਰੱਜ ਕੇ ਕਰਦੇ ਮੁਸਲਮਾਨ ਰਾਜ ਦੀ
ਹਿੰਦੂ ਸੀ ਖ਼ੈਰ ਮੰਗਦੇ ਫਰੰਗੀ ਦੇ ਤਾਜ ਦੀ
ਪੰਜਾਬ ਸਿੰਧੁ ਦੇਸ ਤੇ ਸਰਹਦ ਦੇ ਉਹ ਜਵਾਨ
ਲੰਡਨ ਦੇ ਬਾਦਸ਼ਾ ਲਈ ਦੇਂਦੇ ਸੀ ਆਪਣੀ ਜਾਨ
ਪੱਥਰ ਸੀ ਦਿਲ ਉਨ੍ਹਾਂ ਦੇ ਹਾਥੀ ਜਹੇ ਸੀ ਤਨ
ਇਸਲਾਮ ਦੇ ਰਸੂਲ ਦੇ ਆਸ਼ਿਕ (ਅਲਾਮਾ ਇਕਾਬਲ) ਦੇ ਹਮਵਤਨ
ਭਾੜੇ ਦੀ ਫੌਜ ਜ਼ਬਤ ਦੀ ਪਾਬੰਦ ਸੀ ਬੜੀ
ਅੰਗਰੇਜ਼ ਫੌਜ ਦੀ ਸੀ ਇਹ ਕਰਦੀ ਬਰਾਬਰੀ
ਅਫ਼ਸਰ ਦਾ ਹੁਕਮ ਹੋਇਆ ਤੇ ਤੋਪਾਂ ਦੇ ਮੂੰਹ ਖੁਲੇ
ਅੱਖੋਂ ‘ਚੋਂ ਮੋਮਿਨਾਂ ਦੀ ਹੰਝੂ ਬਹੁਤ ਡੁਲੇ
ਕੀਤਾ ਸ਼ਹੀਦ ਗੋਰਿਆਂ, ਮੱਥਾ ਮਜ਼ਾਰ ਦਾ
ਗੁੰਬਦ ਦੇ ਪਰ ਅਸਰ ਨਾ ਸੀ, ਜ਼ਾਲਿਮ ਦੇ ਵਾਰ ਦਾ
ਦਸਤਾ ਸੀ ਖਾਲਸੇ ਦਾ ਇਕ ਅੰਗਰੇਜ਼ ਫੌਜ ਨਾਲ
ਕਾਮਿਲ ਜਿਨ੍ਹਾਂ ਦਾ ਜ਼ਬਤ ਸੀ, ਕਿਰਦਾਰ ਸੀ ਕਮਾਲ
ਮਸਜਿਦ ਦੇ ਆਸਪਾਸ ਹੀ ਤੈਨਾਤ ਸੀ ਇਹ ਦਲ
ਜੁੱਸੇ ਜਿਨ੍ਹਾਂ ਦੇ ਲੋਹੇ ਦੇ, ਈਮਾਨ ਸੀ ਅਟਲ
ਅਫਸਰ ਦਾ ਹੁਕਮ ਹੋਇਆ ਤੋਪਾਂ ਚਲਾਣ ਦਾ
ਮਸਜਿਦ ‘ਤੇ ਧਾਵਾ ਬੋਲ ਕੇ ਗੁੰਬਦ ਨੂੰ ਢਾਣ ਦਾ
ਸਿੰਘਾਂ ਦੇ ਕਾਫ਼ਿਲੇ ‘ਚੋਂ ਪਏ ਬੋਲ ਕੁਝ ਜਣੇ
ਝੁੱਕਦਾ ਨਹੀਂ ਹੈ ਪੰਥ ਕਦੇ ਜ਼ੁਲਮ ਸਾਮ੍ਹਣੇ
ਸਾਗਰ ਵੀ ਆ ਖਲੋਵੇ ਜੇ ਲਸ਼ਕਰ ਦੇ ਸਾਮ੍ਹਣੇ
ਉਸਦਾ ਵੀ ਸੀਨਾ ਚੀਰ ਦਿਆਂਗੇ ਜਿਗਰ ਸਣੇ
ਮਸਜਿਦ ਨੂੰ ਤੱਕ ਕੇ ਸਾਡੇ ਕਦਮ ਪਰ ਨੇ ਰੁਕ ਗਏ
ਸਜਦੇ ‘ਚ ਸਿਰ ਅਸਾਡੇ ਨੇ ਆਪੇ ਹੀ ਝੁੱਕ ਗਏ
ਮਜ਼ਹਬ ਦੇ ਨਾਲ ਵੈਰ ਅਸਾਨੂੰ ਨਹੀਂ ਕਬੂਲ
ਮਜ਼ਹਬ ਦਾ ਮਾਣ ਰਖਣਾ ਹੀ ਸਿੱਖਾਂ ਦਾ ਹੈ ਅਸੂਲ
ਮਸਜਿਦ ‘ਤੇ ਭੁਲਕੇ ਹੱਥ ਉਠਾਣਾ ਨਹੀਂ ਅਸੀਂ
ਸਿੱਖਾਂ ਦੇ ਨਾ ‘ਤੇ ਵੱਟਾ ਲਵਾਣਾ ਨਹੀਂ ਅਸੀਂ
ਅਫਸਰ ਦੇ ਇਕ ਹੁਕਮ ‘ਤੇ ਪਾਸਾ ਗਿਆ ਪਲਟ
ਸਿੰਘਾਂ ‘ਤੇ ਟੁੱਟ ਕੇ ਗੋਰੇ ਸਿਪਾਹੀ ਪਏ ਝਪਟ
ਪੱਕੇ ਬੜੇ ਸੀ ਸਿੱਖ ਵੀ ਸਿਦਕ ਤੇ ਜ਼ਮੀਰ ਦੇ
ਨਾਨਕ ਦੇ ਪੈਰੋਕਾਰ ਤੇ ਚੇਲੇ ਕਬੀਰ ਦੇ
ਇਕ-ਇਕ ਸ਼ਹੀਦ ਹੋ ਗਿਆ ਸੀਨੇ ‘ਤੇ ਜ਼ਖ਼ਮ ਖਾ
ਖੁਲਿਆ ਉਨ੍ਹਾਂ ਦੇ ਵਾਸਤੇ ਬੂਹਾ ਬਹਿਸ਼ਤ ਦਾ।

Leave a Reply

Your email address will not be published. Required fields are marked *