ਇਕ ਖਤ ਤੈਨੂੰ ਯਾਰ ਲਿਖਣਗੇ, ਸ਼ਾਇਰਾ ਕੂੜ ਨਹੀਂ ਬੋਲੀਦਾ, ਕੁੰਜ ਸਪ ਦੀ, ਖੰਭ ਮੋਰ ਦਾ, ਇਕ ਪਲੜੇ ਨਹੀਂ ਤੋਲੀਦਾ।
ਪਤਰਕਾਰ ਜਤਿੰਦਰ ਪਨੂੰ ਨਵਾਂ ਜਮਾਨਾ ਕੇ ਪੀ ਐਸ ਗਿਲ ਦੇ ਖਾਸ ਮਿਤਰ ਰਹਿ ਚੁਕੇ ਹਨ। ਜੋ ਉਸ ਕਾਰਣ ਸਰਕਾਰੀ ਸਹੂਲਤਾਂ ਵੀ ਮਾਣਦੇ ਰਹੇ।ਉਹਨਾਂ ਦੀ ਬੋਲੀ ਵਿਚ ਹੀ ਸੁਣੋ — ਉਹ ਕਿੰਨੀ ਸਾਜਿਸ਼ੀ ਬੋਲੀ, ਮਕਾਰੀ ਭਰੇ ਢੰਗ ਵਿਚ ਪੰਜਾਬ ਸੰਤਾਪ ਤੇ ਪੰਜਾਬ ਮਸਲੇ ਬਾਰੇ ਕਹਿੰਦੇ ਹਨ, ਕਿ ਸਮੇਂ ਦਾ ਸੱਚ ਕਦੀ ਵੀ ਸਾਰਾ ਬਾਹਰ ਨਹੀਂ ਆ ਸਕਣਾ।ਜਿਥੇ ਮੁਕਾਬਲੇ ਹੁੰਦੇ ਸਨ, ਉਥੇ ਪੁਲਿਸ ਵਾਲੇ ਜਾਂ ਮਰਨ ਵਾਲੇ ਹੁੰਦੇ ਸਨ।ਦੋਵਾਂ ਧਿਰਾਂ ਵਿਚੋਂ ਕਿਹੜੀ ਥਾਂ ਕੌਣ ਸਚਾ ਸੀ, ਇਹ ਨਿਖੇੜਾ ਨਹੀਂ ਹੋ ਸਕਣਾ।ਸਿਰਫ ਇਕ ਪੈਮਾਨਾ ਹੋ ਸਕਦਾ ਹੈ ਕਿ ਜਿਹੜਾ ਬੰਦਾ ਮਾਰਿਆ ਗਿਆ, ਉਸ ਦਾ ਪਿਛਲਾ ਕਿਰਦਾਰ ਕੀ ਸੀ? ਰਹੀ ਗਲ ਪੁਲਿਸ ਦੇ ਆਮ ਲੋਕਾਂ ਨਾਲ ਮਾੜੇ ਵਿਹਾਰ ਅਤੇ ਵਧੀਕੀਆਂ ਦੀ, ਇਸ ਨੂੰ ਮੈਂ ਰਦ ਨਹੀਂ ਕਰਦਾ ਤੇ ਜਿਥੇ ਕਿਤੇ ਲੜਾਈ ਦਾ ਇਹ ਰੰਗ ਬਣ ਜਾਵੇ, ਏਦਾਂ ਹੁੰਦਾ ਹੀ ਹੈ। ਜਿਥੇ ਕਾਤਲ ਬੇਰਹਿਮ ਹੋਵੇ, ਉਥੇ ਵੀ ਪੁਲਿਸ ਤੋਂ ਬੰਧੇਜ ਅਤੇ ਡਿਸਿਪਲਿਨ ਵਿਚ ਰਹਿਣ ਦੀ ਆਸ ਰਖਣੀ ਚਾਹੀਦੀ ਹੈ।
ਪੰਨੂੰ ਦੇ ਕਹਿਣ ਦਾ ਭਾਵ ਹੈ ਕਿ ਜੋ ਪੰਜਾਬ ਸੰਤਾਪ ਸਮੇਂ ਪੁਲੀਸ ਨੇ ਕਨੂੰਨ ਤੋ ਬਾਹਰ ਜਾ ਕੇ ਮਨੁਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਉਹ ਸਭ ਠੀਕ ਸੀ।ਕੀ ਕਿਸੇ ਪਤਰਕਾਰ ਨੂੰ ਕਨੂੰਨ ਤੋਂ ਬਾਹਰ ਜਾ ਕੇ ਅਜਿਹੇ ਨਿਰਣੇ ਅਦਾਲਤ ਵਾਂਗ ਸੁਣਾਉਣ ਦਾ ਹਕ ਹੈ
ਹੁਣ ਪੰਨੂ ਸਾਬ ਤੋਂ ਪੁਛੋ ਉਸ ਸਮੇ ਕੇ ਪੀ ਐਸ ਗਿਲ ਦਾ ਕਿਰਦਾਰ ਕੀ ਰਿਹਾ ਹੈ।ਉਸਦੇ ਰਾਜ ਵਿਚ ਜਸਵੰਤ ਸਿੰਘ ਖਾਲੜਾ ਇਸ ਲਈ ਸ਼ਹੀਦ ਕਰ ਦਿਤਾ ਗਿਆ ਕਿ ਉਸਨੇ ਕੇ ਪੀ ਐਸ ਗਿਲ ਵਲੋਂ ਸਰਕਾਰੀ ਤੌਰ ਤੇ ਬਣਾਈਆਂ ਲਾਵਾਰਿਸ ਲਾਸ਼ਾਂ ਦੇ ਰੂਪ ਵਿਚ ਪਰਦਾਫਾਸ਼ ਕਰ ਦਿਤਾ।ਸ. ਖਾਲੜਾ ਨੂੰ ਵੀ ਲਾਵਾਰਿਸ ਲਾਸ਼ ਬਣਾ ਦਿਤਾ।ਆਖਿਰ ਜਿਸ ਪਤਰਕਾਰ ਨੇ ਪੰਜਾਬ ਦੇ ਰਤ ਦਾ ਅਨੰਦ ਲਿਆ ਹੋਵੇ ਤੇ ਖਬਰਾਂ ਸੰਪਾਦਕੀ ਰਤ ਵਹਾਉਣ ਵਾਲੇ ਕੇ ਪੀ ਐਸ ਗਿਲ ਦੇ ਹਕ ਵਿਚ ਲਿਖੀਆਂ ਹੋਣ ਉਸ ਨੂੰ ਇਨਸਾਨੀਅਤ ਦਾ ਮੁਜਰਿਮ ਹੀ ਕਿਹਾ ਜਾ ਸਕਦਾ।ਉਸ ਦੀ ਕਲਮ ਨਿਸਚਿਤ ਹੈ ਕੁਫਰ ਹੀ ਤੋਲੇਗੀ।ਪਰ ਸੁਪਰੀਮ ਕੋਰਟ ਨੇ ਨਿਤਾਰਾ ਕਰ ਦਿਤਾ ਕਿ 25 ਹਜ਼ਾਰ ਲਾਵਾਰਿਸ ਲਾਸ਼ਾਂ ਦਾ ਦੋਸ਼ੀ ਕੋਣ ਹੈ? ਪਰ ਪੰਨੂੰ ਨੂੰ ਸਮਝ ਨਹੀ ਪੈ ਸਕਦੀ ਕਿਉਂਕਿ ਇਹ ਕੇ ਪੀ ਐਸ ਗਿਲ ਨਾਲ ਯਾਰੀ ਨਿਭਾਉਣ ਦਾ ਮਸਲਾ ਸੀ।ਪੰਜਾਬ ਦੇ ਖੂਨ ਵਿਚ ਭਿਜੀਆਂ ਕਲਮਾਂ ਦੀ ਇਬਾਰਤ ਪੀਲੀ ਪਤਰਕਾਰੀ ਹਨ, ਸੁਹਜਮਈ ਬਿਰਤਾਂਤ ਨਹੀਂ। ਜਿਥੋ ਪਾਪ ਦੀ ਜੰਝ ਨੂੰ ਗੁਰੂ ਨਾਨਕ ਦੀ ਕਲਮ ਨੇ ਸ਼ਬਦ ਰਾਹੀਂ ਲਲਕਾਰਿਆ ਹੋਵੇ।ਅਜਿਹੇ ਇਕ ਪੰਨੂੰ ਨਹੀਂ ਅਨੇਕਾਂ ਪੰਨੂ ਹਨ, ਜਿਹਨਾਂ ਪੰਜਾਬ ਨਾਲ ਵਫਾ ਨਹੀ ਨਿਭਾਈ ਤੇ ਪੰਜਾਬ ਦੇ ਡੁਲਦੇ ਲਹੂ ਦਾ ਵਪਾਰ ਕਰਦੇ ਰਹੇ।ਇਹ ਕਿਹੋ ਜਿਹਾ ਰਾਸ਼ਟਰਵਾਦ ਹੈ। ਅਜਿਹੇ ਰਾਸ਼ਟਰਵਾਦ ਦੀ ਪਰਿਭਾਸ਼ਾ ਨਾ ਮਾਰਕਸ ਦੀ ਡਿਕਸ਼ਨਰੀ ਵਿਚ ਮਿਲਦੀ ਹੈ ਨਾ ਲੈਨਿਨ ਦੀ।ਵੈਸੇ ਪੰਨੂੰ ਸਾਹਿਬ ਬੇਸ਼ਕ ਪੰਜਾਬ ਦੇ ਇਤਿਹਾਸ ਦੇ ਦੋਸ਼ੀ ਹੋਣ ਪਰ ਆਪਣੀ ਮਕਾਰ ਤਾਰੀਖ ਨੂੰ ਛੁਪਾਉਣ ਵਿਚ ਅਤਿਅੰਤ ਮਾਹਿਰ ਹਨ।ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਪੰਜਾਬ ਦਾ ਮਸਲਾ ਹਿੰਦੂ ਸਿਖ ਤਣਾਅ ਨਹੀ ਸੀ, ਜੋ ਇਹਨਾਂ ਕਾਮਰੇਡਾਂ ਨੇ ਕੇ ਪੀ ਐਸ ਗਿਲ, ਬੇਅੰਤ ਸਿੰਘ, ਇੰਦਰਾ ਗਾਂਧੀ, ਰਾਜੀਵ ਗਾਂਧੀ ਦੀ ਭਗਤੀ ਵਿਚ ਪੇਸ਼ ਕੀਤਾ।ਪੰਜਾਬ ਦਾ ਮਸਲਾ ਪੰਜਾਬ ਦੇ ਹਕਾਂ ਦੀ ਦਾਸਤਾਨ ਸੀ, ਜਿਸ ਦੀ ਰਾਖੀ ਸਿਖ ਪੰਥ ਨੇ ਲਹੂ ਡੋਲ੍ਹ ਕੇ ਕੀਤੀ।ਅਜ ਪੰਜਾਬ ਨੂੰ ਖੇਤੀ ਤੇ ਸਨਅਤ ਵਜੋ ਉਜਾੜਿਆ ਜਾ ਰਿਹਾ ਹੈ, ਰਾਜਧਾਨੀ ਤੇ ਸਾਡੇ ਪਾਣੀ ਤੇ ਪੰਜਾਬ ਬੋਲਦੇ ਇਲਾਕੇ ਖੋਹ ਲਏ ਗਏ ਹਨ।ਕੇਂਦਰ ਸਰਕਾਰ ਨੇ ਹੁਣ ਤਕ ਪੰਜਾਬ ਨੂੰ ਕਣਕ-ਚਾਵਲ ਪੈਦਾ ਕਰਨ ਦੇ ਚੱਕਰ ਵਿਚੋਂ ਬਾਹਰ ਨਹੀਂ ਨਿਕਲਣ ਦਿਤਾ, ਤਾਂ ਜੋ ਪੰਜਾਬ ਵਿਚੋਂ ਸਸਤੇ ਭਾਅ ਕਣਕ ਖਰੀਦੀ ਜਾ ਸਕੇ ਅਤੇ ਇਸ ਤਰ੍ਹਾਂ ਪੰਜਾਬ ਦੀ ਆਰਥਿਕ ਲੁਟ ਕਾਇਮ ਰਹਿ ਸਕੇ।ਇਸ ਨਾਲ ਬੇਰੁਜ਼ਗਾਰੀ ਵਧ ਰਹੀ ਹੈ।ਇਸ ਕਮੀ ਨੂੰ ਉਦਯੋਗ ਲਾ ਕੇ ਹੀ ਪੂਰਾ ਕੀਤਾ ਜਾ ਸਕਦਾ ਹੈ, ਪਰ ਕੇਂਦਰ ਸਰਕਾਰ ਪੰਜਾਬ ਵਿਚ ਸਨਅਤਾਂ ਵਿਕਸਿਤ ਹੋਣ ਨਹੀਂ ਦੇਂਦੀ।ਕਿਉਕਿ ਹਰ ਵਡਾ ਨਵਾਂ ਕਾਰਖਾਨਾ ਲਾਉਣ ਲਈ ਕੇਂਦਰ ਸਰਕਾਰ ਪਾਸੋਂ ਇਜਾਜ਼ਤ ਲੈਣੀ ਪੈਂਦੀ ਹੈ ਅਤੇ ਕੇਂਦਰ ਸਰਕਾਰ ਆਪਣੀ ਲਾਈਸੈਂਸਿਗ ਪਾਲਿਸੀ ਪੰਜਾਬ ਵਿਚ ਸਨਅਤਾਂ ਦੇ ਅਗੋਂ ਵਿਕਾਸ ਕਰਨ ਦੇ ਰਾਹ ਵਿਚ ਰੁਕਾਵਟ ਖੜੀ ਕਰਨ ਲਈ ਵਰਤਦੀ ਰਹੀ ਹੈ।ਕੀ ਇਹ ਭਗਵੇ ਕਾਮਰੇਡ ਪਤਰਕਾਰ, ਸਿਆਸਤਦਾਨ ਇਸ ਧਕੇ ਵਿਰੁਧ ਕਦੀ ਬੋਲੇ? ਇਸ ਬਾਰੇ ਭਗਵੇਂ ਕਾਮਰੇਡ ਚੁਪ ਰਹੇ।ਪਨੂੰ ਸਾਬ ਦੀ ਇਸ ਤੋ ਵਖਰੀ ਦਾਸਤਾਨ ਨਹੀਂ ਹੈ।ਸਾਡੇ ਪੰਜਾਬ ਨਾਲ ਧਕਾ ਕਿਉਂ ਹੋਇਆ।ਕੀ ਅਸੀਂ ਇਸ ਦੇਸ ਦਾ ਹਿਸਾ ਨਹੀਂ।
ਪ੍ਰੋ. ਬਲਵਿੰਦਰਪਾਲ ਸਿੰਘ 9815700916

Leave a Reply

Your email address will not be published. Required fields are marked *