? ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਤੁਹਾਡਾ ਕੀ ਪ੍ਰਭਾਵ ਸੀ?
– ਫੈਸਲੇ ਦੀ ਸੁਣਵਾਈ ਦੌਰਾਨ ਮਾਣਯੋਗ ਜਜਾਂ ਦੇ ਨਿਰਨਿਆਂ ਨਾਲ ਮੈਨੂੰ ਖੁਸ਼ੀ ਹੋਈ। ਇਸ ਘਟਨਾ ਤੋਂ ਬਾਅਦ ਪਹਿਲੀ ਵਾਰ ਮੈਂ ਮਹਿਸੂਸ ਕੀਤਾ ਕਿ ਮੇਰੇ ਦਰਦ ਨੂੰ ਕਿਸੇ ਨੇ ਸਮਝਿਆ ਹੈ। ਕਿਸੇ ਨੇ ਮੇਰੀ ਪੀੜਾ ਨੂੰ ਪਛਾਨਣ ਦੀ ਕੋਸ਼ਿਸ ਕੀਤੀ ਹੈ। ਇਹ ਇਸ ਤਰ੍ਹਾਂ ਸੀ ਜਿਵੇਂ ਕਿਤੇ ਸੁਕੀ ਸੜੀ ਧਰਤੀ ਉਤੇ ਮੀਂਹ ਦੀਆਾਂ ਬੂੰਦਾਂ ਡਿਗੀਆਂ ਹੋਣ। ਹੇਠਲੀਆਂ ਅਦਾਲਤਾਂ ਤੇ ਹਾਈਕਰੋਟ ਤਕ ਤਾਂ ਅਸੀਂ ਸਮਝਿਆ ਸੀ ਕਿ ਇਹ ਸਾਰੀਆਂ ਪਹਿਲਾਂ ਹੀ ਮਨ ਬਣਾਈ ਬੈਠੀਆਂ ਹਨ। ਇਉਂ ਲਗਦਾ ਸੀ ਜਿਵੇਂ ਸਾਰ ਲੋਕ ਹੀ ਮੇਰੀ ਸਮਸਿਆ ਵਲੋਂ ਗੂੰਗੇ ਤੇ ਬੋਲੇ ਹੋਣ। ਕੋਈ ਮੇਰ ਜਾਂ ਮੇਰੇ ਪਤੀ ਦਾ ਬਿਆਨ ਰਿਕਾਰਡ ਕਰਨ ਵੀ ਨਾ ਆਇਆ। ਪਰ ਜੇ ਥਾਣੇਦਾ ਨੂੰ ਕੇ ਡੀਜੀਪ ਵਿਰੁਧ ਪੜਤਾ ਕਰਨ ਲਈ ਲਾ ਦਿਤਾ ਜਾਵੇ ਤਾਂ ਤੀਂਹਰ ਆਸ ਵੀ ਕ ਕਰ ਸਕਦੇ ਹੋ? ਅਸਲ ਵਿਚ ਚੰਡੀਗੜ੍ਹ ਪੁਲੀਸ ੇ ਆਈ ਜੀ ਨੂੰ ਇਹ ਪੜਤਾਲ ਕਰਨੀ ਚਾਹੀਦੀ ਸੀ।
? ਕੀ ਤੁਸੀਂ ਆਪਣੀ ਪ੍ਰਾਪਤੀ ਦੀ ਭਾਵਨਾ ਬਾਰੇ ਕੁਝ ਦਸ ਸਕਦੇ ਹੋ?
– ਮੈਂ ਮਹਿਸੂਸ ਕੀਤਾ ਹੈ ਕਿ ਮੇਰੀ ਇਖਲਾਕੀ ਜਿਤ ਹੈ। ਉਹ ਲਗਾਤਾ ਇਸ ਗਲ ਉਤੇ ਜ਼ੋਰ ਦ ਰਹ ਸਨ ਕਿ ਇਹ ਨਿਜੀ ਪਾਰਟੀ ਸੀ, ਘਟਨਾ ਬੜੀ ਮਾਮੂਲੀ ਜਿਹੀ ਸੀ ਤੇ ਗਿਲ ਹਕੂਮਤ ਲਈ ਨਿਹਾਇਤ ਜ਼ਰੂਰੀ ਸੀ। ਕਿਉਂ ਿਉਹ ਦਹਿਸ਼ਤਗਰਾਂ ਨਾਲ ਲੜ ਰਿਹਾ ਸੀ। ਇਸ ਲਈ ਉਸ ਉਤ ਕੋਈ ਮੁਕਦਮਾ ਨਹੀਂ ਚਲਾਇਆ ਜਾਣਾ ਚਾਹੀਦਾ। ਅਸਲੀਅਤ ਇਹ ਹੈ ਕਿ ਸੁਪਰੀਮ ਕੋਰਟ ਨੇ ਉਸ ਉਤੇ ਮਕਦਮਾ ਚਲਾਉਣ ਦ ਫੈਸਲ ਦੇ ਕੇ ਸਾਬਤ ਕਰ ਦਿਤਾ ਹੈ ਕਿ ਉਨ੍ਹਾਂ ਦੀਆਂ ਇਹ ਸੀਆਂ ਦਲੀਲਾਂ ਝੂਠੀਆਂ ਸ।
? ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਇਸ ਫੈਲੇ ਨਾਲ ਔਰਤਾਂ ਨੂੰ ਕੁਝ ਲਾਭ ਹੋਇਆ ਹੈ?
– ਬਿਲਕੁਲ! ਹਮੇਸ਼ਾ ਹੀ ਕੰਮ ਕਰਦੀਆਂ ਔਰਤਾਂ ਨਾਲ ਮਾੜੇ ਵਿਹਾਰ ਦੀਆਂ ਘਟਨਾਵਾਂ ਹੁੰੰਦੀਆਂ ਰਹੀਆਂ ਹਨ, ਪਰ ਉਨ੍ਹਾਂ  ਨੂੰ ਕਦੀ ਵੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਹੁਣ ਇਹ ਫੈਸਲਾ ਇਕ ਮਿਸਾਲ ਬਣ ਗਈ ਹੈ। ਇਹ ਜਿਹ ਕਈ ਅਗਲਾ ਮਲ ਫੈਸਲੇ ਲਈ ਸਾਇਦ ਅਠ ਸਾਲ ਨਾ ਲਟਕਿਆ ਰਹ।
? ਹੁਣ ਮੁਕਦਮੇ ਦੀ ਕੀ ਹਾਲਤ ਹੈ?
– ਮੇਰੇ ਲਈ ਖੁਸ਼ੀ ਦੀ ਗਲ ਹੈ ਕਿ ਇਹ ਮੁਕਦਮਾ ਰੂਪਨ ਦਿਓਲ ਬਜਾਜ ਬਨਾਮ ਕੇਪੀਐਸ ਗਿਲ ਨਹੀਂ ਰਿਹਾ, ਸਗੋਂ ਹਣ ਇਹ ਹਕੂਮਤ ਬਨਾਮ ਗਿਲ ਦੇ ਤੌਰ ਉਤੇ ਲੜਿਆ ਜਾਵੇਗਾ। ਅਸੀਂ ਆਪਣੀ ਆਮ ਜ਼ਿੰਦਗੀ ਵਲ ਪਰਤਣਾ ਚਾਹੁੰਦੇ ਹਾਂ। ਇਸ ਮੁਕਦਮੇ ੇਵਿਚ ਸਾਨੂੰ ਸਮੇਂ, ਸ਼ਕਤੀ ਅਤੇ ਧਨ ਦ ਬਹੁਤ ਖਰਚ ਕਰਨਾ ਪਿਆ ਹੈ। ਇਸ ਮੁਕਦਮੇ ਨੇ ਸਾਡੀ ਆਮ ਜ਼ਿੰਦਗੀ ਨੂੰ ਬੇਹਾਲ ਕਰ ਕਰ ਰਖਿਆ ਹੈ। ਹੁਣ ਮੈਂ ਇਸ ਸਭ ਕੁਝ ਨੂੰ ਭੁਲ ਜਾਣਾ ਚਾਹੁੰਦੀ ਹਾਂ।
? ਕੀ ਤੁਸੀਂ ਆਪਣੇ ਆਪ ਨੂੰ ਹੋਰਨਾਂ ਔਰਤਾਂ ਵਾਸਤੇ ਉਤਸ਼ਾਹ ਦਾ ਕਾਰਨ ਸਮਝਦੇ ਹੋ?
– ਨਹੀਂ! ਮੇਰੀ ਕਹਾਣੀ ਸਗੋਂ ਦੂਜਿਆਂ ਔਰਤਾਂ ਨੂੰ ਨਿਰਾਸ਼ ਕਰੇਗੀ। ਮੈਂ ਇਕ ਉਚ ਅਹੁਦੇ ਉਤੇ ਬੈਠੀ ਆਈ ਏ ਐਸ ਅਫਸਰ ਹਾਂ, ਜਿਥੇ ਬਹਿ ਕੇ ਮੈਂ ਇਹ ਲੜਾਈ ਲੜਨ ਦੀ ਹਾਲਤ ਵਿਚ ਹਾਂ। ਪਰਿਵਾਰ ਅਤੇ ਦੋਸਤ ਮੇਰੇ ਨਾਲ ਸਨ। ਅਸੀਂ ਇਸ ਵਾਸਤੇ ਖਰਚਾ ਕਰ ਸਕਦੇ ਸਾਂ ਅਤੇ ਕੋਸ਼ਿਸਾਂ, ਸ਼ਕਤੀ ਅਤੇ ਸਮਾਂ ਦੇਣ ਵਾਸਤੇ ਦ੍ਰਿੜ ਇਰਾਦਾ ਰਖਦੇ ਸਾਂ। ਕਿਨੀਆਂ ਕੁ ਔਰਤਾਂ ਇਹ ਸਾਰਾ ਕੁਝ ਕਰ ਸਕਣ ਦੀ ਆਸ ਕਰ ਸਕਦੀਆਂ ਹਨ? ਇਸ ਵਾਸਤੇ ਤਹਾਨੂੰ ਮਾਨਸਿਕ ਤੇ ਸਰੀਰਕ ਸ਼ਕਤੀ ਦੀ ਲੋੜ ਹੈ।
?  ਇਹ ਮੁਕਦਮਾ ਲੜਦਿਆਂ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ?
– ਸਰਕਾਰ ਨੇ ਮੁਢਲੀ ਰਿਪੋਰਟ ਦਰਜ ਹੋਣ ਤੋਂ ਪਹਿਲਾਂ ਮੇਰੇ ਉਤੇ ਪੂਰਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ। ਫਿਰ ਉਨ੍ਹਾਂ ਨੇ ਇਹ ਕਹਿ ਕੇ ਕੇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿ ਕੇਸ ਗਾਇਹ ਹੈ ਅਤੇ ਮੈਨੂੰ ਅਦਾਲਤ ਵਿਚ ਜਾਣ ਲਈ ਮਜ਼ਬੂਰ ਕੀਤਾ।
ਮੇਰਾ ਮੁਕਦਮਾ ਲੜਨ ਲਈ ਕੋਈ ਵਕੀਲ ਤਿਆਰ ਨਹੀਂ ਸੀ। ਹਰ ਇਕ ਨੇ ਇਹ ਕਹਿ ਕੇ ਸਾਡੇ ਕੋਲੋਂ ਮਾਫੀ ਮੰਗਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਵਿਚ ਉਸਦੇ ਰਿਸ਼ਤੇਦਾਰ ਰਹਿੰਦੇ ਹਨ। ਉਨ੍ਹਾਂ ਦੇ ਦਿਮਾਗਾਂ ਉਤੇ ਗਿਲ ਦਾ ਏਨਾ ਡਰ ਬੈÎਠਾ ਹੋਇਆ ਸੀ ਕਿ ਹਰ ਇਕ ਨੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਮੈਂ ਆਪਣਾ ਕੇਸ ਆਪ ਕਿਉਂ ਨਹੀਂ ਲੜਦੀ। ਜਦੋਂ ਅਸੀਂ ਸੁਪਰੀਮ ਕੋਰਟ ਵਿਚ ਗਏ ਤਾਂ ਪਹਿਲਾਂ ਵਕੀਲ ਜਿਹੜਾ ਮੈਨੂੰ ਮਿਲਿਆ ਸੀ ਉਸਦਾ ਕਹਿਣਾ ਸੀ ਕਿ ਉਹ ਇਸ ਗਲ ਤੋਂ ਹੈਰਾਨ ਨਹੀਂ ਹੋਇਆ, ਕਿਉਂਕਿ ਗਿਲ ਨੇ ਓਹੀ ਵਿਹਾਰ ਕੀਤਾ ਹੈ, ਜਿਹੜਾ ਉਸਦੀ ਆਦਤ ਹੈ। ਕੁਦਰਤੀ ਸੀ ਕਿ ਮੈਂ ਇਹੋ ਜਿਹੇ ਵਕੀਲ ਨੂੰ ਆਪਣਾ ਮੁਕਦਮਾ ਨਾ ਸੌਂਪਦੀ। ਜਿਹੜੇ ਦੂਜੇ ਵਕੀਲ ਨੂੰ ਅਸੀਂ ਮਿਲੇ ਉਸ ਦਾ ਕਹਿਣਾ ਸੀ ਕਿ ਉਸਦਾ ਮੇਰੇ ਮਾਣ ਸਵੈਮਾਣ ਨਾਲ ਕੋਈ ਸਰੋਕਾਰ ਨਹੀਂ ਅਤੇ ਉਹ ਕੇ ਪੀ ਐਸ ਗਿਲ ਦਾ ਕੇਸ ਵੀ ਨਾਲ ਹੀ ਲੜੇਗਾ।
ਇਕ ਨੌਜਵਾਨ ਵਕੀਲ, ਜਿਹੜੀ ਪਹਿਲਾਂ (ਔਰਤਾਂ ਦੇ ਹਕਾਂ ਲਈ ਸੰਘਰਸ਼ ਕਰਨ ਵਾਲੀ) ਵਕੀਲ ਇੰਦਰਾ ਜੈਸਿੰਗ ਦੇ ਨਾਲ ਮੇਰੇ ਘਰ ਆਈ ਸੀ ਨੇ ਹੁਣ ਮੇਰੇ ਮੁਕਦੇਤੇ ਮਧੂ ਸਪਰ-ਮਿਲਿੰਦ ਸਮਨ ਦੀ ਇਸ਼ਤਿਹਾਰਬਾਜ਼ੀ ਨੂੰ ਇਕੋ ਪਧਰ ਉਤ ਰਖ ਕੇ ਟਿਪਣੀ ਲਿਖੀ ਹੈ।
ਗਿਲ ਕੋਲ ਗੁਪਤ ਫੰਡ ਦਾ ਬੇਬਹਾ ਪੈਸਾ ਤੇ ਲੋਕ ਸੰਪਰਕ ਲਈ ਇਕ ਸ਼ਾਨਦਾਰ ਅਮਲਾ ਫੈਲਾ ਹੈ। ਇਥੋਂ ਤਕ ਕਿ ਪਰੈ ਦਾ ਵਡਾ ਹਿਸਾ ਵੀ ਵਿਕਿਆ ਹੋਇਆ ਹੈ। ਉਨ੍ਹਾਂ ਨੇ ਸਦਾ ਸਰਕਾਰੀ ਪਖ ਦੀ ਹਾਂ ਵਿਚ ਹਾਂ ਮਿਲਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਿਲ ਬੜੀ ਬਹਾਦਰੀ ਨਾਲ ਦਹਿਸ਼ਤਗਰਦਾਂ ਨਾਲ ਲੜ ਰਿਹਾ ਹੈ। ਪਰ ਇਹੋ ਜਿਹੇ ਪਤਰਕਾਰ ਵੀ ਹਨ ਤੇ ਕੁਝ ਔਰਤ ਪਖੀ ਰਿਪੋਰਟ ਵੀ ਹਨ, ਜਿਨ੍ਹਾਂ ਨੇ ਸਚ ਉਤੇ ਪਹਿਰਾ ਦਿਤਾ।
ਪਿਛਲੇ ਸਾਲ ਤੋਂ ਅਸੀਂ ਅਦਾਲਤਾਂ ਦੇ ਗੇੜੇ ਮਾਰਦੇ ਰਹੇ। ਵਕੀਲਾਂ ਨੂੰ ਮੁਕਮਦੇ ਬਾਰੇ ਵੇਰਵਾ ਦੇਣ ਲਈ ਅਕਸਰ ਦਿਲੀ ਜਾਂਦੇ ਰਹੇ ਹਾਂ। ਮੁਕਦਮੇ ਦਾ ਕੁਝ ਖਰਚਾ ਮੇਰੇ ਸਵਰਗਵਾਸੀ ਪਿਤਾ ਜੀ ਕਰਦੇ ਰਹੇ ਹਨ। ਪਹਿਲਾਂ ਇਹ ਮੁਕਦਮਾ ਲੜਨ ਲਈ 26 ਹਜ਼ਾਰ ਤੇ ਫਿਰ ਇਕ ਲਖ ਰੁਪਿਆ ਮੈਂ ਆਪਣੇ ਪ੍ਰ੍ਰਾਈਡੈਂਟ ਫੰਡ ਵਿਚੋਂ ਕਢਵਾਇਆ। ਆਪਣੀਆਂ ਦੋਹਾਂ ਹੀ ਅਰਜ਼ੀਆਂ ਵਿਚ ਮੈਂ ਇਸਦਾ ਅਸਲੀ ਕਾਰਨ ਦੱਸਿਆ ਕਿ ਇਹ ਰਕਮ ਮੈਨੂੰ ਆਪਣਾ ਸਵੈਮਾਣ ਬਚਾਉਣ ਲਈ ਮੁਕਦਮਾ ਲੜਨ ਵਾਸਤੇ ਚਾਹੀਦੇ ਹਨ। ਮੈਨੂੰ ਦੋਵੇਂ ਵਾਰ ਇਹ ਫੰਡ ”ਸਵੈਮਾਣ ਦੀ ਰਖਿਆ” ਲਈ ਕਹਿ ਕੇ ਦਿਤਾ ਗਿਆ। ਗਿਲ ਨੇ ਇਹ ਮੁਕਦਮਾ ਸਰਕਾਰੀ ਖਰਚੇ ਉਤੇ ਲੜਿਆ ਹੈ।
? ਕੁਝ ਲੋਕ ਸੋਚਦੇ ਹਨ ਕਿ ਤੁਹਾਨੂੰ ਉਸੇ ਵੇਲੇ ਗਿਲ ਨੂੰ ਥਪੜ ਮਾਰਨਾ ਚਾਹੀਦਾ ਸੀ?
– ਸਭ ਤੋਂ ਪਹਿਲਾਂ ਤਾਂ ਮੈਂ ਅਚੰਬੇ ਦੀ ਹਾਲਤ ਵਿਚ ਸਾਂ। ਫਿਰ ਕੀ ਮੇਰੇ ਕੋਲੋਂ ਕੋਈ ਇਹ ਆਸ ਕਰ ਸਕਦਾ ਹੈ ਕਿ ਮੈਂ 6 ਫੁਟ ਲੰਬੇ ਉਸ ਆਦਮੀ ਨੂੰ ਥਪੜ ਮਾਰ ਸਕਦੀ ਸਾਂ, ਜਿਸਦਾ ਹੁਕਮ ਮੰਨਣ ਲਈ ਹਰ ਵੇਲੇ ਕਮਾਂਡੋ ਹਾਜ਼ਰ ਰਹਿੰਦੇ ਹਨ।
ਚਲੋ ਖ਼ੈਰ! ਇਹ ਕੋਈ ਚੰਗੀ ਗਲ ਨਹੀਂ ਸੀ ਕਿ ਮੈਂ ਇਕ ਆਦਮੀ ਨੂੰ ਥਪੜ ਮਾਰਦੀ। ਫਿਰ ਜੇ ਮੈਂ ਉਸਨੂੰ ਥਪੜ ਮਾਰਦੀ ਵੀ ਤੇ ਉਹ ਫਿਲਮੀ ਅੰਦਾਜ਼ ਵਿਚ ਮੇਰਾ ਹਥ ਫੜ ਲੈਂਦਾ ਤਾਂ ਕਿਹੋ ਜਿਹਾ ਲਗਦਾ। ਜੇ ਮੈਂ ਇਉਂ ਕਰਦੀ ਵੀ ਤਾਂ ਮੈਂ ਆਪਣੇ ਹੀ ਜ਼ੋਰ ਨਾਲ ਡਿਗ ਪੈਣਾ ਸੀ। ਮੈਨੂੰ ਖੁਸ਼ੀ ਹੈ ਕਿ ਮੈਂ ਇਉ ਨਹੀਂ ਕੀਤਾ ਤੇ ਮੈਂ ਆਪਣੇ ਪਤੀ ਨੂੰ ਉਸ ਨਾਲ ਉਲਝਣ ਨਹੀਂ ਦਿਤਾ। ਉਹ ਉਸਨੂੰ ਮਾਰ ਵੀ ਸਕਦੇ ਸਨ ਤੇ ਕਹਿ ਸਕਦੇ ਸਨ ਕਿ ਉਸਦੀ ਪਤਨੀ ਦਹਿਸ਼ਤਗਰਦ ਸੀ। ਅਸਲ ਵਿਚ ਉਨ੍ਹਾਂ ਨੇ ਇਹੋ ਕੰਮ ਹੀ ਕੀਤਾ ਜਦੋਂ ਉਨ੍ਹਾਂ ਨੇ ਹਾਈਕਰੋਟ ਵਿਚ ਇਹ ਹਲਫੀਆ ਬਿਆਨ ਦਿਤਾ ਕਿ, ”ਸੁਰਖਿਆ ਬਲਾਂ ਦੇ ਹੌਂਸਲੇ ਕਮਜ਼ੋਰ ਕਰਨ ਵਾਲੀਆਂ ਸ਼ਕਤੀਆਂ ਦੀ ਸ਼ਹਿ ਉਤੇ ਗਿਲ ਦਾ ਪਿਛਾ ਕੀਤਾ ਜਾ ਰਿਹਾ ਸੀ।” ਫਿਰ ਇਹ ਮਾਮੂਲੀ ਗਲ ਵੀ ਨਹੀਂ ਸੀ ਕਿ ਇਸਦਾ ਹਲ ਇਸ ਤਰ੍ਹਾਂ ਕੀਤਾ ਜਾਂਦਾ।
? ਤੁਸੀਂ ਆਪਣੇ ਮੁਕਦਮੇ ਵਿਚ ਕਿਹੜੀਆਂ ਗਲਾਂ ਉਤੇ ਜ਼ੋਰ ਦਿਤਾ ਸੀ?
– ਮੇਰੇ ਵਲੋਂ ਉਠਾਏ ਗਏ ਅਹਿਮ ਨੁਕਤੇ ਇਹ ਸਨ ਕਿ ਇਹ ਇਕ ਨਿਜੀ ਪਾਰਟੀ ਨਹੀਂ ਸੀ, ਜਿਥੇ ਇਹ ਘਟਨਾ ਵਾਪਰੀ। ਇਹ ਇਕ ਮਾਮੂਲੀ ਗਲ ਨਹੀਂ ਸੀ ਤੇ ਹਕੂਮਤ ਗਿਲ ਬਿਨਾ ਵੀ ਚਲਦੀ ਰਹਿ ਸਕਦੀ ਹੈ। ਇਹ ਪਾਰਟੀ ਗ੍ਰਹਿ ਸਕਤਰ ਐਸ ਐਲ ਕਪੂਰ ਨੇ ਦਿਤੀ ਸੀ ਤੇ ਇਸਦਾ ਖਰਚਾ ਲੋਕ ਸੰਪਰਕ ਵਿਭਾਗ ਨੇ ਕਰਨਾ ਸੀ। ਅਸਲ ਵਿਚ ਇਹ ਪਾਰਟੀ ਗਿਲ ਨੂੰ ਉਚਾ ਚੁਕਣ ਦੀਆਂ ਕੋਸ਼ਿਸ਼ਾਂ ਦਾ ਇਕ ਹਿਸਾ ਸੀ। ਜਦੋਂ ਇਹ ਘਟਨਾ ਵਾਪਰ ਗਈ ਤਾਂ ਕਪੂਰ ਨੇ ਸਿਧ ਕਰਨ ਲਈ ਇਹ ਇਕ ਨਿਜੀ ਪਾਰਟੀ ਹੈ, ਇਸਦਾ ਭੁਗਤਾਨ ਇਕ ਨਿਜੀ ਚੈਕ ਰਾਹੀਂ ਕੀਤਾ। ਮੇਰੇ ਕੋਲ ਉਸ ਚਿਠੀ ਦੀ ਨਕਲ ਹੈ, ਜਿਹੜੀ ਉਸਨੇ ਸੇਵਾ ਵਿਭਾਗ ਨੂੰ ਲਿਖੀ। ਇਹ ਉਹੋ ਜਿਹੀਆਂ 18 ਚਿਠੀਆਂ ਵਰਗੀ ਹੈ, ਜਿਹੜੀਆਂ ਇਹੋ ਜਿਹੀਆਂ ਪਾਰਟੀਆਂ ਦਾ ਪ੍ਰਬੰਧ ਕਰਨ ਲਈ ਲਿਖੀਆਂ ਜਾਂਦੀਆਂ ਹਨ। ਇਹ ਸਾਰੀਆਂ ਚਿਠੀਆਂ ਦਫਤਰੀ ਹਨ।
ਇਸ ਘਟਨਾ ਨੂੰ ਮਾਮੂਲੀ ਸਮਝਣ ਦੀ ਬਜਾਇ ਇਸਦੀ ਗੰਭੀਰਤਾ ਤੇ ਵਿਆਪਕਤਾ ਨੂੰ ਸਮਝਣ ਦੀ ਲੋੜ ਸੀ। ਲੋਕ ਮੈਨੂੰ ਕਹਿੰਦੇ ਹਨ ਕਿ ਜੇ ਮੈਂ ਅਗੇ ਨਾ ਆਉਂਦੀ ਤਾਂ ਇਹ ਕੁਝ ਦੂਜਿਆਂ ਨਾਲ ਵੀ ਵਾਪਰਦੇ ਰਹਿਣਾ ਸੀ। ਜਦੋਂ ਤੁਸੀਂ ਸੈਰ ਕਰਨ ਜਾਂਦੇ ਹੋ ਤਾਂ ਕੋਈ ਵੀ ਵਿਅਕਤੀ ਤੁਹਾਡੀ ਪਿਠ ਉਤੇ ਹਥ ਮਾਰ ਸਕਦਾ ਹੈ ਜਾਂ ਤੁਹਾਡੀ ਚੁੰਨੀ ਖਿਚ ਸਕਦਾ ਹੈ। ਦਿਲੀ ਟਰਾਂਸਪੋਰਟ ਕਾਰਪੋਰੇਸ਼ਨ ਦੀ ਬਸ ਵਿਚ ਕੋਈ ਕਾਮੀ ਨੌਜਵਾਨ ਜਾਂ ਲਚਰ ਬੁਢਾ ਤੁਹਾਡੇ ਉਤੇ ਡਿਗ ਸਕਦਾ ਹੈ। ਪਰ ਇਹ ਸਾਰਾ ਕੁਝ ਉਹ ਅਣਜਾਣਪੁਣੇ ਦੇ ਨਕਾਬ ਹੇਠ ਕਰਦਾ ਹੈ। ਬਾਅਦ ਵਿਚ ਉਸ ਨੇ ਤੁਹਾਨੂੰ ਕਦੇ ਮਿਲਣਾ ਵੀ ਨਹੀਂ ਹੁੰਦਾ। ਪਰ ਇਥੇ ਗਲ ਬਿਲੁਕਲ ਵਖਰੀ ਹੈ। ਇਹ ਪਾਰਟੀ ਗ੍ਰਹਿ ਸਕਤਰ ਵਲੋਂ ਦਿਤੀ ਜਾ ਰਹੀ ਸੀ, ਜਿਹੜਾ ਡੀ ਜੀ ਪੀ ਦਾ ਬਾਸ ਸੀ। ਹਰ ਕੋਈ ਉਸਨੂੰ ਜਾਣਦਾ ਹੈ। ਉਹ ਸੂਬੇ ਵਿਚ ਅਮਨ ਕਾਨੂੰਨ ਦਾ ਰਖਵਾਲਾ ਹੈ ਅਤੇ ਔਰਤਾਂ ਦੀ ਇਹੋ ਜਿਹੀਆਂ ਘਟਨਾਵਾਂ ਤੋਂ ਸੁਰਖਿਆ ਕਰਨੀ ਉਸਦਾ ਫਰਜ਼ ਬਣਦਾ ਹੈ। ਉਹ ਦੂਜਿਆਂ ਨਾਲੋਂ ਵਧ ਜਾਣਦਾ ਹੈ ਕਿ ਜੁਰਮ ਕੀ ਹੈ ਅਤੇ ਹਰ ਕੋਈ ਇਹ ਵੀ ਜਾਣਦਾ ਹੈ ਕਿ ਮੈਂ ਕੌਣ ਹਾਂ, ਇਕ ਸੀਨੀਅਰ ਆਈ. ਏ. ਐਸ. ਅਫਸਰ, ਸਰਕਾਰ ਦੀ ਵਿਤ ਕਮਿਸ਼ਨਰ ਅਤੇ ਸਕਤਰ। ਹਰ ਕੋਈ ਮੇਰੇ ਪਤੀ ਨੂੰ ਵੀ ਜਾਣਦਾ ਹੈ।
ਗਿਲ ਨੇ ਇਹ ਸਾਰਾ ਕੁਝ ਇਹ ਜਾਣਦਿਆਂ ਹੋਇਆ ਕੀਤਾ ਕਿ ਅਸੀਂ ਫਿਰ ਮਿਲਾਂਗੇ। ਉਸਨੇ ਇਹ ਸਭ ਭਰੋਸੇ ਨਾਲ ਕੀਤਾ ਕਿ ਨਮੋਸ਼ੀ ਦੇ ਡਰੋਂ ਔਰਤ ਸ਼ਿਕਾਇਤ ਨਹੀਂ ਕਰੇਗੀ। ਇਸ ਲਈ ਉਸੇ ਪਾਰਟੀ ਵਿਚ ਹੀ ਉਸਨੇ ਇਕ ਹੋਰ ਔਰਤ ਨਾਲ ਵੀ ਮਾੜਾ ਵਿਹਾਰ ਕੀਤਾ ਸੀ ਅਤੇ ਉਹ ਅੰਦਰ ਰੋਂਦੀ ਰਹੀ ਸੀ। ਤਾਕਤ ਦਾ ਇਹ ਘੁਮੰਡ ਤੇ ਮਾਣ ਹੀ ਸੀ, ਜਿਸ ਕਰਕੇ ਉਹ ਸਮਝਦਾ ਸੀ ਕਿ ਕੀ ਹੈ ਜੇ ਉਹ ਸ਼ਿਕਾਇਤ ਕਰੇਗੀ ਵੀ ਤਾਂ ਮੈਂ ਉਸ ਨਾਲ ਨਿਪਟ ਲਵਾਂਗਾ। ਇਸ ਘਟਨਾ ਦੀ ਇਹੀ ਗੰਭੀਰਤਾ ਸਮਝਣ ਦੀ ਲੋੜ ਸੀ।
ਮੈਨੂੰ ਬਾਅਦ ਵਿਚ ਪਤਾ ਲਗਾ ਕਿ ਇਹ ਉਸਦੀ ਆਦਤ ਹੈ। ਉਚ ਅਧਿਕਾਰੀ ਉਸਦੀਆਂ ਇਹੋ ਜਿਹੀਆਂ ਘਟਨਾਵਾਂ ਨੂੰ ਉਰਾਂ ਪਰਾਂ ਕਰਦੇ ਰਹੇ ਹਨ ਅਤੇ ਉਸਨੂੰ ਮਾਫ ਕਰਦੇ ਰਹੇ ਹਨ। ਉਨ੍ਹਾਂ ਨੇ ਇਸ ਬਾਰੇ ਲੋਕਾਂ ਨੂੰ ਹੋਰ ਪੀਡਿਆ ਕੀਤਾ। ਜੇ ਮੈਂ ਇਹ ਗਲ ਪਹਿਲਾਂ ਜਾਣਦੀ ਹੁੰਦੀ ਤਾਂ ਮੈਂ ਉਸਨੂੰ ਵੇਖਦੇ ਸਾਰ ਹੀ ਪਾਰਟੀ ਵਿਚੋਂ ਚਲੀ ਜਾਂਦੀ।
? ਤੁਹਾਡਾ ਇਸ ਬਾਰੇ ਕੀ ਪ੍ਰਤੀਕਰਮ ਸੀ ਉਹ ਦਹਿਸ਼ਤਗਰਦਾਂ ਵਿਰੁਧ ਕੌਮ ਦੀ ਲੜਾਈ ਲੜ ਰਿਹਾ ਹੈ?
– ਇਹੋ ਜਿਹੇ ਹਜ਼ਾਰਾਂ ਹੋਰ ਹਨ। ਜੇ ਤੁਹਾਡੀ ਪਾਕਿਸਤਾਨ ਨਾਲ ਲੜਾਈ ਹੋ ਰਹੀ ਹੋਵੇ ਤਾਂ ਕੀ ਤੁਸੀਂ ਆਪਣੇ ਫੌਜੀਆਂ ਨੂੰ ਇਸ ਗਲ ਦੀ ਇਜਾਜ਼ਤ ਦਿਓਗੇ ਕਿ ਉਹ ਗੜਬੜ ਕਰਨ ਉਤੇ ਉਤਾਰੂ ਹੋ ਜਾਣ ਅਤੇ ਭਾਰਤੀ ਔਰਤਾਂ ਨਾਲ ਇਹੋ ਜਿਹੀਆਂ ਹਰਕਤਾਂ ਕਰਨ? ਇਹ ਕੁਝ ਤਾਂ ਦੁਸ਼ਮਣ ਦੇਸ ਦੀਆਂ ਔਰਤਾਂ ਨਾਲ ਵੀ ਨਹੀਂ ਕੀਤਾ ਜਾਂਦਾ। ਜਦੋਂ ਸਰਕਾਰ ਕਿਸੇ ਅਜਿਹੀ ਹਾਲਤ ਦੀ ਵਕਾਲਤ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਲੋਕਾਂ ਨੂੰ ਗਲਤ ਸੰਕੇਤ ਭੇਜ ਰਹੀ ਹੁੰਦੀ ਹੈ। ਉਹ ਇਹ ਕਹਿਣ ਦੀ ਕੋਸ਼ਿਸ ਕਰ ਰਹੇ ਹਨ ਕਿ ਉਹ ਸਰਕਾਰ ਲਈ ਅਣਸਰਦੀ ਲੋੜ ਹੈ। ਜਦੋਂ ਸਿਕੰਦਰ ਦੀ ਮਾਂ ਆਪਣੇ ਪੁਤਰ ਦੀ ਕਬਰ ਲਭ ਰਹੀ ਸੀ ਤਾਂ ਕਬਰਿਸਤਾਨ ਦੇ ਚੌਂਕੀਦਾਰ ਨੇ ਉਸਨੂੰ ਪੁਛਿਆ ਸੀ ਕਿ ਉਹ ਕਿਸਦੀ ਭਾਲ ਕਰ ਰਹੀ ਹੈ? ਉਸਨੇ ਆਪਣੇ ਪੁਤਰ ਬਾਰੇ ਦਸਦਿਆਂ ਕਿਹਾ ਸੀ ਕਿ ਉਹ ਜੇਤੂਆਂ ਦਾ ਸਰਦਾਰ ਹੈ। ਚੌਂਕੀਦਾਰ ਨੇ ਉਸਨੂੰ ਕਿਹਾ ਸੀ ਕਿ ਉਹ ਘਰ ਜਾਵੇ, ਭਲਾ ਉਹ ਕਿੰਨ੍ਹਾਂ-ਕਿੰਨ੍ਹਾਂ ਲਈ ਰੋਂਦੀ ਰਹੇਗੀ? ਇਹ ਕਬਰਸਤਾਨ ਤਾਂ ਇਹੋ ਜਿਹੇ ਜੇਤੂਆਂ ਦੀਆਂ ਕਬਰਾਂ ਨਾਲ ਭਰਿਆ ਪਿਆ ਹੈ।
? ਬਾਕੀ ਅਫਸਰਾਂ ਨੇ ਤੁਹਾਡੀ ਇਸ ਦ੍ਰਿੜ੍ਹਤਾ ਨੂੰ ਵੇਖ ਕੇ ਕਿਵੇਂ ਮਹਿਸੂਸ ਕੀਤਾ?
– ਸਰਕਾਰ ਵਿਚ ਜਿਹੜੇ ਮੇਰੇ ਦੋਸਤ ਸਨ, ਉਨ੍ਹਾਂ ਨੇ ਮੇਰਾ ਸਾਥ ਦਿਤਾ। ਮੇਰੇ ਕਈ ਸਾਥੀ ਅਫਸਰ ਇਸ ਗਲ ਤੋਂ ਦੁਖੀ ਸਨ। ਕਈਆਂ ਨੇ ਕਿਹਾ ਕਿ ਉਹ ਮੇਰੇ ਹਕ ਵਿਚ ਅਸਤੀਫੇ ਦੇ ਦੇਣਗੇ। ਕਈਆਂ ਨੇ ਇਸਨੂੰ ਆਈ ਏ ਐਸ ਬਨਾਮ ਆਈ ਪੀ ਐਸ ਮਸਲੇ ਵਜੋਂ ਦੇਖਿਆ। ਪੰਜਾਬ ਅਤੇ ਦੇਸ ਭਰ ਵਿਚੋਂ ਔਰਤਾਂ ਆਈ ਏ ਐਸ ਤੇ ਮਰਦ ਆਈ ਏ ਐਸ ਅਫਸਰਾਂ ਨੇ ਵੀ ਮੇਰੀ ਹਿਮਾਇਤ ਕੀਤੀ। ਇਹੋ ਜਿਹੇ 95 ਅਫਸਰਾਂ ਨੇ ਜਿਨ੍ਹਾਂ ਵਿਚ ਦੋ ਆਈ ਪੀ ਐਸ ਅਫਸਰ ਵੀ ਸ਼ਾਮਿਲ ਹਨ, ਜਿਨ੍ਹਾਂ ਵਿਚ ਇਕ ਕਿਰਨ ਬੇਦੀ ਹੈ, ਨੇ ਮੇਰੇ ਹਕ ਵਿਚ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਰੋਸ ਪਤਰ ਵੀ ਭੇਜਿਆ। ਪਰ ਉਸ ਵੇਲੇ ਪੰਜਾਬ ਦੇ ਅਫਸਰ ਡਰੇ ਹੋਏ ਸਨ। ਕਈਆਂ ਨੇ ਸਾਡੇ ਵਾਸਤੇ ਵੀ ਡਰ ਜ਼ਾਹਰ ਕੀਤਾ। ਕਈ ਅਜੀਬ ਲੋਕ, ਖਾਸ ਕਰਕੇ ਇਸ ਫੈਸਲੇ ਤੋਂ ਬਾਅਦ ਮੇਰਾ ਪਿਛਾ ਕਰਦੇ ਰਹੇ। ਮੇਰਾ ਭਰਾ ਜਿਹੜਾ ਕਿ (ਪੰਜਾਬ ਤੋਂ ਬਾਹਰ ਡੀ ਆਈ ਜੀ ਹੈ ਨੇ ਮੈਨੂੰ ਸੁਰਖਿਆ ਲੈਣ ਲਈ ਵੀ ਕਿਹਾ। ਪਰ ਮੈਂ ਸੁਰਖਿਆ ਲੈਣ ਕਿਸ ਕੋਲ ਜਾਂਦੀ?
ਜਿਸ ਦਿਨ ਮੇਰਾ ਬਿਆਨ ਦਰਜ ਹੋਣਾ ਸੀ ਮੇਰੇ ਪਤੀ ਨੂੰ ਕਿਹਾ ਗਿਆ ਕਿ ਮੇਰੀ ਲਾਸ਼ ਵੀ ਕਿਧਰੇ ਨਹੀਂ ਲਭਣੀ। ਮੇਰੇ ਪਤੀ ਮੈਨੂੰ ਡਰਾਉਣਾ ਨਹੀਂ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਇਹ ਕੁਝ ਮੈਨੂੰ ਨਾ ਦਸਿਆ। ਪਰ ਜਦੋਂ ਉਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਦਸਿਆ ਤਾਂ ਉਨ੍ਹਾਂ ਨੇ ਇਹ ਕੁਝ ਮੈਨੂੰ ਦਸਣ ਬਾਰੇ ਜ਼ਿਦ ਕੀਤੀ। ਉਹ ਡਰ ਨਾਲ ਮਰਨ ਨਾਲੋਂ ਸ਼ਾਨ ਨਾਲ ਜੀਉਣ ਵਿਚ ਯਕੀਨ ਰਖਦੇ ਸਨ।
? ਜੇ ਗਿਲ ਮਾਫੀ ਮੰਗ ਲੈਂਦਾ?
– ਗਵਰਨਰ ਐਸ ਐਸ ਰੇਅ ਨੇ ਇਹ ਕਈ ਸਾਲ ਪਹਿਲਾਂ ਕਿਹਾ ਸੀ। ਸਿਰਫ ਮੇਰੇ ਪਿਤਾ ਜੀ ਹੀ ਸਨ, ਜਿਹੜੇ ਇਹੋ ਜਿਹਾ ਸੁਝਾਅ ਦੇਣ ਦਾ ਹਕ ਰਖਦੇ ਸਨ। ਮੇਰੀ ਬੜੀ ਇਛਾ ਸੀ ਕਿ ਉਹ ਅਜ ਜਿਉਂਦੇ ਹੁੰਦੇ। ਜੇ ਇਨ੍ਹਾਂ ਦੀਆਂ ਧੀਆਂ ਨਾਲ ਇਹ ਕੁਝ ਵਾਪਰਿਆ ਹੁੰਦਾ ਤਾਂ ਇਹ ਲੋਕ ਕੀ ਕਰਦੇ? ਜੇ ਮੈਂ ਸਿਰਫ ਮਾਫੀ ਹੀ ਮੰਗਵਾਉਣੀ ਹੁੰਦੀ ਤਾਂ ਮੈਂ ਇੰਨੇ ਸਾਲ ਥਕਾ ਦੇਣ ਵਾਲੇ ਇਸ ਕਾਨੂੰਨੀ ਜੰਜਾਲ ਵਿਚ ਨਾ ਪੈਂਦੀ। ਉਨ੍ਹਾਂ ਦਾ ਕਹਿਣਾ ਹੈ ਕਿ ਅਦਾਲਤ ਤੋਂ ਬਾਹਰ ਸÎਮਝੌਤਾ ਕੀਤਾ ਜਾ ਸਕਦਾ ਹੈ। ਪਰ ਸਮਝੌਤੇ ਇਸ ਆਧਾਰ ਉਤੇ? ਮੇਰੀ ਆਬਰੂ ਦੇ ਆਧਾਰ ਉਤੇ?

Leave a Reply

Your email address will not be published. Required fields are marked *