1849 ਈਸਵੀ ਵਿਚ ਪੰਜਾਬ ਪੂਰਨ ਤੌਰ ਉਤੇ ਅੰਗਰੇਜ਼ੀ ਸਾਮਰਾਜ ਦਾ ਅੰਗ ਬਣ ਗਿਆ। ਹੁਣ ਸਾਰੇ ਭਾਰਤ ਦੇ ਅੰਗਰੇਜ਼ ਮਾਲਕ ਸਨ। ਸਿਖਾਂ ਦੀ ਰਾਜਨੀਤਕ ਪ੍ਰਭੁਤਾ ਤਾਂ ਖਤਮ ਹੋ ਹੀ ਗਈ ਸੀ, ਇਸ ਨਾਲ ਆਉਂਦੇ ਸਮੇਂ ਵਿਚ ਪੰਜਾਬ ਵਾਸੀਆਂ ਨੂੰ ਧਾਰਮਿਕ ਅਤੇ ਆਰਥਿਕ ਮੰਚ ਪਖੋਂ ਵੀ ਬਦੇਸੀ ਦਖਲ-ਅੰਦਾਜ਼ੀ ਦਾ ਸਾਹਮਣਾ ਕਰਨਾ ਪਿਆ। ਸਾਰਾ ਸਮਾਜੀ ਭਾਈਚਾਰਾ ਦੋ ਹਿਸਿਆਂ ਵਿਚ ਵੰਡਿਆ ਨਜ਼ਰ ਆਉਣ ਲਗ ਪਿਆ। ਇਕ ਪਾਸੇ ਉਹ ਲੋਕ ਸਨ ਜੋ ਅੰਗਰੇਜ਼ਾਂ ਦੇ ਪੰਜਾਬ ਉਤੇ ਕਬਜ਼ੇ ਨੂੰ ਮਨੋਂ ਸਵੀਕਾਰ ਨਹੀਂ ਸਨ ਕਰ ਰਹੇ, ਕਿਉਂਕਿ ਉਹ ਜਾਣਦੇ ਸਨ ਕਿ ਅੰਗਰੇਜ਼ਾਂ ਨੇ ਪੰਜਾਬ ਉਤੇ ਤਾਕਤ ਨਾਲ ਨਹੀਂ ਸਗੋਂ ਸਾਜ਼ਿਸ਼ਾਂ ਰਚ ਕੇ ਖਾਲਸਾ ਦਰਬਾਰ ਵਿਚ ਆਪਸੀ ਫੁਟ ਪੁਆ ਕੇ ਹੀ ਜਿਤ ਪ੍ਰਾਪਤ ਕੀਤੀ ਸੀ। ਇਸ ਲਈ ਅਜਿਹੀ ਸੋਚ ਵਾਲੇ ਲੋਕ ਕਿਸੇ ਢੁਕਵੇਂ ਸਮੇਂ ਦੀ ਉਡੀਕ ਵਿਚ ਸਨ, ਜਦੋਂ ਬਦੇਸੀ ਰਾਜ ਨੂੰ ਭਾਰੀ ਸਟ ਮਾਰੀ ਜਾ ਸਕੇ ਤੇ ਆਪਣੇ ਮੁਲਕ ਨੂੰ ਆਜਾਦ ਕਰਵਾਇਆ ਜਾ ਸਕੇ।
ਦੂਜੇ ਪਾਸੇ ਉਹ ਲੋਕ ਵੀ ਸਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਦਰਬਾਰ ਦੀਆਂ ਬਰਕਤਾਂ ਅਤੇ ਕ੍ਰਿਪਾ ਸਦਕਾ ਅਮੀਰ ਹੋ ਕੇ ਉਚੇ ਅਹੁਦਿਆਂ ਉਤੇ ਪੁਜੇ ਸਨ ਪਰ ਬਦਲੇ ਹੋਏ ਸਮੇਂ ਨੂੰ ਧਿਆਨ ਵਿਚ ਰਖਦਿਆਂ ਹੋਇਆਂ ਨਵੇਂ ਮਾਲਕਾਂ ਨਾਲ ਮਿਲ ਕੇ ਅਤੇ ਉਨ੍ਹਾਂ ਦੇ ਹੁਕਮਾਂ ਉਤੇ ਚਲ ਕੇ ਆਪਦਾ ਰੁਤਬਾ ਅਤੇ ਅਸਰ-ਰਸੂਖ ਬਰਕਰਾਰ ਰਖਣਾ ਚਾਹੁੰਦੇ ਸਨ। ਅਜਿਹੇ ਵਰਗ ਵਿਚ ਪੰਜਾਬ ਦੇ ਆਮ ਲੋਕ ਨਹੀਂ ਸਗੋਂ ਸਰਦੇ ਪੁਜਦੇ ਰਜਵਾੜੇ, ਜਗੀਰਦਾਰ ਅਤੇ ਧਾਰਮਿਕ ਅਸਥਾਨਾਂ ਦੇ ਮੁਖੀ/ਪੁਜਾਰੀ ਸ਼ਾਮਿਲ ਸਨ। ਧਾਰਮਿਕ ਪਖੋਂ ਗੁਰੂਆਂ ਦੀ ਧਰਤੀ ਪੰਜਾਬ ਵਿਚ ਈਸਾਈ ਮਿਸ਼ਨਰੀਆਂ ਦਾ ਜਮਾਵੜਾ ਤੇ ਪ੍ਰਚਾਰ ਵਧਣ ਲਗ ਪਿਆ ਅਤੇ ਹੁਣ ਇਸ ਨੂੰ ਸਰਕਾਰੀ ਸਹਿਯੋਗ ਵੀ ਪ੍ਰਾਪਤ ਹੋ ਗਿਆ। ਪੰਜਾਬ ਵਾਸੀ ਆਪਣੇ ਗੁਰੂਆਂ ਦੇ ਉਪਦੇਸ਼ ਭੁਲ ਵਿਸਾਰ ਕੇ ਤੇ ਨਵੇਂ ਮਾਲਕਾਂ ਦੇ ਪ੍ਰਭਾਵ ਹੇਠ ਆ ਕੇ ਆਪਣੇ ਧਰਮ ਪ੍ਰਤੀ ਢਿਲੇ ਹੋਈ ਜਾਣ ਲਗ ਪਏ।
ਅਜਿਹੇ ਵਿਕਟ ਸਮੇਂ ਪੰਜਾਬ ਵਿਚ ਇਕ ਮਹਾਨ ਲੋਕ ਲਹਿਰ ਸ਼ੁਰੂ ਹੋਈ। ਜਿਸ ਨੂੰ ‘ਨਾਮਧਾਰੀ ਲਹਿਰ’ ਅਥਵਾ ‘ਕੂਕਾ ਲਹਿਰ’ ਦੇ ਨਾਂ ਕਰਕੇ ਇਤਿਹਾਸ ਵਿਚ ਜਾਣਿਆ ਜਾਂਦਾ ਹੈ। ਇਸ ਲੋਕ ਲਹਿਰ ਦੇ ਪ੍ਰਭਾਵ ਸਦਕਾ ਪੰਜਾਬ ਦੀ ਆਮ ਜਨਤਾ ਆਪਣੇ ਗੁਰੂਆਂ ਦੇ ਧਰਮ ਅਤੇ ਉਪਦੇਸ਼ ਵੱਲ ਜਾਗ੍ਰਿਤ ਤਾਂ ਹੋਈ ਹੀ, ਰਾਜਨੀਤਕ ਅਤੇ ਸਮਾਜਕ ਚੇਤਨਾ ਦਾ ਵੀ ਇਕ ਮਹਤਵਪੂਰਣ ਦੌਰ ਸ਼ੁਰੂ ਹੋ ਗਿਆ। ਇਸ ਦਾ ਮੰਤਵ ਜਿਥੇ ਲੋਕਾਂ ਵਿਚ ਧਾਰਮਿਕ ਅਤੇ ਸਮਾਜੀ ਚੇਤਨਾ ਜਗਾਉਣਾ ਸੀ, ਉਥੇ ਰਾਜਨੀਤਕ ਤੌਰ ਉਤੇ ਪੰਜਾਬ ਵਾਸੀਆਂ ਨੂੰ ਜਥੇਬੰਦ ਕਰਕੇ ਤੇ ਬਿਦੇਸੀ ਹਕੂਮਤ ਨੂੰ ਖਤਮ ਕਰਕੇ ਮੁੜ ‘ਖਾਲਸਾ ਰਾਜ’ ਦੀ ਪ੍ਰਾਪਤੀ ਕਰਨਾ ਵੀ ਸੀ। ਡਾ. ਏ ਸੀ ਅਰੋੜਾ ਇਸ ਲਹਿਰ ਨੂੰ ਬਰਤਾਨਵੀ ਸਾਮਰਾਜ ਵਿਰੁਧ ਉੱਠੀ ਪਹਿਲੀ ਲਹਿਰ ਮੰਨਦੇ ਹੋਏ ਲਿਖਦੇ ਹਨ, ”ਨਾਮਧਾਰੀ ਲਹਿਰ ਨੂੰ ਪੰਜਾਬ ਵਿਚ ਬਰਤਾਨਵੀ ਰਾਜ ਵਿਰੁਧ ਪ੍ਰਤੀਕਰਮ ਵਜੋਂ ਉਤਪੰਨ ਹੋਈ ਪਹਿਲੀ ਮਹਤਵਪੂਰਣ ਲਹਿਰ ਮੰਨਿਆ ਜਾ ਸਕਦਾ ਹੈ।”
ਆਜਾਦੀ ਪ੍ਰਾਪਤੀ ਲਈ ਕਾਰਜਸ਼ੀਲ ‘ਕੂਕਾ ਲਹਿਰ’ ਅਥਵਾ ‘ਨਾਮਧਾਰੀ ਲਹਿਰ’ ਨੇ ਪੰਜਾਬ ਭਰ ਵਿਚ ਜਾਗ੍ਰਿਤੀ ਦਾ ਦੌਰ ਤਾਂ ਚਲਾਇਆ ਹੀ, ਨਾਲ-ਨਾਲ ਅੰਗਰੇਜ਼ੀ ਸਾਮਰਾਜ ਵਿਰੁਧ ਭਾਵਨਾਵਾਂ ਰਖਣ ਵਾਲੀਆਂ ਦੂਜੀਆਂ ਤਾਕਤਾਂ ਨਾਲ ਵੀ ਤਾਲਮੇਲ ਕਾਇਮ ਕੀਤਾ ਜੋ ਇਨ੍ਹਾਂ ਨੂੰ ਭਾਰਤ ਤੋਂ ਬਾਹਰ ਕਢਣਾ ਚਾਹੁੰਦੀਆਂ ਸਨ। ਨੇਪਾਲ, ਕਸ਼ਮੀਰ, ਕਾਬਲ, ਰੂਸ ਆਦਿ ਮੁਲਕਾਂ ਨਾਲ ਵੀ ਸੰਪਰਕ ਕਾਇਮ ਕੀਤੇ ਤਾਂ ਜੋ ਇਕੱਠੇ ਹੋ ਕੇ ਅੰਗਰੇਜ਼ਾਂ ਵਿਰੁਧ ਜਦੋਜਹਿਦ ਕੀਤੀ ਜਾ ਸਕੇ। ਇਸ ਕੜੀ ਦਾ ਇਕ ਹਿਸਾ ਸੀ ਨਾਮਧਾਰੀ ਲਹਿਰ ਦਾ ਮਹਾਰਾਜਾ ਦਲੀਪ ਸਿੰਘ ਨਾਲ ਸੰਪਰਕ ਕਾਇਮ ਕਰਕੇ ‘ਖਾਲਸਾ ਰਾਜ’ ਦੀ ਪ੍ਰਾਪਤੀ ਲਈ ਸਹਿਯੋਗ ਕਰਨਾ।
ਡਾ. ਫੌਜਾ ਸਿੰਘ ਅਨੁਸਾਰ ‘ਦਲੀਪ ਸਿੰਘ ਤੇ ਕੂਕਿਆਂ ਦੇ ਸੰਬੰਧਾਂ ਦਾ ਜ਼ਿਕਰ ਬਹੁਤਾ 19ਵੀਂ ਸਦੀ ਦੇ ਅਠਵੇਂ ਦਹਾਕੇ ਵਿਚ ਆਉਂਦਾ ਹੈ। ਏਸੇ ਵੇਲੇ ਦੋਹਾਂ ਦੇ ਦਿਲਾਂ ਵਿਚ ਦੇਸ ਨੂੰ ਆਜ਼ਾਦ ਕਰਵਾਉਣ ਦੀ ਤੀਬਰ ਇਛਾ ਕੰਮ ਕਰ ਰਹੀ ਸੀ। ਕੂਕੇ ਨੇਤਾਵਾਂ ਦੇ ਇਸ ਬਾਰੇ ਯਤਨ ਢੇਰ ਚਿਰ ਪਹਿਲਾਂ ਸ਼ੁਰੂ ਹੋ ਚੁੱਕੇ ਸਨ।’
ਮੇਰੇ ਇਸ ਖੋਜ ਪਤਰ ਦਾ ਮੁਖ ਉਦੇਸ਼ ‘ਨਾਮਧਾਰੀ ਲਹਿਰ ਤੇ ਮਹਾਰਾਜਾ ਦਲੀਪ ਸਿੰਘ’ ਦੇ ਪਰਸਪਰ ਸੰਬੰਧਾਂ ਬਾਰੇ ਤੱਥਾਂ ਨੂੰ ਸਾਹਮਣੇ ਲਿਆ ਕੇ ਇਸ ਅਣਗੌਲੇ ਕਾਂਡ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਹੈ। ਤਾਂ ਜੋ ਨਾਮਧਾਰੀ ਲਹਿਰ ਦੇ ਇਸ ਮਹਤਵਪੂਰਣ ਰਾਜਨੀਤਕ ਪਖ ਉਤੇ ਖੋਜੀ ਢੰਗ ਨਾਲ ਚਾਨਣਾ ਪਾਇਆ ਜਾ ਸਕੇ। ਨਾਮਧਾਰੀ ਲਹਿਰ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਪਰਕ ਅਤੇ ਸਹਿਯੋਗ ਬਾਰੇ ਸਰਕਾਰੀ ਦਸਤਾਵੇਜ਼ਾਂ ਵਿਚ ਕਾਫੀ ਜ਼ਿਕਰ ਮਿਲਦਾ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਇਸ ਮਹਤਵਪੂਰਣ ਤੱਥ ਨੂੰ ਅੱਖੋਂ-ਪਰੋਖੇ ਕੀਤਾ ਜਾਂਦਾ ਰਿਹਾ ਹੈ। ਅੱਜ ਤਕ ਇਸ ਵਿਸ਼ੇ ਉਤੇ ਲਗਭਗ ਨਹੀਂ ਦੇ ਬਰਾਬਰ ਹੀ ਲਿਖਿਆ ਗਿਆ ਹੈ। ਕੂਕਾ ਅੰਦੋਲਨ ਬਾਰੇ ਅਥਵਾ ਇਸ ਇਤਿਹਾਸਕ ਲਹਿਰ ਦੇ ਜਨਕ ਬਾਬਾ ਰਾਮ ਸਿੰਘ ਬਾਰੇ ਜਿੰਨਾ ਕੁ ਵੀ ਲਿਖਿਆ ਗਿਆ ਹੈ, ਉਸ ਵਿਚ ਵੀ ਇਹ ਕਾਂਡ ਕਿਤੇ ਨਜ਼ਰ ਨਹੀਂ ਆਉਂਦਾ। ਇਸ ਲਈ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਨਿਰਪਖ ਹੋ ਕੇ ਲਿਖਣ ਅਤੇ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਨਾਲ ਹੀ ਨਾਲ ਸਾਰੇ ਵਿਸ਼ੇ ਨੂੰ ਸਹੀ ਅਰਥਾਂ ਵਿਚ ਜਾਣਨ ਲਈ ਖਾਲਸੇ ਦੇ 1849 ਈਸਵੀ ਤੋਂ ਪਹਿਲਾਂ ਦੇ ਰਾਜਨੀਤਕ ਹਾਲਤਾਂ ਤੋਂ ਜਾਣੂ ਹੋਣਾ ਤਾਂ ਜ਼ਰੂਰੀ ਹੈ ਹੀ, ਧਾਰਮਿਕ ਪਖੋਂ ਖਾਲਸਾ ਰਾਜ ਦੇ ਸਮੇਂ ਅਤੇ ਬਾਅਦ ਦੀ ਸਥਿਤੀ ਬਾਰੇ ਵੀ ਘੋਖਵੀਂ ਨਜ਼ਰਸਾਨੀ ਕਰਨ ਦੀ ਲੋੜ ਹੈ। ਜਿਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਗੌਰਵ ਨੂੰ ਹੰਢਾਉਣ ਅਤੇ ਯਾਦ ਕਰਨ ਵਾਲਿਆਂ ਦੀ, ਉਸ ਦੇ ਪੁਤਰ ਅਤੇ ਪੰਜਾਬ ਦੇ ਅੰਤਿਮ ਮਹਾਰਾਜਾ ਮਹਾਰਾਜਾ ਦਲੀਪ ਸਿਘ ਬਾਰੇ ਉਨ੍ਹਾਂ ਦੀ ਉਦਾਸੀਨਤਾ ਤੋਂ ਜਾਣੂ ਹੋਇਆ ਜਾ ਸਕੇ।
ਕੈਸਾ ਦੁਖਾਂਤ ਹੈ ਕਿ ਇਸ ਬਦਨਸੀਬ ਮਹਾਰਾਜੇ ਬਾਰੇ ਉਦਾਸੀਨਤਾ ਦੀ ਹਾਲਤ ਹਾਲੇ ਵੀ ਉਸੇ ਤਰ੍ਹਾਂ ਕਾਇਮ ਹੈ, ਜਿਸ ਤਰ੍ਹਾਂ ਉਨ੍ਹੀਂਵੀਂ ਸਦੀ ਦੇ ਦੂਸਰੇ ਅਧ ਅਤੇ ਵੀਹਵੀਂ ਸਦੀ ਵਿਚ ਕਾਇਮ ਰਹੀ ਸੀ। ਕੋਈ ਵੀ ਸਿਖ ਆਗੂ ਗੌਰਵ ਨਾਲ ਇਸ ਮਹਾਰਾਜੇ ਨੂੰ ਯਾਦ ਕਰਨ ਲਈ ਤਿਆਰ ਨਹੀਂ। ਇਥੋਂ ਤਕ ਕਿ ਮਹਾਰਾਜਾ ਦਲੀਪ ਸਿੰਘ ਦੇ ਦੇਹਾਂਤ (22 ਅਕਤੂਬਰ 1893 ਈ.) ਦੀ ਸ਼ਤਾਬਦੀ ਸਾਲ ਸਮੇਂ ਵੀ ਕੋਈ ਖਾਸ ਹਲਚਲ ਪੰਜਾਬ ਵਿਚ ਦੇਖਣ ਨੂੰ ਨਹੀਂ ਮਿਲੀ। ਕੈਸੀ ਤ੍ਰਾਸਦੀ ਸੀ ਬਦਨਸੀਬ ਦਲੀਪ ਸਿੰਘ ਦੀ ਜੋ ਆਪਣੇ-ਆਪ ਨੂੰ ਸਿਖਾਂ ਦਾ ‘ਲਹੂ ਅਤੇ ਮਾਸ’ ਦਸਦਾ ਹੋਇਆ ਮੁੜ ਸਿਖ ਧਰਮ ਗ੍ਰਹਿਣ ਕਰਕੇ ਭਾਰਤ ਆਉਣ ਲਈ ਤਰਲੇ ਲੈਂਦਾ ਚੜ੍ਹਾਈ ਕਰ ਗਿਆ, ਪਰ ਉਸ ਨੂੰ ਪੰਜਾਬ ਦੇ ਸਿਖਾਂ ਵਲੋਂ ਕੋਝੀਆਂ ਨਸੀਹਤਾਂ ਤੇ ਬੇਗਾਨੇਪਣ ਤੋਂ ਇਲਾਵਾ ਕੁਝ ਹਾਸਲ ਨਹੀਂ ਹੋਇਆ। ਸਿਖ ਸਮਾਜ ਦਾ ਇਹ ਵਤੀਰਾ ਆਜਾਦੀ ਪ੍ਰਾਪਤੀ ਤੋਂ ਬਾਅਦ ਵੀ ਅਜੇ ਜਾਰੀ ਹੈ। ਹਾਂ ਇੰਗਲੈਂਡ ਦੇ ਕੁਝ ਸਿਖਾਂ ਨੇ ਮਿਲ ਕੇ ‘ਮਹਾਰਾਜਾ ਦਲੀਪ ਸਿੰਘ ਟਰਸਟ’ ਬਣਾ ਕੇ ਕੁਝ ਉਦਮ ਜ਼ਰੂਰ ਕੀਤੇ ਹਨ ਪਰ ਪੰਥਕ ਤੌਰ ਉਤੇ ਅਜੇ ਵੀ ਮਹਾਰਾਜੇ ਦੀ ਉਸਾਰੂ ਖੋਜ ਦੀ ਉਡੀਕ ਹੈ।
ਨਾਮਧਾਰੀ ਲਹਿਰ ਜਿਸ ਨੂੰ ਇਤਿਹਾਸ ਵਿਚ ‘ਕੂਕਾ ਲਹਿਰ’ ਕਰਕੇ ਜਾਣਿਆ ਜਾਂਦਾ ਹੈ, ਨੂੰ ਸ਼ੁਰੂ ਕੀਤਾ ਸੀ ਬਾਬਾ ਰਾਮ ਸਿੰਘ ਜੀ ਨੇ ਉਨੀਂਵੀਂ ਸਦੀ ਦੇ ਛੇਵੇਂ ਦਹਾਕੇ ਵਿਚ। ਲੁਧਿਆਣਾ ਜ਼ਿਲ੍ਹੇ ਦੇ ਇਕ ਮਾਮੂਲੀ ਜਿਹੇ ਪਿੰਡ ਭੈਣੀ, ਜਿਸ ਨੂੰ ਹੁਣ ਆਦਰ ਨਾਲ ਸ੍ਰੀ ਭੈਣੀ ਸਾਹਿਬ ਕਿਹਾ ਜਾਂਦਾ ਹੈ, ਵਿਖੇ 12 ਅਪ੍ਰੈਲ 1857 ਈਸਵੀ ਵਿਸਾਖੀ ਵਾਲੇ ਦਿਨ ਪੰਜਾਂ ਸਿੰਘਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ, ਸੰਘਰਸ਼ ਦਾ ਪ੍ਰਚਮ ਲਹਿਰਾ ਕੇ ਸਤਿਗੁਰੂ ਜੀ ਨੇ ਕੂਕਾ ਅੰਦੋਲਨ ਦੀ ਸ਼ੁਰੂਆਤ ਕੀਤੀ। ਜਿਸ ਦਾ ਮਨੋਰਥ ਸੀ ਸਿਖ ਸਮਾਜ ਅੰਦਰ ਆਈ ਧਾਰਮਿਕ ਗਿਰਾਵਟ ਨੂੰ ਦੂਰ ਕਰਕੇ ਰਾਜਸੀ ਚੇਤਨਾ ਪੈਦਾ ਕਰਨੀ। ਬਾਬਾ ਰਾਮ ਸਿੰਘ ਜੀ ਦਾ ਜਨਮ 1816 ਈ. ਵਿਚ ਪਿੰਡ ਰਾਈਆਂ, ਜ਼ਿਲ੍ਹਾ ਲੁਧਿਆਣਾ ਵਿਚ ਹੋਇਆ ਅਤੇ ਆਪ 22 ਕੁ ਸਾਲ ਦੀ ਉਮਰ ਵਿਚ ਖਾਲਸਾ ਫੌਜ ਵਿਚ ਭਰਤੀ ਹੋ ਗਏ। ਖਾਲਸਾ ਰਾਜ ਦੇ ਪਤਨ ਨੂੰ ਆਪ ਜੀ ਨੇ ਅੱਖੀਂ ਦੇਖਿਆ ਅਤੇ ਮਹਿਸੂਸ ਕੀਤਾ ਸੀ।
ਡਾ. ਗੁਰਬਚਨ ਸਿੰਘ ਨਈਅਰ ‘ਨਾਮਧਾਰੀ ਲਹਿਰ : ਪਿਛੋਕੜ ਅਤੇ ਕੁਝ ਅਤਿਅੰਤ ਲੋੜੀਂਦੇ ਨਿਰਣੇ’ ਲੇਖ ਵਿਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਲਿਖਦੇ ਹਨ, ”ਅਸਲ ਵਿਚ ਬਾਬਾ ਰਾਮ ਸਿੰਘ ਦੀ ਨੀਤੀ ਦਾ ਧੁਰਾ ਇਹ ਸੀ ਕਿ ਪੰਜਾਬ ਵਿਚ ਲੋਕਾਂ ਦੇ ਆਚਰਣ ਵਿਚ ਭਿੰਨ ਭਿੰਨ ਪਖਾਂ ਤੋਂ ਆਏ ਪਤਨ ਨੂੰ ਸੁਧਾਰਨ ਉਪਰੰਤ ਪੰਜਾਬੀਆਂ ਦੀ ਲੋਕਸ਼ਕਤੀ ਨੂੰ ਆਜਾਦੀ ਪ੍ਰਾਪਤੀ ਵੱਲ ਲਾਇਆ ਜਾ ਸਕੇ।” ਡਾ. ਜੀ ਐੱਸ ਛਾਬੜਾ ਅਨੁਸਾਰ, ”ਕੂਕਾ ਲਹਿਰ, ਜਿਸ ਦੀ ਸਥਾਪਨਾ ਗੁਰੂ ਰਾਮ ਸਿੰਘ ਨੇ ਅਪ੍ਰੈਲ 1857 ਈ. ਵਿਚ ਕੀਤੀ ਸੀ, ਦਾ ਉਦੇਸ਼ ਨਾ ਸਿਰਫ ਸਿਖਾਂ ਵਿਚ ਸਮਾਜੀ ਕੁਰੀਤੀਆਂ ਨੂੰ ਦੂਰ ਕਰਨਾ ਸੀ, ਪ੍ਰੰਤੂ ਉਨ੍ਹਾਂ ਨੂੰ ਬਿਦੇਸੀ ਤਾਕਤਾਂ ਵਿਰੁਧ ਅਜ਼ਾਦੀ ਦੀ ਜਦੋਜਹਿਦ ਲਈ ਤਿਆਰ ਕਰਨਾ ਵੀ ਸੀ।”
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਸੀਬ ਹੋਏ ਅਮਨ ਅਤੇ ਚੈਨ ਵਿਚ ਪੰਜਾਬ ਦੇ ਲੋਕ ਆਰਾਮ ਤਲਬ ਹੋ ਕੇ ਸਤਿਗੁਰੂਆਂ ਦੇ ਉਪਦੇਸ਼ਾਂ ਤੋਂ ਦੂਰ ਹੋਣ ਲਗ ਪਏ ਤੇ ਧਾਰਮਿਕ ਕਦਰਾਂ ਕੀਮਤਾਂ ਨੂੰ ਭਾਰੀ ਸਟ ਵਜੀ। ਸਿਖ ਧਰਮ ਕਰਮ ਤੋਂ ਦੂਰ ਹੁੰਦੇ ਗਏ। ਖਾਲਸਾ ਰਾਜ ਦੇ ਪਤਨ ਦਾ ਇਹ ਵੀ ਇਕ ਪ੍ਰਮੁਖ ਕਾਰਨ ਸੀ। ਮੇਜਰ ਲੀਚ ਅਨੁਸਾਰ ”ਸਿਖ ਧਰਮ ਜੋ ਕਿ ਚਿਰਾਂ ਤੋਂ ਆਪਣੀ ਸ਼ਾਨ ਉਤੇ ਪੁਜਾ ਹੋਇਆ ਹੈ, ਸਪਸ਼ਟ ਰੂਪ ਵਿਚ ਢਹਿੰਦੀ ਕਲਾ ਵੱਲ ਜਾ ਰਿਹਾ ਸੀ। ਸਿਖ ਆਮ ਕਹਿੰਦੇ ਹਨ ਕਿ ਮਨਮਤੀਆਂ ਕਰਨ ਵਾਲੇ ਸਿਖ ਜੋ ਗੁਰੂਆਂ ਦੇ ਦਸੇ ਮਾਰਗ ਨੂੰ ਛਡ ਕੇ ਆਪਣੀਆਂ ਮਨਭਾਉਂਦੀਆਂ ਕਰਦੇ ਹਨ, ਦਿਨ-ਬ-ਦਿਨ ਉਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬਹੁਤ ਸਾਰੇ ਸਿਖੀ ਰਹਿਤ ਨੂੰ ਛਡ ਗਏ ਹਨ।”
ਸਮਾਜ ਵਿਚ ਅਨੇਕ ਤਰ੍ਹਾਂ ਦੀਆਂ ਬੁਰਾਈਆਂ ਅਤੇ ਕੁਰੀਤੀਆਂ ਦਾ ਚਲਨ ਹੋ ਗਿਆ। ਐਸੇ ਸਮੇਂ ਬਾਬਾ ਰਾਮ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਮੁੜ ਪੂਰਵ ਸਤਿਗੁਰੂਆਂ ਦੇ ਉਪਦੇਸ਼ਾਂ ਵੱਲ ਪ੍ਰੇਰਿਆ ਅਤੇ ਨਾਮ ਜਪਣ ਤੇ ਗੁਰਬਾਣੀ ਪੜ੍ਹਨ ਵੱਲ ਲਾਇਆ। ਪ੍ਰੋ. ਪਿਆਰਾ ਸਿੰਘ ਪਦਮ ਦੇ ਸ਼ਬਦਾਂ ਵਿਚ ”ਗਦਰ ਬਾਅਦ ਆਮ ਤੌਰ ਉਤੇ ਲੋਕੀਂ ਅੰਗਰੇਜ਼ੀ ਰਾਜ ਦੀਆਂ ਬਰਕਤਾਂ ਦੀਆਂ ਕਹਾਣੀਆਂ ਪਾ-ਪਾ ਗੁਜ਼ਾਰਾ ਕਰਨ ਲਗ ਪਏ ਸਨ। ਪਰ ਬਾਬਾ ਰਾਮ ਸਿੰਘ ਜੀ ਦੀ ਅਗਵਾਈ ਵਿਚ ਜਾ ਰਹੀ ਸਿਖ ਜਨਤਾ ਫਰੰਗੀ ਵਿਰੁਧ ਨਵੀਂ ਇਨਕਲਾਬੀ ਲਹਿਰ ਨੂੰ ਜਨਮ ਦੇ ਰਹੀ ਸੀ।” ਤਪਦੀ ਹੋਈ ਲੋਕਾਈ ਨੂੰ ਠੰਢਕ ਜਿਹੀ ਮਹਿਸੂਸ ਹੋਣ ਲਗ ਪਈ। ਪੰਜਾਬ ਦੀ ਜੋ ਜਨਤਾ ਈਸਾਈ ਮਿਸ਼ਨਰੀਆਂ ਦੇ ਵਧਦੇ ਪ੍ਰਭਾਵ ਅਤੇ ਬਿਦੇਸੀ ਰਾਜ ਤੋਂ ਦੁਖੀ ਸੀ, ਗੁਰੂ ਰਾਮ ਸਿੰਘ ਦੇ ਝੰਡੇ ਹੇਠ ਵਡੀ ਗਿਣਤੀ ਵਿਚ ਇਕੱਤਰ ਹੋਣ ਲਗ ਪਈ। ਨਾਮਧਾਰੀ ਲਹਿਰ ਦੇ ਅਨੁਯਾਈ, ਸੂਬੇ ਅਤੇ ਪ੍ਰਚਾਰਕ ਆਪਣੇ ਸਤਿਗੁਰੂ ਤੋਂ ਪ੍ਰੇਰਨਾ ਅਤੇ ਅਗਵਾਈ ਲੈ ਕੇ ਪੰਜਾਬ ਭਰ ਵਿਚ ਥਾਂ-ਥਾਂ ਉਤੇ ਜਾ ਕੇ ਪ੍ਰਚਾਰ ਕਰਨ ਲਗ ਪਏ। ਸਤਿਗੁਰੂ ਜੀ ਨੇ ਅਲਗ-ਅਲਗ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਦੌਰੇ ਕਰਨੇ ਸ਼ੁਰੂ ਕਰ ਦਿਤੇ। ਲੋਕ ਆਪਣੀ ਭੁਲੀ ਹੋਈ ਆਨ ਅਤੇ ਸ਼ਾਨ ਨੂੰ ਮੁੜ ਪ੍ਰਾਪਤ ਕਰਨ ਦਾ ਸੁਪਨਾ ਲੈਣ ਲਗ ਪਏ ਅਤੇ ਨਾਮ-ਸਿਮਰਨ ਅਤੇ ਗੁਰੂ ਉਪਦੇਸ਼ਾਂ ਅਨੁਸਾਰ ਦੈਨਿਕ ਜੀਵਨ ਜੀਉਣ ਵੱਲ ਰੁਚਿਤ ਹੋ ਗਏ। ਪੰਜਾਬ ਵਿਚ ਕ੍ਰਾਂਤੀਕਾਰੀ ਬਦਲਾਅ ਆਉਣਾ ਸ਼ੁਰੂ ਹੋ ਗਿਆ।
ਗੁਰੂ ਰਾਮ ਸਿੰਘ ਜੀ ਨੇ ਬਦੇਸੀ ਸਾਮਰਾਜ ਵਿਰੁਧ ਲਹਿਰ ਨੂੰ ਹੋਰ ਵੀ ਪ੍ਰਭਾਵੀ ਢੰਗ ਨਾਲ ਆਮ ਲੋਕਾਂ ਤਕ ਚੰਗੀ ਤਰ੍ਹਾਂ ਪ੍ਰਚਾਰਨ ਲਈ ਪ੍ਰਮੁਖ ਇਤਿਹਾਸਕ ਅਤੇ ਧਾਰਮਕ ਅਸਥਾਨਾਂ ਉਤੇ ਜੁੜਦੇ ਮੇਲਿਆਂ ਉਤੇ ਜਾਣਾ ਸ਼ੁਰੂ ਕਰ ਦਿਤਾ। ਮਾਘੀ ਉਤੇ ਮੁਕਤਸਰ, ਵਿਸਾਖੀ ਅਤੇ ਦੀਵਾਲੀ ਉਤੇ ਸ੍ਰੀ ਅੰਮ੍ਰਿਤਸਰ ਅਤੇ ਹੋਲੇ ਮਹਲੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਪੁਜ ਕੇ ਪ੍ਰਚਾਰ ਕੀਤਾ ਜਾਂਦਾ। ਇਹ ਢੰਗ ਬਹੁਤ ਹੀ ਪ੍ਰਭਾਵਸ਼ਾਲੀ ਸਾਬਤ ਹੋਇਆ ਅਤੇ ਆਮ ਲੋਕਾਂ ਦੇ ਨਾਲ-ਨਾਲ ਚੰਗੀਆਂ ਉਚੀਆਂ ਸ਼ਖਸੀਅਤਾਂ ਵਾਲੇ ਸਰਦਾਰ ਵੀ ਸਤਿਗੁਰੂ ਰਾਮ ਸਿੰਘ ਜੀ ਦੇ ਚਲਾਏ ਅੰਦੋਲਨ ਵਿਚ ਸ਼ਾਮਲ ਹੋਣ ਲਗ ਪਏ। 1871 ਈ. ਤਕ ਸਤ ਤੋਂ ਦਸ ਲਖ ਦੇ ਕਰੀਬ ਪੰਜਾਬ ਦੇ ਲੋਕ ਨਾਮਧਾਰੀ ਲਹਿਰ ਨਾਲ ਜੁੜ ਚੁਕੇ ਸਨ, ਜੋ ਸਾਮਰਾਜੀ ਸਰਕਾਰ ਲਈ ਵਡੀ ਚਿੰਤਾ ਦਾ ਵਿਸ਼ਾ ਬਣਦਾ ਗਿਆ।
1863 ਈ. ਤੋਂ ਹੀ ਸਰਕਾਰ ਨੂੰ ਕੂਕਾ ਅੰਦੋਲਨ ਦੇ ਰਾਜਸੀ ਮਨੋਰਥਾਂ ਬਾਰੇ ਖ਼ਬਰਾਂ ਮਿਲਣੀਆਂ ਸੁਰੂ ਹੋ ਗਈਆਂ ਸਨ। ਇਸ ਲਈ ਸ਼ੁਰੂ ਤੋਂ ਹੀ ਪ੍ਰਭਾਵੀ ਕਦਮ ਚੁਕਦਿਆਂ ਹੋਇਆਂ ਪੰਜਾਬ ਸਰਕਾਰ ਨੇ ਗੁਰੂ ਰਾਮ ਸਿੰਘ ਜੀ ਨੂੰ 1863 ਈ. ਵਿਚ ਇਕ ਪ੍ਰਚਾਰ ਦੌਰੇ ਦੌਰਾਨ ਪਿੰਡ ਖੋਦੇ ਤੋਂ ਗ੍ਰਿਫਤਾਰ ਕਰਕੇ ਪਿੰਡ ਭੈਣੀ ਸਾਹਿਬ ਵਿਖੇ ਨਜ਼ਰਬੰਦ ਕਰ ਦਿਤਾ ਤਾਂ ਜੋ ਸਰਕਾਰ ਵਿਰੁਧ ਹੋ ਰਹੇ ਪ੍ਰਚਾਰ ਨੂੰ ਰੋਕਿਆ ਜਾ ਸਕੇ। ਪਰ ਇਸ ਤਰ੍ਹਾਂ ਹੋ ਨਾ ਸਕਿਆ। ਸਤਿਗੁਰੂ ਜੀ ਨੂੰ ਤਾਂ ਘਰ ਵਿਚ ਨਜ਼ਰਬੰਦ ਕਰ ਦਿਤਾ ਗਿਆ ਪਰ ਉਨ੍ਹਾਂ ਦੇ ਪ੍ਰਚਾਰਕ ਦੁਗਣੀ ਤਾਕਤ ਨਾਲ ਰਾਜਨੀਤਕ ਮਨੋਰਥ ਦੀ ਪ੍ਰਾਪਤੀ ਲਈ ਪਿੰਡਾਂ ਵਿਚ ਜਾ ਕੇ ਸਵਦੇਸ਼ੀ ਵਸਤਾਂ ਦੇ ਇਸਤੇਮਾਲ ਤੇ ਬਿਦੇਸ਼ੀ ਵਸਤਾਂ ਅਤੇ ਸਹੂਲਤਾਂ ਦੇ ਬਾਈਕਾਟ ਦਾ ਪ੍ਰਚਾਰ ਕਰਦੇ। ਥੋੜ੍ਹੇ ਹੀ ਸਮੇਂ ਵਿਚ ਪਿੰਡਾਂ ਦੇ ਪਿੰਡ ਨਾਮਧਾਰੀ ਲਹਿਰ ਵਿਚ ਸ਼ਾਮਲ ਹੁੰਦੇ ਚਲੇ ਗਏ। ਸਾਲ 1866 ਈ. ਦੀਆਂ ਸਰਕਾਰੀ ਰਿਪੋਰਟਾਂ ਤੋਂ ਇਨ੍ਹਾਂ ਤੱਥਾਂ ਦੀ ਪੁਸ਼ਟੀ ਹੁੰਦੀ ਹੈ। ਜੋ ਵੀ ਵਿਅਕਤੀ ਕੂਕਾ ਅਥਵਾ ਨਾਮਧਾਰੀ ਇਸ ਲਹਿਰ ਵਿਚ ਸ਼ਾਮਲ ਹੁੰਦੇ ਸੀ, ਉਹ ਅਸ਼ੀਰਵਾਦ ਲੈਣ ਲਈ ਸਤਿਗੁਰੂ ਰਾਮ ਸਿੰਘ ਜੀ ਪਾਸ, ਜੋ ਉਸ ਸਮੇਂ ਭੈਣੀ ਸਾਹਿਬ ਨਜ਼ਰਬੰਦ ਸਨ, ਆ ਕੇ ਦਰਸ਼ਨ ਕਰਦੇ ਅਤੇ ਅਸ਼ੀਰਵਾਦ ਲੈਂਦੇ। ਸਤਿਗੁਰੂ ਜੀ ਵੱਲੋਂ ਉਨ੍ਹਾਂ ਨੂੰ ਉਂਨ ਦੀ ਬਣੀ ਹੋਈ ਮਾਲਾ ਬਖਸ਼ਿਸ਼ ਕੀਤੀ ਜਾਂਦੀ। ਇਕ ਸਰਕਾਰੀ ਰਿਪੋਰਟ ਵਿਚ ਕੈਪਟਨ ਟੂਲੋਚ 27 ਅਕਤੂਬਰ 1866 ਈ. ਨੂੰ ਲਿਖਦਾ ਹੈ ਕਿ ਸਿਆਲਕੋਟ ਇਲਾਕੇ ਦੇ ਨਵੇਂ ਬਣੇ ਅਨੁਯਾਈਆਂ ਨੂੰ (ਗੁਰੂ) ਰਾਮ ਸਿੰਘ ਵੱਲੋਂ 80000 ਮਾਲਾ ਇਕ ਸਾਲ ਵਿਚ ਵੰਡੀਆਂ ਗਈਆਂ। ਇਕ ਹੋਰ ਪਤਰ ਵਿਚ ਸਪਸ਼ਟ ਰੂਪ ਵਿਚ ਕਿਹਾ ਗਿਆ ਸੀ ਕਿ ਗੁਰੂ ਰਾਮ ਸਿੰਘ ਦੇ ਪ੍ਰਚਾਰ ਸਦਕਾ ਦੇਰ ਸਵੇਰ ਇਨ੍ਹਾਂ ਨਾਲ ਦੋ-ਦੋ ਹਥ ਕਰਨੇ ਹੀ ਪੈਣਗੇ।
ਅੰਬਾਲੇ ਦਾ ਕਮਿਸ਼ਨਰ ਕਰਨਲ ਆਰ ਜੀ ਟੇਲਰ 11 ਸਤੰਬਰ 1866 ਈਸਵੀ ਦੀ ਰਿਪੋਰਟ ਵਿਚ ਲਿਖਦਾ ਹੈ, ”ਮੈਂ ਗੰਭੀਰਤਾ ਨਾਲ ਇਸ ਪੰਥ ਦੀਆਂ ਗਤੀਵਿਧੀਆਂ ਨੂੰ ਨੇੜਿਓਂ ਹੋ ਕੇ ਤਕਿਆ ਹੈ….. ਮੇਰੀ ਰਾਏ ਹੈ ਕਿ ਇਹ ਪੰਥ ਅਸ਼ਾਂਤੀ ਪੈਦਾ ਕਰਨਾ ਵਾਲਾ ਹੈ ਅਤੇ ਪੰਥ ਦੀ ਹੋਂਦ, ਖਾਸ ਕਰ ਤੇਜ਼ੀ ਨਾਲ ਇਸ ਦਾ ਪ੍ਰਫੁਲਤ ਹੋਣਾ ਦੇਰ ਸਵੇਰ ਕਿਸੇ ਔਖਿਆਈ ਦਾ ਕਾਰਨ ਬਣੇਗਾ।” ਏਸੇ ਰਿਪੋਰਟ ਦੇ ਅਖੀਰ ਉਤੇ ਟੇਲਰ ਲਿਖਦਾ ਹੈ ਕਿ ਭਾਵੇਂ (ਗੁਰੂ) ਰਾਮ ਸਿੰਘ (ਗੁਰੂ) ਨਾਨਕ ਵਾਂਗੂੰ ਧਾਰਮਿਕ ਸੁਧਾਰਕ ਦੀ ਤਰ੍ਹਾਂ ਸ਼ੁਰੂ ਹੋਇਆ ਹੈ, ਪਰ ਉਸ ਦੇ ਪੈਰੋਕਾਰ ਉਸ ਨੂੰ ਯੋਧੇ ਗੁਰੂ ਗੋਬਿੰਦ (ਸਿੰਘ) ਵੱਲ ਲੈ ਕੇ ਜਾ ਰਹੇ ਹਨ।
ਇਸ ਦੇ ਨਾਲ ਹੀ ਉਸ ਨੇ ਸਰਕਾਰ ਨੂੰ ਬਚਾਅ ਅਤੇ ਅਸ਼ਾਂਤੀ ਨਾਲ ਨਿਪਟਣ ਦੇ ਕਈ ਸੁਝਾਅ ਵੀ ਲਿਖ ਦਿਤੇ, ਜਿਸ ਦੇ ਸਿਟੇ ਵਜੋਂ ਲੁਧਿਆਣਾ ਕਿਲ੍ਹੇ ਵਿਚ ਫੌਰੀ ਮਦਦ ਲਈ ਇਕ ਗੋਰਖਾ ਪਲਟੂਨ ਰਖੀ ਜਾਣ ਲਗ ਪਈ। ਇਕ ਖ਼ਬਰ ਵਿਚ ਮੇਜਰ ਪਰਕਿਨਜ਼ ਲਿਖਦਾ ਹੈ ਕਿ ‘ਕੂਕੇ ਖੁਲ੍ਹੇ ਤੌਰ ਉਤੇ ਇਸ ਦੇਸ ਦੇ ਮਾਲਕ ਹੋਣ ਦੇ ਦਾਅਵੇ ਕਰਦੇ ਹਨ। ਇਸੇ ਸਾਲ ਅਰਥਾਤ 1866 ਦੀ ਬਿਦੇਸ ਵਿਭਾਗ ਦੀ ਰਿਪੋਰਟ, ਜੋ 2 ਫਰਵਰੀ 1867 ਦੀ ਹੈ, ਕੂਕਾ ਲਹਿਰ ਦੇ ਪ੍ਰਭਾਵਸ਼ਾਲੀ ਢੰਗ ਨਾਲ ਵਧਣ ਅਤੇ ਲੋਕਾਂ ਦੇ ਧੜਾਧੜ ਨਾਮਧਾਰੀ ਬਣਨ ਬਾਰੇ ਸਪਸ਼ਟ ਰੂਪ ਵਿਚ ਜ਼ਿਕਰ ਕਰਦੀ ਹੈ।
ਹਾਲਾਤ ਹੈ ਵੀ ਏਸੇ ਤਰ੍ਹਾਂ ਦੇ ਸਨ। ਸਾਲ 1871 ਈ. ਤਕ ਸਾਰੇ ਪੰਜਾਬ ਵਿਚ ਪ੍ਰਚਾਰ ਦਾ ਐਸਾ ਪ੍ਰਭਾਵ ਪਿਆ ਕਿ ਆਮ ਲੋਕ ਅੰਗਰੇਜ਼ ਸਰਕਾਰ ਪ੍ਰਤੀ ਨਫਰਤ ਅਤੇ ਰੋਹ ਨਾਲ ਭਰ ਉਠੇ ਅਤੇ ਕਿਸੇ ਵੀ ਮੌਕੇ ਉਨ੍ਹਾਂ ਵਿਰੁਧ Àਠ ਖੜ੍ਹੇ ਹੋਣ ਲਈ ਤਿਆਰ ਹੋ ਗਏ। ਗੁਰੂ ਰਾਮ ਸਿੰਘ ਨੇ ਆਪਣੇ ਅਨੁਯਾਈਆਂ ਨੂੰ ਹੁਕਮ ਕਰ ਦਿਤਾ ਕਿ ਨੇੜ ਭਵਿਖ ਵਿਚ ਕੋਈ ਨਿਰਮਾਣ ਨਾ ਕੀਤਾ ਜਾਵੇ, ਕੋਈ ਜ਼ਮੀਨ ਜਾਇਦਾਦ ਨਾ ਖਰੀਦੀ ਜਾਵੇ ਅਤੇ ਜਿਥੋਂ ਤਕ ਸੰਭਵ ਹੋ ਸਕੇ ਨਗਦ ਮਾਇਆ ਕੋਲ ਰਖੀ ਜਾਵੇ ਤਾਂ ਜੋ ਲੋੜ ਪੈਣ ਉਤੇ ਕੰਮ ਆ ਸਕੇ। ਸਿਖਾਂ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਨਵੀਂ ਉਸਾਰੀ ਤਾਂ ਰੋਕ ਹੀ ਦਿਤੀ ਗਈ। ਲੋਕ ਜ਼ਮੀਨਾਂ, ਜਾਇਦਾਦਾਂ ਵੇਚ ਕੇ ਆਪਣੇ ਗੁਰੂ ਦੇ ਅਗਲੇ ਹੁਕਮ ਦੀ ਉਡੀਕ ਕਰਨ ਲਗ ਪਏ। ਉਤਸ਼ਾਹ ਵਿਚ ਲੋਕ ‘ਖਾਲਸਾ ਰਾਜ’ ਦੀ ਪੁਨਰ ਸਥਾਪਨਾ ਲਈ ਚੜ੍ਹਦੀਕਲਾ ਵਾਸਤੇ ‘ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ’ ਕਾਵਿ ਪੰਕਤੀ ਗਾਉਣ ਲਗ ਪਏ, ਜੋ ਬਾਅਦ ਵਿਚ ਆਮ ਸਿਖਾਂ ਵਿਚ ਬੜੇ ਉਤਸ਼ਾਹ ਨਾਲ ਥੋੜ੍ਹਾ ਫਰਕ ਕਰਕੇ ਪੜ੍ਹੀ ਜਾਣ ਲਗ ਪਈ।
ਸਾਰੀਆਂ ਤਿਆਰੀਆਂ ਨੂੰ ਦੇਖ ਕੇ ਅੰਬਾਲੇ ਦੇ ਕਮਿਸ਼ਨਰ ਨੇ 4 ਨਵੰਬਰ 1871 ਨੂੰ ਲਿਖਿਆ, ”ਪਹਿਲੀਆਂ ਰਿਪੋਰਟਾਂ ਵਿਚ ਮੈਂ (ਗੁਰੂ) ਰਾਮ ਸਿੰਘ ਨੂੰ ਗੁਰੂ ਨਾਨਕ ਦੇ ਮੂਰਤੀ ਰੂਪ ਦੇਖਦਾ ਸਾਂ, ਪਰ ਹੁਣ ਉਹ ਯੋਧਾ (ਗੁਰੂ) ਗੋਬਿੰਦ ਸਿੰਘ ਦਾ ਅਵਤਾਰ ਲਗਦਾ ਹੈ।” ਇਸੇ ਤਰ੍ਹਾਂ ਦੇ ਵਿਚਾਰ ਪੰਜਾਬ ਦੇ ਪੁਲਿਸ ਇੰਸਪੈਕਟਰ ਜਨਰਲ ਲੈਫ. ਕਰਨਲ ਮੈਕ. ਐਂਡਰੀਯੂ ਨੇ ਆਪਣੇ 20 ਨਵੰਬਰ, 1871 ਈ. ਦੇ ਪਤਰ ਵਿਚ ਲਿਖੇ ਸਨ। ਉਸ ਨੇ ਲਿਖਿਆ ”ਪਹਿਲੋਂ ਉਹ (ਗੁਰੂ ਰਾਮ ਸਿੰਘ) ਹਜ਼ਰੋ ਦੇ ਬਾਲਕ ਸਿਘ ਦੇ ਉਤਰਾਧਿਕਾਰੀ ਵਜੋਂ ਸੁਣਿਆ ਸੀ, ਫੇਰ ਉਸ ਨੂੰ ਰਾਮ ਸਿੰਘ ਮਹੰਤ, ਫੇਰ ਗੁਰੂ ਰਾਮ ਸਿੰਘ ਵਜੋਂ ਅਤੇ ਫੇਰ ‘ਸਤਿਗੁਰੂ’ ਅਤੇ ਹੁਣ ‘ਸਤਿਗੁਰੂ ਬਾਦਸ਼ਾਹ’ ਵਜੋਂ ਜਾਣਿਆ ਜਾਂਦਾ ਹੈ।”
ਨਿਸ਼ਚੇ ਹੀ ਅਜਿਹੀਆਂ ਖ਼ਬਰਾਂ ਨੇ ਪੰਜਾਬ ਸਰਕਾਰ ਦੀ ਨੀਂਦ ਉਡਾ ਦਿਤੀ ਸੀ। 1857 ਈਸਵੀ ਦੇ ਵਿਦਰੋਹ ਨੂੰ ਧਿਆਨ ਵਿਚ ਰਖਦਿਆਂ ਹੋਇਆਂ ਭਾਰਤ ਸਰਕਾਰ ਕੋਈ ਵੀ ਅਜਿਹੀ ਢਿਲ ਨਹੀਂ ਸੀ ਕਰਨੀ ਚਾਹੁੰਦੀ ਜੋ ਉਨ੍ਹਾਂ ਦੇ ਸਾਮਰਾਜ ਨੂੰ ਖਤਰੇ ਵਿਚ ਪਾ ਦੇਵੇ। ਨਾਮਧਾਰੀ ਲਹਿਰ ਦੇ ਰੂਸ, ਨੇਪਾਲ, ਕਾਬੁਲ ਅਤੇ ਕਸਮੀਰ ਨਾਲ ਵਧਦੇ ਸੰਪਰਕਾਂ ਤੋਂ ਸਰਕਾਰ ਸੁਚੇਤ ਹੋ ਗਈ ਅਤੇ ਉਸ ਨੇ ਕਸ਼ਮੀਰ ਵਿਚ ਬਣੀ ‘ਕੂਕਾ ਰੈਜੀਮੈਂਟ’ ਦਬਾਅ ਪਾ ਕੇ ਤੁੜਵਾ ਦਿਤੀ। ਇਨ੍ਹੀ ਦਿਨੀਂ ਹੀ ਅੰਮ੍ਰਿਤਸਰ, ਰਾਏਕੋਟ ਅਤੇ ਲਾਹੌਰ ਕੁਝ ਘਟਨਾਵਾਂ ਵਾਪਰੀਆਂ, ਜਿਨ੍ਹਾਂ ਬਾਰੇ ਸਖਤੀ ਨਾਲ ਅਮਲ ਕਰਦਿਆਂ ਹੋਇਆਂ ਨਾਮਧਾਰੀ ਸਿਖਾਂ ਨੂੰ ਫਾਂਸੀਆਂ ਉਤੇ ਸ਼ਰੇਆਮ ਚਾੜ੍ਹ ਦਿਤਾ ਗਿਆ ਅਤੇ ਕਈਆਂ ਨੂੰ ਕਾਲੇਪਾਣੀ ਭੇਜ ਦਿਤਾ ਗਿਆ। ਪੰਜਾਬ ਦੇ ਖੁਫੀਆਤੰਤਰ ਅਤੇ ਅੰਗਰੇਜ਼ਾਂ ਦੇ ਵਫਾਦਾਰ ਸਿਖ ਸਰਦਾਰਾਂ ਨੇ ਵੀ ਨੇੜ ਭਵਿਖ ਵਿਚ ਕੂਕਿਆਂ ਵੱਲੋਂ ਸਰਕਾਰ ਵਿਰੁਧ ਵਿਦਰੋਹ ਹੋਣ ਦੀ ਸੰਭਾਵਨਾ ਪ੍ਰਗਟਾਈ। ਇਨ੍ਹਾਂ ਮਹਤਵਪੂਰਣ ਖ਼ਬਰਾਂ ਨੂੰ ਧਿਆਨ ਵਿਚ ਰਖਦਿਆਂ ਹੋਇਆਂ ਪੰਜਾਬ ਸਰਕਾਰ ਅਤੇ ਪੁਲਸ ਮਹਿਕਮੇ ਨੇ ਸਿਖ ਮੀਟਿੰਗਾਂ ਕਰਕੇ ਸੰਭਾਵੀ ਵਿਦਰੋਹ ਨਾਲ ਨਿਪਟਣ ਲਈ ਕਈ ਫੌਰੀ ਕਦਮ ਚੁਕੇ ਅਤੇ ਮੁਖ-ਮੁਖ ਕੂਕਿਆਂ ਦੀਆਂ ਲਿਸਟਾਂ ਬਣਾ ਲਈਆਂ ਗਈਆਂ, ਜਿਨ੍ਹਾਂ ਦੀ ਗੁਪਤ ਤੌਰ ਉਤੇ ਉਚੇਚੀ ਖ਼ਬਰ ਰਖੀ ਜਾ ਸਕੇ। ਗੁਰੂ ਰਾਮ ਸਿੰਘ ਅਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਸੂਬਿਆਂ ਉਤੇ ਦਸੰਬਰ 1871 ਈ. ਵਿਚ ਬਿਨਾਂ ਪੂਰਵ ਸੂਚਨਾ ਆਪਣੇ ਇਲਾਕੇ ਛਡਣ ਉਤੇ ਪਾਬੰਦੀ ਲਾ ਦਿਤੀ ਗਈ ਅਤੇ ਜ਼ਿਲ੍ਹਾ ਅਫ਼ਸਰਸ਼ਾਹੀ ਨੂੰ ਉਨ੍ਹਾਂ ਦੀ ਹਰ ਕਾਬਲੇਗੌਰ ਹਰਕਤ ਤੁਰੰਤ ਉਪਰ ਦਸਣ ਦੀ ਹਦਾਇਤ ਕੀਤੀ ਗਈ। ਫਿਰ ਵੀ ਜਨਵਰੀ 1871 ਈ. ਵਿਚ ਮਾਲੇਰਕੋਟਲੇ ਦੀ ਘਟਨਾ ਵਾਪਰ ਹੀ ਗਈ, ਜਿਸ ਦੇ ਸਿਟੇ ਵਜੇ 67 ਨਾਮਧਾਰੀ ਸਿਖਾਂ ਨੂੰ ਤੋਪਾਂ ਸਾਹਮਣੇ ਖੜੇ ਕਰਕੇ ਉਡਾ ਦਿਤਾ ਗਿਆ। ਇਸ ਘਟਨਾ ਦੇ ਵਾਪਰ ਜਾਣ ਬਾਰੇ ਸਰ ਅਤਰ ਸਿੰਘ ਭਦੌੜ ਬੜੇ ਮਾਣ ਨਾਲ ਸਰਕਾਰ ਨੂੰ ਲਿਖਦਾ ਹੈ, ”ਮੈਂ ਖਿਮਾ ਮੰਗਦਾ ਹੋਇਆ ਦਾਅਵਾ ਕਰਦਾ ਹਾਂ ਕਿ ਮੇਰੇ ਵਲੋਂ ਕੂਕਿਆਂ ਦੀ ਬਗਾਵਤ ਬਾਰੇ ਦਿਤੀ ਗਈ ਖੁਫੀਆ ਖ਼ਬਰ ਬਹੁਤ ਹੀ ਮਹੱਤਵਪੂਰਣ ਅਤੇ ਸਮੇਂ ਅਨੁਸਾਰ ਸੀ ਜੋ ਮੇਰੇ ਸਰਕਾਰਾਂ ਨੂੰ ਖ਼ਬਰ ਦੇਣ ਦੇ ਦੋ ਮਹੀਨਿਆਂ ਦੇ ਅੰਦਰ-ਅੰਦਰ ਹੀ ਵਾਪਰ ਗਈ।”
ਇਸ ਘਟਨਾ ਦਾ ਆਸਰਾ ਲੈ ਕੇ ਪੰਜਾਬ ਸਰਕਾਰ ਨੇ ਸਤਿਗੁਰੂ ਰਾਮ ਸਿੰਘ ਅਤੇ ਉਨ੍ਹਾਂ ਦੇ ਪ੍ਰਮੁਖ ਸੂਬਿਆਂ ਨੂੰ ਗ੍ਰਿਫਤਾਰ ਕਰਕੇ ਜਨਵਰੀ 1872 ਵਿਚ ਪੰਜਾਬ ਤੋਂ ਬਾਹਰ ਇਲਾਹਾਬਾਦ ਦੇ ਕਿਲ੍ਹੇ ਵਿਚ ਭੇਜ ਦਿਤਾ। ਕਿਉਂਕਿ ਸਰਕਾਰ ਪਾਸ ਭਰੋਸੇਯੋਗ ਖ਼ਬਰਾਂ ਪੁਜੀਆਂ ਹੋਈਆਂ ਸਨ ਕਿ ‘ਆਉਂਦੇ ਚੇਤ’ (ਮਾਰਚ/ਅਪ੍ਰੈਲ, 1872 ਈ.) ਨਾਮਧਾਰੀ ਲਹਿਰ ਵੱਲੋਂ ਵਡੀ ਬਗਾਵਤ ਕਰਨ ਦੀ ਤਿਆਰੀ ਹੋਈ ਹੋਈ ਹੈ। ਨਾਮਧਾਰੀ ਪ੍ਰਚਾਰ ਦੇ ਮੁਖ ਕੇਂਦਰ ਸ੍ਰੀ ਭੈਣੀ ਸਾਹਿਬ ਇਕ ਸਥਾਈ ਪੁਲਿਸ ਚੌਕੀ ਬੈਠਾ ਦਿਤੀ ਗਈ ਅਤੇ ਪੰਜਾਬ ਭਰ ਵਿਚ ਕੂਕਿਆਂ ਦੇ ਪੰਜ ਤੋਂ ਵਧ ਇਕੱਠੇ ਹੋਣ, ਪੂਜਾ ਪਾਠ ਅਤੇ ਵਿਆਹ ਸ਼ਾਦੀਆਂ ਸਮੇਂ ਵੀ ਇਕੱਤਰ ਹੋਣ ਉਤੇ ਪਾਬੰਦੀ ਲਾ ਦਿਤੀ ਗਈ। ਫੇਰ ਵੀ ਸਰਕਾਰ ਦਾ ਭੈਅ ਖਤਮ ਨਹੀਂ ਹੋਇਆ ਅਤੇ ‘ਆਉਂਦੇ ਚੇਤ’ (ਮਾਰਚ/ਅਪ੍ਰੈਲ, 1872 ਈ.) ਨੂੰ ਧਿਆਨ ਵਿਚ ਰਖਦਿਆਂ ਹੋਇਆਂ ਨਾਮਧਾਰੀ ਲਹਿਰ ਦੇ ਪ੍ਰਮੁਖ ਗੁਰੂ ਰਾਮ ਸਿੰਘ ਨੂੰ ਇਲਾਹਾਬਾਦ ਦੇ ਕਿਲ੍ਹੇ ਵਿਚੋਂ ਕਢ ਕੇ 10 ਮਾਰਚ ਨੂੰ ਕਲਕੱਤੇ ਰਵਾਨਾ ਕਰ ਦਿਤਾ, ਜਿਥੇ ਪਾਣੀ ਵਾਲੇ ਜਹਾਜ਼ ਰਾਹੀਂ 16 ਮਾਰਚ 1872 ਨੂੰ ਉਨ੍ਹਾਂ ਨੂੰ ਰੰਗੂਨ ਪਹੁੰਚਾ ਦਿਤਾ ਗਿਆ। ਪੰਜਾਬ ਭਰ ਵਿਚ ਇਕ ਤਰ੍ਹਾਂ ਦਾ ‘ਰੈੱਡ ਅਲਰਟ’ ਕਰ ਦਿਤਾ ਗਿਆ। ਹੋਲੇ ਅਤੇ ਵਿਸਾਖੀ ਦੇ ਮੇਲੇ ਸਮੇਂ ਪੰਜਾਬ ਸਰਕਾਰ ਨੇ ਸੰਭਾਵੀ ਵਿਦਰੋਹ ਨੂੰ ਧਿਆਨ ਵਿਚ ਰਖਦਿਆਂ ਹੋਇਆਂ ਉਚੇਚੀਆਂ ਕਾਰਵਾਈਆਂ ਕੀਤੀਆਂ।
1872 ਈ. ਦਾ ਹੋਲਾ 26 ਮਾਰਚ ਨੂੰ ਸੀ। ਗੁਰੂ ਰਾਮ ਸਿੰਘ ਨੂੰ ਤਾਂ ਇਸ ਤੋਂ ਪਹਿਲੇ ਪਹਿਲੇ ਰੰਗੂਨ ਭੇਜ ਦਿਤਾ ਗਿਆ ਸੀ, ਫਿਲੌਰ ਛਾਉਣੀ ਵਿਚੋਂ ਪਹਿਲਾਂ ਸਿਖ ਅਤੇ ਫੇਰ ਹਿੰਦੁਸਤਾਨੀ ਪਲਟੂਨਾਂ ਨੂੰ ਕਢ ਕੇ ਗੋਰਾ ਪਲਟਨਾਂ ਲੈ ਆਂਦੀਆਂ ਗਈਆਂ। ਹੋਲੇ ਵਾਲੇ ਦਿਨ ਘੋੜਸਵਾਰ ਫੌਜੀ ਦਸਤੇ ਅਨੰਦਪੁਰ ਸਾਹਿਬ ਤਾਇਨਾਤ ਕੀਤੇ ਗਏ ਅਤੇ ਪੰਜਾਬ ਦਾ ਲੈਫ. ਗਵਰਨਰ ਆਪ ਖੁਦ ਹੋਲੇ ਵਾਲੇ ਦਿਨ ਅੰਮ੍ਰਿਤਸਰ ਹਾਜ਼ਰ ਰਹਿ ਕੇ ਪ੍ਰਬੰਧਾਂ ਦੀ ਨਜ਼ਰਸਾਨੀ ਕਰਦਾ ਰਿਹਾ। ਜੋ ਕਿ ਇਕ ਵਿਲਖਣ ਗੱਲ ਸੀ। ਏਸੇ ਤਰ੍ਹਾਂ ਦੇ ਪ੍ਰਬੰਧ ਵਿਸਾਖੀ ਮੇਲੇ ਸਮੇਂ ਵੀ ਕੀਤੇ ਗਏ। ਬਰਮਾ ਵਿਚ ਨਜ਼ਰਬੰਦ ਗੁਰੂ ਰਾਮ ਸਿੰਘ ਉਤੇ ਕਿਸੇ ਵੀ ਬਾਹਰੀ ਵਿਅਕਤੀ ਨਾਲ ਮਿਲਣ ਅਥਵਾ ਖਤ-ਪਤਰ ਕਰਨ ਦੀ ਪੂਰੀ ਤਰ੍ਹਾਂ ਪਾਬੰਦੀ ਸੀ ਤਾਂ ਜੋ ਪੰਜਾਬ ਵਿਚ ਆਜਾਦੀ ਲਈ ਚਲਾਈ ਜਾ ਰਹੀ ਨਾਮਧਾਰੀ ਲਹਿਰ ਨੂੰ ਹੌਲੀ-ਹੌਲੀ ਨੇਤਾ ਰਹਿਤ ਕਰਕੇ ਕਮਜ਼ੋਰ ਕਰ ਦਿਤਾ ਜਾਵੇ। ਸਰਕਾਰ ਦੇ ਏਨੇ ਯਤਨਾਂ ਦੇ ਬਾਵਜੂਦ ‘ਨਾਮਧਾਰੀ ਲਹਿਰ’ ਦਬਾਈ ਨਾ ਜਾ ਸਕੀ।
ਗੁਰੂ ਰਾਮ ਸਿੰਘ ਜੀ ਦੀ ਬਰ੍ਹਮਾ ਨਜ਼ਰਬੰਦੀ ਦੌਰਾਨ ਵੀ ਉਨ੍ਹਾਂ ਦੇ ਸੇਵਕਾਂ ਰਾਹੀਂ ਗੁਪਤ ਰੂਪ ਵਿਚ ਪੰਜਾਬ ਨਾਲ ਸੰਪਰਕ ਹੀ ਨਹੀਂ ਬਣਿਆ ਰਿਹਾ ਸਗੋਂ ਰੂਸ ਨਾਲ ਵੀ ਚਿਠੀ ਪਤਰ ਹੁੰਦੇ ਰਹੇ ਤਾਂ ਜੋ ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਕਢਿਆ ਜਾ ਸਕੇ। ਪੰਜਾਬ ਵਿਚ ਸਤਿਗੁਰੂ ਜੀ ਦੇ ਛੋਟੇ ਭਾਈ ਗੁਰੂ ਹਰੀ ਸਿੰਘ ਜੀ ਨੇ, ਜਿਨ੍ਹਾਂ ਦਾ ਪਹਿਲਾ ਨਾਂਅ ਬੁਧ ਸਿੰਘ ਸੀ, ਨਾਮਧਾਰੀ ਲਹਿਰ ਦੀ ਕਮਾਨ ਸੰਭਾਲੀ ਅਤੇ ਰੂਸ ਵਿਚਕਾਰ ਤਾਲਮੇਲ ਬਣਾਈ ਰਖਿਆ। ਬਿਸ਼ਨ ਸਿੰਘ ਅਰੋੜਾ ਅਤੇ ਬਾਬਾ ਗੁਰਚਰਨ ਸਿੰਘ ਰੂਸੀ ਅਧਿਕਾਰੀਆਂ ਨਾਲ ਤਾਲਮੇਲ ਕਰਦੇ ਅਤੇ ਮਹਤਵਪੂਰਨ ਦਸਤਾਵੇਜ਼ ਅਤੇ ਪਤਰ ਇਕ-ਦੂਜੇ ਤੀਕ ਪਹੁੰਚਾਉਂਦੇ ਰਹੇ। ਸਤਿਗੁਰੂ ਰਾਮ ਸਿੰਘ ਜੀ ਨੇ ਪੰਜਾਬ ਦੇ ਦੁਰੇਡੇ ਪਿੰਡ ਵਿਚ ਬੈਠਿਆ ਹੋਇਆ ਹੀ ਉਨ੍ਹੀਂਵੀਂ ਸਦੀ ਦੇ ਛੇਵੇਂ ਦਹਾਕੇ ਵਿਚ ਅੰਗਰੇਜ਼ਾਂ ਵਿਰੁਧ ਰੂਸ ਦੀ ਵਿਚਾਰਧਾਰਾ ਨੂੰ ਸਮਝ ਲਿਆ ਸੀ। ਇਤਿਹਾਸ ਦੇ ਜਾਣਕਾਰ ਚੰਗੀ ਤਰ੍ਹਾਂ ਸਮਝਦੇ ਹਨ ਕਿ ਯੂਰਪ ਵਿਚ ਟਰਕੀ ਦੇ ਮਸਲੇ ਉਤੇ ਇੰਗਲੈਂਡ ਅਤੇ ਰੂਸ ਵਿਚਕਾਰ ਲੰਮੇਂ ਸਮੇਂ ਤੋਂ ਮਤਭੇਦ ਅਤੇ ਦੁਸ਼ਮਣੀ ਚਲੀ ਆ ਰਹੀ ਸੀ। ਇਤਿਹਾਸ ਵਿਚ ਇਸ ਸਮਸਿਆ ਨੂੰ ‘ਪੂਰਬੀ ਸਮਸਿਆ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅੰਗਰੇਜ਼ਾਂ ਦੇ ਪੂਰੇ ਭਾਰਤ ਉਤੇ ਅਧਿਕਾਰ ਹੋ ਜਾਣ ਤੋਂ ਬਾਅਦ ਗੁਰੂ ਰਾਮ ਸਿੰਘ ਪਹਿਲੇ ਜਨ ਨਾਇਕ ਸਨ, ਜਿਨ੍ਹਾਂ ਨੇ ਸਮਝ ਲਿਆ ਸੀ ਕਿ ਅੰਗਰੇਜ਼ਾਂ ਵਿਰੁਧ ਰੂਸ ਚੰਗਾ ਸਹਿਯੋਗੀ ਅਤੇ ਸਹਾਇਕ ਸਿਧ ਹੋ ਸਕਦਾ ਹੈ। ਇਸ ਲਈ ਸਤਿਗੁਰੂ ਰਾਮ ਸਿੰਘ ਜੀ ਨੇ ਬਰਮਾ ਵਿਖੇ ਨਜ਼ਰਬੰਦੀ ਦੌਰਾਨ ਵੀ ਰੂਸ ਦੇ ਨੁਮਾਇੰਦਿਆਂ ਨਾਲ ਮੇਲਜੋਲ ਗੁਪਤ ਰੂਪ ਵਿਚ ਬਣਾਈ ਰਖਿਆ ਤੇ ਸੰਕੇਤਕ ਸ਼ਬਦਾਂ ਨਾਲ ਪ੍ਰਚਾਰ ਦਾ ਕੰਮ ਜਾਰੀ ਰਿਹਾ।
ਪੰਜਾਬ ਵਿਚ ਗੁਰੂ ਹਰੀ ਸਿੰਘ ਜੀ ਨੇ ਵੀ ਰੰਗੂਨ ਅਤੇ ਰੂਸ ਵਿਚਕਾਰ ਤਾਲਮੇਲ ਬਣਾਉਣ ਵਿਚ ਆਪਣਾ ਉਦਮ ਜਾਰੀ ਰਖਿਆ। ਆਪ ਵੀ ਤਾਸ਼ਕੰਦ ਰੂਸੀ ਅਧਿਕਾਰੀਆਂ ਨੂੰ ਪਤਰ ਲਿਖਦੇ ਰਹੇ, ਜੋ ਉਸ ਵੇਲੇ ਦੇ ਉਜਬੇਕ ਸੋਵੀਅਤ ਸੋਸ਼ਲਿਸਟ ਰਿਪਬਲਿਕ ਦੇ ਕੇਂਦਰੀ ਮੁਹਾਫਜਖਾਨੇ ਵਿਚ ਸੁਰਖਿਅਤ ਪਏ ਹੋਏ ਹਨ। ਇਹ ਸਾਰੀ ਵਿਚਾਰਧਾਰਾ ‘ਦੁਸ਼ਮਣ ਦਾ ਦੁਸ਼ਮਣ ਮਿਤਰ’ ਉਤੇ ਆਧਾਰਿਤ ਸੀ। ਜਦੋਂ ਪੰਜਾਬ ਦੇ ਅੰਤਿਮ ਮਹਾਰਾਜੇ, ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੀ ਅਸਲੀਅਤ ਚੰਗੀ ਤਰ੍ਹਾਂ ਸਮਝ ਵਿਚ ਆ ਗਈ ਅਤੇ ਉਹ ਮੁੜ ਆਪਣੇ ਪੂਰਵਜਾਂ ਦੇ ਧਰਮ ਨੂੰ ਗ੍ਰਹਿਣ ਕਰਨ ਲਈ ਤਿਆਰ ਹੋ ਗਿਆ ਤਾਂ ਇਸ ਹਾਲਾਤ ਵਿਚ ਨਾਮਧਾਰੀ ਲਹਿਰ ਦੇ ਸਰਗਰਮ ਵਰਕਰਾਂ ਨੇ ਮਹਾਰਾਜੇ ਦੀ ਸਹਾਇਤਾ ਕਰਨ ਦੇ ਯਤਨ ਆਰੰਭ ਕਰ ਦਿਤੇ।
ਮਹਾਰਾਜਾ ਦਲੀਪ ਸਿੰਘ
ਮਹਾਰਾਜਾ ਦਲੀਪ ਸਿੰਘ ਦਾ ਸਾਰਾ ਜੀਵਨ ਹੀ ਦੁਖਾਂਤ ਨਾਲ ਭਰਿਆ ਪਿਆ ਹੈ। ਅਜੇ ਉਹ ਲਗਭਗ ਇਕ ਸਾਲ ਦਾ ਹੀ ਸੀ ਜਦੋਂ ਉਸ ਦਾ ਪਿਤਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਗਿਆ। ਅਜੇ ਉਹ ਮਸਾਂ ਛੇ ਕੁ ਸਾਲਾਂ ਦਾ ਹੀ ਹੋਇਆ ਸੀ ਕਿ ਉਸ ਨੂੰ ਪੰਜਾਬ ਦੀ ਰਾਜਗਦੀ ਉਤੇ ਬਿਠਾ ਦਿਤਾ ਗਿਆ ਅਤੇ ਸਤ ਕੁ ਸਾਲ ਦੀ ਉਮਰੇ ਉਸ ਨੂੰ ਅੰਗਰੇਜ਼ਾਂ ਨਾਲ ਲੜਾਈ ਪਿਛੋਂ ਹੋਈ ਸੰਧੀ ਉਤੇ ਦਸਤਖਤ ਕਰਨੇ ਪਏ। ਜੋ ਚਲਾਕੀਆਂ ਦੇਸ ਦੇ ਗਦਾਰਾਂ ਅਤੇ ਅੰਗਰੇਜ਼ਾਂ ਨੇ ਕੀਤੀਆਂ, ਉਹ ਇਨ੍ਹਾਂ ਸਾਰੀਆਂ ਨੂੰ ਸਮਝਣ ਦੇ ਅਸਮਰਥ ਸੀ। ਛੇਤੀ ਹੀ ਉਸ ਨੂੰ ਉਸ ਦੀ ਮਾਂ ਮਹਾਰਾਣੀ ਜਿੰਦਾਂ ਤੋਂ ਵੀ ਅਲਗ ਕਰ ਦਿਤਾ ਗਿਆ। ਅੰਗਰੇਜ਼ਾਂ ਨੇ ਕੂਟਨੀਤੀ ਅਤੇ ਚਲਾਕੀ ਸਦਕਾ ਪਹਿਲਾਂ ਮਹਾਰਾਣੀ ਜਿੰਦਾਂ ਨੂੰ ਪੰਜਾਬ ਤੋਂ ਬਾਹਰ ਭੇਜ ਦਿਤਾ ਅਤੇ ਫੇਰ ਸਾਰੇ ਪੰਜਾਬ ਉਤੇ ਕਬਜ਼ਾ ਕਰਕੇ ਬਾਲਕ ਮਹਾਰਾਜੇ ਨੂੰ ਵੀ ਪੰਜਾਬ ਤੋਂ ਐਸਾ ਤੋਰਿਆ ਕਿ ਮੁੜ ਉਸ ਨੂੰ ਆਪਣੇ ਪਿਤਾਪੁਰਖੀ ਧਰਤੀ ਉਤੇ ਪੈਰ ਰਖਣਾ ਨਸੀਬ ਨਾ ਹੋਇਆ। ਉਸ ਨੂੰ ਪੰਜਾਬ ਤੋਂ ਬਾਹਰ ਯੂ ਪੀ ਵਿਚ ਫਤਿਹਗੜ੍ਹ ਵਿਖੇ ਭੇਜ ਦਿਤਾ ਗਿਆ।
ਉਸ ਸਮੇਂ ਜਦੋਂ ਬਚੇ ਨੂੰ ਚੰਗੇ ਸਾਥ ਦੀ ਲੋੜ ਹੁੰਦੀ ਹੈ, ਉਸ ਨੂੰ ਨਿਖੇੜ ਕੇ ਸਾਰਾ ਵਾਤਾਵਰਣ ਈਸਾਈਅਤ ਭਰਿਆ ਤਾਂ ਰਖਿਆ ਹੀ ਗਿਆ, ਉਸ ਦੇ ਆਪਣੇ ਲੋਕਾਂ ਪ੍ਰਤੀ ਵੀ ਬਾਲਕ ਦਲੀਪ ਸਿੰਘ ਦੇ ਦਿਲ ਵਿਚ ਨਫਰਤ ਭਰ ਦਿਤੀ ਗਈ। ਨਤੀਜਾ ਇਹ ਹੋਇਆ ਕਿ ਬਾਲਕ ਦਲੀਪ ਸਿੰਘ ਅੰਗਰੇਜ਼ੀ ਪ੍ਰਭਾਵ ਸਦਕਾ ਆਪਣੇ ਧਰਮ ਨੂੰ ਤਿਆਗ ਕੇ ਇਸਾਈ ਬਣ ਗਿਆ। ਲਾਰਡ ਡਲਹੌਜੀ ਖੁਸ਼ ਸੀ ਅਤੇ ਉਸ ਨੇ ਦਲੀਪ ਸਿੰਘ ਦੇ ਈਸਾਈ ਬਣਨ ਉਤੇ ਇਸ ਨੂੰ ਇਕ ਵਡੀ ਘਟਨਾ ਕਿਹਾ। ਕਿਉਕਿ ਦਲੀਪ ਸਿੰਘ ਪਹਿਲਾ ਕੁਲੀਨ ਘਰਾਨੇ ਦਾ ਉਚ ਪਦਵੀ ਵਾਲਾ ਵਿਅਕਤੀ ਸੀ, ਜਿਸ ਨੇ ਈਸਾਈ ਮਤਿ ਗ੍ਰਹਿਣ ਕੀਤਾ ਸੀ। ਛੇਤੀ ਹੀ ਮਹਾਰਾਜੇ ਨੂੰ ਇੰਗਲੈਂਡ ਭੇਜ ਦਿਤਾ ਗਿਆ।
ਇੰਗਲੈਂਡ ਜਾਣ ਉਤੇ ਵੀ ਮਹਾਰਾਜਾ ਦਲੀਪ ਸਿੰਘ ਦਾ ਸਾਰਾ ਵਾਤਾਵਰਣ ਇਸ ਢੰਗ ਦਾ ਰਖਿਆ ਗਿਆ ਕਿ ਉਹ ਆਪਣੇ ਵਤਨ ਨੂੰ ਯਾਦ ਨਾ ਕਰ ਸਕੇ ਤੇ ਉਹ ਐਸ਼ੋ-ਇਸ਼ਰਤ ਵਿਚ ਹੀ ਪਿਆ ਰਹੇ। ਮਹਾਰਾਣੀ ਵਿਕਟੋਰੀਆ ਬਾਲਕ ਮਹਾਰਾਜੇ ਨਾਲ ਬਹੁਤ ਪਿਆਰ ਕਰਦੀ ਸੀ। ਪਰ ਆਪਣੇ ਮਨੋਰਥਾਂ ਤੋਂ ਜ਼ਰਾ ਵੀ ਹਟ ਕੇ ਉਸ ਦੀ ਮਦਦ ਨਹੀਂ ਸੀ ਕਰਨਾ ਚਾਹੁੰਦੀ। ਮਹਾਰਾਜੇ ਨੇ ਆਪਣਾ ਸਮਾਂ ਖੂਬ ਖਰਚ ਕਰਕੇ ਪਾਰਟੀਆਂ ਕਰਨ, ਸ਼ਿਕਾਰ ਅਤੇ ਸੈਰ ਕਰਨ ਵਿਚ ਬਿਤਾਉਣਾ ਸ਼ੁਰੂ ਕਰ ਦਿਤਾ। ਉਸ ਦੇ ਮਿਤਰ ਉਸ ਨੂੰ ਕਾਲਾ ਸ਼ਹਿਜ਼ਾਦਾ (2lack Pricne) ਕਹਿ ਕੇ ਬੁਲਾਉਂਦੇ ਸਨ। ਖਰਚ ਵਧਦੇ ਗਏ, ਪੈਨਸ਼ਨ ਘਟਦੀ ਗਈ। ਆਖਿਰ ਤੰਗ ਆ ਕੇ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਵਿਚ ਆਪਣੀ ਜਾਇਦਾਦ ਅਤੇ ਪੈਨਸ਼ਨ ਬਾਰੇ ਉਸ ਨਾਲ ਹੋਈ ਬੇਇਨਸਾਫੀ ਸਮਝ ਵਿਚ ਆਈ। ਪਰ ਹੁਣ ਬਹੁਤ ਦੇਰ ਹੋ ਚੁਕੀ ਸੀ। ਪੰਜਾਬ ਵਿਚ ਰਹਿੰਦੇ ਜਗੀਰਦਾਰ ਅਤੇ ਸਰਦਾਰ ਜੋ ਉਸਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੀਆਂ ਮਿਹਰਾਂ ਅਤੇ ਬਖਸ਼ਿਸ਼ਾਂ ਸਦਕਾ ਉਚੀਆਂ ਹਸਤੀਆਂ ਬਣੇ ਸਨ, ਹੁਣ ਨਵੇਂ ਗੋਰੇ ਮਾਲਕਾਂ ਦੇ ਵਫਦਾਰ ਹੋ ਚੁਕੇ ਸਨ। ਕੋਈ ਵੀ ਉਸ ਵੱਲ ਤਵਜੋਂ ਦੇਣ ਵਾਲਾ ਨਹੀਂ ਸੀ। ਪੰਜਾਬ ਵਿਚ ਕੂਕਾ ਅੰਦੋਲਨ ਦੇ ਚਲਦਿਆਂ ਸਰਕਾਰ ਨੇ ਅਜਿਹੇ ਯਤਨ ਕੀਤੇ ਹੋਏ ਸਨ ਕਿ ਕੋਈ ਵੀ ਸੰਸਥਾ ਮਹਾਰਾਜਾ ਦਲੀਪ ਸਿੰਘ ਦਾ ਸਾਥ ਦੇਣ ਤਾਂ ਕੀ ਉਸ ਦਾ ਨਾਂ ਲੈਣਾ ਅਥਵਾ ਫੋਟੋ ਲਾਉਣ ਬਾਰੇ ਵੀ ਨਾ ਸੋਚਣ।
ਉਨੀਂਵੀਂ ਸਦੀ ਦੇ ਨੌਵੇਂ ਦਹਾਕੇ ਦੇ ਸ਼ੁਰੂ ਹੁੰਦਿਆਂ ਹੁੰਦਿਆਂ  ਮਹਾਰਾਜੇ ਨੇ ਪੰਜਾਬ ਵੱਲ ਮੂੰਹ ਕੀਤਾ ਅਤੇ ਕਈਆਂ ਮਿਤਰਾਂ ਨੂੰ ਪਤਰ ਲਿਖੇ। ਭਾਵੇਂ ਉਸ ਦਾ ਚਿਤ ਅਜੇ ਵੀ ਡਾਵਾਂਡੋਲ ਸੀ, ਫਿਰ ਵੀ ਅੰਗਰੇਜ਼ਾਂ ਵੱਲੋਂ ਉਸ ਨਾਲ ਅਨਿਆਂ ਪੂਰਵਕ ਸਲੂਕ ਨੇ ਉਸ ਨੂੰ ਮੁੜ ਆਪਣੇ ਵਤਨ ਪੰਜਾਬ ਪ੍ਰਤੀ ਸੋਚਣ ਲਈ ਮਜਬੂਰ ਕੀਤਾ। ਪਰ ਪੰਜਾਬ ਹੁਣ ਕਾਫੀ ਬਦਲ ਚੁਕਾ ਸੀ। ਪੰਜਾਬ ਵਿਚ 1873 ਈ. ਵਿਚ ‘ਸਿੰਘ ਸਭਾ’ ਦਾ ਗਠਨ ਹੋਇਆ, ਜਿਸ ਦਾ ਮੁਖ ਦਫ਼ਤਰ ਅੰਮ੍ਰਿਤਸਰ ਸੀ। ਇਹ ਸਭਾ ਬਣਾਉਣ ਦੇ ਹੋਰ ਉਦੇਸ਼ ਤਾਂ ਸਮਾਜੀ ਹੀ ਸਨ, ਪਰ ਮੁਖ ਉਦੇਸ਼ ਸੀ ‘ਕੂਕਾ ਅੰਦੋਲਨ’ ਦਾ ਪ੍ਰਭਾਵ ਲੋਕਾਂ ਦੇ ਮਨਾਂ ਵਿਚੋਂ ਕਢ ਕੇ ਉਨ੍ਹਾਂ ਨੂੰ ਅੰਗਰੇਜ਼ ਰਾਜ ਦੀਆਂ ਬਰਕਤਾਂ ਦਸ ਕੇ ਸਰਕਾਰ ਭਗਤ ਬਣਾਉਣਾ। ਪ੍ਰੋ. ਪਿਆਰਾ ਸਿੰਘ ‘ਪਦਮ’ ਅਨੁਸਾਰ ਸਿਖ ਧਰਮ ਪ੍ਰਚਾਰ, ਧਾਰਮਿਕ ਗ੍ਰੰਥ ਪ੍ਰਕਾਸ਼ਨਾ, ਪੰਜਾਬੀ ਬੋਲੀ ਦੀ ਉਨਤੀ ਕਰਨੀ ਆਦਿ ਜ਼ਰੂਰੀ ਉਦੇਸ਼ਾਂ ਤੋਂ ਇਲਾਵਾ ‘ਖੈਰਖਾਹੀਂ ਕੌਮ ਅਤੇ ਫਰਮਾਬਰਦਾਰੀ ਸਰਕਾਰੀ’ ਵੀ ਜ਼ਰੂਰੀ ਮੰਤਵਾਂ ਵਿਚ ਸ਼ਾਮਿਲ ਸੀ। ਅਸਲ ਕਾਰਨ ਇਹ ਸੀ ਕਿ ਨਾਮਧਾਰੀ ਲਹਿਰ ਤੋਂ ਡਰੀ ਹੋਈ ਫਰੰਗੀ ਸਰਕਾਰ ਸਿਖਾਂ ਦੀ ਹਰ ਜਥੇਬੰਦੀ ਵਿਚ ਇਨਕਲਾਬ ਦੀ ਬੂ ਵੇਖਦੀ ਸੀ। ਇਸ ਲਈ ਸਿੰਘ ਸਭਾ ਲਾਹੌਰ ਬਣਦਿਆਂ ਹੀ ਸਰਕਾਰ ਨੇ ਆਪਣੇ ਅਸਰ ਵਾਲੇ ਬੰਦੇ ਇਸ ਵਿਚ ਸ਼ਾਮਿਲ ਹੋਣ ਲਈ ਪ੍ਰੇਰੇ ਤਾਂ ਕਿ ਕੋਈ ਸਰਕਾਰ ਵਿਰੋਧੀ ਬਿਲਕੁਲ ਨਾ ਹੋ ਸਕੇ।”
ਸਿੰਘ ਸਭਾ ਜਦੋਂ ਬਣੀ ਸੀ, ਉਸ ਦੇ ਦੋ ਨਿਯਮਾਂ ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ, ਜਿਸ ਦੇ ਫਲਸਰੂਪ ਮਹਾਰਾਜਾ ਦਲੀਪ ਸਿੰਘ ਪ੍ਰਤੀ ਸਿਖ ਸਮਾਜ ਦੀ ਬੇਰੁਖੀ ਬਣੀ ਰਹੀ। ਇਕ ਨਿਯਮ ਵਿਚ ਸੀ ਕਿ ‘ਸਰਕਾਰ ਅੰਗਰੇਜ਼ੀ ਅਗੇ’ ਖਾਲਸਾ ਪੰਥ ਦੇ ਹਕੂਕ ਪਰਗਟ ਕਰਨੇ ਅਤੇ ਸਿੰਘਾਂ ਨੂੰ ਸਰਕਾਰ ਅੰਗਰੇਜ਼ੀ ਦੇ ਰਾਜ ਦੀਆਂ ਅਣਗਿਣਤ ਬਰਕਤਾਂ ਦਸਣੀਆਂ।’ ”ਸਰਕਾਰ ਅੰਗਰੇਜ਼ੀ ਦੀ-ਹਾਲਾਲੀ, ਫਰਮਾ ਬਰਦਾਰੀ।” ਨਾਮਧਾਰੀ ਸਿਖ ‘ਸੌ ਸਾਖੀ’ ਨੂੰ ਬਹੁਤ ਤਵਜੋ ਦਿੰਦੇ ਸਨ। ਇਸ ਵਿਚ ਮਹਾਰਾਜਾ ਦਲੀਪ ਸਿੰਘ ਬਾਰੇ ਅਤੇ ਨਾਮਧਾਰੀ ਸਮਾਜ ਬਾਰੇ ਅੰਗਰੇਜ਼ੀ ਸਾਮਰਾਜ ਵਿਰੁਧ ਪ੍ਰਾਪੇਗੰਡਾ ਕਰਨ ਦਾ ਕਾਫੀ ਸਾਧਨ ਮੌਜੂਦ ਸੀ। ਇਸ ਲਈ ਪੰਜਾਬ ਸਰਕਾਰ ਦੀ ਕੋਸ਼ਿਸ਼ ਸੀ ਕਿ ਕੋਈ ਵੀ ਸੌ ਸਾਖੀ ਨੂੰ ਨਾ ਪੜ੍ਹੇ। ਇਸ ਸਾਖੀ ਪੁਸਤਕ ਉਤੇ ਪਾਬੰਦੀ ਲਾ ਦਿਤੀ ਗਈ ਸੀ। ਇਸੇ ਤਰ੍ਹਾਂ 1885 ਈਸਵੀ ਵਿਚ ਇਕ ਪੁਸਤਕ ‘ਖੁਰਸ਼ੀਦ ਖਾਲਸਾ’  ਪ੍ਰਕਾਸ਼ਤ ਹੋਈ, ਜਿਸ ਵਿਚ ਮਹਾਰਾਜਾ ਦਲੀਪ ਸਿੰਘ ਦੇ ਪੰਜਾਬ ਆਉਣ ਬਾਰੇ ਲਿਖਿਆ ਗਿਆ ਸੀ। ਇਹ ਗੱਲ ਅੰਗਰੇਜ਼ਾਂ ਨੂੰ ਚੰਗੀ ਕਿਵੇਂ ਲਗ ਸਕਦੀ ਸੀ? ਉਸ ਦੇ ਵਫਾਦਾਰਾਂ ਨੇ ਇਸ ਪੁਸਤਕ ਦਾ ਡਟ ਕੇ ਵਿਰੋਧ ਕੀਤਾ ਅਤੇ ਇਸ ਨੂੰ ਅੰਗਰੇਜ਼ ਸਰਕਾਰ ਪ੍ਰਤੀ ਬੇਵਫਾਈ (disloyality) ਤਕ ਕਹਿ ਦਿਤਾ ਗਿਆ।
ਡਾ. ਜਗਜੀਤ ਸਿੰਘ ‘ਸਿੰਘ ਸਭਾ ਲਹਿਰ’ ਵਿਚ ਲਿਖਦੇ ਹਨ ”ਦੂਸਰਾ ਵਡਾ ਕਾਰਨ ਪ੍ਰਤੀਕੂਲ ਸੀ, ਉਹ ਸੀ ਖੁਰਸ਼ੀਦ ਖਾਲਸਾ ਪੁਸਤਕ ਛਪਣੀ। ਇਸ ਦੇ ਅਖੀਰ ਉਤੇ ਦਲੀਪ ਸਿੰਘ ਨੂੰ ਮੁੜ ਪੰਜਾਬ ਦਾ ਰਾਜ ਦੇਣ ਦੀ ਸਰਕਾਰ ਪਾਸ ਬੇਨਤੀ ਸੀ ਤੇ ਸ੍ਰ. ਠਾਕੁਰ ਸਿੰਘ ਸੰਧਾਵਾਲੀਆ ਦਾ ਧੰਨਵਾਦ। ਲਾਹੌਰ ਵਾਲੇ ਕਦਾਚਿਤ ਇਹ ਬ੍ਰਦਾਸ਼ਤ ਨਹੀਂ ਸਨ ਕਰ ਸਕਦੇ ਕਿ ਕੋਈ ਸਿਖ ਅੰਗਰੇਜ਼ੀ ਰਾਜ ਦੇ ਵਿਰੁਧ ਕੋਈ ਸ਼ਬਦ ਵੀ ਕਹੇ।”
ਇਸੇ ਤਰ੍ਹਾਂ ਦੀਵਾਨ ਬੂਟਾ ਸਿੰਘ ਨਾਲ ਹੋਈ। ”ਕਿਉਂਕਿ ਆਪਨੇ ਦਲੀਪ ਸਿੰਘ ਦੀ ਪੁਸਤਕ ਜਿਸ ਵਿਚ ਉਨ੍ਹਾਂ ਮਕਾਰੀ ਨਾਲ ਲਏ ਪੰਜਾਬ ਦੇ ਰਾਜ ਤੇ ਆਪਣੀ ਜਾਇਦਾਦ ਦੀ ਮੰਗ ਕੀਤੀ ਸੀ, ਦਾ ਪੰਜਾਬੀ ਉਲਥਾ ਛਾਪ ਭਾਰਤ ਦੇ ਸਿਖਾਂ ਵਿਚ ਵੰਡਿਆ ਸੀ।” 1807 ਈ. ਵਿਚ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਛਤਰਛਾਇਆ ਹੇਠ ਨਾਨਕ ਪੰਥ ਪ੍ਰਕਾਸ਼ ਸਭਾ ਵੱਲੋਂ ਇਕ ਨੁਮਾਇਸ਼ ਲਾਈ ਗਈ ਸੀ, ਜਿਸ ਵਿਚ ਮਹਾਰਾਜਾ ਦਲੀਪ ਸਿੰਘ ਦੀ ਫੋਟੋ ਟੰਗੀ ਗਈ ਸੀ। ਇਸ ਨੂੰ ਸਰਕਾਰ ਵਿਰੁਧ ਸਮਝ ਕੇ ਕਮਿਸ਼ਨਰ ਨੇ ਪੜਤਾਲ ਕੀਤੀ ਸੀ। ਹੋਰ ਵੀ ਅਨੇਕਾਂ ਪ੍ਰਮਾਣ ਹਨ, ਜਿਨ੍ਹਾਂ ਕਰਕੇ ਮਹਾਰਾਜੇ ਦਾ ਪੰਜਾਬ ਵੱਲ ਆਉਣ ਦਾ ਵਿਰੋਧ ਸਿਖ ਸੰਸਥਾਵਾਂ ਵੱਲੋਂ ਕੀਤਾ ਜਾਂਦਾ ਰਿਹਾ। ਮਹਾਰਾਜਾ ਦਲੀਪ ਸਿੰਘ ਤਾਂ ਬਿਦੇਸ਼ ਵਿਚ ਬੈਠਾ ਸਿਖਾਂ ਦੀਆਂ ਮੁਖੀ ਸੰਸਥਾਵਾਂ ਨੂੰ ਸਹਿਯੋਗ ਅਤੇ ਸਹਾਇਤਾ ਦੀਆਂ ਅਪੀਲ ਕਰਦਾ ਰਿਹਾ, ‘ਤੁਹਾਡਾ ਲਹੂ ਅਤੇ ਮਾਸ’ ਲਿਖਦਾ ਰਿਹਾ ਪਰ ਬਦਲੇ ਵਿਚ ਉਸ ਨੂੰ ਅਪਮਾਨ ਹੀ ਮਿਲਿਆ ਅਤੇ ਇਥੋਂ ਤਕ ਕਿ ਵਾਇਸਰਾਇ ਨੂੰ ਲਿਖ ਦਿਤਾ ਗਿਆ ਕਿ ਜੇਕਰ ਮਹਾਰਾਜਾ ਏਥੇ ਆ ਗਿਆ ਤਾਂ ਪੰਜਾਬ ਜ਼ਰੂਰ ਵਿਗੜ ਜਾਊ।
ਸਿਖ ਸਮਾਜ ਦੀਆਂ ਪ੍ਰਮੁਖ ਜਥੇਬੰਦੀਆਂ ਦਾ ਰਵਈਆ ਭਾਵੇਂ ਕਿਸੇ ਤਰ੍ਹਾਂ ਦਾ ਵੀ ਸੀ, ਆਮ ਸਿਖ ਜਨਤਾ ਅਤੇ ਪੁਰਾਣੇ ਫੌਜੀ ਮਹਾਰਾਜਾ ਦਲੀਪ ਸਿੰਘ ਪ੍ਰਤੀ ਹੁਣ ਵੀ ਹਮਦਰਦੀ ਰਖਦੇ ਸਨ। ਇਸ ਪਾਸੇ ਵੱਲ ਠਾਕੁਰ ਸਿੰਘ ਸੰਧਾਵਾਲੀਆ ਨੇ ਵਿਸ਼ੇਸ਼ ਯਤਨ ਕੀਤੇ ਅਤੇ ਉਸ ਨੇ ਮਹਾਰਾਜਾ ਦਲੀਪ ਸਿੰਘ ਨਾਲ ਪਤਰ ਵਿਹਾਰ ਤਾਂ ਕੀਤਾ ਹੀ, ਇੰਗਲੈਂਡ ਜਾ ਕੇ ਉਸ ਨੂੰ ਮਿਲ ਕੇ ਪੰਜਾਬ ਵਾਪਸ ਆਉਣ ਅਤੇ ਸਿਖ ਧਰਮ ਮੁੜ ਗ੍ਰਹਿਣ ਕਰਨ ਲਈ ਵੀ ਪ੍ਰੇਰਿਆ। ਇਸ ਜਦੋਜਹਿਦ ਲਈ ਠਾਕੁਰ ਸਿੰਘ ਪਾਂਡੇਚਰੀ ਚਲਾ ਗਿਆ ਅਤੇ ਮਹਾਰਾਜੇ ਲਈ ਯਤਨ ਕਰਦਾ ਹੋਇਆ 1807 ਈ. ਵਿਚ ਚੜ੍ਹਾਈ ਕਰ ਗਿਆ। ਉਸ ਦੇ ਗੁਜਰ ਜਾਣ ਮਗਰੋਂ ਉਸ ਦੇ ਪੁਤਰਾਂ ਨੇ ਮਹਾਰਾਜੇ ਨਾਲ ਤਾਲਮੇਲ ਜਾਰੀ ਰਖਿਆ। ਐਸੇ ਸਮੇਂ ਜਦੋਂ ਮਹਾਰਾਜਾ ਦਲੀਪ ਸਿੰਘ ਦੇ ਮਨ ਵਿਚ ਭਾਰਤ ਵੱਲ ਮੁੜ ਦੇਖਣ ਦੀ ਲਾਲਸਾ ਜਾਗੀ, ਨਾਮਧਾਰੀ ਲਹਿਰ ਨੇ ਵੀ ਅੰਗਰੇਜ਼ਾਂ ਵਿਰੁਧ ਮਹਾਰਾਜੇ ਦੀ ਮਦਦ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ, ਜੋ ਇਸ ਲੇਖ ਦਾ ਮੁਖ ਵਿਸ਼ਾ ਹੈ।
ਠਾਕੁਰ ਸਿੰਘ ਸੰਧਾਵਾਲੀਆ ਦਾ ਉਪਰ ਜ਼ਿਕਰ ਆ ਚੁਕਾ ਹੈ ਜੋ ਦਲੀਪ ਸਿੰਘ ਦੀ ਸਹਾਇਤਾ ਲਈ ਸੀ। ਸੰਧਾਵਾਲੀਏ ਦੇ ਨਾਲ ਸਹਿਯੋਗ ਕਰਨ ਵਾਲਾ ਸੀ ਦੀਵਾਨ ਬੂਟਾ ਸਿੰਘ, ਜੋ ਲਾਹੌਰ ਰਹਿੰਦਾ ਸੀ। ਦੀਵਾਨ ਬੂਟਾ ਸਿੰਘ ਕਿਸੇ ਸਮੇਂ ਦਲੀਪ ਸਿੰਘ ਦੀ ਮਾਤਾ ਰਾਣੀ ਜਿੰਦਾ ਦਾ ਦੀਵਾਨ ਸੀ ਅਤੇ ਅੰਗਰੇਜ਼ਾਂ ਨੇ ਉਸ ਨੂੰ ਫੜ ਕੇ ਇਲਾਹਾਬਾਦ ਸਤ ਸਾਲ ਕੈਦ ਰਖਿਆ ਸੀ। ਪੰਜਾਬ ਪਰਤਣ ਉਤੇ ਬੂਟਾ ਸਿੰਘ ਗੁਰੂ ਰਾਮ ਸਿੰਘ ਦੀ ਚਲਾਈ ਨਾਮਧਾਰੀ ਲਹਿਰ ਵਿਚ ਸ਼ਾਮਲ ਹੋ ਗਿਆ ਅਤੇ ਬਰਤਾਨਵੀ ਸਾਮਰਾਜ ਵਿਰੁਧ ਸਰਗਰਮ ਰਿਹਾ। ਉਹ ਪਕਾ ਕੂਕਾ ਸੀ। ਖੁਫੀਆ ਪੁਲਿਸ ਰਿਪੋਰਟਾਂ ਅਤੇ ਮਹਾਰਾਜਾ ਦਲੀਪ ਸਿੰਘ ਦੇ ਦਸਤਾਵੇਜ਼ਾਂ ਵਿਚ ਇਨ੍ਹਾਂ ਗੱਲਾਂ ਦਾ ਅਨੇਕ ਵਾਰ ਜ਼ਿਕਰ ਆਇਆ ਹੈ। ਦੀਵਾਨ ਬੂਟਾ ਸਿੰਘ ਨੇ ਅਜਮੇਰ, ਜਲੰਧਰ ਅਤੇ ਲਾਹੌਰ ਵਿਚ ਛਾਪੇਖਾਨੇ ਲਾਏ ਹੋਏ ਸਨ। ਇਸ ਦੀ ਪ੍ਰੈਸ ਵਿਚ ਹੀ ਦਲੀਪ ਸਿੰਘ ਬਾਰੇ ਦੀਵਾਨਜ਼ ਬੈਲ ਦੀ ਪੁਸਤਕ ““he 1nnexation of Punjab and Maharaja 4alip Singh” ਦਾ ਪੰਜਾਬੀ ਉਲਥਾ ਕਰਕੇ ਪੰਜਾਬ ਵਿਚ ਵੰਡਿਆ ਗਿਆ। ਦੀਵਾਨ ਬੂਟਾ ਸਿੰਘ ਨੂੰ 1867-68 ਵਿਚ ਗੁਰੂ ਰਾਮ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਪਹਿਲੀ ਵਾਰੀ ਛਾਪਣ ਲਈ ਸਹਾਇਤਾ ਕੀਤੀ ਸੀ। ਜੋ ਉਸ ਨੇ ਪਥਰ ਦੇ ਛਾਪੇ ਉਤੇ ਛਾਪੀ ਸੀ।
ਇਸ ਤੋਂ ਪਹਿਲਾਂ ਬੀੜਾਂ ਕੇਵਲ ਹਥ ਨਾਲ ਹੀ ਲਿਖੀਆਂ ਜਾਂਦੀਆਂ ਸਨ। ਦੀਵਾਨ ਬੂਟਾ ਸਿੰਘ ਠਾਕੁਰ ਸਿੰਘ ਸੰਧਾਵਾਲੀਏ ਨਾਲ ਮਿਲ ਕੇ ਮਹਾਰਾਜਾ ਦਲੀਪ ਸਿੰਘ ਲਈ ਪ੍ਰਚਾਰ ਕਰਦਾ ਰਿਹਾ ਅਤੇ ਉਸ ਲਈ ਧਨ ਵੀ ਇਕੱਤਰ ਕਰਕੇ ਭੇਜਦਾ ਰਿਹਾ। ਕਰਨਲ ਨੇ 14 ਅਪ੍ਰੈਲ ਦੇ ਪਤਰ ਵਿਚ ਲਿਖਿਆ ”ਦੀਵਾਨ ਬੂਟਾ ਸਿੰਘ ਦਲੀਪ ਸਿੰਘ ਲਈ ਚੰਗਾ ਕੰਮ ਕਰ ਰਿਹਾ ਹੈ ਅਤੇ ਉਹ ਉਸ ਨੂੰ ਨਿਯਮਤ ਰੂਪ ਵਿਚ ਪੰਜਾਬ ਦੇ ਹਾਲਾਤ ਲਿਖ ਕੇ ਭੇਜ ਰਿਹਾ ਹੈ।” ਅੱਗੇ ਚਲ ਕੇ ਇਸ ਪਤਰ ਵਿਚ ਬੂਟਾ ਸਿੰਘ ਰਾਹੀਂ ਪੈਸੇ ਭੇਜਣ ਦਾ ਜ਼ਿਕਰ ਆਉਂਦਾ ਹੈ। ਇਸ ਪਤਰ ਦੇ ਅਖੀਰ ਉਤੇ ਜਿਥੇ ਉਹ ਬੂਟਾ ਸਿੰਘ ਦੇ ਕੰਮ ਦੀ ਸ਼ਲਾਘਾ ਕਰਦਾ ਹੈ, ਉਥੇ ਜੰਮੂ, ਜੀਂਦ ਅਤੇ ਫਰੀਦਕੋਟ ਵਾਲਿਆਂ ਦੇ ਸਹਿਯੋਗ ਅਤੇ ਸੌ ਸਾਖੀ ਦੇ ਭਵਿਖਤ ਵਾਕਾਂ ਬਾਰੇ ਵੀ ਜ਼ਿਕਰ ਕਰਦਾ ਹੈ। (1889 ਦੇ 6oreign Pal, May ੧੮੮੯ ਦੇ ਦਸਤਾਵੇਜ਼ਾਂ ਵਿਚ 7.R. 9rwain ਦਾ 3.L. “upper ਨੂੰ ਲਿਖਿਆ ਪਤਰ ਹੈ ਜਿਸ ਵਿਚ ਫੇਰ ਲਿਖਿਆ ਹੈ 4iwan 2uta Singh is the only man who communicates to them the real state of affairs in the Punjab * it is to him that they took for funds to carry on intrigue with Russia) ਮਹਾਰਾਜਾ ਦਲੀਪ ਸਿੰਘ ਲਈ ਮਾਇਆ ਇਕੱਠੀ ਕਰਨ, ਉਸ ਨੂੰ ਹਰ ਤਰ੍ਹਾਂ ਨਾਲ ਪੰਜਾਬ ਦੀਆਂ ਖ਼ਬਰਾਂ ਭੇਜਣ ਅਤੇ ਠਾਕੁਰ ਸਿੰਘ ਸੰਧਾਵਾਲੀਏ ਅਤੇ ਉਸ ਦੇ ਪੁਤਰਾਂ ਨੂੰ ਹਰ ਤਰ੍ਹਾਂ ਸਹਿਯੋਗ ਦੇਣ ਦੇ ਨਾਲ-ਨਾਲ ਦੀਵਾਨ ਬੂਟਾ ਸਿੰਘ ਨੇ ਗੁਪਤ ਰੂਪ ਵਿਚ ਮਹਾਰਾਜੇ ਦੀ ਮਦਦ ਲਈ ਨਾਮਧਾਰੀ ਸਮਾਜ ਅਤੇ ਸਤਿਗੁਰੂ ਹਰੀ ਸਿੰਘ ਜੀ ਨਾਲ ਵੀ ਲਗਾਤਾਰ ਸੰਪਰਕ ਬਣਾ ਕੇ ਰਖੇ ਹੋਏ ਸਨ।
ਜਦੋਂ ਮਹਾਰਾਜੇ ਦੇ ਪਾਂਡੇਚਰੀ ਆਉਣ ਦੀਆਂ ਖ਼ਬਰਾਂ ਆਈਆਂ ਤਾਂ ਕਈ ਨਾਮਧਾਰੀ ਸਿੰਘ ਪਾਂਡੇਚਰੀ ਨੂੰ ਉਸ ਦੀ ਮਦਦ ਲਈ ਗਏ ਸਨ। ਦੀਵਾਨ ਬੂਟਾ ਸਿੰਘ ਵੱਲੋਂ ਦਲੀਪ ਸਿੰਘ ਨਾਲ ਸੰਪਰਕ ਅਤੇ ਸਹਿਯੋਗ Maharaja 4alip Singh correspondence ਵਿਚ ਹੋਰ ਅਨੇਕ ਥਾਈਂ ਆਇਆ ਦੇਖਿਆ ਜਾ ਸਕਦਾ ਹੈ।
ਦਲੀਪ ਸਿੰਘ ਮਹਾਰਾਜੇ ਦੀ ਮਦਦ ਕਰਨ ਵਾਲਿਆਂ ਵਿਚ ਬਨਾਰਸੀ ਦਾਸ ਕੂਕੇ ਨੇ ਵੀ ਬਹੁਤ ਸ਼ਲਾਘਾਯੋਗ ਕੰਮ ਕੀਤਾ। ਜਦੋਂ ਮਹਾਰਾਜਾ ਅਜੇ ਪੰਜਾਬ ਆਉਣ ਬਾਰੇ ਸੋਚ ਹੀ ਰਿਹਾ ਸੀ, ਸਭ ਤੋਂ ਪਹਿਲਾਂ ਬਨਾਰਸੀ ਦਾਸ ਕੂਕਾ ਇੰਗਲੈਂਡ ਜਾ ਕੇ ਮਹਾਰਾਜੇ ਨੂੰ ਮਿਲਿਆ ਅਤੇ ਉਸ ਨੂੰ ਪੰਜਾਬ ਆਉਣ ਅਤੇ ਈਸਾਈ ਧਰਮ ਤਿਆਗਣ ਲਈ ਪ੍ਰੇਰਿਤ ਕੀਤਾ। ਸਰਕਾਰੀ ਦਸਤਾਵੇਜ਼ਾਂ ਅਨੁਸਾਰ ਬਨਾਰਸੀ ਦਾਸ ਕੂਕੇ ਤੋਂ ਮਹਾਰਾਜਾ ਏਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਬਨਾਰਸੀ ਦਾਸ ਕੂਕੇ ਨੂੰ ਆਪਣਾ ਗੁਰੂ ਹੀ ਤਸੱਵਰ ਕਰ ਲਿਆ ਸੀ। ਦਸਤਾਵੇਜ਼ਾਂ ਵਿਚ 2anarsi 4as Kuka ਦੇ ਨਾਲ ਅਗੇ 7uru of Maharaja 4alip Singh ਲਿਖਿਆ ਮਿਲਦਾ  ਹੈ। ਯਾਦ ਰਹੇ ਕਿ ਇਸ ਸਮੇਂ 1883 ਈਸਵੀ ਤਕ ਠਾਕੁਰ ਸਿੰਘ ਸੰਧਾਵਾਲੀਆ ਅਜੇ ਇੰਗਲੈਂਡ ਜਾ ਕੇ ਮਹਾਰਾਜੇ ਨੂੰ ਨਹੀਂ ਸੀ ਮਿਲਿਆ। ਵਾਪਸ ਦੇਸ ਆ ਕੇ ਬਨਾਰਸੀ ਦਾਸ ਕੂਕਾ ਦਲੀਪ ਸਿੰਘ ਲਈ ਧਨ ਇਕੱਠਾ ਕਰਨ ਲਈ ਕਲਕਤੇ ਅਤੇ ਨੇਪਾਲ ਤਕ ਵੀ ਗਿਆ ਅਤੇ 1886 ਈ. ਵਿਚ ਉਹ ਪੰਜਾਬ ਜਾ ਕੇ ਹਥਿਆਰ ਇਕੱਠੇ ਕਰਨ ਦੇ ਯਤਨਾਂ ਵਿਚ ਫੜਿਆ ਵੀ ਗਿਆ ਸੀ। 11 ਅਪਰੈਲ 1887 ਈ. ਦੇ ਪੁਲਿਸ 4emi official ਪਤਰ ਵਿਚ ਲਿਖਿਆ ਹੈ। ”ਉਹ (ਬਨਾਰਸੀ ਦਾਸ) ਦਲੀਪ ਸਿਘ ਨਾਲ ਪਤਰ ਵਿਹਾਰ ਕਰਦਾ ਹੈ ਅਤੇ ਉਸ ਦੇ ਲਈ ਧਨ ਵੀ ਇਕੱਠਾ ਕਰਦਾ ਹੈ ਤਾਂ ਜੋ ਦਲੀਪ ਸਿੰਘ ਦੇ ਪੈਰਿਸ ਵਿਖੇ ਹੋਟਲ ਦਾ ਬਿਲ ਦਿਤਾ ਜਾਵੇ।”
30 ਅਗਸਤ, 1887 ਦੇ ਗੁਪਤ ਪਤਰ ਵਿਚ 8.M. 4urand ਲਿਖਦਾ ਹੈ ‘ਇਕ ਬਨਾਰਸੀ ਬਾਬੂ ਅਥਵਾ ਬਨਾਰਸੀ ਦਾਸ ਕੂਕਾ, ਜਿਸ ਨੂੰ ਦਲੀਪ ਸਿੰਘ ਦਾ ਗੁਰੂ ਵੀ ਕਿਹਾ ਜਾਂਦਾ ਹੈ ਅਤੇ ਜੋ ਕੁਝ ਸਮਾਂ ਉਸ ਨਾਲ ਇੰਗਲੈਂਡ ਰਿਹਾ ਸੀ, ਗੁਪਤ ਰੂਪ ਵਿਚ ਕਲਕਤੇ ਦੇ ਸਿਖਾਂ ਵਿਚ ਦਲੀਪ ਸਿੰਘ ਦੇ ਰੂਸ ਦੀ ਮਦਦ ਨਾਲ ਭਾਰਤ ਆਉਣ ਬਾਬਤ ਪ੍ਰਚਾਰ ਕਰ ਰਿਹਾ ਹੈ ਅਤੇ ਸਿਖਾਂ ਨੂੰ ਮਹਾਰਾਜੇ ਦੀ ਮਦਦ ਵਾਸਤੇ ਤਿਆਰ ਰਹਿਣ ਲਈ ਕਹਿ ਰਿਹਾ ਹੈ। ਇਨ੍ਹਾਂ ਹੀ ਦਿਨਾਂ ਵਿਚ ਬਨਾਰਸੀ ਦਾਸ ਕੂਕਾ ਠਾਕੁਰ ਸਿੰਘ ਸੰਧਾਵਾਲੀਏ ਨੂੰ ਮਿਲਣ ਲਈ ਪਾਂਡੇਚਰੀ ਜਾਣ ਦੀਆਂ ਤਿਆਰੀਆਂ ਕਰ ਰਿਹਾ ਸੀ।
ਨਾਮਧਾਰੀ ਸਿਖਾਂ ਦੇ ਯਤਨ
ਦੀਵਾਨ ਬੂਟਾ ਸਿੰਘ ਅਤੇ ਬਨਾਰਸੀ ਦਾਸ ਕੂਕੇ ਬਾਰੇ ਪਿਛੇ ਦਸਿਆ ਜਾ ਚੁਕਾ ਹੈ ਕਿ ਉਹ ਕਿਸ ਤਰ੍ਹਾਂ ਨਾਲ ਦਲੀਪ ਸਿੰਘ ਦੀ ਸਹਾਇਤਾ ਕਰਨ ਲਈ ਸਰਗਰਮ ਰਹੇ ਸਨ। ਜਦੋਂ ਮਹਾਰਾਜੇ ਨੇ ਪੰਜਾਬ ਵਾਪਸ ਆਉਣ ਦਾ ਇਰਾਦਾ ਪ੍ਰਗਟ ਕੀਤਾ ਤਾਂ ਕੂਕਿਆਂ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਅਤੇ ਥਾਂ-ਥਾਂ ਚੰਡੀ ਦੇ ਪਾਠ ਹੋਣ ਲਗ ਪਏ।  12 ਦਸੰਬਰ 1885 ਈ. ਦੇ ਪਤਰ ਵਿਚ ਜ਼ਿਕਰ ਹੈ ”ਕੂਕੇ ਮਹਾਰਾਜਾ ਦਲੀਪ ਸਿੰਘ ਦੀ ਵਾਪਸੀ ਨੂੰ ਬੜੇ ਉਤਸ਼ਾਹ ਨਾਲ ਦੇਖ ਰਹੇ ਹਨ।” ਸਾਲ 1886 ਈ. ਵਿਚ ਇਹ ਵਿਚਾਰ ਜ਼ੋਰਾਂ ਉਤੇ ਸੀ ਕਿ ਮਹਾਰਾਜਾ ਦਲੀਪ ਸਿੰਘ ਵਿਚ ਗੁਰੂ ਰਾਮ ਸਿੰਘ ਦੀ ਰੂਹ ਕੰਮ ਕਰ ਰਹੀ ਹੈ। ਇਨ੍ਹਾਂ ਹੀ ਦਿਨਾਂ ਵਿਚ ਚਾਰ ਕੂਕਿਆਂ ਦੇ ਮਹਾਰਾਜੇ ਨੂੰ ਮਿਲਣ ਲਈ ਬੰਬਈ ਜਾਣ ਦੀ ਖ਼ਬਰ ਲਿਖੀ ਮਿਲਦੀ ਹੈ।
ਸਾਲ 1886 ਈ. ਵਿਚ ਹੀ ਇਕ ਹੋਰ ਮਹਤਵਪੂਰਣ ਨੋਟ ਸਰਕਾਰੀ ਦਸਤਾਵੇਜ਼ਾਂ ਵਿਚ ਦਰਜ ਮਿਲਦਾ ਹੈ, ਜਿਸ ਵਿਚ ਦਲੀਪ ਸਿੰਘ, ਕੂਕੇ ਅਤੇ ਸੌ ਸਾਖੀ ਦੀ ਭਵਿਖਤ ਬਾਣੀ ਬਾਰੇ ਲਿਖਿਆ ਹੋਇਆ ਹੈ। ਰਿਪੋਰਟ ਹੈ : ““he Kukas to have thrown their lot with 4alip Singh. “hey openly say that the prophecy about the appearance of a just and great King from the west, who will emanicipate them from the tyrany  of the 5nglish, will be fulfilled through 4alip Singh, under whom they will be powerful and will suppress kine-killing in 9ndia. 2esides this they believe that Ram Singh has miraculously gone over  to Russia from the prison at Morgui and will lead Russia and 4alip Singh’s advance on 9ndia….. “hey are neither on the increase nor on the decrease but are in a state of activity, ready ot sie੍ਰe up on the slight sign of trouble to the 2ritish 7overnment.”
ਇਹ ਗੱਲ ਉਚਿਤ ਵੀ ਸੀ। ਉਹਨਾਂ ਦਿਨਾਂ ਵਿਚ ਨਾਮਧਾਰੀ ਸਿੰਘ ਹਰ ਸਮੇਂ ਅੰਗਰੇਜ਼ਾਂ ਵਿਰੁਧ ਦਲੀਪ ਸਿੰਘ ਦੀ ਮਦਦ ਲਈ ਉਠ ਖੜੋਣ ਲਈ ਪੂਰੀ ਤਰ੍ਹਾਂ ਤਿਆਰ ਅਤੇ ਜਥੇਬੰਦ ਸਨ। 4 ਸਤੰਬਰ, 1886 ਦੀ ਪੁਲਸ ਇੰਟੈਲੀਜੈਂਸ ਰਿਪੋਰਟ ਵਿਚ ਜ਼ਿਕਰ ਹੈ ਕਿ ਮਹਾਰਾਜੇ ਦੀ ਸਹਾਇਤਾ ਲਈ ਲਗਭਗ 20,000 ਕੂਕਿਆਂ ਦੇ ਰੂਸ ਦੀ ਫੌਜ ਵਿਚ ਭਰਤੀ ਹੋਣ ਲਈ ਜ਼ਾਰ ਨੂੰ ਲਿਖਿਆ  ਗਿਆ ਹੈ। 5 ਫਰਵਰੀ ਦੀ ਇੰਟੈਲੀਜੈਂਸ ਖ਼ਬਰ ਵਿਚ ਲਿਖਿਆ ਹੈ ਕਿ ਮੀਆਂ ਸਿੰਘ ਨੂੰ ਮਹੰਤ ਬਣਾਇਆ ਗਿਆ ਹੈ ਅਤੇ ਉਸ ਨੂੰ ਚਕ ਰਾਮ ਦਾਸ ਦੇ ਵਰਿਆਮ ਸਿੰਘ ਨਾਲ ਰੂਸੀ ਇਲਾਕੇ ਵਿਚ ਦੋ ਮਹੀਨੇ ਦੇ ਵਿਚ ਜਾਣ ਲਈ ਕਿਹਾ ਗਿਆ ਹੈ। ਮੀਆਂ ਸਿੰਘ ਇਸ ਸਮੇਂ ਭੈਣੀ ਵਿਖੇ ਹੈ। ਬਿਸ਼ਨ ਘਰੋੜੇ ਨੂੰ ਰਾਮ ਸਿਘ ਨੇ ਪਹਿਲਾਂ ਹੀ ਰੂਸ ਭੇਜਿਆ ਹੋਇਆ ਸੀ। ਭਗਵਾਨ ਸਿੰਘ ਅੜਬੰਗੀ ਕਾਹਨ ਸਿੰਘ ਕੂਕਾ ਲਖਾਂ ਸਿੰਘ ਅਤੇ ਹੋਰ ਕਈ ਸੂਬੇ ਬਿਸ਼ਨ ਸਿੰਘ ਨਾਲ ਸਹਿਯੋਗ ਕਰਨ ਲਈ ਰੂਸ ਚਲੇ ਗਏ ਤਾਂ ਜੋ ਦਲੀਪ ਸਿੰਘ ਦੀ ਮਦਦ ਕੀਤੀ ਜਾ ਸਕੇ। 2 ਜੂਨ, 1888 ਨੂੰ ਲੁਧਿਆਣੇ ਦੇ ਜ਼ਿਲ੍ਹਾ ਸੁਪਰਡੈਂਟ ਨੇ ਖ਼ਬਰ ਦਿਤੀ ਸੀ, ਜੋ ਦਸਤਾਵੇਜ਼ਾਂ ਵਿਚ ਇਸ ਤਰ੍ਹਾਂ ਦਰਜ ਹੈ-“On the ੨nd June, ੧੮੮੮ the 4istrict Superintendent of Police, Ludhiana reported that suba 2ishan Singh in the Russian service was said to have command of several regiment of the 2hagwan Singh alias 1rbangi 4as the proclaimed murderer is with him.”
ਲਾਰਡ ਡਫਰਨ ਆਪਣੇ 14 ਜੁਲਾਈ 1887 ਦੇ ਪਤਰ ਵਿਚ ਜ਼ਿਕਰ ਕਰਦਾ ਹੈ ਕਿ ਕੂਕੇ ਹੀ ਉਠ ਖੜੇ ਹੋਣਗੇ। 2ut there is one disaffected sect in the Punjab which is border of Rise-the Kukas’s” ਕੂਕਿਆਂ ਦੇ ਮਹਾਰਾਜੇ ਦੀ ਮਦਦ ਲਈ ਇਸ ਤੋਂ ਪ੍ਰਤਖ ਪ੍ਰਮਾਣ ਹੋਰ ਕੀ ਹੋ ਸਕਦਾ ਹੈ। ਨਿਸ਼ਚੇ ਹੀ ਨਾਮਧਾਰੀ ਸਿਖ ਅਖਵਾ ਕੂਕੇ ਅੰਗਰੇਜ਼ਾਂ ਨੂੰ ਦੇਸ ਤੋਂ ਬਾਹਰ ਕਢਣ ਲਈ ਹਰ ਸੰਭਵ ਤਰੀਕੇ ਨਾਲ ਸਹਿਯੋਗ ਦੇਣ ਲਈ ਤਿਆਰ ਸਨ। ਇਸ ਗੱਲ ਦੀ ਪੁਸ਼ਟੀ 11 ਸਤੰਬਰ 1807 ਦੀ ਖੁਫੀਆ ਚਿਠੀ ਤੋਂ ਹੋਰ ਵੀ ਪੁਖਤਾ ਤੌਰ ਉਤੇ ਹੋ ਜਾਂਦੀ ਹੈ। ਇਸ ਵਿਚ ਲਿਖਿਆ ਹੈ-੧,੨੦,੦੦੦ Kukas in the Punjab are reckoned on the rise at the critical moments. “he Kuka’s are also said to be in direct communication with Russians in central 1sia.”
3 ਅਕਤੂਬਰ, 1888 ਈ. ਦੇ ਪਤਰ ਵਿਚ ਕਰਨਲ ਹੰਡਰਸਨ ਇਕ ਕੂਕੇ ਗੁਰਦਿਤਾ ਰਬਾ ਦਾ ਜ਼ਿਕਰ ਕਰਦਾ ਹੈ, ਜੋ ਹੈਦਰਾਬਾਦ ਤੋਂ ਹੋ ਕੇ ਆਇਆ ਸੀ। ਯਾਦ ਰਹੇ ਕਿ ਪਹਿਲਾਂ ਠਾਕੁਰ ਸਿੰਘ ਸੰਧਾਵਾਲੀਆ ਅਤੇ ਉਸ ਦੇ ਦੇਹਾਂਤ ਮਗਰੋਂ ਉਸ ਦੇ ਲੜਕੇ ਗੁਰਬਚਨ ਸਿੰਘ, ਗੁਰਦਿਤ ਸਿੰਘ ਅਤੇ ਨਰਿੰਦਰ ਸਿੰਘ ਵੀ ਹੈਦਰਾਬਾਦ ਇਲਾਕੇ ਵਿਚ ਮਹਾਰਾਜੇ ਦੀ ਮਦਦ ਲੈਣ ਵਾਸਤੇ ਦੌਰੇ ਕਰ ਰਹੇ ਸਨ।
ਦਸੰਬਰ, 1888 ਵਿਚ ਤਿੰਨ ਕੂਕਿਆਂ ਦੇ ਕਾਂਤਾ ਕੁਰਹਾਨ ਅਤੇ ਬੁਖਾਰਾ ਵੱਲ ਮਹਾਰਾਜੇ ਦੀ ਭਾਲ ਅਤੇ ਮਦਦ ਵਾਸਤੇ ਜਾਣ ਦਾ ਜ਼ਿਕਰ ਮਹਾਰਾਜੇ ਬਾਰੇ ਸਰਕਾਰੀ ਦਸਤਾਵੇਜ਼ਾਂ ਵਿਚ ਆਉਂਦਾ ਹੈ।
ਸਤਿਗੁਰੂ ਹਰੀ ਸਿੰਘ
ਸਤਿਗੁਰੂ ਰਾਮ ਸਿੰਘ ਜੀ ਨੂੰ ਰੰਗੂਨ ਭੇਜ ਦੇਣ ਉਪਰੰਤ ਕੂਕਾ ਲਹਿਰ ਅੰਦੋਲਨ ਦੀ ਪੰਜਾਬ ਕਮਾਨ ਗੁਰੂ ਹਰੀ ਸਿੰਘ ਜੀ, ਜੋ ਸਤਿਗੁਰੂ ਜੀ ਦੇ ਛੋਟੇ ਭਾਈ ਸਨ ਤੇ ਉਨ੍ਹਾਂ ਦਾ ਪਹਿਲਾ ਨਾਂ ਬੁੱਧ ਸਿੰਘ ਸੀ, ਨੇ ਸੰਭਾਲੀ। ਗੁਰੂ ਹਰੀ ਸਿੰਘ ਜੀ ਹੀ ਰੰਗੂਨ ਅਤੇ ਰੂਸ ਵਿਚਕਾਰ ਸ੍ਰੀ ਭੈਣੀ ਸਾਹਿਬ ਤੋਂ ਤਾਲਮੇਲ ਕਰਦੇ ਰਹਿੰਦੇ ਸਨ ਅਤੇ ਆਪ ਵੀ ਉਹ ਰੂਸੀ ਸਰਕਾਰ ਨੂੰ ਪਤਰ ਲਿਖਦੇ ਰਹਿੰਦੇ ਹਨ। ਦਸਤਾਵੇਜ਼ਾਂ ਵਿਚ ਇਨ੍ਹਾਂ ਦਾ ਨਾਂ ਬੁਧ ਸਿੰਘ ਹੀ ਲਿਖਿਆ ਮਿਲਦਾ ਹੈ। ਮਹਾਰਾਜੇ ਦੀ ਮਦਦ ਲਈ ਜੋ ਸਿੰਘ ਰੂਸ ਭਰਤੀ ਹੋਣ ਲਈ ਜਾਂਦੇ ਸਨ, ਉਹ ਸਭ ਹਰੀ ਸਿੰਘ ਦੀ ਆਗਿਆ ਨਾਲ ਹੀ ਜਾਂਦੇ ਸਨ। ਸਾਲ ੧੮੮੭-੧੮੮੯ 6oreign secret ਦਸਤਾਵੇਜ਼ਾਂ ਵਿਚ ਬੁਧ ਸਿੰਘ ਨਾਂ ਦਾ ਜ਼ਿਕਰ ਆਉਂਦਾ ਹੈ। ਸਭ ਤੋਂ ਮਹਤਵਪੂਰਣ ਪਤਰ ਮੈਨੂੰ 9ndia Office Library, London ਤੋਂ ਪ੍ਰਾਪਤ ਹੋਇਆ ਜੋ head of ਦੋ ਟਾਈਪ ਕੀਤੇ ਹੋਏ ਪਤਰ ਠਾਕੁਰ ਸਿੰਘ ਸੰਧਾਵਾਲੀਏ ਦੇ ਤਿੰਨਾਂ ਪੁੱਤਰਾਂ ਦੇ ਮਹਾਰਾਜਾ ਦਲੀਪ ਸਿੰਘ ਨੂੰ ਮਈ 1889 ਨੂੰ ਲਿਖੇ ਹੋਏ ਹਨ। ਪਹਿਲੇ ਪਤਰ ਵਿਚ ਲਿਖਿਆ ਹੈ- We have received a deputation from a very influential and religious person who can gather about ੮੦,੦੦੦ or ੯੦,੦੦੦ brave man in our aid. 8e has sent some more presents for yours Majesty…..”
ਅਗਲੇ ਪੱਤਰ ਵਿਚ ਗੁਰਬਚਨ ਸਿੰਘ, ਨਰਿੰਦਰ ਸਿੰਘ ਅਤੇ ਗੁਰਦਿਤ ਸਿੰਘ ਲਿਖਦੇ ਹਨ “he most humbly beg to inform your Majesty that we have this day posted the presents  to your Majesty. “hey were received from the head of the Kuka 3ommunity,……. this man has offered the service of his desciples to yours Majesty and they are really much devoted to your cause. 8e can muster brave and fighting persons from ੮੦,੦੦੦ to ੯੦,੦੦੦ strong. 8e sent here  a deputation as already reported, the members are not personally known to us but the head of deputation appeared to be a perfect gentelman and well acqueinted and really devoted to your cause. 8e has gone back with a promise to return in October with a large amount of money…”
80 ਤੋਂ 90 ਹਜ਼ਾਰ ਬੰਦਿਆਂ ਅਤੇ ਧਨ ਦੀ ਪੇਸ਼ਕਸ਼ ਕਰਨ ਵਾਲਾ ਹੋਰ ਕੋਈ ਨਹੀਂ ਹਰੀ ਸਿੰਘ (ਬੁਧ ਸਿੰਘ) ਜੀ ਹੀ ਸਨ ਜਿਨ੍ਹਾਂ ਦੇ ਉਦਮ ਨਾਲ ਕੂਕੇ ਥਾਂ-ਥਾਂ ਜਾ ਕੇ ਮਹਾਰਾਜੇ ਦੀ ਸਹਾਇਤਾ ਲਈ ਯਤਨ ਕਰ ਰਹੇ ਸਨ। ਇਥੇ ਇਹ ਗੱਲ ਵੀ ਯਾਦ ਰਖਣ ਵਾਲੀ ਹੈ ਕਿ ਇਨ੍ਹਾਂ ਦਿਨਾਂ ਵਿਚ ਮਹਾਰਾਜੇ ਪਾਸ ਧਨ ਦੀ ਬਹੁਤ ਘਾਟ ਸੀ ਅਤੇ ਉਹ ਪੈਰਿਸ ਤੋਂ ਪੰਜਾਬ ਵਾਸੀਆਂ ਨੂੰ ਮਾਇਕ ਮਦਦ ਲਈ ਵਾਰ-ਵਾਰ ਲਿਖ ਰਿਹਾ ਸੀ। 20 ਜੂਨ 1889 ਨੂੰ ਦਲੀਪ ਸਿੰਘ ਨੇ ਸਿਖਾਂ ਅਤੇ ਹੋਰ ਦੇਸ ਵਾਸੀਆਂ ਨੂੰ ਮਦਦ ਲਈ ਅਪੀਲ ਕਰਦਿਆਂ ਹੋਇਆਂ ਲਿਖਿਆ ਸੀ ਕਿ ਹਿੰਦੁਸਤਾਨੀ ਇਕ ਪੈਸਾ ਮਹੀਨਾ ਅਤੇ ਪੰਜਾਬੀ ਇਕ ਆਨਾ ਮਹੀਨਾ ਦੇਣ ਤਾਂ ਜੋ ਉਹ ਅੰਗਰੇਜ਼ਾਂ ਖਿਲਾਫ ਕਾਰਵਾਈ ਕਰ ਸਕੇ। ਪਰ ਸਿੰਘਾਂ ਨੇ ਪੈਸਾ ਦੇਣਾ ਤਾਂ ਕੀ ਸੀ ਅਜਿਹੀਆਂ ਕਠੋਰ ਚਿਠੀਆਂ ਲਿਖੀਆਂ, ਜਿਨ੍ਹਾਂ ਨੇ ਉਸ ਦਾ ਹੌਂਸਲਾ ਹੀ ਤੋੜ ਕੇ ਰਖ ਦਿਤਾ। ਇਸ ਦਾ ਅਸਰ ਉਸ ਦੀ ਮੌਤ ਬਣ ਕੇ ਹੋਇਆ। 30 ਅਕਤੂਬਰ 1889 ਨੂੰ ਸਾਰੇ ਖਾਲਸਾ ਪੰਥ ਦੇ ਨਾਂ ਉਤੇ ਲਿਖਿਆ ਗਿਆ ਸੀ ‘ਇਹ ਜਿਹੜਾ ਤੂੰ ਸਰਕਾਰ ਅੰਗਰੇਜ਼ੀ ਤੋਂ ਬਾਗੀ ਹੋਇਆ ਹੈ ਅਕਲ ਦੀ ਗੱਲ ਨਹੀਂ ਕੀਤੀ। ਸਾਡੇ ਵਿਚ ਜਿਹੜਾ ਥੋੜ੍ਹੀ ਅਕਲ ਵੀ ਰਖਦਾ ਹੈ, ਉਹ ਭੀ ਤੇਰੀ ਸਹਾਇਤਾ ਦਾ ਨਾਮ ਨਹੀਂ ਲਏਗਾ, ਤੂੰ ਸਾਥੋਂ ਵੀ ਕੋਈ ਉਮੈਦ ਨਾ ਰਖੀਂ…. ਤੂੰ ਲੰਡਨ ਮੁੜ ਜਾ (ਮਹਾਰਾਣੀ ਵਿਕਟੋਰੀਆ ਤੋਂ) ਮਾਫੀ ਮੰਗ ਲੈ…।
ਇਸੇ ਤਰ੍ਹਾਂ ਦੇ ਵਿਚਾਰਾਂ ਨਾਲ ਭਰੀਆਂ ਚਿਠੀਆਂ ਦਾ ਦਲੀਪ ਸਿੰਘ ਲਈ ਸੁਨੇਹਾ 22 ਅਕਤੂਬਰ 1889 ਦੀ ਅਖ਼ਬਾਰ “he “ribune ਵਿਚ Maharaja 4alip Singh’s yearing for Recovery of his “hrone ਦੇ ਹੈਡਿੰਗ ਹੇਠ ਛਪਿਆ ਸੀ, ਜਿਸ ਵਿਚ ਲਿਖਿਆ ਸੀ ਕਿ ਮਹਾਰਾਜਾ ਦਲੀਪ ਸਿੰਘ ਵਾਸਤਵ ਵਿਚ ਹੀ ‘ਪਾਗਲ’ ਹੋ ਗਿਆ ਹੈ… ਦਲੀਪ ਸਿੰਘ ਪੰਜਾਬੀਆਂ ਨੂੰ ਆਪਣੇ ਵੱਲ ਕਰਨ ਦੀ ਬੇਕਾਰ ਦੀ ਆਸ ਅਤੇ ਬੇਵਕੂਫੀ ਕਰ ਰਿਹਾ ਹੈ।… ਉਹ ਤਾਂ ਕੀਹ (ਅੱਜ) ਰਣਜੀਤ ਸਿੰਘ ਵੀ ਉਨ੍ਹਾਂ (ਅੰਗਰੇਜਾਂ) ਪ੍ਰਤੀ ਭਗਤੀ ਨੂੰ ਨਹੀਂ ਤੋੜ ਸਕਦਾ, ਮੂਰਖ ਦਲੀਪ ਦੀ ਤਾਂ ਗੱਲ ਹੀ ਕੀ ਹੈ। ਕੁਝ ਸ਼ਬਦ ਹੂ-ਬ-ਹੂ Maharaja 4alip Singh has certainly gone mad, or his recent letter sent to us week before last is not explicable or any ground…. 4alip Singh in calling upon the punjabi’s to side with his is including in an utterly foolish and vain hope even for a Ranjit Singh it would be impossible to weeker the loyality of the Punjabi’s, what to think of the poor, foolish 4alip.”
ਜਦੋਂ ਪ੍ਰਮੁਖ ਸਿਖ ਸੰਸਥਾਵਾਂ ਦੀ ਐਸੀ ਦਸ਼ਾ ਬਣੀ ਹੋਈ ਸੀ, ਤਾਂ ਉਹਨਾਂ ਪਾਸੋਂ ਦਲੀਪ ਸਿੰਘ ਬਾਰੇ ਸਹਿਯੋਗ ਦੀ ਕੀ ਆਸ ਕੀਤੀ ਜਾ ਸਕਦੀ ਸੀ। ਇਸ ਤੱਥ ਬਾਰੇ ਪਦਮ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕਰਦੇ ਹਨ ”ਸ਼ਾਇਦ ਇਹ ਗੱਲ ਪਾਠਕਾਂ ਨੂੰ ਫਿਰ ਰੜਕੇਗੀ ਕਿ ਸਿੰਘ ਸਭਾ ਲਹਿਰ ਦੇ ਪਵਿਤਰ ਮੰਤਵਾਂ ਵਿਚ ਅੰਗਰੇਜ਼ ਭਗਤੀ ਕਿਉਂ ਸ਼ਾਮਲ ਸੀ? ਉਸ ਸਮੇਂ ਦੇ ਸਿਖ ਨੇਤਾਵਾਂ ਨੇ ਨਾਮਧਾਰੀ ਲਹਿਰ ਅਤੇ ਮਹਾਰਾਜਾ ਦਲੀਪ ਸਿੰਘ ਨਾਲ ਹੋ ਰਹੇ ਅਨਿਆਂ ਬਾਰੇ ਹਾਅ ਦਾ ਨਾਅਰਾ ਕਿਉਂ ਨਾ ਮਾਰਿਆ? ਇਸ ਦਾ ਸਪਸ਼ਟ ਕਾਰਨ ਇਹ ਹੈ ਕਿ ਅਜੇ ਪੂਰਨ ਚੇਤਨਾ ਪੈਦਾ ਨਹੀਂ ਸੀ ਹੋਈ। ਇਹ ਰਈਸ ਤਬਕਾ ਇਤਨੇ ਜੋਗਾ ਹੀ ਸੀ।”
ਮਹਾਰਾਜੇ ਦੀ ਅਸਫਲਤਾ
ਨਾਮਧਾਰੀ ਸਮਾਜ ਵੱਲੋਂ ਮਹਾਰਾਜਾ ਦਲੀਪ ਸਿੰਘ ਨੂੰ ਭਰੋਸੇਯੋਗ ਸਹਿਯੋਗ ਦੇਣ ਦੇ ਉਪਰਾਲੇ ਅਜੇ ਚਲ ਹੀ ਰਹੇ ਸਨ ਕਿ ਉਸ ਨੂੰ ਅਧਰੰਗ ਦਾ ਰੋਗ ਹੋ ਗਿਆ, ਜਿਸ ਨੇ ਉਸ ਦੀਆਂ ਗਤੀਵਿਧੀਆਂ ਉਤੇ ਰੋਕ ਲਾ ਦਿਤੀ। ਇਸ ਸਾਲ ਅਰਥਾਤ 1889 ਦੇ ਅਖੀਰ ਵਿਚ ਉਸ ਦਾ ਆਪਣੇ ਦੇਸ ਵਾਸੀਆਂ ਤੋਂ ਭਰੋਸਾ ਉਠ ਗਿਆ ਕਿਉਂਕਿ ਪੰਜਾਬ ਦੀਆਂ ਸਿਰਕਢ ਜਥੇਬੰਦੀਆਂ ਵੱਲੋਂ ਉਸ ਨੂੰ ਬਹੁਤ ਹੀ ਕਠੋਰ ਅਤੇ ਅਪਮਾਨਜਨਕ ਭਾਸ਼ਾ ਵਿਚ ਚਿਠੀਆਂ ਲਿਖੀਆਂ ਗਈਆਂ ਸਨ। ਮੁਫਲਿਸੀ ਦੀ ਹਾਲਤ ਵਿਚ ਅਧਰੰਗ ਦਾ ਹਮਲਾ, ਆਪਣਿਆਂ ਵੱਲੋਂ ਬੇਰੁਖੀ ਅਤੇ ਕੋਈ ਚਾਰਾ ਨਾ ਚਲਦਾ ਦੇਖ ਕੇ ਮਹਾਰਾਜ ਨੂੰ ਆਪਣਾ ਅੰਤਿਮ ਸਮਾਂ ਨੇੜੇ ਆਉਂਦਾ ਜਾਪਦਾ ਸੀ। ਇੰਗਲੈਂਡ ਉਹ ਜਾਣਾ ਨਹੀਂ ਸੀ ਚਾਹੁੰਦਾ। ਪਰ ਫੇਰ ਵੀ ਮਹਾਰਾਜੇ ਨੇ ਵਿਕਟੋਰੀਆ ਨੂੰ ‘ਖਿਮਾ’ ਕਰਨ ਲਈ ਲਿਖ ਹੀ ਦਿਤਾ ਜੋ ਉਸ ਦੀ ਤਰਸਮਈ ਹਾਲਾਤ ਨੂੰ ਦੇਖਦਿਆਂ ਉਸ ਨੂੰ ਮਿਲ ਹੀ ਗਈ। ਇਕ ਸਮਾਂ ਸੀ ਜਦੋਂ ਉਸ ਪਾਸ ਬੇਸ਼ੁਮਾਰ ਮਿਤਰਾਂ ਦੀ ਭੀੜ ਲਗੀ ਰਹਿੰਦੀ ਸੀ। ਹੁਣ ਇਹ ਸਮਾਂ ਆ ਗਿਆ ਕਿ ਨਾ ਉਸ ਪਾਸ ਧਨ ਰਿਹਾ ਅਤੇ ਨਾ ਹੀ ਕੋਈ ਆਪਣਾ। ਐਸੇ ਦਰਦਨਾਕ ਹਾਲਾਤ ਵਿਚ ਆਪਣੀਆਂ ਸਾਰੀਆਂ ਸਧਰਾਂ ਅਧੂਰੀਆਂ ਲੈ ਕੇ ਮਹਾਰਾਜਾ 22 ਅਕਤੂਬਰ 1893 ਈ. ਨੂੰ ਪੈਰਿਸ ਵਿਖੇ ਪਰਲੋਕ ਸਿਧਾਰ ਗਿਆ। 25 ਅਕਤੂਬਰ 1893 ਈ. ਦੀ ਟ੍ਰਿਬਿਊਨ ਅਖ਼ਬਾਰ ਵਿਚ ਮਹਾਰਾਜਾ ਦਲੀਪ ਸਿੰਘ ਦੇ ਗੁਜਰ ਜਾਣ ਦੀ ਖ਼ਬਰ ਛਪੀ, ਜਿਸ ਦੀ ਇਹ ਲਾਈਨ ਗੌਰ ਕਰਨ ਵਾਲੀ  ਹੈ, ਮਰਨ ਸਮੇਂ ਉਸ ਪਾਸ ਕੋਈ ਵੀ ਨਹੀਂ ਸੀ, ਜੋ ਉਸ ਦੀਆਂ ਅੱਖਾਂ ਬੰਦ ਕਰ ਸਕੇ।
ਮਹਾਰਾਜਾ ਦਲੀਪ ਸਿੰਘ ਦੇ ਅਸਫਲ ਯਤਨਾਂ ਦੀ ਪੜਚੋਲ ਕਰਨ ਉਤੇ ਪਤਾ ਲਗਦਾ ਹੈ ਕਿ ਉਸ ਦੀ ਅਸਫਲਤਾ ਦਾ ਇਕ ਕਾਰਨ ਉਸ ਦੇ ਡਾਵਾਂਡੋਲ ਵਿਚਾਰ ਸਨ। ਉਹ ਤੁਰੰਤ ਅਤੇ ਠੀਕ ਨਿਰਣੇ ਕਰਨ ਅਤੇ ਮਿਤਰ/ਦੁਸ਼ਮਣ ਨੂੰ ਪਰਖਣ ਤੋਂ ਅਸਮਰਥ ਰਿਹਾ। 1885 ਈ. ਵਿਚ ਦਲੀਪ ਸਿੰਘ ਇਕ ਪਾਸੇ ਤਾਂ ਪੰਜਾਬ ਪਰਤਣ ਲਈ ਬਰਤਾਨਵੀ ਸਰਕਾਰ ਨੂੰ ਲਿਖਦਾ ਰਿਹਾ ਦੂਜੇ ਪਾਸੇ ਲਗਾਤਾਰ ਹੋਰ ਧਨ ਦੀ ਮੰਗ ਰਖ ਦਿੰਦਾ ਸੀ। ਇਸੇ ਤਰ੍ਹਾਂ ਇਕ ਪਾਸੇ ਤਾਂ ਉਹ ਅੰਗਰੇਜ਼ਾਂ ਵਿਰੁਧ ਰੂਸ ਦੀ ਮਦਦ ਲੈਣੀ ਚਾਹੁੰਦਾ ਸੀ ਪਰ ਦੂਜੇ ਪਾਸੇ ਉਹ ਮਹਾਰਾਣੀ ਵਿਕਟੋਰੀਆ ਨੂੰ ਆਪਣੀ ਵਫਾਦਾਰੀ ਦਿਖਾਉਣ ਲਈ ਰੂਸ ਨਾਲ ਲੜਾਈ ਵਿਚ ਅੰਗਰੇਜ਼ਾਂ ਵੱਲੋਂ ਲੜਨ ਦੀਆਂ ਚਿਠੀਆਂ ਲਿਖਦਾ ਰਿਹਾ। ਪੰਜਾਬ ਹੁਣ ਕਾਫੀ ਬਦਲ ਚੁਕਾ ਸੀ, ਇਸ ਲਈ ਜਿਨ੍ਹਾਂ ਨੂੰ ਦਲੀਪ ਸਿੰਘ ਲਗਾਤਾਰ ਚਿਠੀਆਂ ਲਿਖਦਾ ਰਿਹਾ, ਉਨ੍ਹਾਂ ਵਿਚੋਂ ਜ਼ਿਆਦਾਤਰ ਸਰਕਾਰ ਅੰਗਰੇਜ਼ੀ ਦੇ ਵਫਾਦਾਰ ਨਿਕਲੇ ਅਤੇ ਸਾਰੀਆਂ ਖ਼ਬਰਾਂ ਸਰਕਾਰ ਨੂੰ ਦਿੰਦੇ ਰਹੇ। ਆਪਣੀਆਂ ਚਿਠੀਆਂ ਵਿਚ ਦਲੀਪ ਸਿੰਘ ਕਈ ਥਾਈਂ ਕੇਵਲ ਪੰਜਾਬ ਦਾ ਹੀ ਨਹੀਂ ਸਾਰੇ ਭਾਰਤ ਦੇ ਮਾਲਕ ਹੋਣ ਦਾ ਭਰਮ ਵੀ ਪਾਲੀ ਬੈਠਾ ਰਿਹਾ। ਸੰਖੇਪ ਵਿਚ ਮਹਾਰਾਜਾ ਉਨ੍ਹਾਂ ਨੂੰ ਤਾਂ ਖਤ ਲਿਖਦਾ ਰਿਹਾ, ਜੋ ਮਦਦ ਨਹੀਂ ਸਨ ਕਰਨਾ ਚਾਹੁੰਦੇ ਅਤੇ ਜੋ ਸੰਸਥਾ (ਨਾਮਧਾਰੀ ਸਮਾਜ) ਉਸ ਦੀ ਮਦਦ ਕਰਨਾ ਚਾਹੁੰਦੀ ਸੀ, ਉਸ ਨਾਲ ਆਪਣੇ ਵੱਲੋਂ ਮਹਾਰਾਜਾ ਨੇ ਤਾਲਮੇਲ ਵਿਸਾਰ ਹੀ ਦਿਤਾ ਸੀ। ਸਾਰੀ ਉਨੀਂਵੀਂ ਸਦੀ ਵਿਚ ਕੇਵਲ ਤੇ ਕੇਵਲ ‘ਨਾਮਧਾਰੀ ਲਹਿਰ’ ਹੀ ਸੀ ਜਿਸ ਨੂੰ ਗੁਰੂ ਰਾਮ ਸਿੰਘ ਨੇ ਅੰਗਰੇਜ਼ਾਂ ਵਿਰੁਧ ਸੰਗਠਿਤ ਕੀਤਾ ਸੀ ਅਤੇ ਜੋ ਅੰਗਰੇਜ਼ੀ ਸਾਮਰਾਜ ਵਿਰੁਧ ਸਰਗਰਮ ਰਹੀ ਸੀ।
ਅੰਗਰੇਜ਼ ਹਕੂਮਤ ਨੇ ਹਰ ਤਰ੍ਹਾਂ ਹੀ ਸਿਆਣਪ ਅਤੇ ਚਲਾਕੀ ਤੋਂ ਕੰਮ ਲਿਆ ਅਤੇ ਮਹਾਰਾਜੇ ਦੀ ਹਰ ਗਤੀਵਿਧੀ ਉਤੇ ਨਜ਼ਰ ਰਖੀ। ਪੰਜਾਬ ਵਿਚ ਚਲਦੇ ਕੂਕਾ ਅੰਦੋਲਨ ਸਦਕਾ ਅੰਗਰੇਜ਼ ਕਿਸੇ ਵੀ ਤਰ੍ਹਾਂ ਦੀ ਗਲਤੀ ਨਹੀਂ ਸੀ ਕਰਨਾ ਚਾਹੁੰਦੇ, ਜਿਸ ਨਾਲ ਉਨ੍ਹਾਂ ਦੇ ਭਾਰਤੀ ਸਾਮਰਾਜ ਨੂੰ ਖਤਰਾ ਪਹੁੰਚਦਾ। ਇਸੇ ਉਦੇਸ਼ ਦੀ ਪੂਰਤੀ ਲਈ ਅੰਗਰੇਜ਼ ਨੇ ਵਫਾਦਾਰ ਸਿਖ ਜਥੇਬੰਦੀਆਂ ਖੜੀਆਂ ਕੀਤੀਆਂ ਜੋ ‘ਪੰਥਕ ਸੇਵਾ’ ਦੇ ਨਾਲ-ਨਾਲ ਬਰਤਾਨਵੀ ਸਾਮਰਾਜ ਨੂੰ ਵੀ ਪੰਜਾਬ ਦੇ ਲੋਕਾਂ ਵਿਚ ਪਕਿਆਂ ਕਰਦੀਆਂ ਰਹੀਆਂ।
3 ਅਕਤੂਬਰ 1848 ਈ. ਨੂੰ ਰੌਬਰਟ ਨੇਪੀਅਰ ਨੇ ਰੈਜੀਡੈਂਟ ਧਰ ਫਰੈਡਰਿਕ ਕਹੀ ਨੂੰ ਲਿਖਿਆ ਸੀ — ਮੇਰਾ ਵਿਚਾਰ ਹੈ ਕਿ ਜੇ ਅਸੀਂ ਪੰਜਾਬ ਲੈ ਲਈਏ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਸਰਦਾਰਾਂ ਨੂੰ ਉਕਾ ਹੀ ਖਤਮ ਕਰ ਦਈਏ। ਆਗੂਆਂ ਤੋਂ ਬਿਨਾਂ ਲੋਕ ਕੁਝ ਵੀ ਨਹੀਂ ਹੁੰਦੇ। ਅੰਗਰੇਜ਼ਾਂ ਨੇ ਸਿਖਾਂ ਨੂੰ ‘ਆਗੂ ਰਹਿਤ’ ਕਰਕੇ ਐਸੀ ਸੰਸਥਾ ਪ੍ਰਣਾਲੀ ਚਲਾਈ ਜੋ ਦੇਖਣ ਨੂੰ ਤਾਂ ਲੋਕਤੰਤਰੀ ਨਜ਼ਰ ਆਉਂਦੀ ਸੀ ਪਰ ਅਸਲ ਵਿਚ ਹੈ ਸੀ ਉਹ ਸਰਕਾਰ ਦੀ ਵਫਾਦਾਰ। ਇਸ ‘ਢੰਗ’ ਦੀ ਅੰਗਰੇਜ਼ਾਂ ਨੇ ‘ਨਾਮਧਾਰੀ ਲਹਿਰ’ ਅਤੇ ਗੁਰੂ ਰਾਮ ਸਿੰਘ ਵਿਰੁਧ ਸਫਲਤਾ-ਪੂਰਵਕ ਵਰਤੋਂ ਕੀਤੀ ਸੀ। ਇਸ ਸੰਦਰਭ ਵਿਚ ਮੈਂ ਡਾ. ਏ ਸੀ ਅਰੋੜਾ ਦੇ ਵਿਚਾਰਾਂ ਦੀ ਇਕ ਟੂਕ ਦੇ ਕੇ ਬਾਕੀ ਗੱਲ ਪਾਠਕਾਂ ਉਤੇ ਛੱਡਦਾ ਹੋਇਆ ਇਸ ਚੈਪਟਰ ਦੀ ਅਖੀਰਲੀ ਕੜੀ ਉਤੇ ਜਾਂਦਾ ਹਾਂ।
”ਇਸ ਤੋਂ ਪਹਿਲਾਂ ਉਤਪੰਨ ਹੋਏ ਨਿਰੰਕਾਰੀ ਅਤੇ ਨਾਮਧਾਰੀ ਅੰਦੋਲਨਾਂ ਦੀ ਅਗਵਾਈ ਉਨ੍ਹਾਂ ਦੇ ਆਪਣੇ-ਆਪਣੇ ਗੁਰੂ ਨੇ ਕੀਤੀ ਸੀ ਅਤੇ ਗੁਰੂ ਦਾ ਸ਼ਬਦ ਹੀ ਅਨੁਯਾਈਆਂ ਲਈ ਕਾਨੂੰਨ ਹੁੰਦਾ ਸੀ। ਪ੍ਰੰਤੂ ਸਿੰਘ ਸਭਾ ਦਾ ਕੰਮਕਾਜ ਕਿਸੇ ਇਕ ਵਿਅਕਤੀ ਜਾਂ ਗੁਰੂ ਦੀ ਆਗਿਆ ਅਨੁਸਾਰ ਨਹੀਂ ਚਲਦਾ ਸੀ। ਸਿੰਘ ਸਭਾ ਦੇ ਆਗੂਆਂ ਨੇ ਪਛਮੀ ਢੰਗ ਨਾਲ ਆਪਣਾ ਵਿਧਾਨ ਬਣਾਇਆ ਸੀ ਅਤੇ ਸਿੰਘ ਸਭਾ ਦੀ ਕਾਰਜਪਾਲਿਕਾ ਦੇ ਮੈਂਬਰ ਲੋਕਤੰਤਰੀ ਨਿਯਮ ਅਨੁਸਾਰ ਚੁਣੇ ਜਾਂਦੇ ਹਨ।”
ਕੀ ਇਹ ਇਕ ਭੇਦ (ਰਹੱਸਯ) ਸੀ?
ਅੰਗਰੇਜ਼ੀ ਸਾਮਰਾਜ ਵਿਰੁਧ ਗੁਰੂ ਰਾਮ ਸਿੰਘ ਜੀ ਨੇ ਕੂਕਾ ਅੰਦੋਲਨ ਅਪ੍ਰੈਲ 1857 ਈ. ਤੋਂ ਹੀ ਸ਼ੁਰੂ ਕਰ ਦਿਤਾ ਸੀ ਅਤੇ ਕੁਝ ਸਾਲਾਂ ਵਿਚ ਹੀ ਇਸ ਨੇ ਪੰਜਾਬ ਦੇ ਲੋਕਾਂ ਵਿਚ ਮਹਤਵਪੂਰਣ ਥਾਂ ਬਣਾ ਲਈ ਸੀ। ਆਮ ਜਨਤਾ ਅੰਗਰੇਜ਼ੀ ਸਾਮਰਾਜ ਦੇ ਖਿਲਾਫ ਸੀ। ਗੁਰੂ ਰਾਮ ਸਿੰਘ ਅਤੇ ਉਨ੍ਹਾਂ ਦੇ ਪੈਰੋਕਾਰ ਕੂਕੇ ਲਗਾਤਾਰ ਪੰਜਾਬ ਵਿਚ ਉਨ੍ਹਾਂ ਵਿਰੁਧ ਪ੍ਰਚਾਰ ਤਾਂ ਕਰ ਹੀ ਰਹੇ ਸਨ, ਸੰਗਠਿਤ ਰੂਪ ਵਿਚ ਮੁਹਿੰਮ ਚਲਾਉਣ ਲਈ ਅੰਗਰੇਜ਼ਾਂ ਦੀਆਂ ਵਿਰੋਧੀ ਤਾਕਤਾਂ ਨਾਲ ਵੀ ਸੰਪਰਕ ਬਣਾ ਰਹੇ ਸਨ। ਆਪਣੇ ਸਾਮਰਾਜ ਨੂੰ ਬਚਾਉਣ ਹਿਤ ਅੰਗਰੇਜ਼ਾਂ ਨੇ ਗੁਰੂ ਰਾਮ ਸਿੰਘ ਨੂੰ ਰੰਗੂਨ ਭੇਜ ਦਿਤਾ ਤੇ ਜਦੋਂ ਗੁਰੂ ਰਾਮ ਸਿੰਘ ਅਤੇ ਪੰਜਾਬ ਵਿਚ ਰਹਿੰਦੇ ਉਨ੍ਹਾਂ ਦੇ ਪੈਰੋਕਾਰਾਂ ਨਾਲ ਲਗਾਤਾਰ ਕਾਇਮ ਸੰਬੰਧਾਂ ਦਾ ਸਰਕਾਰ ਨੂੰ ਪਤਾ ਲੱਗਾ ਤਾਂ ਗੁਰੂ ਰਾਮ ਸਿੰਘ ਜੀ ਨੂੰ ਹੋਰ ਦੂਰ ਬਰਮਾ ਦੇ ਮਰਗੋਈ ਟਾਪੂ ਵਿਚ ਸਤੰਬਰ 1880 ਨੂੰ ਭੇਜ ਦਿਤਾ ਗਿਆ। ਰੰਗੂਨ ਨਜ਼ਰਬੰਦੀ ਦੌਰਾਨ ਗੁਰੂ ਰਾਮ ਸਿੰਘ ਜੀ ਦੇ ਸੰਪਰਕ ਟੁਟੇ ਨਹੀਂ। ਫੇਰ 1885 ਦਸੰਬਰ ਵਿਚ ਦਸਿਆ ਗਿਆ ਕਿ ਗੁਰੂ ਰਾਮ ਸਿੰਘ ਡਾਇਰੀਆ ਅਤੇ ਡਾਈਸੈਂਟਰੀ ਨਾਲ 29 ਨਵੰਬਰ 1885 ਈ. ਚੜ੍ਹਾਈ ਕਰ ਗਏ ਹਨ।
ਭਾਵੇਂ ਨਾਮਧਾਰੀ ਸਮਾਜ ਅਤੇ ਪੰਜਾਬ ਵਿਚ ਗੁਰੂ ਹਰੀ ਸਿੰਘ ਜੀ ਨੇ ਉਦੋਂ ਹੀ ਸਰਕਾਰ ਦੀ ਇਸ ਖ਼ਬਰ ਉਤੇ ਇਤਬਾਰ ਕਰਨ ਤੋਂ ਨਾਂਹ ਕਰ ਦਿਤੀ ਸੀ। ਹੁਣ ਸਰਕਾਰੀ ਦਸਤਾਵੇਜ਼ ਕਾਫੀ ਉਪਲਬਧ ਹੋ ਗਏ ਹਨ। ਇਨ੍ਹਾਂ ਦਾ ਵਿਸ਼ਲੇਸ਼ਣ ਕਰਨ ਤੋਂ ਇਸ ਤਰ੍ਹਾਂ ਜਾਪਦਾ ਹੈ ਕਿ 29 ਨਵੰਬਰ 1885 ਨੂੰ ਗਰੂ ਰਾਮ ਸਿੰਘ ਜੀ ਦੇ ਦੇਹਾਂਤ ਦੀ ਖ਼ਬਰ ਬਿਲਕੁਲ ਗਲਤ ਸੀ ਅਤੇ ਕਿਸੇ ‘ਖਾਸ ਮਨੋਰਥ’ ਨਾਲ ਹੀ ਅੰਗਰੇਜ਼ਾਂ ਨੇ ਇਹ ਝੂਠ ਬੋਲਿਆ ਸੀ। ਘੋਖਣ ਉਤੇ ਬਹੁਤ ਸਾਰੇ ਤੱਥ ਸਾਹਮਣੇ ਆਉਂਦੇ ਹਨ, ਜਿਨ੍ਹਾਂ ਤੋਂ ਖੁਦ ਮਹਾਰਾਜਾ ਦਲੀਪ ਸਿੰਘ ਦੇ ਪੰਜਾਬ ਪਰਤਣ ਦੇ ਯਤਨਾਂ ਵੱਲ ਵੀ ਧਿਆਨ ਜਾਂਦਾ ਹੈ। ਪੇਸ਼ ਹਨ ਕੁਝ ਵਿਚਾਰਾਂ —
ਬਰਤਾਨਵੀ ਹਕੂਮਤ ਮਹਾਰਾਜੇ ਦਲੀਪ ਨੂੰ ਇਸ ਵਾਸਤੇ ਨਹੀਂ ਸੀ ਪੰਜਾਬ ਵਾਪਸ ਆਉਣ ਦੇਣਾ ਚਾਹੁੰਦੀ ਕਿ ਉਸ ਸਮੇਂ ਪੰਜਾਬ ਵਿਚ ‘ਕੂਕਾ ਅੰਦੋਲਨ’ ਚਲ ਰਿਹਾ ਸੀ। ਦਲੀਪ ਸਿੰਘ ਦੀ ਵਾਪਸੀ ਨਾਲ ਅੰਗਰੇਜ਼ੀ ਸਾਮਰਾਜ ਨੂੰ ਨਿਸ਼ਚੇ ਹੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਕਿਉਂਕਿ ਸੰਸਥਾਵਾਂ ਦੇ ਮੁਖੀਆਂ, ਜਾਗੀਰਦਾਰਾਂ ਅਤੇ ਰਜਵਾੜਿਆਂ ਨੂੰ ਛਡ ਕੇ ਸਾਰੇ ਪੰਜਾਬ ਦੇ ਸਿਖ ਮਹਾਰਾਜੇ ਦੇ ਪੰਜਾਬ ਆਉਣ ਲਈ ਉਤਸੁਕ ਤਾਂ ਸਨ ਹੀ, ਉਸ ਦੀ ਜਥਾਸ਼ਕਤ ਮਦਦ ਵੀ ਕਰਨੀ ਚਾਹੁੰਦੇ ਸਨ। ਪੂਰਵ ਸਿਖ ਫੌਜੀ, ਨਿਹੰਗ ਅਤੇ ਕੂਕੇ ਇਹ ਸਾਰੇ ਚਾਹੁੰਦੇ ਸਨ ਕਿ ਦਲੀਪ ਸਿੰਘ ਪੰਜਾਬ ਪਰਤ ਆਵੇ। ਇਸ ਤੱਥ ਦੀ ਪੁਸ਼ਟੀ 20 ਮਾਰਚ 1886 ਦੀ ਇਟੈਂਲੀਜੈਂਸ ਰਿਪੋਰਟ ਤੋਂ ਵੀ ਹੁੰਦੀ ਹੈ, ਜਿਸ ਵਿਚ ਲਿਖਿਆ ਹੋਇਆ ਹੈ — “Nihang and Kukas may be foolish enough to join any demonstration got up in his (4alip Singh’s) favour”। 1883 ਈ. ਤੋਂ, ਜਿਸ ਤਰ੍ਹਾਂ ਕਿ ਪਿਛੇ ਦਸਿਆ ਹੀ ਜਾ ਚੁਕਾ ਹੈ, ਨਾਮਧਾਰੀ ਲਹਿਰ ਦੇ ਪੈਰੋਕਾਰ ਦਲੀਪ ਸਿੰਘ ਦੀ ਮਦਦ ਲਈ ਸਰਗਰਮ ਸਨ ਅਤੇ 1885 ਈ. ਵਿਚ ਜਦੋਂ ਦਲੀਪ ਸਿੰਘ ਨੇ ਭਾਰਤ ਪਰਤਣ ਲਈ ਉਦਮ ਕਰਨੇ ਸ਼ੁਰੂ ਕੀਤੇ ਤਾਂ ਖਾਸਕਰ ਕੂਕਿਆਂ ਵਿਚ ਨਵਾਂ ਜ਼ੋਸ਼ ਅਤੇ ਹਲਚਲ ਪੈਦਾ ਹੋ ਗਈ ਸੀ।
ਦਲੀਪ ਸਿੰਘ ਦੇ ਭਾਰਤ ਵਾਪਸ ਆਉਣ ਉਤੇ ਅੜਚਨਾਂ ਪਾਈਆਂ ਗਈਆਂ ਅਤੇ ਇਸ ਦਾ ਸਿਟਾ ਇਹ ਨਿਕਲਿਆ ਕਿ ਦਲੀਪ ਸਿੰਘ 1885 ਈ. ਨੂੰ ਭਾਰਤ ਵੱਲ ਰਵਾਨਾ ਨਾ ਹੋ ਸਕਿਆ। ਇਨ੍ਹਾਂ ਹੀ ਦਿਨਾਂ ਵਿਚ ਨਾਮਧਾਰੀ ਲਹਿਰ ਦੀ ਸਭ ਤੋਂ ਵਧ ਮੁਖਬਰੀ ਕਰਨ ਵਾਲੇ ਸਰ ਅਤਰ ਸਿੰਘ ਭਦੌੜ ਨੇ ਪੁਲਿਸ ਦੇ ਖੁਫੀਆ ਮਹਿਕਮੇ 4.5. Mr. 3racken ਨੂੰ 8 ਜੁਲਾਈ 1885 ਨੂੰ ਪਤਰ ਰਾਹੀਂ ਖ਼ਬਰ ਦਿਤੀ ਕਿ ਗੁਰੂ ਰਾਮ ਸਿੰਘ ਨੇ ਪੰਜਾਬ ਖ਼ਬਰ ਭੇਜੀ ਹੈ ਕਿ ਉਹ ਛੇਤੀ ਹੀ ‘ਕਤਕ’ ਵਿਚ ਆਉਣਗੇ ਕਿਉਂਕਿ (ਅੰਗਰੇਜ਼ਾਂ ਨਾਲ) ਲੜਾਈ ਨੇੜੇ ਹੀ ਹੈ। ਇਸੇ ਪਤਰ ਵਿਚ ਇਹ ਵੀ ਲਿਖਿਆ ਸੀ ਕਿ ਕੁਝ ਮਹੀਨੇ ਪਹਿਲਾਂ ਕੁਝ (ਕੂਕੇ) ਰੂਸ ਗਏ ਸਨ।
ਖ਼ੁਫੀਆ ਪੁਲਿਸ ਮਹਿਕਮੇ ਦੇ ਇਸ ਅਫ਼ਸਰ ਨੂੰ ਅਤਰ ਸਿੰਘ ਭਦੌੜ ਨੇ 13 ਅਗਸਤ 1885 ਨੂੰ ਇਕ ਹੋਰ ਲੰਮਾ ਪਤਰ ਭੇਜਿਆ ਜਿਸ ਵਿਚ ਜ਼ਿਕਰ ਹੈ ਕਿ ਗੁਰੂ ਰਾਮ ਸਿੰਘ ਨੇ ਪੰਜਾਬ ਵਿਚ ਆਪਣੇ ਪੈਰੋਕਾਰਾਂ ਨੂੰ (ਮਰਗੋਈ) ਤੋਂ ਲਿਖ ਭੇਜਿਆ ਹੈ ਕਿ ਜਾਇਦਾਦਾਂ ਵੇਚ ਕੇ ਮਾਇਆ ਇਕੱਠੀ ਕਰਨ, ਕਿਉਂਕਿ ਰੂਸ ਦੇ ਛੇਤੀ ਹੀ ਆਉਣ ਦੀ ਉਮੀਦ ਹੈ। ਇਸ ਵਿਚ ਹੀ ਜ਼ਿਕਰ ਹੈ ਕਿ ਗੁਰੂ ਰਾਮ ਸਿੰਘ ਨੇ ਪੰਜਾਬ ਆਪਣੇ ਭਰਾ ਬੁੱਧ ਸਿੰਘ (ਗੁਰੂ ਹਰੀ ਸਿੰਘ ਜੀ) ਨੂੰ ਕਿਹਾ ਹੈ ਕਿ ਉਹ ਰੂਸ ਬੈਠੇ ਧਿਆਨ ਸਿੰਘ ਨੂੰ ਚਿਠੀ ਲਿਖਣ। ਅਖੀਰ ਉਤੇ ਜ਼ਿਕਰ ਹੈ ਕਿ ਤਿੰਨ ਕੂਕੇ 1, 1/2 ਮਹੀਨਾ ਹੋਇਆ ਰੂਸ ਗਏ ਹੋਏ ਹਨ, ਜੋ ਸਤੰਬਰ ਜਾਂ ਅਕਤੂਬਰ (1885) ਨੂੰ ਹੋਰ ਖ਼ਬਰਾਂ ਲੈ ਕੇ ਆਉਣਗੇ।
ਕੂਕਿਆਂ ਦਾ ਮਹਾਰਾਜਾ ਦਲੀਪ ਸਿੰਘ ਦੀ ਸਹਾਇਤਾ ਲਈ ਸਰਗਰਮ ਹੋਣਾ ਅਤੇ ਦਲੀਪ ਸਿੰਘ ਅਤੇ ਰੂਸ ਨਾਲ ਤਾਲਮੇਲ ਦਸਦਾ ਹੈ ਕਿ ਅੰਦਰਖਾਤੇ ਕੋਈ ਆਪਸੀ ਵਿਓਂਤਬਾਜ਼ੀ ਚਲ ਰਹੀ ਸੀ, ਕਿਉਂਕਿ ਇਨ੍ਹਾਂ ਹੀ ਦਿਨਾਂ ਵਿਚ ਦਲੀਪ ਸਿੰਘ ਨੇ ਵੀ ਰੂਸ ਨਾਲ ਸੰਪਰਕ ਪੈਦਾ ਕੀਤੇ ਹੋਏ ਸਨ। ਦਲੀਪ ਸਿੰਘ, ਨਾਮਧਾਰੀ ਲਹਿਰ ਅਤੇ ਰੂਸ, ਇਸ ਤ੍ਰਿਕੋਣ ਦਾ ਅਗਲੀਆਂ ਘਟਨਾਵਾਂ ਨੂੰ ਵਾਚਣ ਅਤੇ ਸਮਝਣ ਲਈ ਧਿਆਨ ਵਿਚ ਰਖਣਾ ਜ਼ਰੂਰੀ ਹੈ।
ਰੰਗੂਨ ਨਜ਼ਰਬੰਦੀ ਦੌਰਾਨ ਗੁਰੂ ਰਾਮ ਸਿੰਘ ਦੇ ਬਰਮਾ ਦੇ ਰਾਜਾ ਖਿਬੂ ਨਾਲ ਸੰਪਰਕ ਬਣ ਗਏ ਸਨ ਅਤੇ ਇਸ ਬਾਰੇ ਜਾਣਕਾਰੀ ਵੀ ਰੂਸ ਤਕ ਪਹੁੰਚੀ ਹੋਈ ਸੀ। ਬਰਮਾ ਦੇ ਚੀਫ ਕਮਿਸ਼ਨਰ ਦੀ ਖ਼ਬਰ ਅਨੁਸਾਰ 29 ਨਵੰਬਰ, 1885 ਈ. ਨੂੰ ਡਾਇਰੀਆ ਅਤੇ ਡਾਈਸੇਂਟਰੀ ਕਰਕੇ ਗੁਰੂ ਰਾਮ ਸਿੰਘ ਦਾ ਦੇਹਾਂਤ ਹੋ ਗਿਆ ਸੀ। ਦੂਸਰੇ ਪਾਸੇ 29 ਨਵੰਬਰ 1885 ਨੂੰ ਹੀ ਬਰਮਾ ਦੇ ਰਾਜੇ ਨੂੰ ਗਦੀ ਤੋਂ ਉਤਾਰ ਦਿਤਾ ਜਾਂਦਾ ਹੈ, ਜਿਸ ਦੇ ਸੰਪਰਕ ਗੁਰੂ ਰਾਮ ਸਿੰਘ ਨਾਲ ਬਣੇ ਹੋਏ ਸਨ। ਕੀ ਇਹ ਦੋਵੇਂ ਖ਼ਬਰਾਂ ਦੀਆਂ ਤਰੀਕਾਂ 29 ਨਵੰਬਰ 1885 ਮਹਿਜ ਇਕ ਸੰਯੋਗ ਹੀ ਸਨ ਜਾਂ ਕਿਸੇ ‘ਖਾਸ ਮਨੋਰਥ ਦੀ ਪੂਰਤੀ ਲਈ’ ਹੀ ਗੁਰੂ ਰਾਮ ਸਿੰਘ ਦੇ ਦੇਹਾਂਤ ਦੀ ਖ਼ਬਰ ਝੂਠੀ ਹੀ ਬਣਾ ਕੇ ਨਸ਼ਰ ਕਰ ਦਿਤੀ ਗਈ ਸੀ ਅਤੇ ਉਸੇ ਦਿਨ ਹੀ ਬਰਮਾ ਦੇ ਰਾਜੇ ਨੂੰ ਗਦੀ ਤੋਂ ਉਤਾਰ ਦਿਤਾ ਗਿਆ ਸੀ।
ਨਿਸ਼ਚੇ ਹੀ ਇਸ ਵਿਚ ਕਿਸੇ ‘ਖਾਸ ਮਨੋਰਥ ਨਾਲ ਝੂਠ’ ਬੋਲਣ ਦੀ ਬੂ ਆਉਂਦੀ ਹੈ। ਕਿਉਂਕਿ ਓਹੀ ਬਰਮਾ ਦਾ ਚੀਫ ਕਮਿਸ਼ਨਰ ਸਰ ਚਾਰਲਸ ਬਰਨਾਰਡ 29 ਨਵੰਬਰ 1885 ਨੂੰ ਗਰੂ ਰਾਮ ਸਿੰਘ ਦੇ ਦੇਹਾਂਤ ਦੀ ਖ਼ਬਰ ਦਿੰਦਾ ਹੈ ਅਤੇ ਇਸ ਘਟਨਾ ਤੋਂ ਲਗਭਗ 9 ਮਹੀਨੇ ਬਾਅਦ ਚੀਫ ਕਮਿਸ਼ਨਰ ਸਰ ਚਾਰਲਸ ਬਰਨਾਰਡ ਆਪਣੇ ਮਿਤਰ ਅਤਰ ਸਿੰਘ ਭਦੌੜ ਨੂੰ 23 ਅਗਸਤ 1886 ਦੇ ਪਤਰ ਰਾਹੀਂ ਸੂਚਿਤ ਕਰਦਾ ਹੈ ਕਿ Ram Singh Kuka is going to be transfer to a more remote spot, where 3ommunication with him will be less easy.
ਇਹ ਗੱਲ ਬੜੀ ਅਹਿਮ ਵੀ ਹੈ ਤੇ ਖੋਜ ਕਰਤਾਵਾਂ ਲਈ ਖੋਜ ਦਾ ਵਿਸ਼ਾ ਵੀ ਕਿ ਜੇਕਰ ਰਾਮ ਸਿੰਘ ਦਾ 29 ਨਵੰਬਰ 1885 ਨੂੰ ਦੇਹਾਂਤ ਹੋ ਗਿਆ ਸੀ ਤਾਂ ਫਿਰ ਚੀਫ ਕਮਿਸ਼ਨਰ ਕਿਹੜੇ ‘ਰਾਮ ਸਿੰਘ ਕੂਕਾ’ ਨੂੰ ਕਿਸੇ ਦੁਰੇਡੀ ਥਾਂ ਉਤੇ ਨੌ ਮਹੀਨੇ ਬਾਅਦ ਬਦਲ ਕੇ ਭੇਜ ਰਹੇ ਸਨ। ਫੇਰ ਜੋ 1885 ਈ. ਦੇ ਅਖੀਰਲੇ ਤਿੰਨ ਮਹੀਨਿਆਂ ਦੀ ਬਰਮਾ ਜੇਲ੍ਹ ਰਿਪੋਰਟ ਸਟੇਟਮੈਂਟ ਹੈ, ਉਸ ਵਿਚ ਅਕਤੂਬਰ ਤੋਂ ਦਸੰਬਰ 1885 ਤਕ ਮਰਗੋਈ ਜੇਲ੍ਹ ਵਿਚ ਕਿਸੇ ਬਿਮਾਰੀ ਨਾਲ ਕਿੰਨੇ ਕੈਦੀ ਚੜ੍ਹਾਈ ਕੀਤੇ ਦਾ ਬਿਓਰਾ ਦਰਜ ਹੈ। ਇਸ ਜੇਲ੍ਹ ਰਿਪੋਰਟ ਵਿਚ ਹੋਰਨਾਂ ਬਿਮਾਰੀਆਂ ਦੇ ਨਾਲ-ਨਾਲ ਡਾਇਰੀਆ ਅਤੇ ਡਾਈਸੈਂਟਰੀ ਦਾ ਖਾਨਾ ਤਾਂ ਹੈ ਪਰ ਉਸ ਤਿਮਾਹੀ ਵਿਚ ਮਰਗੋਈ ਜੇਲ੍ਹ ਵਿਚ ਕਿਸੇ ਦੀ ਵੀ ਇਸ ਬਿਮਾਰੀ ਨਾਲ ਦੇਹਾਂਤ ਦੀ ਖ਼ਬਰ ਨਹੀਂ ਹੈ। ਸਾਰਾ ਖਾਨਾ ਖਾਲੀ ਹੈ। ਗੱਲ ਸਪਸ਼ਟ ਹੈ ਕਿ 29 ਨਵੰਬਰ ਨੂੰ ਗੁਰੂ ਰਾਮ ਸਿੰਘ ਦੇ ਦੇਹਾਂਤ ਦੀ ਖ਼ਬਰ ਗਲਤ ਸੀ ਅਤੇ ਕਿਸੇ ਖਾਸ ਮਨੋਰਥ ਲਈ ਹੀ ਘੜੀ ਗਈ ਸੀ। ਇਸੇ ਤਰ੍ਹਾਂ 1891 ਦੀ ਮਰਦਮ ਸ਼ੁਮਾਰੀ ਰਿਪੋਰਟ ਹੈ। ਇਸ ਦੀ Vol-X9X, Part-੧, Punjab and its 6eudatories, ਵਿਚ ਕੂਕਿਆਂ ਬਾਰੇ 169-171 ਸਫੇ ਤਕ ਜਾਣਕਾਰੀ ਦਰਜ ਹੈ। ਇਸ ਵਿਚ ਲਿਖਿਆ ਹੋਇਆ ਹੈ ‘4ied in ੧੮੮੭ or ੧੮੮੮ at Rangoon.’ਪਰ 1886 ਦੀ ਖ਼ਬਰ ਬਾਰੇ ਪਿਛੇ ਦਸਿਆ ਜਾ ਚੁਕਾ ਹੈ ਕਿ ਮਹਾਰਾਜਾ ਦਲੀਪ ਸਿੰਘ ਦੇ ਦਸਤਾਵੇਜ਼ਾਂ ਵਿਚ ਜ਼ਿਕਰ ਆਇਆ ਹੋਇਆ ਹੈ ਕਿ “Kukas too have throw in their lot with 4alip Singh……. 2esides they (Kukoo) believe that Ram Singh has miraculously gone over to Russia from the prison at Merqui and will lead Russia and 4alip Singh’s advance on 9ndia’
ਇਥੇ ਵਿਸ਼ਲੇਸ਼ਣ ਲਈ ਕੁਝ ਤੱਥਾਂ ਉਤੇ ਨਜ਼ਰਸਾਨੀ ਕਰਨੀ ਜ਼ਰੂਰੀ ਹੋ ਜਾਂਦੀ ਹੈ। ਅਪ੍ਰੈਲ 1886 ਵਿਚ ਦਲੀਪ ਸਿੰਘ ਅਦਨ ਪਹੁੰਚਿਆ ਅਤੇ ਫੇਰ ਉਸ ਨੂੰ ਅਗੇ ਨਹੀਂ ਆਉਣ ਦਿਤਾ ਗਿਆ। ਅਗਲੇ ਮਹੀਨੇ ਅੰਮ੍ਰਿਤ ਛਕ, ਸਿਖ ਸਜ ਕੇ ਉਹ ਵਾਪਸ ਤੁਰ ਗਿਆ ਸੀ। ਦਲੀਪ ਸਿੰਘ ਨੂੰ ਭਾਰਤ ਨਾ ਆਉਣ ਦੇਣਾ, ਗੁਰੂ ਰਾਮ ਸਿੰਘ ਅਤੇ ਬਰਮੀ ਰਾਜੇ ਦੇ ਬਾਰੇ 29 ਨਵੰਬਰ, 1885 ਦੀਆਂ ਖ਼ਬਰਾਂ, 23 ਅਗਸਤ 1886 ਨੂੰ ਗੁਰੂ ਰਾਮ ਸਿੰਘ (ਜਿਨ੍ਹਾਂ ਨੂੰ ਪਹਿਲਾ ਗੁਜਰ ਗਿਆ ਦਸਿਆ ਗਿਆ ਸੀ) ਦੁਰੇਡੀ ਥਾਂ ਉਤੇ ਬਦਲ ਕੇ ਭੇਜਣ ਅਤੇ ਇਸੇ ਦੌਰਾਨ ਉਨ੍ਹਾਂ ਦੇ ਕੈਦ ਵਿਚੋਂ ਨਿਕਲ ਕੇ ਰੂਸ ਜਾਣ ਦੀਆਂ ਖ਼ਬਰਾਂ ਦਾ ਆਪਸ ਵਿਚ ਕੋਈ ਸੰਬੰਧ ਸੀ? ਕੀ ਦਲੀਪ ਸਿੰਘ ਦੇ ਅਤੇ ਰਾਜੇ ਖਿਬੂ ਦੇ ਆਪਸ ਵਿਚ ਗੁਰੂ ਰਾਮ ਸਿੰਘ ਨਾਲ ਸਹਿਯੋਗ ਨੂੰ ਨਿਖੇੜਨ ਦੀ ਕੋਸ਼ਿਸ਼ ਦਾ ਹੀ ਇਕ ਹਿਸਾ ਸੀ। ਉਨ੍ਹਾਂ ਦੇ ਦੇਹਾਂਤ ਦੀ ਝੂਠੀ ਖ਼ਬਰ ਨਸ਼ਰ ਕਰਨਾ ਜਦੋਂ ਕਿ ਰਾਮ ਸਿੰਘ 23 ਅਗਸਤ 1886 ਤਕ ਬਰਮਾ ਦੀ ਜੇਲ੍ਹ ਵਿਚ ਹੀ ਮੌਜੂਦ ਸਨ। ਇਸ ਦੇ ਨਾਲ-ਨਾਲ 1886 ਈ. ਵਿਚ ਸੰਕੇਤਕ ਰੂਪ ਵਿਚ ਇਹ ਖ਼ਬਰ ਕਿ ਦਲੀਪ ਸਿੰਘ ਵਿਚ ਗੁਰੂ ਰਾਮ ਸਿੰਘ ਦੀ ਆਤਮਾ ਕੰਮ ਕਰ ਰਹੀ ਹੈ ਅਤੇ ਗੁਪਤ ਤੌਰ ਉਤੇ ਉਨ੍ਹਾਂ ਦਾ ਦਲੀਪ ਸਿੰਘ ਦੀ ਮਦਦ ਲਈ ਰੂਸ ਚਲੇ ਜਾਣ ਦਾ ਜ਼ਿਕਰ ਅਤੇ ਬਾਅਦ ਵਿਚ ਦਲੀਪ ਸਿੰਘ ਦਾ ਵੀ ਰੂਸ ਜਾਣਾ, ਇਹ  ਸਾਰੀਆਂ ਘਟਨਾਵਾਂ ਮਹਿਜ਼ ਇਕ ਸੰਯੋਗ ਤਾਂ ਨਹੀਂ ਹੋ ਸਕਦੀਆਂ। ਮੈਂ ਆਪਣੇ ਇਸ ਲੇਖ ਰਾਹੀਂ ਖੋਜ ਕਰਨ ਦੇ ਚਾਹਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਪਰੋਕਤ ਸਾਰੇ ਤੱਥਾਂ ਦੀ ਗਹਿਰਾਈ ਨਾਲ ਖੋਜ ਕਰਨ ਤਾਂ ਜੋ ਲੁਕੇ ਪਏ ਇਤਿਹਾਸਕ ਤੱਥ ਸਾਹਮਣੇ ਆ ਸਕਣ।
ਅੰਤ ਵਿਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਨਾਮਧਾਰੀ ਲਹਿਰ ਦੇ ਪੈਰੋਕਾਰਾਂ ਨੇ ਪੂਰੇ ਜ਼ੋਸ਼ ਅਤੇ ਯਤਨਾਂ ਨਾਲ ਮਹਾਰਾਜਾ ਦਲੀਪ ਸਿੰਘ ਦੀ ਨਿਰਸਵਾਰਥ ਹੋ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਸਾਰੇ ਯਤਨਾਂ ਨੂੰ ਇਤਿਹਾਸ ਵਿਚ ਯੋਗ ਥਾਂ ਮਿਲਣੀ ਹੀ ਚਾਹੀਦੀ ਹੈ। ਮੈਂ ਕਈ ਵਾਰ ਐਲਵੀਡਨ, ਇੰਗਲੈਂਡ ਮਹਾਰਾਜਾ ਦਲੀਪ ਸਿੰਘ ਦੀ ਕਬਰ ਉਤੇ ਕਈ ਵਾਰ ਇੰਗਲੈਂਡ  ਦੀ ਨਾਮਧਾਰੀ ਸੰਗਤ ਦੇ ਸਹਿਯੋਗ ਨਾਲ ਜਾਂਦਾ ਰਿਹਾ ਹਾਂ, ਜਿਥੇ ਉਸ ਨੂੰ ‘ਸਿਖ’ ਹੋਣ ਦੇ ਬਾਵਜੂਦ ਦਫਨਾਇਆ ਹੋਇਆ ਹੈ। ਪੰਜਾਬ ਦਾ ਅੰਤਿਮ ਸਿਖ ਮਹਾਰਾਜਾ ਦਲੀਪ ਸਿੰਘ ਆਪਣੀ ਕਬਰ ਵਿਚ ਲੇਟਿਆ ਹੋਇਆ ਹੈ, ਮਾਨੋ ਉਹ ਅਜੇ ਵੀ ਹਮਦਰਦੀ ਅਤੇ ਤਵਜੋ ਵੀ ਸਿਖ ਸਮਾਜ ਪਾਸੋਂ ਆਸ ਰਖਦਾ ਹੋਵੇ।

ਜਸਵਿੰਦਰ ਸਿੰਘ

Leave a Reply

Your email address will not be published. Required fields are marked *